Welcome to Canadian Punjabi Post
Follow us on

29

May 2020
ਮਨੋਰੰਜਨ

ਬੱਸ ਪ੍ਰਫਾਰਮ ਕਰਨਾ ਚਾਹੁੰਦੀ ਹਾਂ : ਮ੍ਰਿਣਾਲ

August 19, 2019 10:12 AM

2008 ਵਿੱਚ ਹੋਏ ਆਪਰੇਸ਼ਨ ਬਾਟਲਾ ਹਾਊਸ ਤੋਂ ਪ੍ਰੇਰਿਤ ਫਿਲਮ ‘ਬਾਟਲਾ ਹਾਊਸ’ ਵਿੱਚ ਜਾਨ ਅਬਰਾਹਮ ਅਤੇ ਮ੍ਰਿਣਾਲ ਠਾਕੁਰ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ। ਮ੍ਰਿਣਾਲ ਦਾ ਕਹਿਣਾ ਹੈ ਕਿ ਡਿਫੈਂਸ ਪਰਵਾਰ ਤੋਂ ਹੋਣ ਕਾਰਨ ਉਸ ਨੂੰ ਇਸ ਫਿਲਮ ਨੂੰ ਕਰਨ ਦੀ ਵੱਖਰੀ ਖੁਸ਼ੀ ਹੈ। ਉਸ ਨੇ ਕਿਹਾ, ‘ਬਾਟਲਾ ਹਾਊਸ’ ਕਰਨ ਦਾ ਇੱਕੋ ਕਾਰਨ ਮੇਰਾ ਪਰਵਾਰਕ ਪਿਛੋਕੜ ਹੈ। ਜਦੋਂ ਇੱਕ ਪੁਲਸ ਅਧਿਕਾਰੀ ਆਪਣੇ ਫਰਜ਼ ਲਈ ਨਿਕਲਦਾ ਹੈ ਤਾਂ ਉਹ ਨਹੀਂ ਜਾਣਦਾ ਕਿ ਵਾਪਸ ਘਰ ਪਰਤੇਗਾ ਜਾਂ ਨਹੀਂ। ਇਸ ਤੋਂ ਇਲਾਵਾ ਜੋ ਭੂਮਿਕਾ ਮੈਂ ਨਿਭਾ ਰਹੀ ਹਾਂ, ਉਹ ਸਿਰਫ ਇੱਕ ਪਤਨੀ ਦੀ ਨਹੀਂ ਹੈ, ਇੱਕ ਪੱਤਰਕਾਰ ਦੀ ਵੀ ਹੈ, ਜਿਸ ਨੇ ਮੈਨੂੰ ਇਸ ਭੂਮਿਕਾ ਵੱਲ ਜ਼ਿਆਦਾ ਆਕਰਸ਼ਿਤ ਕੀਤਾ ਹੈ।
ਪਿਛਲੇ ਸਾਲ ਫਿਲਮ ‘ਲਵ ਸੋਨੀਆ’ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਮ੍ਰਿਣਾਲ ਪਿਛਲੇ ਦਿਨੀਂ ਰਿਤਿਕ ਰੋਸ਼ਨ ਨਾਲ ਫਿਲਮ ‘ਸੁਪਰ 30’ ਵਿੱਚ ਵੀ ਨਜ਼ਰ ਆਈ ਸੀ। ਉਸ ਦਾ ਕਹਿਣਾ ਹੈ ਕਿ ਲੋਕ ਉਸ ਨੂੰ ਸਲਾਹ ਦਿੰਦੇ ਹਨ ਕਿ ਉਸ ਨੂੰ ਆਮ ਤਰ੍ਹਾਂ ਦੀਆਂ ਫਿਲਮਾਂ ਕਰਨ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਉਸ ਨੇ ਕਿਹਾ, ‘ਇੱਕ ਐਕਟ੍ਰੈੱਸ ਦੇ ਰੂਪ ਵਿੱਚ ਬੱਸ ਪ੍ਰਫਾਰਮ ਕਰਨਾ ਚਾਹੁੰਦੀ ਹਾਂ। ਕਈ ਲੋਕਾਂ ਨੇ ਮੈਨੂੰ ਕਿਹਾ ਕਿ ਕੀ ਮੈਂ ਪਾਗਲ ਹਾਂ, ਜੋ ‘ਲਵ ਸੋਨੀਆ’ ਵਰਗੀ ਫਿਲਮ ਨਾਲ ਡੈਬਿਊ ਕਰ ਰਹੀ ਹਾਂ। ਮੈਨੂੰ ਕੋਈ ਹਲਕੀ ਫੁਲਕੀ ਰੋਮਾਂਟਿਕ ਅਤੇ ਗਲੈਮਰਸ ਰੋਲ ਵਾਲੀ ਫਿਲਮ ਕਰਨ ਨੂੰ ਕਿਹਾ ਗਿਆ, ਪਰ ਮੈਨੂੰ ਲੱਗਦਾ ਹੈ ਕਿ ਅੱਜ ਦੇ ਦਰਸ਼ਕ ਸਮਾਰਟ ਹਨ। ਅਸੀਂ ਉਨ੍ਹਾਂ ਨੂੰ ਬਸ ਗਲੈਮਰਸ ਦਿਖਾ ਕੇ ਆਕਰਸ਼ਿਤ ਨਹੀਂ ਕਰ ਸਕਦੇ। ਸਾਨੂੰ ਚੰਗਾ ਪ੍ਰਦਰਸ਼ਨ ਕਰ ਕੇ ਸੰਤੁਸ਼ਟ ਕਰਨਾ ਚਾਹੀਦਾ ਹੈ।” ਉਸ ਦੇ ਅਨੁਸਾਰ ‘ਲਵ ਸੋਨੀਆ’ ਵੱਖਰੀ ਤਰ੍ਹਾਂ ਦੀ ਫਿਲਮ ਸੀ, ਪਰ ਉਸ ਨੇ ਉਸ ਨੂੰ ਇੰਡਸਟਰੀ ਵਿੱਚ ਪਛਾਣ ਦਿੱਤੀ ਤੇ ਇਸੇ ਦੀ ਬਦੌਲਤ ਉਸ ਨੂੰ ‘ਸੁਪਰ 30’ ਅਤੇ ‘ਬਾਟਲਾ ਹਾਊਸ’ ਵਰਗੀਆਂ ਫਿਲਮਾਂ ਵਿੱਚ ਮਿਲੀਆਂ ਹਨ।

Have something to say? Post your comment