Welcome to Canadian Punjabi Post
Follow us on

29

May 2020
ਟੋਰਾਂਟੋ/ਜੀਟੀਏ

ਬੀਸੀ ਕਤਲ ਕਾਂਡ ਦੇ ਮਸ਼ਕੂਕਾਂ ਦੀ ਆਖਰੀ ਇੱਛਾ ਤੇ ਬਿਆਨ ਫੋਨ ਵਿੱਚ ਦਰਜ ਮਿਲੇ : ਰਿਪੋਰਟ

August 20, 2019 10:11 AM

ਵੈਨਕੂਵਰ, 19 ਅਗਸਤ (ਪੋਸਟ ਬਿਊਰੋ) : ਇੱਕ ਰਿਪੋਰਟ ਅਨੁਸਾਰ ਬੀਸੀ ਵਿੱਚ ਹੋਏ ਕਤਲਾਂ ਦੇ ਮਸ਼ਕੂਕਾਂ ਨੇ ਮੈਨੀਟੋਬਾ ਦੇ ਉੱਤਰੀ ਹਿੱਸੇ ਵਿੱਚ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਆਖਰੀ ਇੱਛਾ ਤੇ ਬਿਆਨ ਸੈੱਲਫੋਨ ਉੱਤੇ ਰਿਕਾਰਡ ਕੀਤੇ।
ਦ ਸਟਾਰ ਵੈਨਕੂਵਰ ਵਿੱਚ ਛਪੀ ਰਿਪੋਰਟ ਅਨੁਸਾਰ 19 ਸਾਲਾ ਕੈਮ ਮੈਕਲਿਓਡ ਤੇ 18 ਸਾਲਾ ਬ੍ਰਾਇਰ ਸ਼ਮੈਗੈਲਸਕੀ ਦੇ ਪਰਿਵਾਰਾਂ ਨੂੰ 30 ਸੈਕਿੰਡ ਦੀ ਇਹ ਵੀਡੀਓ ਦਿਖਾਈ ਗਈ ਜਿਹੜੀ ਨੈਲਸਨ ਨਦੀ ਕਿਨਾਰੇ ਪਾਈਆਂ ਗਈਆਂ ਦੋਵਾਂ ਮਸ਼ਕੂਕਾਂ ਦੀਆਂ ਲਾਸ਼ਾਂ ਲਾਗਿਓਂ ਮਿਲੇ ਸੈੱਲਫੋਨ ਵਿੱਚੋਂ ਮਿਲੀ ਸੀ। ਇਸ ਵੀਡੀਓ ਕਲਿੱਪ ਵਿੱਚ ਦੋਵਾਂ ਮਸ਼ਕੂਕਾਂ ਨੇ ਆਪਣੀਆਂ ਆਖਰੀ ਇੱਛਾਵਾਂ ਦੱਸਣ ਦੇ ਨਾਲ ਨਾਲ ਆਪਣੇ ਪਰਿਵਾਰਾਂ ਨੂੰ ਅਲਵਿਦਾ ਆਖਿਆ ਸੀ। ਦ ਸਟਾਰ ਵੈਨਕੂਵਰ ਅਨੁਸਾਰ ਪੁਲਿਸ ਨੇ ਇਸ ਵੀਡੀਓ ਨੂੰ ਆਪਣੀ ਅਗਲੀ ਜਾਂਚ ਲਈ ਕੋਲ ਰੱਖ ਲਿਆ ਹੈ।
ਆਰਸੀਐਮਪੀ ਵੱਲੋਂ ਇਸ ਵੀਡੀਓ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਸਗੋਂ ਇਹ ਆਖਿਆ ਗਿਆ ਹੈ ਕਿ ਆਉਣ ਵਾਲੇ ਹਫਤਿਆਂ ਵਿੱਚ ਹੋਰ ਖੁਲਾਸੇ ਕੀਤੇ ਜਾਣਗੇ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਪ੍ਰੋਫੈਸਰ ਲਿਓਨਾਰਡ ਡਿੱਕ ਦੇ ਕਤਲ ਦੇ ਸਬੰਧ ਵਿੱਚ ਮੈਕਲਿਓਡ ਤੇ ਸ਼ਮੈਗੈਲਸਕੀ ਉੱਤੇ ਸੈਕਿੰਡ ਡਿਗਰੀ ਮਰਡਰ ਦਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਇਲਾਵਾ ਆਸਟਰੇਲੀਆਈ ਲੂਕਸ ਫਾਓਲਰ ਤੇ ਉਸ ਦੀ ਅਮਰੀਕੀ ਗਰਲਫਰੈਂਡ ਛੀਨਾ ਡੀਸ ਦੇ ਕਤਲਾਂ ਦੇ ਸਬੰਧ ਵਿੱਚ ਵੀ ਦੋਵਾਂ ਮਸ਼ਕੂਕਾਂ ਨੂੰ ਦੋਸ਼ੀ ਮੰਨਿਆ ਜਾ ਰਿਹਾ ਸੀ।
ਦੋਵਾਂ ਮਸ਼ਕੂਕਾਂ ਦੀਆਂ ਲਾਸ਼ਾਂ 7 ਅਗਸਤ ਨੂੰ ਗਿਲਾਮ, ਮੈਨੀਟੋਬਾ ਨੇੜੇ ਮਿਲੀਆਂ ਸਨ। ਪੁਲਿਸ ਨੇ ਦੱਸਿਆ ਸੀ ਕਿ ਦੋਵਾਂ ਮਸ਼ਕੂਕਾਂ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੈਨੋਰਮਾ ਇੰਡੀਆ ਨੇ ਨਵੇਂ ਬੋਰਡ ਦੀ ਕੀਤੀ ਚੋਣ
ਥੌਰਨਕਲਿਫ ਪਾਰਕ ਏਰੀਆ ਵਿੱਚ ਦੋ ਵਿਅਕਤੀਆਂ ਨੂੰ ਮਾਰੀ ਗਈ ਗੋਲੀ
5 ਆਬ ਟੀ.ਵੀ. ਵਲੋਂ ਵਿਲੀਅਮ ਓਸਲਰ ਹੈਲਥ ਸੈਂਟਰ ਲਈ 2,12,000 ਡਾਲਰ ਇਕੱਤਰ
ਮੇਅਰ ਪੈਟਿ੍ਰਕ ਬ੍ਰਾਊਨ ਨੇ ਕੀਤਾ ਪੰਜਾਬੀ ਫੂਡ ਸੇਵਾ ਦੇ ਵਲੰਟੀਅਰਜ਼ ਦਾ ਧੰਨਵਾਦ
2021 ਤੱਕ ਆਪਣੇ ਆਫਿਸ ਬੰਦ ਰੱਖੇਗੀ ਸ਼ੌਪੀਫਾਇ ਘਰ ਤੋਂ ਹੀ ਕੰਮ ਕਰਨਗੇ ਕਰਮਚਾਰੀ
ਓਨਟਾਰੀਓ ਵਿੱਚ ਕਰੋਨਾਵਾਇਰਸ ਦੇ 413 ਮਾਮਲਿਆਂ ਦੀ ਹੋਈ ਪੁਸ਼ਟੀ
ਮਹਾਂਮਾਰੀ ਦੌਰਾਨ ਸੀਨੀਅਰਜ਼ ਦੀ ਵਿੱਤੀ ਮਦਦ ਲਈ ਫੈਡਰਲ ਸਰਕਾਰ ਕਰ ਰਹੀ ਹੈ ਕਈ ਉਪਰਾਲੇ
ਏਅਰਲਾਈਨਜ਼ ਦੀਆਂ ਰਿਫੰਡ ਨੀਤੀਆਂ ਬਾਰੇ ਢੰਗ ਨਾਲ ਗੱਲਬਾਤ ਕੀਤੇ ਜਾਣ ਦੀ ਲੋੜ : ਟਰੂਡੋ
ਕੋਵਿਡ-19 ਦੇ ਦੂਜੇ ਗੇੜ ਤੋਂ ਬਚਣ ਲਈ ਕੈਨੇਡੀਅਨਾਂ ਨੂੰ ਮਾਸਕ ਪਾਉਣੇ ਚਾਹੀਦੇ ਹਨ : ਟਰੂਡੋ
ਸਕਾਰਬੌਰੋ ਦੇ ਘਰ ਵਿੱਚੋਂ ਮਿਲੀ ਲਾਸ਼, ਕਤਲ ਦਾ ਮਾਮਲਾ ਦੱਸ ਰਹੀ ਹੈ ਪੁਲਿਸ