Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਪੰਜਾਬ

ਦੂਜੇ ਨਾਲ ਸਬੰਧਾਂ ਦੇ ਸ਼ੱਕ ’ਚ ਪ੍ਰੇਮਿਕਾ ਅਤੇ ਉਸਦੀ ਭੈਣ ਦੀ ਹੱਤਿਆ, ਮੁਲਜ਼ਿਮ ਦਿੱਲੀ ਸਟੇਸ਼ਨ ਤੋਂ ਗਿ੍ਰਫ਼ਤਾਰ

August 17, 2019 02:44 AM

*ਸੁਤੰਤਰਤਾ ਦਿਵਸ ’ਤੇ ਤੜਕੇ ਪ੍ਰੇਮਿਕਾ ਦਾ ਮੋਬਾਇਲ ਚੈਕ ਕਰਨ ਕਮਰੇ ’ਚ ਵੜਿਆ ਸੀ


ਚੰਡੀਗੜ੍ਹ, 16 ਅਗਸਤ (ਪੋਸਟ ਬਿਊਰੋ)- ਸੈਕਟਰ-22 ’ਚ ਪੀ.ਜੀ. ’ਚ ਰਹਿਣ ਵਾਲੀ ਮਨਪ੍ਰੀਤ ਕੌਰ (29) ਅਤੇ ਉਸਦੀ ਛੋਟੀ ਭੈਣ ਰਾਜਵੰਤ ਕੌਰ (24) ਦੀ ਵੀਰਵਾਰ ਤੜਕੇ ਮਨਪ੍ਰੀਤ ਦੇ ਦੋਸਤ ਕੁਲਦੀਪ ਨੇ ਹੱਤਿਆ ਕਰ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਿਮ ਜ਼ੀਰਕਪੁਰ ਨਿਵਾਸੀ ਕੁਲਦੀਪ (30) ਨੂੰ ਸ਼ੁੱਕਰਵਾਰ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਗਿ੍ਰਫ਼ਤਾਰ ਕਰ ਲਿਆ ਹੈ। ਗਿ੍ਰਫ਼ਤਾਰੀ ਤੋਂ ਬਾਅਦ ਪੁਲਸ ਨੂੰ ਕੁਲਦੀਪ ਤੋਂ ਮਨਪ੍ਰੀਤ ਦੇ 2 ਮੋਬਾਇਲ ਫੋਨ ਅਤੇ ਖੂਨ ਨਾਲ ਲਿੱਬੜੇ ਉਹ ਕੱਪੜੇ ਬਰਾਮਦ ਹੋਏ ਹਨ, ਜੋ ਉਸਨੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪਹਿਨੇ ਹੋਏ ਸਨ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਮਨਪ੍ਰੀਤ ਕੌਰ ਅਤੇ ਕੁਲਦੀਪ ਵਿਚਕਾਰ ਕਾਫ਼ੀ ਸਮੇ ਤੋਂ ਪ੍ਰੇਮ ਸਬੰਧ ਸਨ ਅਤੇ ਦੋਵਾਂ ਪਰਿਵਾਰਾਂ ’ਚ ਵਿਆਹ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ, ਪਰ ਕੁੱਝ ਸਮੇਂ ਤੋਂ ਕੁਲਦੀਪ ਨੂੰ ਸ਼ਕ ਸੀ ਕਿ ਮਨਪ੍ਰੀਤ ਕਿਸੇ ਹੋਰ ਨਾਲ ਪਿਆਰ ਕਰਨ ਲੱਗੀ ਹੈ। ਇਸ ਸ਼ੱਕ ’ਚ ਉਹ ਮਨਪ੍ਰੀਤ ਦਾ ਮੋਬਾਇਲ ਚੈਕ ਕਰਨ ਚੁਪਕੇ ਉਸ ਦੇ ਕਮਰੇ ’ਚ ਵੜਿਆ ਸੀ, ਪਰ ਇਸ ਦੌਰਾਨ ਮਨਪ੍ਰੀਤ ਦੀ ਅੱਖ ਖੁੱਲ੍ਹ ਗਈ ਅਤੇ ਦੋਵਾਂ ’ਚ ਹੱਥੋਪਾਈ ਹੋ ਗਈ। ਇਸ ਦੌਰਾਨ ਕੁਲਦੀਪ ਨੇ ਪਹਿਲਾਂ ਮਨਪ੍ਰੀਤ ਅਤੇ ਬਾਅਦ ’ਚ ਉਸਦੀ ਛੋਟੀ ਭੈਣ ਰਾਜਵੰਤ ਦੀ ਹੱਤਿਆ ਕਰ ਦਿੱਤੀ।


ਚੰਡੀਗੜ੍ਹ ਦੀ ਐਸ.ਐਸ.ਪੀ. ਨਿਲਾਂਬਰੀ ਜਗਦਲੇ ਨੇ ਦੱਸਿਆ ਕਿ ਮਨਪ੍ਰੀਤ ਕੌਰ ਅਤੇ ਕੁਲਦੀਪ ਦੋਵੇਂ ਸਾਲ 2010 ’ਚ ਸੈਕਟਰ-34 ਸਥਿਤ ਇਕ ਨਿਜੀ ਕੰਪਨੀ ’ਚ ਇਕੱਠੇ ਕੰਮ ਕਰਦੇ ਸਨ। ਉਦੋਂ ਤੋਂ ਹੀ ਦੋਵਂ ਇਕ ਦੂਜੇ ਦੇ ਚੰਗੇ ਦੋਸਤ ਸਨ। ਕੁੱਝ ਸਮਾਂ ਬਾਅਦ ਦੋਵਾਂ ਦੀ ਦੋਸਤੀ ਪਿਆਰ ’ਚ ਬਦਲ ਗਈ ਸੀ। ਦੋਵਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਪਿਆਰ ਬਾਰੇ ਪਤਾ ਸੀ ਅਤੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ।
ਫਰਵਰੀ ’ਚ ਮਨਪ੍ਰੀਤ ਦੇ ਘਰ ’ਚ ਲੰਗਰ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਕੁਲਦੀਪ ਵੀ ਇਸ ਪ੍ਰੋਗਰਾਮ ’ਚ ਸ਼ਾਮਲ ਹੋਣ ਉਨ੍ਹਾਂ ਦੇ ਘਰ ਫਾਜ਼ਿਲਕਾ ਪਹੰੁਚਿਆ ਸੀ। ਉਥੋਂ ਆਉਣ ਤੋਂ ਬਾਅਦ ਤੋਂ ਹੀ ਦੋਵਾਂ ’ਚ ਅਣਬਣ ਚੱਲ ਰਹੀ ਸੀ। ਕੁਲਦੀਪ ਨੇ ਪੁਲਸ ਨੂੰ ਦੱਸਿਆ ਕਿ ਮਨਪ੍ਰੀਤ ਉਸ ਨੂੰ ਲਗਾਤਾਰ ਨਜ਼ਰ ਅੰਦਾਜ ਕਰਨ ਲੱਗੀ ਸੀ। ਜਿਸ ਦੇ ਚਲਦੇ ਉਸ ਨੂੰ ਸ਼ੱਕ ਸੀ ਕਿ ਮਨਪ੍ਰੀਤ ਹੁਣ ਉਸ ਨੂੰ ਨਹੀਂ ਚਾਹੁੰਦੀ ਹੈ ਅਤੇ ਉਹ ਕਿਸੇ ਹੋਰ ਨਾਲ ਵਿਆਹ ਕਰਨਾ ਚਾਹੁੰਦੀ ਹੈ। ਕੁਲਦੀਪ ਨੇ ਦੱਸਿਆ ਕਿ ਸ਼ੱਕ ਕਾਰਨ ਉਹ ਵੀਰਵਾਰ ਤੜਕੇ ਛੱਤ ਤੋਂ ਬਰਾਮਦੇ ’ਚ ਉਤਰ ਕੇ ਖਿੜਕੀ ’ਚ ਹੱਥ ਪਾ ਕੇ ਮਨਪ੍ਰੀਤ ਦੇ ਕਮਰੇ ਦਾ ਪਿਛਲਾ ਦਰਵਾਜਾ ਖੋਲ੍ਹ ਕੇ ਕਮਰੇ ’ਚ ਵੜਿਆ ਸੀ।
ਜਦੋਂ ਕੁਲਦੀਪ ਮੋਬਾਇਲ ਦਾ ਲਾਕ ਖੋਲ੍ਹਣ ਦੀ ਕੋਸ਼ਿਸ਼ ਕਰ ਸੀ, ਇਸ ਦੌਰਾਨ ਰਾਜਵੰਤ ਦੀ ਅੱਖ ਖੁੱਲ੍ਹ ਗਈ ਤਾਂ ਕੁਲਦੀਪ ਕਮਰੇ ’ਚ ਲੁਕ ਗਿਆ ਅਤੇ ਰਾਜਵੰਤ ਵਾਸ਼ਰੂਮ ’ਚ ਚਲੀ ਗਈ। ਮੌਕਾ ਪਾ ਕੇ ਕੁਲਦੀਪ ਨੇ ਫਿਰ ਤੋਂ ਮਨਪ੍ਰੀਤ ਦੇ ਅੰਗੂਠੇ ਦੀ ਮੱਦਦ ਨਾਲ ਉਸ ਦੇ ਮੋਬਾਇਲ ਦਾ ਲਾਕ ਖੋਲ੍ਹਣਾ ਚਾਹਿਆ ਤਾਂ ਮਨਪ੍ਰੀਤ ਦੀ ਅੱਖ ਖੁੱਲ੍ਹ ਗਈ ਅਤੇ ਇਹ ਸਭ ਦੇਖ ਉਹ ਗ਼ੁੱਸੇ ’ਚ ਆ ਗਈ। ਦੋਵਾਂ ਵਿਚਕਾਰ ਹੱਥੋਪਾਈ ਹੋਣ ਲੱਗੀ। ਇਸ ਦੌਰਾਨ ਕੁਲਦੀਪ ਨੇ ਪਹਿਲਾਂ ਹੱਥਾਂ ਨਾਲ ਅਤੇ ਦੁਪੱਟੇ ਨਾਲ ਉਸਦਾ ਗਲਾ ਘੋਟਿਆ ਅਤੇ ਉਸ ਦਾ ਸਿਰ ਕੰਧ ’ਚ ਮਾਰਿਆ। ਇਸ ਤੋਂ ਬਾਅਦ ਕੁਲਦੀਪ ਨੇ ਕਮਰੇ ’ਚ ਰੱਖੀ ਕੈਂਚੀ ਨਾਲ ਉਸ ’ਤੇ ਕਈ ਹਮਲਾ ਕੀਤਾ। ਕਮਰੇ ਤੋਂ ਆਵਾਜਾਂ ਸੁਣ ਕੇ ਜਿਵੇਂ ਹੀ ਰਾਜਵੰਤ ਵਾਸ਼ਰੂਮ ਤੋਂ ਬਾਹਰ ਆਈ ਤਾਂ ਕੁਲਦੀਪ ਨੇ ਉਸਦਾ ਗਲਾ ਵੀ ਘੋਟਿਆ ਅਤੇ ਉਸ ’ਤੇ ਵੀ ਕੈਂਚੀ ਨਾਲ ਹਮਲਾ ਕਰਕੇ ਉਸ ਨੂੰ ਲਹੁਲੁਹਾਨ ਕਰ ਦਿੱਤਾ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁਲਦੀਪ ਆਪਣੀ ਮੋਟਰਸਾਈਕਲ ’ਤੇ ਜ਼ੀਰਕਪੁਰ ’ਚ ਆਪਣੇ ਘਰ ਪਹੰੁਚਿਆ ਸੀ। ਇਥੇ ਉਸ ਨੇ ਆਪਣੀ ਭੈਣ ਤੋਂ ਰੱਖੜੀ ਬੰਨ੍ਹਾਈ ਅਤੇ ਫਿਰ ਬੱਸ ’ਚ ਜ਼ੀਰਕਪੁਰ ਤੋਂ ਅੰਬਾਲਾ ਪਹੰੁਚਿਆ। ਇਥੋਂ ਟ੍ਰੇਨ ’ਚ ਉਹ ਦਿੱਲੀ ਰੇਲਵੇ ਸਟੇਸ਼ਨ ਪਹੁੰਚਿਆ ਸੀ। ਇਸ ਦੌਰਾਨ ਉਸ ਨੇ ਆਪਣੇ ਏ.ਟੀ.ਐਮ. ਤੋਂ ਪੈਸੇ ਵੀ ਕਢਵਾਏ ਸਨ ਅਤੇ ਆਪਣੇ ਇਕ-ਦੋ ਜਾਣਕਾਰਾਂ ਨਾਲ ਵੀ ਮੋਬਾਇਲ ’ਤੇ ਗੱਲ ਕੀਤੀ ਸੀ। ਪੁਲਸ ਉਸ ਦੇ ਮੋਬਾਇਲ ਨੂੰ ਟ੍ਰੈਕ ਕਰਦੇ ਹੋਏ ਅਤੇ ਜਾਂਚ ਦੇ ਆਧਾਰ ’ਤੇ ਦਿੱਲੀ ਰੇਲਵੇ ਸਟੇਸ਼ਨ ਪਹੁੰਚੀ ਸੀ ਉਥੋਂ ਉਸ ਦੀ ਪਹਿਚਾਣ ਕਰ ਉਸ ਨੂੰ ਕਾਬੂ ਕੀਤਾ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ ਮੁਹਿੰਮ ਹੋਈ ਤੇਜ਼ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ