Welcome to Canadian Punjabi Post
Follow us on

18

October 2019
ਮਨੋਰੰਜਨ

‘ਸਾਹੋ’ ਵਿੱਚ ਜੈਕੀ ਸ਼ਰਾਫ ਦਾ ਨੈਗੇਟਿਵ ਕਿਰਦਾਰ

August 12, 2019 09:32 AM

ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਫਿਲਮ ‘ਸਾਹੋ’ ਵਿੱਚ ਸਾਰੇ ਕਿਰਦਾਰ ਇੱਕ ਇੱਕ ਕਰ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਅਜੇ ਦੋ ਦਿਨ ਪਹਿਲਾਂ ਹੀ ਨੀਲ ਨਿਤਿਨ ਮੁਕੇਸ਼ ਦੀ ਤਸਵੀਰ ਸਾਹਮਣੇ ਆਈ ਸੀ ਅਤੇ ਫਿਰ ਜੈਕੀ ਸ਼ਰਾਫ ਦਿਲਚਸਪ ਤਸਵੀਰ ਨਾਲ ਸਾਹਮਣੇ ਆ ਗਏ ਹਨ। ਬਾਲੀਵੁੱਡ ਦੇ ਸੀਨੀਅਰ ਕਲਾਕਾਰ ਜੈਕੀ ਸ਼ਰਾਫ ਨੇ ਇਸ ਬਹੁ-ਭਾਸ਼ੀ ਫਿਲਮ ਵਿੱਚ ਨੈਗੇਟਿਵ ਕਿਰਦਾਰ ਨਿਭਾਇਆ ਅਤੇ ਜੋ ਤਸਵੀਰ ਸਾਹਮਣੇ ਆਈ ਹੈ, ਉਸ ਵਿੱਚ ਉਸ ਦੀ ਲੁਕ ਵੀ ਉਹੋ ਜਿਹੀ ਦਿੱਸ ਰਹੀ ਹੈ। ਇਸ ਤਸਵੀਰ ਨਾਲ ਅਭਿਨੇਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ, ‘ਇਸ ਐਕਸ਼ਨ ਫਿਲਮ ਵਿੱਚ ਬਿਹਤਰੀਨ ਕਿਰਦਾਰ ਨਿਭਾ ਕੇ ਖੁਸ਼ ਹਾਂ। ਇਸ ਵਿੱਚ ਮੈਂ ਵਿਲੇਨ ਦੇ ਕਿਰਦਾਰ ਵਿੱਚ ਹਾਂ, ਇਸ ਲਈ ਮੈਨੂੰ ਨਾ ਗਾਣੇ ਦੀ ਜ਼ਰੂਰਤ ਪਈ ਅਤੇ ਨਾ ਹੀ ਡਾਂਸ ਦੀ।’
ਜੈਕੀ ਨੇ ਦੱਸਿਆ, ‘‘ਮੇਰੀ ਪਹਿਲੀ ਫਿਲਮ 1982 ਵਿੱਚ ‘ਸਵਾਮੀ ਦਾਦਾ’ ਸੀ, ਜਿਸ ਵਿੱਚ ਮੇਰੇ ਨਾਲ ਸ਼ਕਤੀ ਕਪੂਰ ਸਨ। ਮੈਂ ਹਮੇਸ਼ਾ ਤੋਂ ਫਿਲਮਾਂ ਵਿੱਚ ਮਜ਼ਬੂਤ ਕਿਰਦਾਰ ਕਰਨਾ ਚਾਹੁੰਦਾ ਸੀ, ਜੋ ਪ੍ਰਭਾਵਸ਼ਾਲੀ ਹੋਵੇ। ਉਹ ‘ਹੀਰੋ’ ਦਾ ਵੀ ਹੋ ਸਕਦਾ ਹੈ ਅਤੇ ਨੈਗੇਟਿਵ ਵੀ।” ਉਨ੍ਹਾਂ ਕਿਹਾ ਕਿ ਮੇਰੀ ਫਿਲਮ ‘ਮਿਸ਼ਨ ਕਸ਼ਮੀਰ’ ਨੂੰ ਲੋਕ ਅਜੇ ਤੱਕ ਨਹੀਂ ਭੁੱਲੇ ਹੋਣਗੇ, ਜਿਸ ਵਿੱਚ ਮੈਂ ਵਿਲੇਨ ਦਾ ਕਿਰਦਾਰ ਨਿਭਾਇਆ ਸੀ। ਨਾਲ ਉਨ੍ਹਾਂ ਨੇ ਪ੍ਰਭਾਸ ਦੇ ਨਾਲ ਸਕਰੀਨ ਸ਼ੇਅਰ ਕਰਨ ਨੂੰ ਵੀ ਖੁਦ ਦੇ ਲਈ ਅਨੋਖਾ ਪਲ ਦੱਸਿਆ। ਗੌਰ ਤਲਬ ਹੈ ਕਿ ਜੈਕੀ ਸ਼ਰਾਫ ਆਪਣੇ ਜੀਵਨ ਵਿੱਚ ਸਾਰਿਆਂ ਦਾ ਸਨਮਾਨ ਕਰਦੇ ਹਨ, ਚਾਹੇ ਉਹ ਸਪਾਟ ਬੁਆਏ ਹੀ ਕਿਉਂ ਨਾ ਹੋਵੇ। ਇਸੇ ਕਾਰਨ ਬਾਲੀਵੁੱਡ ਵਿੱਚ ਉਨ੍ਹਾਂ ‘ਡਾਰਲਿੰਗ’ ਦੇ ਉਪਨਾਮ ਨਾਲ ਪੁਕਾਰਿਆ ਜਾਂਦਾ ਹੈ।

Have something to say? Post your comment