Welcome to Canadian Punjabi Post
Follow us on

24

September 2019
ਮਨੋਰੰਜਨ

ਮੀ ਟੂ ਦੇ ਦੋਸ਼ੀਆਂ ਨਾਲ ਕੰਮ ਕਰਨ 'ਤੇ ਸਹਿਜ ਹਾਂ : ਰਿਚਾ ਚੱਢਾ

August 19, 2019 10:08 AM

ਮੀ ਟੂ ਮੁਹਿੰਮ ਦੇ ਤਹਿਤ ਕਈ ਕਲਾਕਾਰਾਂ ਨੇ ਦੋਸ਼ੀ ਲੋਕਾਂ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੀਪਿਕਾ ਪਾਦੁਕੋਣ, ਮੇਘਨਾ ਗੁਲਜ਼ਾਰ, ਅਕਸ਼ੈ ਕੁਮਾਰ, ਅਜੈ ਦੇਵਗਨ ਵੀ ਉਸ ਲਿਸਟ ਦਾ ਹਿੱਸਾ ਹਨ। ਬੀਤੇ ਦਿਨੀਂ ਮੁੰਬਈ ਵਿੱਚ ਫਿਲਮ ‘ਸੈਕਸ਼ਨ 375’ ਦੇ ਟਰੇਲਰ ਲਾਂਚ ਮੌਕੇ ਦੋਸ਼ੀ ਲੋਕਾਂ ਨਾਲ ਕੰਮ ਕਰਨ ਦੇ ਸਵਾਲ 'ਤੇ ਡਾਇਰੈਕਟਰ ਅਜੈ ਬਹਿਲ ਨੇ ਕਮਾਨ ਸੰਭਾਲਦੇ ਹੋਏ ਉਲਟਾ ਸਵਾਲ ਕਰ ਦਿੱਤਾ ਕਿ ਜੇ ਕਿਸੇ ਸੰਸਥਾ ਵਿੱਚ ਬੌਸ ਉਤੇ ਦੋਸ਼ ਲੱਗੇ ਤਾਂ ਕੀ ਲੋਕ ਨੌਕਰੀ ਕਰਨਾ ਛੱਡ ਦੇਣਗੇ? ਸੰਸਥਾ ਵਿੱਚ ਕੰਮ ਨਹੀਂ ਕਰਨਗੇ? ਇਸ ਉੱਤੇ ਇੱਕ ਮੀਡੀਆ ਮੁਲਾਜ਼ਮ ਨੇ ਤਪਾਕ ਨਾਲ ਜਵਾਬ ਦਿੱਤਾ: ਕਾਰਪੋਰੇਟ ਵਿੱਚ ਅਜਿਹੇ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ। ਇਸ ਉੱਤੇ ਰਿਚਾ ਨੇ ਵੀ ਮਾਈਕ ਸੰਭਾਲਦੇ ਹੋਏ ਸਵਾਲ ਉਠਾਇਆ ਕਿ ਮੀਡੀਆ ਕਿਉਂ ਉਨ੍ਹਾਂ ਲੋਕਾਂ ਦੀ ਪ੍ਰੈੱਸ ਕਾਨਫਰੰਸ ਵਿੱਚ ਜਾਂਦਾ ਹੈ?
ਅੱਗੇ ਉਨ੍ਹਾਂ ਨੇ ਕਿਹਾ ਕਿ ਕਾਨੂੰਨਨ ਜਦ ਤੱਕ ਦੋਸ਼ੀ ਨੂੰ ਦੋਸ਼ੀ ਜਾਂ ਨਿਰਦੋਸ਼ ਨਹੀਂ ਠਹਿਰਾਇਆ ਜਾਂਦਾ, ਮੀਡੀਆ ਜਾਂ ਟਵਿੱਟਰ 'ਤੇ ਟਰਾਇਲ ਚਲਾਉਣਾ ਵੱਖ ਗੱਲ ਹੈ, ਮੈਂ ਉਨ੍ਹਾਂ ਕੇਸਾਂ ਦੀ ਗੱਲ ਕਰ ਰਹੀ ਹਾਂ, ਜਿੱਥੇ ਇੱਕ ਜਾਂ ਦੋ ਦੋਸ਼ ਲੱਗੇ ਹਨ। ਮੈਂ ਉਨ੍ਹਾਂ ਕੇਸਾਂ ਦੀ ਗੱਲ ਨਹੀਂ ਕਰਦੀ, ਜਿੱਥੇ 19-20 ਲੋਕ ਸਾਹਮਣੇ ਆਏ ਹਨ। ਇਹ ਸੋਸ਼ਲ ਸਮੱਸਿਆ ਹੈ। ਸਾਨੂੰ ਸਭ ਨੂੰ ਇਸ ਬਾਰੇ ਗੱਲ ਕਰਨੀ ਹੋਵੇਗੀ। ਉਸ ਬਾਰੇ ਕਿਵੇਂ ਸੰਬੋਧਨ ਕਰਨਾ, ਇਹ ਬਹੁਤ ਜਟਿਲ ਮਾਮਲਾ ਹੈ। ਇਸ ਦਾ ਕੋਈ ਆਮ ਨਿਯਮ ਨਹੀਂ ਹੋ ਸਕਦਾ।
ਇਸ ਮੌਕੇ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਅਤੇ ਤਿੰਨ ਤਲਾਕ ਕਾਨੂੰਨ 'ਤੇ ਉਨ੍ਹਾਂ ਦੀ ਪ੍ਰਤੀਕਿਰਿਆ ਪੁੱਛਣ 'ਤੇ ਰਿਚਾ ਨੇ ਕਿਹਾ, ਇਨ੍ਹਾਂ ਮਾਮਲਿਆਂ ਦਾ ਫਿਲਮਾਂ ਨਾਲ ਕੋਈ ਸੰਬੰਧ ਨਹੀਂ। ਇਹ ਦੋਵੇਂ ਤਾਜ਼ਾ ਮਾਮਲੇ ਹਨ, ਇਸ ਲਈ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਕੋਈ ਜਵਾਬ ਦੇ ਸਕਾਂਗੀ, ਪਰ ਮੇਰੀ ਰਾਏ ਹੈ ਕਿ ਇਹ ਸਾਰੀਆਂ ਚੀਜ਼ਾਂ ਚੰਗੀ ਨੀਤ ਨਾਲ ਕੀਤੀਆਂ ਗਈਆਂ ਹਨ। ਇਸ ਵਿੱਚ ਕਿਸੇ ਪ੍ਰਕਾਰ ਦਾ ਭੇਦਭਾਵ ਨਹੀਂ ਹੈ। ਮੈਂ ਆਸ਼ਾਵਾਦੀ ਰਹਿਣਾ ਚਾਹਾਂਗੀ।

Have something to say? Post your comment