Welcome to Canadian Punjabi Post
Follow us on

23

September 2019
ਅੰਤਰਰਾਸ਼ਟਰੀ

ਟਰੇਡ ਵਾਰ ਦੇ ਡਰ ਤੋੱ ਅਮਰੀਕਾ ਨੇ ਚੀਨੀ ਵਸਤਾਂ ਉੱਤੇ ਲਾਇਆ ਜਾਣ ਵਾਲਾ ਟੈਰਿਫ ਟਾਲਿਆ

August 14, 2019 07:30 PM

ਵਾਸਿੰਗਟਨ, 14 ਅਗਸਤ (ਪੋਸਟ ਬਿਊਰੋ) : ਕਾਰੋਬਾਰੀ ਵਰਗ ਤੋੱ ਪੈ ਰਹੇ ਦਬਾਅ ਤੇ ਟਰੇਡ ਜੰਗ ਛਿੜਨ ਦੇ ਵੱਧ ਰਹੇ ਖਤਰੇ ਦੇ ਮੱਦੇਨਜਰ ਅਮਰੀਕਾ ਦੇ ਅਰਥਚਾਰੇ ਨੂੰ ਪੈਦਾ ਹੋਏ ਖਤਰੇ ਦੇ ਚੱਲਦਿਆਂ ਟਰੰਪ ਪ੍ਰਸਾਸਨ ਨੇ ਚੀਨੀ ਵਸਤਾਂ ਉੱਤੇ ਲਾਏ ਜਾਣ ਵਾਲੇ ਇੰਪੋਰਟ ਟੈਕਸ ਵਿੱਚੋੱ ਬਹੁਤਿਆਂ ਨੂੰ ਹਾਲ ਦੀ ਘੜੀ ਟਾਲ ਦਿੱਤਾ ਹੈ।
ਮੰਗਲਵਾਰ ਨੂੰ ਅਮਰੀਕਾ ਦੇ ਟਰੇਡ ਨੁਮਾਇੰਦੇ ਦੇ ਆਫਿਸ ਵੱਲੋੱ ਕੀਤੇ ਗਏ ਐਲਾਨ ਤੋੱ ਬਾਅਦ ਵਾਲ ਸਟਰੀਟ ਤੇ ਰੀਟੇਲਰਜ ਨੂੰ ਸੁੱਖ ਦਾ ਸਾਹ ਆਇਆ ਹੈ। ਇਨ੍ਹਾਂ ਸਾਰਿਆਂ ਨੂੰ ਇਹ ਡਰ ਸੀ ਕਿ ਨਵੇੱ ਟੈਰਿਫਜ ਨਾਲ ਹਾਲੀਡੇਅ ਸੇਲ ਡੁੱਬ ਜਾਵੇਗੀ। ਟਰੰਪ ਪ੍ਰਸਾਸਨ ਦਾ ਕਹਿਣਾ ਹੈ ਕਿ ਅਜੇ ਵੀ ਉਹ ਚੀਨ ਵੱਲੋੱ ਇੰਪੋਰਟ ਕੀਤੇ ਜਾਣ ਵਾਲੇ 300 ਬਿਲੀਅਨ ਡਾਲਰ ਦੇ ਸਾਮਾਨ ਉੱਤੇ 10 ਫੀ ਸਦੀ ਟੈਰਿਫ ਲਾਉਣਗੇ।
ਪਰ ਰੀਟੇਲਰਜ ਤੇ ਹੋਰਨਾਂ ਕਾਰੋਬਾਰੀਆਂ ਦੇ ਦਬਾਅ ਦੇ ਚੱਲਦਿਆਂ ਰਾਸਟਰਪਤੀ ਡੌਨਲਡ ਟਰੰਪ ਦੇ ਟਰੇਡ ਆਫਿਸ ਨੇ ਇਹ ਆਖਿਆ ਹੈ ਕਿ 60 ਫੀ ਸਦੀ ਇੰਪੋਰਟ ਉੱਤੇ ਪਹਿਲੀ ਸੰਤਬਰ ਤੋੱ ਲੱਗਣ ਜਾ ਰਹੇ ਟੈਰਿਫਜ ਦਾ 60 ਫੀ ਸਦੀ ਹਾਲ ਦੀ ਘੜੀ 15 ਦਸੰਬਰ ਤੱਕ ਡਿਲੇਅ ਕਰ ਦਿੱਤਾ ਗਿਆ ਹੈ। ਪ੍ਰਸਾਸਨ ਟੈਰਿਫ ਲਿਸਟ ਵਿੱਚੋੱ ਹੈਲਥ, ਨੈਸਨਲ ਸਕਿਊਰਿਟੀ ਤੇ ਹੋਰ ਸੇਫਟੀ ਨਾਲ ਸਬੰਧਤ ਸਾਮਾਨ ਵੀ ਹਟਾ ਰਿਹਾ ਹੈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਹਾਊਡੀ ਮੋਦੀ ਪ੍ਰੋਗਰਾਮ: ਮੋਦੀ ਨੇ ਅਮਰੀਕਾ ਵਿੱਚ ਕਿਹਾ: ਅੱਤਵਾਦ ਵਿਰੁੱਧ ਫੈਸਲਾਕੁਨ ਲੜਾਈ ਦਾ ਵਕਤ ਆ ਗਿਐ
ਸਿੱਖ ਆਗੂਆਂ ਵੱਲੋਂ ਪ੍ਰੋਗਰਾਮ ਤੋਂ ਪਹਿਲਾਂ ਮੋਦੀ ਦਾ ਸਵਾਗਤ
ਅਮਰੀਕਾ ਦੇ ਐਲਾਨ ਤੋਂ ਬਾਅਦ ਈਰਾਨ ਵੀ ਭੜਕਿਆ
ਫਰਾਂਸ ਵਿੱਚ ਸਰਕਾਰ ਵਿਰੋਧੀ ਮੁਜ਼ਾਹਰਾਕਾਰੀ ਫਿਰ ਬਾਜ਼ਾਰਾਂ ਵਿੱਚ ਆਣ ਨਿਕਲੇ
ਨਰਿੰਦਰ ਮੋਦੀ ਨੂੰ ਐਵਾਰਡ ਦੇਣ ਦਾ 3 ਨੋਬੇਲ ਐਵਾਰਡ ਜੇਤੂਆਂ ਵੱਲੋਂ ਵਿਰੋਧ
ਬ੍ਰਿਟਿਸ਼ ਪਾਰਲੀਮੈਂਟ ਨੂੰ ਸਸਪੈਂਡ ਕਰਨ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਅਗਲੇ ਹਫਤੇ
ਹਥਿਆਰਾਂ ਦੀ ਸਮੱਗਲਿੰਗ ਦੇ ਸ਼ੱਕ 'ਚ ਅਮਰੀਕੀ ਪਾਇਲਟ ਕਾਬੂ
ਬ੍ਰਗਜ਼ਿਟ ਬਾਰੇ ਯੂ ਕੇ ਸਰਕਾਰ ਨਾਗਰਿਕਾਂ ਨੂੰ ਸਲਾਹਾਂ ਦੇਣ ਲੱਗੀ
ਅਮਰੀਕੀ ਪਾਰਲੀਮੈਂਟ ਦੀ ਕਮੇਟੀ ਨੇ ਬੋਇੰਗ ਦਾ ਸੀ ਈ ਓ ਤਲਬ ਕਰ ਲਿਆ
ਪਾਕਿ ਦੇ ਐੱਮ ਪੀ ਨੇ ਕਿਹਾ, ਤੀਹ ਹਿੰਦੂ ਕੁੜੀਆਂ ਅਗਵਾ ਹੋਈਆਂ