Welcome to Canadian Punjabi Post
Follow us on

23

September 2019
ਪੰਜਾਬ

ਭਾਖੜਾ ਡੈਮ ਖਤਰੇ ਦਾ ਨਿਸ਼ਾਨ ਟੱਪਿਆ,ਤਿੰਨ ਰਾਜਾਂ ਦੀ ਹੰਗਾਮੀ ਮੀਟਿੰਗ ਸੱਦੀ ਗਈ

August 20, 2019 10:17 AM

* ਪੰਜਾਬ ਭਰ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਹੋਈ

ਚੰਡੀਗੜ੍ਹ, 19 ਅਗਸਤ, (ਪੋਸਟ ਬਿਊਰੋ)-ਪੰਜਾਬ ਲਈ ਪਾਣੀ ਸਪਲਾਈ ਦੀ ਲਾਈਫ ਲਾਈਨ ਮੰਨਿਆ ਜਾਂਦਾ ਭਾਖੜਾ ਡੈਮ ਇਸ ਵਕਤ ਪੂਰਾ ਭਰ ਚੁੱਕਾ ਹੈ ਅਤੇ ਬਾਰਸ਼ ਰੁਕਣ ਦੇ ਬਾਵਜੂਦ ਡੈਮ ਵਿੱਚ ਹਾਲੇ ਇਕ ਲੱਖ ਕਿਊਸਿਕ ਪਾਣੀ ਦੀ ਇਸ ਵਿੱਚ ਆ ਰਿਹਾ ਹੈ। ਸੋਮਵਾਰ ਦੁਪਹਿਰ ਤਿੰਨ ਘੰਟੇ ਲਈ ਛੇ ਤੋਂ ਅੱਠ ਫੁੱਟ ਤਕ ਸਾਰੇ ਗੇਟ ਖੋਲ੍ਹ ਕੇ ਪਾਣੀ ਦਾ ਪੱਧਰ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਫਿਰ ਵੀ ਇਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਦੱਸਿਆ ਜਾ ਰਿਹਾ ਹੈ।ਇਸ ਦੌਰਾਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੰਜਾਬ, ਹਰਿਆਣਾ, ਰਾਜਸਥਾਨ ਤਿੰਨਾਂ ਰਾਜਾਂ ਦੀ ਹੰਗਾਮੀ ਮੀਟਿੰਗ ਬੁਲਾਈ ਹੈ ਤਾਂ ਜੋ ਇਹ ਫੈਸਲਾ ਹੋ ਸਕੇ ਕਿ ਡੈਮ ਤੋਂ ਕਿੰਨਾ ਪਾਣੀ ਹੋਰ ਛੱਡਿਆ ਜਾਣਾ ਚਾਹੀਦਾ ਹੈ।
ਵਰਨਣ ਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਬੀਤੇ ਦਿਨਾਂ ਤੋਂਲਗਾਤਾਰ ਹੁੰਦੀ ਰਹੀ ਬਾਰਸ਼ ਕਾਰਨ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ (1680 ਫੁੱਟ) ਨੂੰ ਪਾਰ ਕਰ ਕੇ 1681 .08 ਫੁੱਟ ਹੋਚੁੱਕਾ ਹੈ ਤੇਇਸ ਕਾਰਨ ਅੱਜ ਸੋਮਵਾਰ ਨੂੰ ਬੀਬੀ ਐੱਮਬੀ (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਨੇ ਦੁਪਹਿਰ 3 ਵਜੇ ਤਕ ਡੈਮ ਦੇ ਫਲੱਡ ਗੇਟ 8 ਫੁੱਟ ਤਕ ਖੋਲ੍ਹ ਕੇ 77000 ਕਿਉੂਸਿਕ ਪਾਣੀ ਦਰਿਆ ਵਿੱਚ ਛੱਡਿਆ ਹੈ।ਇਸ ਤੋਂ ਪਹਿਲਾਂ ਭਾਖੜਾ ਡੈਮ ਤੋਂ ਫਲੱਡ ਗੇਟਾਂ ਰਾਹੀਂ 19000 ਕਿਊਸਿਕ ਫੁੱਟ ਪਾਣੀ ਛੱਡਿਆ ਜਾ ਰਿਹਾ ਸੀ, ਅੱਜ ਇਹ ਵਧਾ ਕੇ 40000 ਕਿਊਸਿਕ ਫੁੱਟ ਲਗਾਤਾਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪਾਵਰ ਜਰਨੇਸ਼ਨ ਟਰਬਾਈਨਾਂ ਰਾਹੀਂ 37000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।ਬੀਬੀ ਐੱਮਬੀ ਪ੍ਰਸ਼ਾਸਨ ਵੱਲੋਂਦਿੱਤੇ ਅੰਕੜਿਆਂ ਅਨੁਸਾਰ 19 ਅਗਸਤ 11 ਵਜੇ ਤਕ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1981.08ਹੋ ਚੁੱਕਾ ਸੀ, ਜਦੋਂ ਕਿ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚਪਾਣੀ ਭੰਡਾਰ ਕਰਨ ਦੀ ਸਮਰੱਥਾ 1980 ਫੁੱਟ ਹੈ। ਸਾਲ 1988 ਤੋਂ ਬਾਅਦ ਪਹਿਲੀ ਵਾਰ ਪਾਣੀ ਦੇ ਪੱਧਰ ਨਾਲ ਪੰਜਾਬ ਅਤੇ ਨੇੜਲੇ ਰਾਜਾਂ ਵਿੱਚ ਹੜ੍ਹ ਦੀ ਸੰਭਾਵਨਾ ਪੈਦਾ ਹੋਈ ਹੈ। ਭਾਖੜਾ ਦੀ ਗੋਬਿੰਦ ਸਾਗਰ ਝੀਲ ਵਿੱਚ 19 ਅਗਸਤ ਸਵੇਰੇ 6 ਵਜੇ ਤਕ ਪਾਣੀ ਦੀ 1 ਲੱਖ 30 ਹਜ਼ਾਰ 936 ਕਿਊਸਿਕ ਆਮਦ ਹੁੰਦੀ ਦਰਜ ਕੀਤੀ ਗਈ, ਜਦੋਂ ਕਿ 77000 ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸਨਾਲ ਨੰਗਲ ਹਾਈਡਲ ਚੈਨਲ ਨੂੰ 12350 ਕਿਊਸਿਕ, ਅਨੰਦਪੁਰ ਸਾਹਿਬ ਹਾਈਡਲ ਚੈਨਲ ਨੂੰ 10150 ਕਿਊਸਿਕ ਅਤੇ ਸਤਲੁਜ ਦਰਿਆ ਵਿੱਚ 32500 ਕਿਊਸਿਕ ਪਾਣੀ ਛੱਡਿਆ ਗਿਆ ਹੈ।
ਪਾਣੀ ਦੀ ਆਮਦ ਭਾਖੜਾ ਡੈਮ ਦੇ ਨਾਲ ਪੌਂਗ ਡੈਮਅਤੇ ਰਣਜੀਤ ਸਾਗਰ ਡੈਮ ਵਿੱਚ ਵਧੀ ਹੋਈ ਹੈ, ਪਰ ਇਨ੍ਹਾਂ ਵਿੱਚਪਾਣੀ ਦਾ ਪੱਧਰ ਹਾਲੇ ਕਾਫੀ ਹੇਠਾਂ ਹੋਣ ਕਾਰਨ ਇਨ੍ਹਾਂ ਦੇ ਸਲਿੱਪਵੇਅ ਗੇਟ ਖੋਲ੍ਹਣ ਦੀ ਲੋੜਨਹੀਂਪਈ। ਪੌਂਗਡੈਮ ਵਿੱਚ ਸੋਮਵਾਰ ਸਵੇਰੇ 6 ਵਜੇ 1,90,191 ਕਿਊਸਿਕ ਪਾਣੀ ਦੀ ਆਮਦ ਹੋਈ, ਪਰ ਲੋੜ ਨਾ ਹੋਣ ਕਾਰਨ ਏਥੋਂ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਗਿਆ। ਏਥੇ ਡੈਮ ਦਾ ਪਾਣੀ ਦਾ ਪੱਧਰ ਸੋਮਵਾਰ ਨੂੰ 1373.72 ਫੁੱਟ ਦਰਜ ਕੀਤਾ ਗਿਆ, ਜਿਹੜਾ ਪਿਛਲੇ ਸਾਲ ਤੋਂ 18.37 ਫੁੱਟ ਵੱਧ ਹੈ। ਰਾਵੀ ਦਰਿਆ ਉੱਤੇ ਬਣੇ ਰਣਜੀਤ ਸਾਗਰ ਡੈਮ ਸੋਮਵਾਰ ਨੂੰ 71377 ਕਿਊਸਿਕ ਪਾਣੀ ਦੀ ਆਮਦ ਹੋਈ ਅਤੇ ਪਾਣੀ ਦਾ ਪੱਧਰ ਹਾਲੇ 522.32 ਮੀਟਰ ਹੈ, ਜਿਹੜਾ ਪਿਛਲੇ ਸਾਲ ਦੇ ਮੁਕਾਬਲੇ 5 ਮੀਟਰ ਵੱਧ ਹੈ, ਪਰ ਇਹ ਪੱਧਰ 528 ਮੀਟਰ ਤਕ ਬਿਨਾਂ ਖਤਰੇ ਤੋਂ ਜਾ ਸਕਦਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਗਾਇਕ ਮੂਸੇਵਾਲਾ ਦੇ ਖ਼ਿਲਾਫ਼ ਹੋਰਸਖ਼ਤ ਹੋਈ ਸ਼੍ਰੋਮਣੀ ਕਮੇਟੀ ਨੇ ਸਿ਼ਕਾਇਤ ਦਰਜ ਕਰਵਾਈ
ਕੈਪਟਨ ਅਮਰਿੰਦਰ ਨੇ ਹਰਸਿਮਰਤ ਕੌਰ ਬਾਦਲ ਨੂੰ‘ਦਿਮਾਗ਼ੀ ਤੌਰ ਉੱਤੇ ਹਿੱਲ ਚੁੱਕੀ’ ਕਿਹਾ
ਪਟਾਕਾ ਫੈਕਟਰੀ ਧਮਾਕਾ ਕੇਸ: ਅੱਧ ਵਿਚਾਲੇ ਜਾਂਚ ਛੱਡ ਕੇ ਜਾਂਚ ਅਧਿਕਾਰੀ ਵਿਦੇਸ਼ ਤੁਰ ਗਿਆ
ਪੁਲਸ ਮੁਕਾਬਲਾ ਕੇਸ : ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੂੰ ਕਲੀਨ ਚਿੱਟ
ਕੁਵੈਤ ਜੇਲ੍ਹ ਵਿੱਚ ਬੰਦ ਪੰਜਾਬੀ ਨੌਜਵਾਨ ਨੂੰ ਫਾਂਸੀ ਦਾ ਹੁਕਮ
ਜਸਟਿਸ ਨਿਰਮਲ ਯਾਦਵ ਦੇ ਪੈਸਾ ਵਸੂਲੀ ਕੇਸ ਦੇ ਦੋ ਹੋਰ ਗਵਾਹ ਮੁੱਕਰ ਗਏ
ਸਿੱਖ ਰੈਫਰੈਂਸ ਲਾਇਬਰੇਰੀ ਦੀਆਂ ਕਿਤਾਬਾਂ ਤੇ ਲਿਖਤਾਂ ਦਾ ਮਸਲਾ ਹਾਈ ਕੋਰਟ ਵੀ ਜਾ ਪੁੱਜਾ
ਨਾਸਾ ਟੂਰ ਲਿਜਾਣ ਦੇ ਬਹਾਨੇ 67 ਵਿਦਿਆਰਥੀਆਂ ਨਾਲ 84 ਲੱਖ ਦੀ ਠੱਗੀ
10 ਲੱਖ ਰੁਪਏ ਦੇ ਲਾਲਚ ਨੇ ਦੇਸ਼ ਦਾ ਗੱਦਾਰ ਬਣਾਇਆ
ਸਮਾਰਟ ਫੋਨ ਖਰੀਦਣ ਲਈ ਪੰਜਾਬ ਸਰਕਾਰ ਵੱਲੋਂ ਟੈਂਡਰ ਜਾਰੀ