Welcome to Canadian Punjabi Post
Follow us on

23

September 2019
ਕੈਨੇਡਾ

ਜੀਟੀਏ ਵਿੱਚ ਗੋਲੀ ਚੱਲਣ ਦੀਆਂ ਵਾਪਰੀਆਂ ਵੱਖ ਵੱਖ ਘਟਨਾਵਾਂ ’ਚ ਚਾਰ ਜ਼ਖ਼ਮੀ

August 20, 2019 06:24 PM

ਨੌਰਥ ਯੌਰਕ, 20 ਅਗਸਤ (ਪੋਸਟ ਬਿਊਰੋ) : ਜੀਟੀਏ ਵਿੱਚ ਨੌਰਥ ਯੌਰਕ ਵਿੱਚ ਰਾਤ ਨੂੰ ਹੋਈ ਗੰਨ ਹਿੰਸਾ ਦੇ ਚੱਲਦਿਆਂ 61 ਸਾਲਾ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਐਮਰਜੰਸੀ ਅਮਲੇ ਨੂੰ ਰਾਤੀਂ 11:00 ਵਜੇ ਵੈਸਟਨ ਰੋਡ ਤੇ ਹਾਈਵੇਅ 401 ਉੱਤੇ ਸਥਿਤ ਪਾਰਕਿੰਗ ਵਾਲੀ ਥਾਂ ਉੱਤੇ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਚਸ਼ਮਦੀਦਾਂ ਅਨੁਸਾਰ ਜਿਸ ਪਲਾਜ਼ਾ ਵਿੱਚ ਇਹ ਗੋਲੀ ਚੱਲੀ ਉਹ ਗੋਲੀ ਚੱਲਣ ਵਾਲੇ ਸਮੇਂ ਉੱਤੇ ਖਚਾਖਚ ਭਰਿਆ ਹੋਇਆ ਸੀ। ਪੁਲਿਸ ਵੱਲੋਂ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਇਸ ਨੂੰ ਖੋਲ੍ਹ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਉਹ ਸਿਆਹ ਨਸਲ ਦੇ ਪੁਰਸ਼ ਦੀ ਭਾਲ ਕਰ ਰਹੀ ਹੈ ਜੋ ਆਪਣੇ 20ਵਿਆਂ ਵਿੱਚ ਹੈ। ਇਸ ਗੋਲੀਕਾਂਡ ਸਮੇਂ ਉਸ ਨੇ ਗਲਾਸਿਜ਼ ਪਾਏ ਹੋਏ ਸਨ, ਉਸ ਦੇ ਵਾਲ ਛੋਟੇ ਸਨ ਤੇ ਉਸ ਦੀ ਸ਼ਰਟ ਦੇ ਸਾਹਮਣੇ ਵਾਲੇ ਹਿੱਸੇ ਵਿੱਚ ਵਰਸੇਜ਼ ਲਿਖਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਮਸ਼ਕੂਕ ਦੇ ਪੈਦਲ ਹੀ ਉੱਤਰ ਵੱਲ ਫਰਾਰ ਹੋਣ ਦੀ ਸੰਭਾਵਨਾ ਹੈ।
ਇਸ ਦੌਰਾਨ ਪੁਲਿਸ ਕਿਪਲਿੰਗ ਐਵਨਿਊ ਤੇ ਮਾਊਂਟ ਓਲਿਵ ਰੋਡ ਏਰੀਆ ਵਿੱਚ ਵਾਪਰੇ ਇੱਕ ਹੋਰ ਗੋਲੀਕਾਂਡ ਦੀ ਜਾਂਚ ਵੀ ਕਰ ਰਹੀ ਹੈ। ਇਹ ਘਟਨਾ ਬੀਤੀ ਰਾਤ 10:45 ਉੱਤੇ ਵਾਪਰੀ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਜ਼ਖ਼ਮੀ ਹੋਏ ਦੋ ਵਿਅਕਤੀ ਆਪ ਹੀ ਹਸਪਤਾਲ ਚਲੇ ਗਏ। ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਇਸ ਮਾਮਲੇ ਵਿੱਚ ਕਿਸੇ ਮਸ਼ਕੂਕ ਦੀ ਰਿਪੋਰਟ ਵੀ ਪੁਲਿਸ ਨੂੰ ਨਹੀਂ ਲਿਖਵਾਈ ਗਈ ਪਰ ਪੁਲਿਸ ਦਾ ਕਹਿਣਾ ਹੈ ਕਿ ਕੁੱਝ ਵਿਅਕਤੀ ਇਸ ਇਲਾਕੇ ਵਿੱਚੋਂ ਬਚਕੇ ਭੱਜਦੇ ਵੇਖੇ ਗਏ।
ਬਰੈਂਪਟਨ ਵਿੱਚ ਗੋਲੀ ਚੱਲਣ ਦੀ ਇੱਕ ਵੱਖਰੀ ਵਾਰਦਾਤ ਵਿੱਚ ਇੱਕ ਹੋਰ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਤੜ੍ਹਕੇ 1:00 ਵਜੇ ਗੋਲੀ ਚੱਲਣ ਦੀ ਆਵਾਜ਼ ਆਉਣ ਤੋਂ ਬਾਅਦ ਮੈਥਿਊ ਹੈਰੀਸਨ ਸਟਰੀਟ ਉੱਤੇ ਪੁਲਿਸ ਨੂੰ ਸੱਦਿਆ ਗਿਆ। ਸਬੰਧਤ ਵਿਅਕਤੀ ਨੂੰ ਟਰੌਮਾ ਸੈਂਟਰ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ