Welcome to Canadian Punjabi Post
Follow us on

26

May 2020
ਕੈਨੇਡਾ

ਹੇਟ ਗਰੁੱਪ ਵਿੱਚ ਹਿੱਸਾ ਲੈਣ ਵਾਲੇ ਕੈਨੇਡੀਅਨ ਫੌਜ ਦੇ ਮੈਂਬਰ ਖਿਲਾਫ ਕਾਰਵਾਈ ਕੀਤੀ ਜਾਵੇਗੀ : ਕਮਾਂਡਰ

August 21, 2019 06:26 AM

ਵਿਨੀਪੈਗ, 20 ਅਗਸਤ (ਪੋਸਟ ਬਿਊਰੋ) : ਕੈਨੇਡੀਅਨ ਫੌਜ ਦੇ ਕਮਾਂਡਰ ਦਾ ਕਹਿਣਾ ਹੈ ਕਿ ਜੇ ਜਾਂਚ ਤੋਂ ਇਹ ਖੁਲਾਸਾ ਹੋ ਜਾਂਦਾ ਹੈ ਕਿ ਮੈਨੀਟੋਬਾ ਵਿੱਚ ਰਿਜ਼ਰਵ ਦੇ ਮੈਂਬਰ ਵੱਲੋਂ ਹੇਟ ਗਰੁੱਪ ਵਿੱਚ ਹਿੱਸਾ ਲਿਆ ਗਿਆ ਸੀ ਤਾਂ ਫੌਜ ਕਾਰਵਾਈ ਕਰੇਗੀ।
ਮਾਸਟਰ ਕਾਰਪੋਰਲ ਪੈਟ੍ਰਿਕ ਮੈਥਿਊਜ਼, ਜਿਸ ਨੇ 2010 ਵਿੱਚ ਰਿਜ਼ਰਵਜ਼ ਜੁਆਇਨ ਕੀਤਾ, ਵਿਨੀਪੈਗ ਵਿੱਚ 38ਵੇਂ ਕੈਨੇਡੀਅਨ ਬ੍ਰਿੱਜ ਗਰੁੱਪ ਦਾ ਕੌਂਬੈਟ ਇੰਜੀਨੀਅਰ ਹੈ। ਲੈਫਟੀਨੈਂਟ ਜਨਰਲ ਵੇਅਨ ਏਅਰੇ ਨੇ ਓਟਵਾ ਵਿੱਚ ਆਖਿਆ ਕਿ ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਮਾਮਲੇ ਬਾਰੇ ਵਿਚਾਰ ਵਟਾਂਦਰਾ ਨਹੀਂ ਕਰਨਾ ਚਾਹੁੰਦੇ ਪਰ ਉਨ੍ਹਾਂ ਆਖਿਆ ਕਿ ਸਰਵਿਸ ਮੈਂਬਰਜ਼ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਉੱਚ ਪੱਧਰ ਦਾ ਵਿਵਹਾਰ ਕਰਨ।
ਮੰਗਲਵਾਰ ਨੂੰ ਉਨ੍ਹਾਂ ਆਖਿਆ ਕਿ ਜਿਹੜੇ ਅਜਿਹੀਆਂ ਕਦਰਾਂ ਕੀਮਤਾਂ ਦੀ ਪਾਲਣਾ ਨਹੀਂ ਕਰ ਸਕਦੇ, ਜਿਹੜੇ ਅਜਿਹੀਆਂ ਕਦਰਾਂ ਕੀਮਤਾਂ ਦੀ ਰਾਖੀ ਨਹੀਂ ਕਰ ਸਕਦੇ ਉਨ੍ਹਾਂ ਲਈ ਫੌਜ ਵਿੱਚ ਕੋਈ ਥਾਂ ਨਹੀਂ ਹੈ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਮੈਥਿਊਜ਼ ਨੂੰ ਕਿਤੇ ਤਾਇਨਾਤ ਨਹੀਂ ਕੀਤਾ ਗਿਆ ਹੈ। ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਮੀਡੀਆ ਕਵਰੇਜ ਤੋਂ ਪਹਿਲਾਂ ਹੀ ਮੈਨੀਟੋਬਾ ਵਿੱਚ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਮੈਂਬਰ ਵੱਲੋਂ ਸੰਭਾਵੀ ਨਸਲੀ ਗਤੀਵਿਧੀਆਂ ਤੋਂ ਫੌਜ ਜਾਣੂ ਸੀ ਤੇ ਇਸ ਮਾਮਲੇ ਦੀ ਫੌਜ ਵੱਲੋਂ ਆਪਣੀ ਪੱਧਰ ਉੱਤੇ ਜਾਂਚ ਵੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਮੈਨੀਟੋਬਾ ਮਾਊਂਟੀਜ਼ ਨੇ ਆਖਿਆ ਕਿ ਉਨ੍ਹਾਂ ਬਿਓਜੋਰ, ਮੈਨੀਟੋਬਾ ਦੇ ਇੱਕ ਘਰ ਦੀ ਸੋਮਵਾਰ ਨੂੰ ਤਲਾਸ਼ੀ ਲਈ ਤੇ ਉੱਥੋਂ ਕੁੱਝ ਹਥਿਆਰ ਵੀ ਬਰਾਮਦ ਕੀਤੇ। ਆਰਸੀਐਮਪੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਤੇ ਹਾਲ ਦੀ ਘੜੀ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਏਅਰੇ ਨੇ ਆਖਿਆ ਕਿ ਇਸ ਤਰ੍ਹਾਂ ਦੀ ਕੁਤਾਹੀ ਕਰਨ ਵਾਲੇ ਕੈਨੇਡੀਅਨ ਫੋਰਸ ਦੇ ਮੈਂਬਰ ਖਿਲਾਫ ਅਨੁਸ਼ਾਸਕੀ ਤੇ ਪ੍ਰਸ਼ਾਸਕੀ ਕਾਰਵਾਈ ਕੀਤੀ ਜਾ ਸਕਦੀ ਹੈ ਫਿਰ ਭਾਵੇਂ ਉਹ ਸੇਵਾ ਵਿੱਚ ਹੋਣ ਜਾਂ ਨਾ ਹੋਣ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪਾਰਲੀਆਮੈਂਟ ਦੀ ਕਾਰਵਾਈ ਬਾਰੇ ਫੈਸਲਾ ਕਰਨ ਲਈ ਅੱਜ ਮੀਟਿੰਗ ਕਰਨਗੇ ਐਮਪੀਜ਼
ਓਨਟਾਰੀਓ ਵਿੱਚ ਕੋਵਿਡ-19 ਮਾਮਲਿਆਂ ਵਿੱਚ ਹੋਇਆ ਵਾਧਾ
ਚਾਰੇ ਮੁੱਖ ਪਾਰਟੀਆਂ ਨੇ ਫੈਡਰਲ ਵੇਜ ਸਬਸਿਡੀ ਲਈ ਕੀਤਾ ਅਪਲਾਈ
ਫੋਰਡ ਵੱਲੋਂ ਸਾਰੇ ਓਨਟਾਰੀਓ ਵਾਸੀਆਂ ਨੂੰ ਆਪਣਾ ਕੋਵਿਡ-19 ਟੈਸਟ ਕਰਵਾਉਣ ਦੀ ਅਪੀਲ
ਸਰਹੱਦਾਂ ਬੰਦ ਕਰਨ ਵਿੱਚ ਕੈਨੇਡਾ ਨੇ ਵਿਖਾਈ ਸੁਸਤੀ : ਟੈਮ
ਕੇਅਰ ਹੋਮਜ਼ ਵਿੱਚ ਕੰਮ ਕਰਨ ਵਾਲੇ 28 ਸੈਨਿਕ ਪਾਏ ਗਏ ਕੋਵਿਡ-19 ਪਾਜ਼ੀਟਿਵ
ਮੂਲਵਾਸੀ ਲੋਕਾਂ ਲਈ ਅੱਜ ਹੋਰ ਵਿੱਤੀ ਸਹਾਇਤਾ ਦਾ ਐਲਾਨ ਕਰ ਸਕਦੇ ਹਨ ਟਰੂਡੋ
ਬਿਜ਼ਨਸਿਜ਼ ਨੂੰ ਆਪਣੇ ਕੋਵਿਡ-19 ਟੈਸਟ ਆਪ ਕਰਨ ਦੀ ਖੁੱਲ੍ਹ ਦੇ ਸਕਦੀ ਹੈ ਓਨਟਾਰੀਓ ਸਰਕਾਰ?
ਕਰਮਚਾਰੀ ਦੇ ਕਰੋਨਾਵਾਇਰਸ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਗ੍ਰੌਸਰੀ ਸਟੋਰ ਫਿਏਸਟਾ ਫਾਰਮਜ਼ ਬੰਦ
ਕੰਪਨੀਆਂ ਨੂੰ ਕਿਰਾਏ ਤੋਂ ਥੋੜ੍ਹੀ ਰਾਹਤ ਦੇਣ ਲਈ ਟਰੂਡੋ ਨੇ ਕਮਰਸ਼ੀਅਲ ਲੈਂਡਲੌਰਡਜ਼ ਨੂੰ ਕੀਤੀ ਅਪੀਲ