Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ
 
ਅੰਤਰਰਾਸ਼ਟਰੀ

ਇਰਾਨ ਦਾ ਟੈਂਕਰ ‘ਗ੍ਰੇਸ ਵੰਨ’ ਫੜਨ ਲਈ ਅਮਰੀਕਾ ਨੇ ਵਾਰੰਟ ਜਾਰੀ ਕੀਤਾ

August 19, 2019 09:52 AM

ਵਾਸ਼ਿੰਗਟਨ, 18 ਅਗਸਤ, (ਪੋਸਟ ਬਿਊਰੋ)- ਈਰਾਨ ਦੇ ਤੇਲ ਟੈਂਕਰ ਗ੍ਰੇਸ ਵੰਨ ਨੂੰ ਜਿਬ੍ਰਾਲਟਰ ਵਿੱਚ ਰੁਕਵਾ ਸਕਣ ਤੋਂ ਅਸਫਲ ਰਹੇ ਅਮਰੀਕਾ ਨੇ ਉਸ ਨੂੰ ਫੜਨ ਦਾ ਨਵਾਂ ਰਾਹ ਲੱਭਿਆ ਹੈ। ਉਸ ਦੇ ਨਿਆਂ ਵਿਭਾਗ ਨੇ ਵਾਰੰਟ ਜਾਰੀ ਕਰ ਕੇ ਅਮਰੀਕੀ ਨੇਵੀ ਅਤੇ ਹੋਰਨਾਂ ਏਜੰਸੀਆਂ ਨੂੰ ਟੈਂਕਰ ਉੱਤੇ ਕਬਜ਼ਾ ਕਰਨ ਦਾ ਆਦੇਸ਼ ਦੇ ਦਿੱਤਾ ਹੈ।
ਵਰਨਣ ਯੋਗ ਹੈ ਕਿ 21 ਲੱਖ ਬੈਰਲ ਤੇਲ ਨਾਲ ਭਰਿਆ ਇਹ ਟੈਂਕਰ ਇਸ ਵਕਤ ਭੂਮੱਧ ਸਾਗਰ ਵਿੱਚ ਬ੍ਰਿਟੇਨ ਦੀ ਜਲ ਸੀਮਾ ਦੇ ਅੰਦਰ ਟਿਕਿਆ ਹੈ। ਇਸ ਨੂੰ ਪਿਛਲੇ ਵੀਰਵਾਰ ਜਿਬ੍ਰਾਲਟਰ ਨੇ ਛੱਡ ਦਿੱਤਾ ਸੀ। ਟੈਂਕਰ ਦੇ 28 ਮੈਂਬਰੀ ਚਾਲਕ ਦਲ ਵਿੱਚ ਕੈਪਟਨ ਸਮੇਤ 24 ਜਣੇ ਭਾਰਤੀ ਹਨ। ਅਮਰੀਕਾ ਵਿੱਚ ਇਸ ਬਾਰੇ ਹੋਈ ਸੁਣਵਾਈ ਦੌਰਾਨ ਗ੍ਰੇਸ ਵੰਨ ਨੂੰ ਈਰਾਨ ਦੇ ਰੈਵੋਲੂਸ਼ਨਰੀ ਗਾਰਡਸ ਕੋਰ ਨਾਲ ਸਬੰਧਤ ਦੱਸਿਆ ਗਿਆ ਹੈ। ਈਰਾਨ ਦੇ ਰੈਵੋਲੂਸ਼ਨਰੀ ਗਾਰਡਸ ਕੋਰ ਨੂੰ ਅਮਰੀਕਾ ਨੇ ਅੱਤਵਾਦੀ ਜਥੇਬੰਦੀ ਐਲਾਨ ਕੀਤਾ ਹੋਇਆ ਹੈ। ਦੋਸ਼ ਇਹ ਲਾਇਆ ਗਿਆ ਹੈ ਕਿ ਇਹ ਟੈਂਕਰ ਅਮਰੀਕਾ ਦੇ ਆਰਥਿਕ ਪ੍ਰਬੰਧ ਵਿੱਚ ਨਾਜਾਇਜ਼ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ। ਪਾਬੰਦੀ ਲੱਗਣ ਪਿੱਛੋਂ ਇਹ ਟੈਂਕਰ ਸੀਰੀਆ ਨੂੰ ਤੇਲ ਦੀ ਸਪਲਾਈ ਕਰਨ ਚੱਲਿਆ ਸੀ। ਅਮਰੀਕਾ ਵੱਲੋਂ ਜਾਰੀ ਕੀਤੇ ਵਾਰੰਟ ਵਿੱਚ ਤੇਲ ਭਰਿਆ ਟੈਂਕਰ ਤੇ ਬੈਂਕ ਵਿੱਚ ਉਸ ਦੀ ਕੰਪਨੀ ਦੇ ਜਮ੍ਹਾਂ 9,95,000 ਡਾਲਰ ਜ਼ਬਤ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਹੈ। ਟੈਂਕਰ ਚਲਾ ਰਹੀ ਕੰਪਨੀ ਉਤੇ ਇੰਟਰਨੈਸ਼ਨਲ ਐਮਰਜੈਂਸੀ ਇਕੋਨਾਮਿਕ ਪਾਵਰ ਐਕਟ, ਬੈਂਕ ਨਾਲ ਫਰਾਡ, ਮਨੀ ਲਾਂਡਰਿੰਗ ਤੇ ਅੱਤਵਾਦ ਫੈਲਾਉਣ ਦੇ ਗੰਭੀਰ ਦੋਸ਼ ਲਾਏ ਗਏ ਹਨ। ਜਾਣਕਾਰ ਸੂਤਰਾਂ ਮੁਤਾਬਕ ਟੈਂਕਰ ਦੇ ਚਾਲਕ ਦਲ ਦੇ ਕੁਝ ਮੈਂਬਰ ਛੁੱਟੀ ਚਲੇ ਗਏ ਹਨ। ਇਸ ਕਾਰਨ ਉਸ ਦੇ ਨਵੇਂ ਚਾਲਕਾਂ ਦੀ ਉਡੀਕ ਵਿੱਚ ਟੈਂਕਰ ਭੂਮੱਧ ਸਾਗਰ ਵਿੱਚ ਖੜ੍ਹਾ ਹੈ। ਇਸ ਮੌਕੇ ਟੈਂਕਰ ਦੇ ਭਾਰਤੀ ਕੈਪਟਨ ਨੇ ਸੇਵਾ ਮੁਕਤੀ ਦੀ ਅਰਜ਼ੀ ਦੇ ਦਿੱਤੀ ਹੈ। ਉਸ ਦੇ ਵਕੀਲ ਮੁਤਾਬਕ ਟੈਂਕਰ ਵਿੱਚ ਕੁਝ ਮੁਰੰਮਤ ਦੀ ਲੋੜ ਵੀ ਹੈ। ਇਸ ਸਮੇਂ ਦੌਰਾਨ ਕੈਪਟਨ ਨੇ ਉਸ ਜਹਾਜ਼ ਨੂੰ ਛੱਡਣ ਦੀ ਇੱਛਾ ਪ੍ਰਗਟ ਕਰ ਦਿੱਤੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣ ਅਮਰੀਕਾ ਦੇ ਇੱਕ 16 ਸਾਲਾ ਲੜਕੇ ਦੇ ਆਉਂਦੇ ਹਨ 23 ਨੰਬਰ ਦੇ ਜੁੱਤੇ, ਗਿਨੀਜ਼ ਵਰਲਡ ਰਿਕਾਰਡਜ਼ `ਚ 2 ਰਿਕਾਰਡ ਕੀਤੇ ਦਰਜ ਨਿਊਯਾਰਕ ਦੇ ਸਵਾਮੀਨਾਰਾਇਣ ਮੰਦਰ `ਚ ਹੋਈ ਭੰਨਤੋੜ, ਪ੍ਰਧਾਨ ਮੰਤਰੀ ਮੋਦੀ ਵਿਰੋਧੀ ਨਾਅਰੇ ਲਿਖੇ ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਕਿਹਾ: ਭਾਰਤ ਨਾਲ ਸਬੰਧ ਸੁਧਰੇ, ਦੋਹਾਂ ਦੇਸ਼ਾਂ ਵਿਚਾਲੇ ਗਲਤਫਹਿਮੀਆਂ ਦੂਰ ਹੋਈਆਂ ਟਰੰਪ 'ਤੇ ਹਮਲਾ ਕਰਨ ਦੀ ਕੋਸਿ਼ਸ਼, ਹਮਲਾਵਰ ਏਕੇ-47 ਵਰਗੀ ਰਾਈਫਲ ਲੈ ਕੇ ਗੋਲਫ ਕਲੱਬ 'ਚ ਲੁਕਿਆ ਸੀ ਮਾਈਕਲ ਜੈਕਸਨ ਦੇ ਭਰਾ ਟੀਟੋ ਜੈਕਸਨ ਦਾ 70 ਸਾਲ ਦੀ ਉਮਰ `ਚ ਹੋਇਆ ਦਿਹਾਂਤ ਭਾਰਤ ਵੀਅਤਨਾਮ ਨੂੰ 1 ਮਿਲੀਅਨ ਡਾਲਰ ਦੀ ਸਹਾਇਤਾ ਭੇਜਦੀ, ਵੀਅਤਨਾਮ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਕਾਰਨ 200 ਤੋਂ ਵੱਧ ਮੌਤਾਂ 'ਮੈਂ ਟੇਲਰ ਸਵਿਫਟ ਨੂੰ ਨਫ਼ਰਤ ਕਰਦਾ ਹਾਂ': ਟਰੰਪ ਅਜੀਤ ਡੋਭਾਲ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ ਕੀਤੀ ਮਿਸ ਸਵਿਟਜ਼ਰਲੈਂਡ ਫਾਈਨਲਿਸਟ ਦਾ ਪਤੀ ਹੀ ਨਿਕਲਿਆ ਉਸਦਾ ਕਾਤਲ, ਸਰੀਰ ਦੇ ਅੰਗਾਂ ਨੂੰ ਬਲੈਂਡਰ ਵਿੱਚ ਪੀਸਿਆ ਤੇ ਤੇਜ਼ਾਬ ਵਿੱਚ ਘੋਲ ਦਿੱਤਾ ਸੀ