Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਲਾਈਫ ਸਟਾਈਲ

ਇਮਲੀ ਨਾਲ ਲਿਆਓ ਚਿਹਰੇ 'ਤੇ ਨਿਖਾਰ

August 14, 2019 10:16 AM

ਚਿਹਰੇ ਦੀ ਦੇਖਭਾਲ ਕਰਨਾ ਕੋਈ ਆਸਾਨ ਕੰਮ ਨਹੀਂ ਹੁੰਦਾ। ਮਿੱਟੀ-ਘੱਟੇ ਕਾਰਨ ਚਮੜੀ ਨੂੰ ਕਾਲੇ ਦਾਗ ਧੱਬਿਆਂ, ਝੁਰੜੀਆਂ ਅਤੇ ਛਾਈਆਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਲੋਕ ਪਤਾ ਨਹੀਂ ਕਿਹੜੇ ਕਿਹੜੇ ਉਪਾਅ ਵਰਤਦੇ ਹਨ।
ਤੁਹਾਡੀਆਂ ਇਨ੍ਹਾਂ ਸਮੱਸਿਆਵਾਂ ਲਈ ਤੁਹਾਨੂੰ ਖਾਸ ਮਿਹਨਤ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਇਸ ਲਈ ਇਮਲੀ ਦਾ ਫੇਸ ਸਕਰੱਬ ਲਾ ਸਕਦੇ ਹੋ। ਵਿਟਾਮਿਨ ਸੀ ਨਾਲ ਭਰਪੂਰ ਇਮਲੀ ਚਿਹਰੇ ਦੀ ਖੂਬਸੂਰਤੀ ਵਧਾਉਣ ਦਾ ਕੰਮ ਕਰਦੀ ਹੈ। ਇਸ ਨਾਲ ਮੁਰਝਾਈ ਚਮੜੀ ਚਮਕਦਾਰ ਬਣ ਜਾਂਦੀ ਹੈ।
ਜ਼ਰੂਰੀ ਸਾਮਾਨ- ਇੱਕ ਚਮਚ ਇਮਲੀ, ਇੱਕ ਕੋਲੀ ਪਾਣੀ, ਇੱਕ ਚਮਚ ਨਮਕ, ਹੋਮਮੇਡ ਇਮਲੀ।
ਸਕਰੱਬ ਬਣਾਉਣ ਦਾ ਤਰੀਕਾ-ਇਮਲੀ ਨੂੰ ਗਰਮ ਪਾਣੀ ਵਿੱਚ ਕੁਝ ਦੇਰ ਲਈ ਭਿਉਂ ਕੇ ਰੱਖੋ। ਕੁਝ ਦੇਰ ਬਾਅਦ ਇਸ ਦਾ ਗੁੱਦਾ ਕੱਢ ਕੇ ਗੁਠਲੀਆਂ ਨੂੰ ਵੱਖਰਾ ਕਰ ਲਓ। ਇਸ ਵਿੱਚ ਨਮਕ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਸਕਰੱਬ ਨੂੰ ਚਿਹਰੇ 'ਤੇ ਲਾ ਕੇ ਹਲਕੇ ਹੱਥਾਂ ਨਾਲ ਗੋਲਦਾਰ ਆਕਾਰ ਵਿੱਚ ਰਗੜੋ। ਇੱਕ ਮਿੰਟ ਮਾਲਿਸ਼ ਕਰਨ ਤੋਂ ਬਾਅਦ ਇਸ ਨੂੰ ਸੁੱਕਣ ਤੱਕ ਲਾ ਕੇ ਰੱਖੋ। ਸੁੱਕਣ ਤੋਂ ਬਾਅਦ ਠੰਢੇ ਪਾਣੀ ਨਾਲ ਧੋ ਲਵੋ। ਇਸ ਨਾਲ ਮਰੀ ਹੋਈ ਚਮੜੀ ਦੂਰ ਹੋਵੇਗੀ ਅਤੇ ਦਾਗ ਧੱਬੇ ਵੀ ਮਿਟ ਜਾਣਗੇ।

 
Have something to say? Post your comment