Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

‘ਮਣੀਕਰਣਿਕਾ’ ਦੇ ਬਾਅਦ ਕੰਗਨਾ ਨਾਲ ਕਦੇ ਮੁਲਾਕਾਤ ਮੁਲਾਕਾਤ ਨਹੀਂ ਹੋਈ : ਸੋਨੂੰ ਸੂਦ

August 14, 2019 10:10 AM

ਸੋਨੂੰ ਸੂਦ ਬਾਲੀਵੁੱਡ ਤੇ ਸਾਊਥ ਦੀਆਂ ਫਿਲਮਾਂ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ। ਸਾਲ 2019 ਅੱਧਾ ਬੀਤ ਜਾਣ ਦੇ ਬਾਅਦ ਵੀ ਹੁਣ ਤੱਕ ਉਨ੍ਹਾਂ ਦੀ ਕੋਈ ਫਿਲਮ ਰਿਲੀਜ਼ ਨਹੀਂ ਹੋਈ। ਹਾਂ, ਉਨ੍ਹਾਂ ਦੀ ਕੰਨੜ ਫਿਲਮ ‘ਕੁਰੂਕਸ਼ੇਤਰ’ ਜ਼ਰੂਰ ਹਿੰਦੀ ਵਿੱਚ ਰਿਲੀਜ਼ ਹੋਣ ਵਾਲੀ ਹੈ। ਹਾਲੀਆ ਮੁਲਾਕਾਤ ਵਿੱਚ ਉਨ੍ਹਾਂ ਨੇ ਸਟਾਰਜ਼ ਅਤੇ ਮੀਡੀਆ ਦੇ ਰਿਸ਼ਤੇ ਬਾਰੇ ਗੱਲ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਇਸ ਸਾਲ ਅਜੇ ਤੱਕ ਤੁਹਾਡੀ ਕੋਈ ਫਿਲਮ ਨਹੀਂ ਆਈ?
- ਦੇਖੋ, ਹੁੰਦਾ ਇਹ ਹੈ ਕਿ ਕਿਸੇ ਭਾਸ਼ਾ ਵਿੱਚ ਬਿਜੀ ਹੋ ਜਾਂਦੇ ਹਨ, ਤਦ ਤਿੰਨ ਚਾਰ ਚੀਜ਼ਾਂ ਹੱਥ ਵਿੱਚ ਲੈ ਲੈਂਦੇ ਹਨ, ਫਿਰ ਉਸੇ ਵਿੱਚ ਕੰਮ ਚੱਲਣ ਲੱਗਦਾ ਹੈ। ਮੈਂ ਇਸ ਸਾਲ ਸਾਊਥ ਦੀਆਂ ਫਿਲਮਾਂ ਵਿੱਚ ਬਿਜੀ ਹੋ ਗਿਆ, ਪਰ ਹਿੰਦੀ ਫਿਲਮ ਵੀ ਜਲਦੀ ਆਏਗੀ। ਅਜੇ ਕੰਨੜ ਫਿਲਮ ‘ਕੁਰੂਕਸ਼ੇਤਰ’ ਵਿੱਚ ਅਰਜੁਨ ਦੀ ਭੂਮਿਕਾ ਨਿਭਾ ਰਿਹਾ ਹਾਂ।
* ਤੁਸੀਂ ਪੀ ਵੀ ਸਿੰਧੂ ਉਤੇ ਫਿਲਮ ਬਣਾਉਣ ਵਾਲੇ ਸੀ, ਉਸ ਦੀ ਕੀ ਸਥਿਤੀ ਹੈ?
- ਫਿਲਮ ਦੀ ਸਕ੍ਰਿਪਟ ਦਾ ਕੰਮ ਪੂਰਾ ਹੋ ਗਿਆ ਹੈ। ਅਜੇ ਕਾਸਟਿੰਗ ਅਤੇ ਪ੍ਰੀ-ਪ੍ਰੋਡਕਸ਼ਨ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਕੁਝ ਨਾਵਾਂ ਉਤੇ ਵਿਚਾਰ ਚੱਲ ਰਿਹਾ ਹੈ। ਜਿਵੇਂ ਹੀ ਅੱਗੇ ਪ੍ਰੋਗਰੈਸ ਹੁੰਦੀ ਹੈ, ਜ਼ਰੂਰ ਇਨਫਾਰਮ ਕਰਾਂਗਾ।
* ਤੁਹਾਡੇ ਅਨੁਸਾਰ ਮੀਡੀਆ ਅਤੇ ਸਟਾਰਜ਼ ਦਾ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦੈ?
- ਦੋਵੇਂ ਇੱਕ ਫੈਮਿਲੀ ਦੇ ਹਿੱਸੇ ਹਨ। ਨਾਲ ਨਾਲ ਚੱਲਣਾ ਬਹੁਤ ਜ਼ਰੂਰੀ ਹੈ। ਇੱਕ ਦੂਸਰੇ ਨੂੰ ਪਰਵਾਰ ਮੰਨਦੇ ਰਹਿਣਗੇ, ਤਾਂ ਘਰ ਘਰ ਤੱਕ ਪਹੁੰਚ ਜਾਣਗੇ। ਮੀਡੀਆ ਦੇ ਬਿਨਾਂ ਸਟਾਰਜ਼ ਦੀ ਵੈਲਿਊ ਨਹੀਂ ਹੈ।
* ਸਟਾਰਜ਼ ਨਾਲ ਸਟਾਰਜ਼ ਦੇ ਆਪਸੀ ਵਿਵਾਦ ਨੂੰ ਕਿਵੇਂ ਦੇਖਦੇ ਹੋ? ਕੰਗਨਾ ਨਾਲ ਰਿਲੇਸ਼ਨ ਕਿਹੋ ਜਿਹਾ ਹੈ?
- ਦੇਖੋ, ਜਿਸ ਚੀਜ਼ ਵਿੱਚ ਇਮਾਨਦਾਰੀ ਨਾਲ ਕੰਮ ਕਰਨਾ ਹੈ, ਉਨ੍ਹਾਂ ਵਿੱਚ ਉਤਰਾਅ-ਚੜ੍ਹਾਅ ਵੀ ਆਉਣਗੇ। ਅੱਗੇ ਵਧਦੇ ਰਹਿਣਾ ਜ਼ਰੂਰੀ ਹੈ। ਮੈਂ ਇਹੀ ਕਹਾਂਗਾ ਕਿ ‘ਮਣੀਕਰਣਿਕਾ’ ਵਿੱਚ ਕਮਾਲ ਦਾ ਐਕਸੀਪੀਰਅੰਸ ਹੈ। ਆਪਣੇ ਡਾਇਰੈਕਟਰ ਦੇ ਨਾਲ ਮੈਂ ਹਮੇਸ਼ਾ ਜੁੜਿਆ ਰਿਹਾ। ਬਾਕੀ ਰਹੀ ਕੰਗਨਾ ਨਾਲ ਰਿਲੇਸ਼ਨ ਦੀ ਗੱਲ, ‘ਮਣੀਕਰਣਿਕਾ’ ਮਾਮਲੇ ਦੇ ਬਾਅਦ ਮੇਰੀ ਉਸ ਨਾਲ ਕਦੇ ਮੁਲਾਕਾਤ ਨਹੀਂ ਹੋਈ। ਮੇਰਾ ਕਦੇ ਉਨ੍ਹਾਂ ਦੇ ਨਾਲ ਕੋਈ ਝਗੜਾ ਵੀ ਨਹੀਂ ਹੋਇਆ। ਕਦੇ ਮੁਲਾਕਾਤ ਨਹੀਂ ਹੋਈ। ਉਹ ਆਪਣੀ ਦੁਨੀਆ ਵਿੱਚ ਬਿਜੀ ਹੈ ਅਤੇ ਮੈਂ ਆਪਣੇ ਕੰਮ ਵਿੱਚ ਬਿਜ਼ੀ ਹਾਂ।
* ਅੱਗੇ ਤੁਹਾਡਾ ਕੀ ਸ਼ਡਿਊਲ ਹੈ?
- ਫਿਲਹਾਲ ਪੀ ਵੀ ਸਿੰਧੂ ਦੇ ਪ੍ਰੀ-ਪ੍ਰੋਡਕਸ਼ਨ 'ਤੇ ਕੰਮ ਚੱਲ ਰਿਹਾ ਹੈ। ਇੱਕ ਹੋਰ ਕਹਾਣੀ ਮੈਨੂੰ ਪਸੰਦ ਆਈ ਹੈ, ਉਸ ਦੇ ਪ੍ਰੋਡਕਸ਼ਨ ਦਾ ਕੰਮ ਚਾਲੂ ਹੈ। ਸਾਊਥ ਵਿੱਚ ਇੱਕ ਤੇਲਗੂ ਫਿਲਮ ਖਤਮ ਕੀਤੀ ਹੈ, ਉਹ ਜਲਦ ਰਿਲੀਜ਼ ਹੋਵੇਗੀ।
* ਕੋਈ ਵੈੱਬ ਸੀਰੀਜ਼ ਵੀ ਕਰ ਰਹੇ ਹੋ?
- ਅਜੇ ਤਾਂ ਨਹੀਂ ਕਰ ਰਿਹਾ, ਪਰ ਸਕ੍ਰਿਪਟ ਜ਼ਰੂਰ ਸੁਣ ਰਿਹਾ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ