Welcome to Canadian Punjabi Post
Follow us on

25

January 2021
ਮਨੋਰੰਜਨ

ਸਭ ਕਿਸਮਤ ਦੀ ਗੱਲ ਹੈ : ਸ਼ਰਧਾ ਕਪੂਰ

August 14, 2019 10:11 AM

ਸਾਲ 2010 ਵਿੱਚ ‘ਤੀਨ ਪੱਤੀ’, 2011 ਵਿੱਚ ਲਵ ਦਾ ਦਿ ਐਂਡ’ ਵਰਗੀਆਂ ਫਲਾਪ ਫਿਲਮਾਂ ਨਾਲ ਆਪਣੇ ਕਰੀਅਰ ਦੀ ਸ਼ੁਰੂਆਤੀ ਕਰਨ ਵਾਲੀ ਸ਼ਰਧਾ ਕਪੂਰ ਨੇ 2013 ਵਿੱਚ ਆਈ ‘ਆਸ਼ਿਕੀ-2’ ਨਾਲ ਸਫਲਤਾ ਦਾ ਸਵਾਦ ਚੱਖਿਆ। ਇਸ ਦੇ ਬਾਅਦ ਉਹ ‘ਏਕ ਵਿਲੇਨ’, ‘ਹੈਦਰ’, ‘ਏ ਬੀ ਸੀ ਡੀ 2’, ‘ਬਾਗੀ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ। ਇਹ ਸਾਰੀਆਂ ਫਿਲਮਾਂ ਬਾਕਸ ਆਫਿਸ 'ਤੇ ਸਫਲ ਰਹੀਆਂ। ਇਸ ਦੇ ਬਾਅਦ ਆਈ ‘ਰਾਕ ਆਨ 2’, ‘ਓ ਕੇ ਜਾਨੂ’, ‘ਹਾਫ ਗਰਲਫਰੈਂਡ’, ‘ਹਸੀਨਾ ਪਾਰਕਰ’ ਨੇ ਬਾਕਸ ਆਫਿਸ 'ਤੇ ਦਮ ਤੋੜ ਦਿੱਤਾ। ਪਿਛਲੇ ਸਾਲ ‘ਇਸਤ੍ਰੀ’ ਹਿੱਟ ਰਹੀ, ਪਰ ‘ਬੱਤੀ ਗੁੱਲ ਮੀਟਰ ਚਾਲੂ’ ਕੁਝ ਖਾਸ ਨਹੀਂ ਰਹੀ। ਆਉਣ ਵਾਲੇ ਸਮੇਂ ਵਿੱਚ ਉਸ ਦੇ ਕੋਲ ਕਈ ਵੱਡੇ ਪ੍ਰੋਜੈਕਟ ਹਨ। ਪੇਸ਼ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਇਸ ਸਾਲ ਤੁਹਾਡੀਆਂ ਦੋ ਫਿਲਮਾਂ ‘ਸਾਹੋ’ ਅਤੇ ‘ਛਿਛੋਰੇ’ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਬਾਰੇ ਕੁਝ ਦੱਸੋ।
- ‘ਸਾਹੋ’ ਨੂੰ ਸੁਜੀਤ ਨੇ ਡਾਇਰੈਕਟ ਕੀਤਾ ਹੈ। ਇਸ ਨੂੰ ਚਾਰ ਭਾਸ਼ਾਵਾਂ ਵਿੱਚ ਬਣਾਇਆ ਜਾ ਰਿਹਾ ਹੈ। ਇਹ ਐਕਸ਼ਨ ਥ੍ਰਿਲਰ ਫਿਲਮ ਹੈ। ਇਸ ਵਿੱਚ ਮੇਰੇ ਨਾਲ ਪਹਿਲੀ ਵਾਰ ਪ੍ਰਭਾਸ ਕੰਮ ਕਰ ਰਹੇ ਹਨ, ਜਿਸ ਕਾਰਨ ਮੈਂ ਕਾਫੀ ਉਤਸ਼ਾਹਤ ਹਾਂ। ਪਿੱਛੇ ਜਿਹੇ ਇਸ ਦੇ ਹਿੰਦੀ ਵਿੱਚ ਦੋ ਗਾਣੇ ਰਿਲੀਜ਼ ਹੋਏ ਹਨ, ਜਿਸ ਨੂੰ ਵਧੀਆ ਰਿਸਪਾਂਸ ਮਿਲ ਰਿਹਾ ਹੈ। ਦੂਜੇ ਪਾਸੇ ‘ਛਿਛੋਰੇ’ ਵਿੱਚ ਮੈਂ ਸੁਸ਼ਾਂਤ ਸਿੰਘ ਰਾਜਪੂਤ, ਵਰੁਣ ਸ਼ਰਮਾ, ਪ੍ਰਤੀਕ ਬੱਬਰ, ਤਾਹਿਰ ਰਾਜ ਭਸੀਨ ਨਾਲ ਦਿਸਾਂਗੀ। ਫਿਲਮ ਨੂੰ ਨਿਤੇਸ਼ ਤਿਵਾੜੀ ਡਾਇਰੈਕਟ ਅਤੇ ਸਾਜਿਦ ਨਾਡਿਆਡਵਾਲਾ ਪ੍ਰੋਡਿਊਸ ਕਰ ਰਹੇ ਹਨ।
* ਸੁਣਿਆ ਹੈ ਕਿ ਫਿਲਮ ‘ਸਟਰੀਟ ਡਾਂਸਰ’ ਦਾ ਵੀ ਤੁਸੀਂ ਹਿੱਸਾ ਹੋ?
- ਇਹ ਇੱਕ ਇੰਟਰਟੇਨਿੰਗ ਡਾਂਸ ਡਰਾਮਾ ਫਿਲਮ ਹੈ, ਜਿਸ ਨੂੰ ਥ੍ਰੀ ਡੀ ਵਿੱਚ ਬਣਾਇਆ ਜਾਣਾ ਹੈ। ਇਹ ਅਗਲੇ ਸਾਲ ਜਨਵਰੀ ਵਿੱਚ ਰਿਲੀਜ਼ ਹੋਵੇਗੀ। ਫਿਲਮ ਵਿੱਚ ਮੈਂ ਵਰੁਣ ਧਵਨ, ਪ੍ਰਭੂ ਦੇਵਾ, ਸ਼ਕਤੀ ਮੋਹਨ, ਪੁਨੀਤ ਪਾਠਕ, ਰਾਘਵ ਜੁਆਲ, ਨੋਰਾ ਫਤੇਹੀ ਦੇ ਨਾਲ ਸਕਰੀਨ ਸ਼ੇਅਰ ਕਰਨ ਵਾਲੀ ਹਾਂ।
* ਇੱਕ ਵਾਰ ਫਿਰ ਵਰੁਣ ਧਵਨ ਦੇ ਨਾਲ ਕੰਮ ਕਰ ਕੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ?
- ਉਹ ਕਮਾਲ ਦੇ ਅਭਿਨੇਤਾ ਅਤੇ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹਨ। ਮੈਂ ਉਨ੍ਹਾਂ ਦੇ ਨਾਲ ਪਹਿਲਾਂ ਵੀ ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਅੱਗੇ ਵੀ ਕਰਦੇ ਰਹਿਣਾ ਚਾਹਾਂਗੀ।
* ‘ਸਾਹੋ’ ਤ੍ਰੈ-ਭਾਸ਼ੀ ਫਿਲਮ ਹੈ। ਇਸ ਦੀ ਡਬਿੰਗ ਦੇ ਲਈ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ?
- ਦੇਖੋ, ਫਿਲਮ ਨੂੰ ਬਣਾਉਣ ਲਈ ਸਖਤ ਮਿਹਨਤ ਲੱਗਦੀ ਹੈ ਅਤੇ ਇੱਕ ਫਿਲਮ ਨੂੰ ਬਣਾਉਣ ਦੇ ਲਈ ਕਈ ਲੋਕ ਜੁੜੇ ਹੁੰਦੇ ਹਨ। ਜਦ ‘ਸਾਹੋ’ ਵਰਗੀ ਫਿਲਮ ਬਣਾਉਣੀ ਹੋਵੇ ਤਾਂ ਇਸ ਦੇ ਲਈ ਹੋਰ ਵੀ ਸਖਤ ਮਿਹਨਤ ਲੱਗਦੀ ਹੈ। ਇਸ ਦੀ ਡਬਿੰਗ ਮੈਂ ਖੁਦ ਕੀਤੀ ਹੈ। ਇਸ ਦੇ ਲਈ ਮੈਂ ਪ੍ਰਭਾਸ਼ ਦਾ ਸ਼ੁਕਰੀਆ ਕਰਦੀ ਹਾਂ ਕਿਉਂਕਿ ਉਨ੍ਹਾਂ ਨੇ ਮੈਨੂੰ ਭਾਸ਼ਾ ਨੂੰ ਕਿਸ ਤਰ੍ਹਾਂ ਨਾਲ ਬੋਲਣਾ ਹੈ, ਇਸ ਵਿੱਚ ਮਦਦ ਕੀਤੀ। ਇਸ ਦੇ ਇਲਾਵਾ ਵੀ ਉਨ੍ਹਾਂ ਨੇ ਮੇਰਾ ਕਾਫੀ ਖਿਆਲ ਰੱਖਿਆ। ਅਸੀਂ ਕਾਫੀ ਚੰਗੇ ਦੋਸਤ ਬਣ ਗਏ ਹਾਂ।
* 2016 ਵਿੱਚ ਆਈ ‘ਬਾਗੀ’ ਦੇ ਬਾਅਦ ਤੁਹਾਡੀਆਂ ਲਗਾਤਾਰ ਸਾਰੀਆਂ ਫਿਲਮਾਂ ਫਲਾਪ ਰਹੀਆਂ, ਪਰ 2018 ਵਿੱਚ ਆਈ ‘ਇਸਤ੍ਰੀ’ ਨੇ ਤੁਹਾਡੇ ਡੁਬਦੇ ਕਰੀਅਰ ਨੂੰ ਬਚਾ ਲਿਆ। ਇੰਨੀਆਂ ਫਿਲਮਾਂ ਦੇ ਡੁੱਬਣ ਦੀ ਕੀ ਵਜ੍ਹਾ ਮੰਨਦੇ ਹੋ?
- ਇਹ ਕਿਸਮਤ ਦੀ ਗੱਲ ਹੈ। ਅਸੀਂ ਕਲਾਕਾਰ ਆਪਣੇ ਹਿਸਾਬ ਨਾਲ ਮਿਹਨਤ ਕਰਦੇ ਹਾਂ, ਪਰ ਦਰਸ਼ਕਾਂ 'ਤੇ ਨਿਰਭਰ ਹੈ ਕਿ ਉਹ ਸਾਡੀ ਫਿਲਮ ਨੂੰ ਸਵੀਕਾਰ ਕਰਦੇ ਹਨ ਜਾਂ ਨਹੀਂ। ਕੁਝ ਫਿਲਮਾਂ ਨੂੰ ਚੰਗਾ ਰਿਸਪਾਂਸ ਕ੍ਰਿਟਿਕਸ ਵੱਲੋਂ ਮਿਲਦਾ ਹੈ, ਪਰ ਦਰਸ਼ਕ ਉਨ੍ਹਾਂ ਨੂੰ ਥੀਏਟਰ ਵਿੱਚ ਦੇਖਣਾ ਪਸੰਦ ਨਹੀਂ ਕਰਦੇ ਅਤੇ ਕੁਝ ਫਿਲਮਾਂ ਨੂੰ ਐਵਰੇਜ ਰਿਸਪਾਂਸ ਮਿਲਦਾ ਹੈ, ਪਰ ਬਾਕਸ ਆਫਿਸ 'ਤੇ ਧਮਾਲ ਕਰ ਦਿੰਦੀਆਂ ਹਨ। ਫਿਲਮ ਨੂੰ ਚਲਾਉਣਾ ਜਾਂ ਨਾ ਚਲਾਉਣਾ ਦਰਸ਼ਕਾਂ ਦੇ ਹੱਥ ਵਿੱਚ ਹੈ।
* ਆਉਂਦੇ ਸਮੇਂ ਵਿੱਚ ਕਈ ਨਵੀਆਂ ਹੀਰੋਇਨਾਂ ਪਰਦੇ 'ਤੇ ਡੈਬਿਊ ਕਰਨ ਵਾਲੀਆਂ ਹਨ। ਉਨ੍ਹਾਂ ਨੂੰ ਕੀ ਕਹਿਣਾ ਚਾਹੋਗੇ?
- ਮੈਂ ਉਨ੍ਹਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਸਖਤ ਮਿਹਨਤ ਕਰੋ ਅਤੇ ਹਰ ਚੁਣੌਤੀ ਦਾ ਸਾਹਮਣਾ ਕਰੋ ਸਫਲਤਾ ਇੱਕ ਨਾ ਇੱਕ ਦਿਨ ਜ਼ਰੂਰ ਮਿਲੇਗੀ।

Have something to say? Post your comment