ਪਿੱਛੇ ਜਿਹੇ 66ਵੇਂ ਨੈਸ਼ਨਲ ਫਿਲਮ ਐਵਾਰਡਸ ਵਿੱਚ ਯਾਮੀ ਗੌਤਮ ਦੀ ਫਿਲਮ ‘ਉੜੀ’ ਵਾਸਤੇ ਚਾਰ ਨੈਸ਼ਨਲ ਐਵਾਰਡ ਮਿਲੇ। ਉਥੇ ਪੰਕਜ ਤਿ੍ਰਪਾਠੀ ਦੀ ਪਹਿਲੀ ਪੰਜਾਬੀ ਫਿਲਮ ‘ਹਰਜੀਤਾ’ ਨੂੰ ਬੈਸਟ ਪੰਜਾਬੀ ਫਿਲਮ ਦਾ ਐਵਾਰਡ ਮਿਲਿਆ। ਦੋਵਾਂ ਨੇ ਆਪਣੀ ਖੁਸ਼ੀ ਕੁਝ ਇਸ ਤਰ੍ਹਾਂ ਜਾਹਰ ਕੀਤੀ। ਯਾਮੀ ਕਹਿੰਦੀ ਹੈ, ‘‘ਇਹ ਸਾਲ ਮੇਰੇ ਲਈ ਕਾਫੀ ਸ਼ਾਨਦਾਰ ਰਿਹਾ। ਫਿਲਮ ‘ਉੜੀ’ ਨੇ ਸਹੀ ਮਾਇਨੇ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ। ਅਸੀਂ ਜਦ ਫਿਲਮ ਬਣਾ ਰਹੇ ਸੀ ਤਾਂ ਆਸ ਸੀ ਕਿ ਦਰਸ਼ਕਾਂ ਨੂੰ ਬੇਹੱਦ ਪਸੰਦ ਆਏਗੀ, ਪਰ ਫਿਲਮ ਦੀ ਰਿਲੀਜ਼ ਦੇ ਬਾਅਦ ਜਿੰਨਾ ਇਸ ਨੂੰ ਪਿਆਰ ਮਿਲਿਆ ਹੈ, ਓਨੇ ਦੀ ਆਸ ਨਹੀਂ ਕੀਤੀ ਸੀ। ਮੈਂ ਵਿੱਕੀ, ਆਦਿੱਤਯ ਅਤੇ ਫਿਲਮ ਦੀ ਟੀਮ ਨੂੰ ਵਧਾਈ ਦਿੰਦੀ ਹਾਂ।”
ਪੰਕਜ ਕਹਿੰਦੇ ਹਨ, ‘‘ਮੈਨੂੰ ਆਪਣੇ ਘਰੋਂ ਪਤਾ ਲੱਗਾ ਕਿ ਮੇਰੀ ਪਹਿਲੀ ਪੰਜਾਬੀ ਫਿਲਮ ‘ਹਰਜੀਤਾ’ ਨੂੰ ਨੈਸ਼ਨਲ ਐਵਾਰਡ ਨਾਲ ਨਿਵਾਜਿਆ ਗਿਆ ਹੈ। ਬੇਹੱਦ ਖੁਸ਼ ਹਾਂ। ਸੀਨੀਅਰ ਡੀ ਓ ਪੀ ਵਿਜੇ ਅਰੋੜਾ, ਜਿਨ੍ਹਾਂ ਨੇ ਫਿਲਮ ਡਾਇਰੈਕਟ ਕੀਤੀ ਹੈ। ਉਹੀ ਮੈਨੂੰ ਇਹ ਫਿਲਮ ਕਰਨ ਲਈ ਪੰਜਾਬ ਲੈ ਕੇ ਗਏ ਸਨ। ਇਸ ਵਿੱਚ ਮੈਂ ਐਮੀ ਵਿਰਕ ਵਰਗੇ ਐਕਟਰ ਦੇ ਨਾਲ ਕੰਮ ਕੀਤਾ, ਬੜਾ ਮਜ਼ਾ ਆਇਆ। ਪੂਰੀ ਟੀਮ ਦੇ ਲਈ ਇਹ ਖੁਸ਼ੀ ਦਾ ਪਲ ਹੈ।”