Welcome to Canadian Punjabi Post
Follow us on

02

June 2020
ਅੰਤਰਰਾਸ਼ਟਰੀ

ਪਾਬੰਦੀਸ਼ੁਦਾ ਰਹੀ ਮਿਜ਼ਾਈਲ ਦਾ ਅਮਰੀਕਾ ਨੇ ਕੀਤਾ ਪ੍ਰੀਖਣ

August 20, 2019 05:52 PM

ਵਾਸਿ਼ੰਗਟਨ, 20 ਅਗਸਤ (ਪੋਸਟ ਬਿਊਰੋ) : ਪਿਛਲੇ 30 ਸਾਲਾਂ ਤੋਂ ਜਿਸ ਕਿਸਮ ਦੀ ਮਿਜ਼ਾਈਲ ਦਾ ਪ੍ਰੀਖਣ ਕਰਨ ਉੱਤੇ ਪਾਬੰਦੀ ਲੱਗੀ ਹੋਈ ਸੀ ਆਖਿਰਕਾਰ ਅਮਰੀਕਾ ਨੇ ਉਹ ਪ੍ਰੀਖਣ ਕਰ ਲਿਆ। ਜਿ਼ਕਰਯੋਗ ਹੈ ਕਿ ਇਸ ਮਹੀਨੇ ਅਮਰੀਕਾ ਤੇ ਰੂਸ ਦੋਵਾਂ ਨੇ ਅਜਿਹੀ ਸੰਧੀ ਨੂੰ ਖ਼ਤਮ ਕਰ ਦਿੱਤਾ ਜਿਹੜੀ ਇਹੋ ਜਿਹੇ ਹਥਿਆਰਾਂ ਦੇ ਪ੍ਰੀਖਣ ਉੱਤੇ ਰੋਕ ਲਾਉਣ ਲਈ 30 ਸਾਲ ਪਹਿਲਾਂ ਕੀਤੀ ਹੋਈ ਸੀ। ਇਹ ਜਾਣਕਾਰੀ ਪੈਂਟਾਗਨ ਨੇ ਦਿੱਤੀ।
ਐਤਵਾਰ ਨੂੰ ਕੈਲੇਫੋਰਨੀਆ ਦੇ ਤੱਟ ਉੱਤੇ ਕੀਤੇ ਗਏ ਇਸ ਪ੍ਰੀਖਣ ਤੋਂ ਬਾਅਦ ਹਥਿਆਰਾਂ ਦੀ ਦੌੜ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਵੱਧ ਗਈ ਹੈ ਜਿਸ ਕਾਰਨ ਵਿਸ਼ਲੇਸ਼ਕ ਚਿੰਤਤ ਹਨ ਕਿ ਇੱਕ ਵਾਰੀ ਫਿਰ ਰੂਸ ਤੇ ਅਮਰੀਕਾ ਦਰਮਿਆਨ ਤਣਾਅ ਵੱਧ ਜਾਵੇਗਾ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਫਾਇਦੇਮੰਦ ਹਥਿਆਰ ਨਿਯੰਤਰਣ ਵਿੱਚ ਦਿਲਚਸਪੀ ਲੈਂਦੇ ਰਹਿਣਗੇ ਪਰ ਉਨ੍ਹਾਂ ਸਵਾਲ ਕੀਤਾ ਕਿ ਸੰਧੀ ਵਿਚਲੀ ਵਚਨਬੱਧਤਾ ਨੂੰ ਨਿਭਾਉਣ ਦੀ ਇੱਛਾ ਨੂੰ ਕਾਇਮ ਰੱਖਣ ਵਿੱਚ ਮਾਸਕੋ ਕਿੰਨੀ ਕੁ ਰੂਚੀ ਵਿਖਾ ਰਿਹਾ ਹੈ।
ਪੈਂਟਾਗਨ ਨੇ ਆਖਿਆ ਕਿ ਉਨ੍ਹਾਂ ਵੱਲੋਂ ਨੇਵੀ ਟੌਮਹਾਕ ਕਰੂਜ਼ ਮਿਜ਼ਾਈਲ ਦਾ ਸੋਧਿਆ ਹੋਇਆ ਜ਼ਮੀਨ ਤੋਂ ਲਾਂਚ ਕੀਤੇ ਜਾਣ ਵਾਲੇ ਵਰਜ਼ਨ ਦਾ ਪ੍ਰੀਖਣ ਕੀਤਾ ਗਿਆ ਹੈ। ਇਸ ਨੂੰ ਸੈਨ ਨਿਕੋਲਸ ਆਈਲੈਂਡ ਤੋਂ ਲਾਂਚ ਕੀਤਾ ਗਿਆ ਤੇ 500 ਕਿਲੋਮੀਟਰ ਤੱਕ ਉਡਾਣ ਭਰਨ ਤੋਂ ਬਾਅਦ ਇਹ ਸਿੱਧਾ ਆਪਣੇ ਨਿਸ਼ਾਨੇ ਉੱਤੇ ਜਾ ਟਕਰਾਇਆ। ਇਹ ਮਿਜ਼ਾਈਲ ਪ੍ਰਮਾਣੂ ਨਹੀਂ ਸਗੋਂ ਰਵਾਇਤੀ ਹਥਿਆਰਾਂ ਨਾਲ ਲੈਸ ਸੀ।
ਰੱਖਿਆ ਅਧਿਕਾਰੀਆਂ ਨੇ ਪਿਛਲੇ ਸਾਲ ਮਾਰਚ ਵਿੱਚ ਦੱਸਿਆ ਸੀ ਕਿ ਇਸ ਮਿਜ਼ਾਈਲ ਦੀ ਸਮਰੱਥਾ 1000 ਕਿਲੋਮੀਟਰ ਤੱਕ ਮਾਰ ਕਰਨ ਦੀ ਹੈ ਤੇ ਇਹ ਅਗਲੇ 18 ਮਹੀਨਿਆਂ ਵਿੱਚ ਤਾਇਨਾਤ ਕੀਤੇ ਜਾਣ ਲਈ ਤਿਆਰ ਹੋਵੇਗੀ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜਾਰਜ ਫਲੋਇਡ ਮਾਮਲਾ: ਡੋਨਾਲਡ ਟਰੰਪ ਵੱਲੋਂ ਐਂਟੀਫਾ ਨੂੰ ਅੱਤਵਾਦੀ ਸੰਗਠਨ ਕਰਾਰ ਦੇਣ ਦਾ ਦਬਕਾ
ਟਰੰਪ ਨੇ ਆਪਣੇ ਹੀ ਲੋਕਾਂ ਖਿਲਾਫ ਫੌਜੀ ਕਾਰਵਾਈ ਦੀ ਦਿੱਤੀ ਧਮਕੀ
ਮੁਜ਼ਾਹਰਾਕਾਰੀਆਂ ਦੇ ਗੱੁਸੇ ਤੋਂ ਬਚਣ ਲਈ ਟਰੰਪ ਨੂੰ ਬੰਕਰ ਵਿੱਚ ਲੁਕਣਾ ਪਿਆ!
ਅਮਰੀਕਾ ਵਿੱਚ ਭੜਕੀ ਹਿੰਸਾ ਕਾਰਨ 25 ਸ਼ਹਿਰਾਂ ਵਿੱਚ ਕਰਫਿਊ ਲਾਉਣਾ ਪਿਆ
ਪਾਕਿਸਤਾਨ ਵਿੱਚ ਨਵਾਜ਼ ਸ਼ਰੀਫ ਦੀ ਸੋਸ਼ਲ ਮੀਡੀਆ ਉੱਤੇ ‘ਕੈਫੇ ਤਸਵੀਰ` ਨਾਲ ਰਾਜਸੀ ਰੱਫੜ
ਦੁਨੀਆਂ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 60 ਲੱਖ ਟੱਪੀ, 3.69 ਲੱਖ ਲੋਕ ਮਾਰੇ ਗਏ
ਫਲੌਇਡ ਦੀ ਮੌਤ ਤੋਂ ਬਾਅਦ ਅਮਰੀਕਾ ਵਿੱਚ ਥਾਂ-ਥਾਂ ਹੋ ਰਹੇ ਹਨ ਰੋਸ ਮੁਜ਼ਾਹਰੇ
ਨਵਾਜ਼ ਸ਼ਰੀਫ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ
ਭਾਰਤ ਦੇ ਨਿਹਾਲ ਸਰੀਨ ਨੇ ਸੰਸਾਰ ਚੈਂਪੀਅਨ ਕਾਰਲਸਨ ਨੂੰ ਹਰਾ ਦਿੱਤਾ
ਆਈ ਐੱਸ ਸਮਰਥਕ ਔਰਤ ਨੂੰ ਅਮਰੀਕਾ ਵਿੱਚ ਛੇ ਸਾਲ ਕੈਦ