Welcome to Canadian Punjabi Post
Follow us on

25

January 2021
ਮਨੋਰੰਜਨ

ਸ਼ਾਹਰੁਖ ਦੀ ਬੇਟੀ ਸ਼ਾਰਟ ਫਿਲਮ ਨਾਲ ਡੈਬਿਊ ਕਰੇਗੀ

August 12, 2019 09:29 AM

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਨੇ ਐਕਟਿੰਗ ਦੀ ਦੁਨੀਆ ਵੱਲ ਕਦਮ ਵਧਾ ਦਿੱਤਾ ਹੈ। ਉਹ ਜਲਦੀ ਹੀ ਅੰਗਰੇਜ਼ੀ ਸ਼ਾਰਟ ਫਿਲਮ ‘ਦ ਗ੍ਰੇ ਪਾਰਟ ਆਫ ਬਲੂ’ ਵਿੱਚ ਐਕਟਿੰਗ ਕਰਦੀ ਨਜ਼ਰ ਆਏਗੀ। ਇਹ ਜਾਣਕਾਰੀ ਫਿਲਮ ਦੇ ਡਾਇਰੈਕਟਰ ਤੇ ਉਸ ਦੇ ਸਹਿ-ਪਾਠੀ ਥਿਓਡੋਰ ਜਿਮੀਨੋ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਫਿਲਮ ਦਾ ਪਹਿਲਾ ਪੋਸਟਰ ਜਾਰੀ ਕਰਦੇ ਹੋਏ ਦਿੱਤੀ ਹੈ। ਸੁਹਾਨਾ ਨੇ ਪਿੱਛੇ ਜਿਹੇ ਲੰਡਨ ਦੇ ਇੱਕ ਕਾਲਜ ਤੋਂ ਬੀ ਏ ਦੀ ਡਿਗਰੀ ਲਈ ਹੈ ਅਤੇ ਫਿਲਹਾਲ ਨਿਊ ਯਾਰਕ ਵਿੱਚ ਐਕਟਿੰਗ ਦਾ ਕੋਰਸ ਕਰ ਰਹੀ ਹੈ। ਨਾਲ ਹੀ ਅਕਸਰ ਉਹ ਸੋਸ਼ਲ ਮੀਡੀਆ 'ਤੇ ਆਪਣੇ ਫੋਟੋ ਦੇ ਜ਼ਰੀਏ ਵੀ ਚਰਚਾ ਵਿੱਚ ਰਹਿੰਦੀ ਹੈ।
ਸ਼ਾਹਰੁਖ ਦੇ ਬੇਟੇ ਆਰੀਅਨ ਨੇ ਬੀਤੇ ਦਿਨੀਂ ਰਿਲੀਜ਼ ਹਾਲੀਵੁੱਡ ਫਿਲਮ ‘ਦ ਲਾਇਨ ਕਿੰਗ’ ਵਿੱਚ ਆਪਣੇ ਪਿਤਾ ਨਾਲ ਡਬਿੰਗ ਕੀਤੀ ਸੀ। ਪਿੱਛੇ ਜਿਹੇ ਇੱਕ ਇੰਟਰਵਿਊ ਵਿੱਚ ਸ਼ਾਹਰੁਖ ਨੇ ਇਹ ਜ਼ਿਕਰ ਕੀਤਾ ਸੀ ਕਿ ਚੰਗਾ ਕਲਾਕਾਰ ਬਣਨ ਲਈ ਸਹੀ ਟਰੇਨਿੰਗ ਕਿੰਨੀ ਜ਼ਰੂਰੀ ਹੁੰਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਪਿਤਾ ਦੀ ਸਲਾਹ ਉੱਤੇ ਅਮਲ ਕਰਦੇ ਹੋਏ ਸੁਹਾਨਾ ਸਖਤ ਮਿਹਨਤ ਕਰ ਰਹੀ ਹੈ। ਪਿਛਲੇ ਸਾਲ ਲੰਡਨ ਵਿੱਚ ਉਸ ਨੇ ਨਾਟਕ ਵਿੱਚ ਕੰਮ ਕੀਤਾ ਸੀ। ਉਸ ਦੀ ਐਕਟਿੰਗ ਦੀ ਤਾਰੀਫ ਖੁਦ ਪਿਤਾ ਸ਼ਾਹਰੁਖ ਨੇ ਵੀ ਕੀਤੀ ਸੀ।

Have something to say? Post your comment