Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈਮੁੱਖ ਮੰਤਰੀ ਦੇ ਸੁਹਿਰਦ ਯਤਨਾਂ ਸਦਕਾ ਹੁਣ ਪੰਜਾਬ ਵਿੱਚ ਬਣਨਗੇ ਲਗਜ਼ਰੀ ਕਾਰ ਕੰਪਨੀ ਬੀ.ਐਮ.ਡਬਲਿਊ. ਦੇ ਪਾਰਟਸਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਲਈ ‘ਸਾਂਝ ਰਾਹਤ ਪ੍ਰੋਜੈਕਟ’ ਦੀ ਕੀਤੀ ਸ਼ੁਰੂਆਤ
 
ਅੰਤਰਰਾਸ਼ਟਰੀ

ਈਰਾਨ ਨੇ ਆਪਣਾ ਏਅਰ ਡਿਫੈਂਸ ਸਿਸਟਮ ਤਿਆਰ ਕਰ ਲਿਆ

August 12, 2019 09:21 AM

ਤਹਿਰਾਨ, 11 ਅਗਸਤ (ਪੋਸਟ ਬਿਊਰੋ)- ਈਰਾਨ ਨੇ ਕੱਲ੍ਹ ਆਪਣਾ ਨਵਾਂ ਏਅਰ ਡਿਫੈਂਸ ਸਿਸਟਮ ਰਿਲੀਜ਼ ਕੀਤਾ ਹੈ। ਆਪਣੇ ਦੇਸ਼ ਵਿੱਚ ਹੀ ਤਿਆਰ ਹੋਇਆ ਇਹ ਏਅਰ ਡਿਫੈਂਸ ਸਿਸਟਮ 400 ਕਿਲੋਮੀਟਰ (250 ਮੀਲ) ਦੀ ਦੂਰੀ ਤੱਕ ਮਿਜ਼ਾਈਲਾਂ ਅਤੇ ਡਰੋਨ ਦਾ ਪਤਾ ਲਾਉਣ ਦੇ ਸਮਰੱਥ ਹੈ।
ਨਿਊਜ਼ ਏਜੰਸੀ ਆਈ ਐੱਸ ਐੱਨ ਏ ਅਨੁਸਾਰ ਫਲਕ ਨਾਂਅ ਦਾ ਇਹ ਏਅਰ ਡਿਫੈਂਸ ਸਿਸਟਮ ਰੂਸ ਤੋਂ ਇੰਪੋਰਟ ਕੀਤੇ ਗਏ ਗਾਮਾ ਸਰਵਿਲਾਂਸ ਰਡਾਰ ਦਾ ਅਗਲਾ ਐਡੀਸ਼ਨ ਹੈ, ਜਿਸ ਨੂੰ ਈਰਾਨ ਵਿੱਚ ਬਣਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਗਾਮਾ ਸਿਸਟਮ ਪੁਰਜਿਆਂ ਦੀ ਕਮੀ, ਵਿਦੇਸ਼ੀ ਇੰਜੀਨੀਅਰਾਂੇ ਦੇ ਨਾ ਮਿਲਣ ਅਤੇ ਪਾਬੰਦੀਆਂ ਲੱਗਣ ਕਾਰਨ ਅਸਮਰਥ ਹੋ ਗਿਆ ਸੀ। ਇਸ ਲਈ ਇਸ ਦਾ ਵਿਕਸਿਤ ਐਡੀਸ਼ਨ ਤਿਆਰ ਕੀਤਾ ਗਿਆ ਹੈ। ਈਰਾਨ ਦੀ ਹਵਾਈ ਫੌਜ ਦੇ ਮੁਖੀ ਬ੍ਰਿਗੇਡੀਅਰ ਜਨਰਲ ਅਲੀਰਜਾ ਸਬਾਹੀ ਫਰਡ ਨੇ ਰਿਲੀਜ ਸਮਾਗਮ ਦੌਰਾਨ ਕਿਹਾ ਕਿ ਇਹ ਡਿਫੈਂਸ ਸਿਸਟਮ 400 ਕਿਲੋਮੀਟਰ ਦੀ ਸੀਮਾ ਦੇ ਅੰਦਰ ਹਰ ਤਰ੍ਹਾਂ ਦੇ ਕਰੂਜ਼ ਮਿਜ਼ਾਈਲਾਂ, ਸਟੀਲਥ ਏਅਰਕਰਾਫਟ, ਡਰੋਨ ਸਿਸਟਮ ਤੇ ਬੈਲਿਸਟਿਕ ਮਿਜ਼ਾਈਲਾਂ ਨੂੰ ਲੱਭਣ ਦੇ ਸਮਰਥ ਹੈ। ਇਹ ਏਅਰ ਡਿਫੈਂਸ ਸਿਸਟਮ ਓਦੋਂ ਆਇਆ ਹੈ, ਜਦੋਂ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਸਿਖਰ 'ਤੇ ਹੈ। ਇਹ ਤਣਾਅ ਈਰਾਨ ਦੇ ਨਾਲ ਨਿਊਕਲੀਅਰ ਡੀਲ ਤੋਂ ਅਮਰੀਕਾ ਦੇ ਹਟਣ ਅਤੇ ਉਸ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਨਾਲ ਸ਼ੁਰੂ ਹੋਇਆ ਹੈ। ਵਿਵਾਦ ਓਦੋਂ ਹੋਰ ਵਧ ਗਿਆ, ਜਦ ਈਰਾਨ ਨੇ ਜੂਨ ਵਿੱਚ ਅਮਰੀਕੀ ਗਲੋਬਲ ਹਾਕ ਡਰੋਨ ਨੂੰ ਆਪਣੇ ਹਵਾਈ ਖੇਤਰ ਵਿੱਚ ਵੜਨ ਦੇ ਦੋਸ਼ ਵਿੱਚ ਸਤ੍ਹਾ ਤੋਂ ਮਾਰ ਕਰਨ ਵਾਲੀ ਮਿਜ਼ਾਈਲ ਨੂੰ ਮਾਰ ਦਿੱਤਾ ਸੀ ਅਤੇ ਫਿਰ ਟਕਰਾਅ ਦੇ ਕਈ ਮੌਕੇ ਆਏ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣ ਅਮਰੀਕਾ ਦੇ ਇੱਕ 16 ਸਾਲਾ ਲੜਕੇ ਦੇ ਆਉਂਦੇ ਹਨ 23 ਨੰਬਰ ਦੇ ਜੁੱਤੇ, ਗਿਨੀਜ਼ ਵਰਲਡ ਰਿਕਾਰਡਜ਼ `ਚ 2 ਰਿਕਾਰਡ ਕੀਤੇ ਦਰਜ ਨਿਊਯਾਰਕ ਦੇ ਸਵਾਮੀਨਾਰਾਇਣ ਮੰਦਰ `ਚ ਹੋਈ ਭੰਨਤੋੜ, ਪ੍ਰਧਾਨ ਮੰਤਰੀ ਮੋਦੀ ਵਿਰੋਧੀ ਨਾਅਰੇ ਲਿਖੇ ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਕਿਹਾ: ਭਾਰਤ ਨਾਲ ਸਬੰਧ ਸੁਧਰੇ, ਦੋਹਾਂ ਦੇਸ਼ਾਂ ਵਿਚਾਲੇ ਗਲਤਫਹਿਮੀਆਂ ਦੂਰ ਹੋਈਆਂ ਟਰੰਪ 'ਤੇ ਹਮਲਾ ਕਰਨ ਦੀ ਕੋਸਿ਼ਸ਼, ਹਮਲਾਵਰ ਏਕੇ-47 ਵਰਗੀ ਰਾਈਫਲ ਲੈ ਕੇ ਗੋਲਫ ਕਲੱਬ 'ਚ ਲੁਕਿਆ ਸੀ ਮਾਈਕਲ ਜੈਕਸਨ ਦੇ ਭਰਾ ਟੀਟੋ ਜੈਕਸਨ ਦਾ 70 ਸਾਲ ਦੀ ਉਮਰ `ਚ ਹੋਇਆ ਦਿਹਾਂਤ ਭਾਰਤ ਵੀਅਤਨਾਮ ਨੂੰ 1 ਮਿਲੀਅਨ ਡਾਲਰ ਦੀ ਸਹਾਇਤਾ ਭੇਜਦੀ, ਵੀਅਤਨਾਮ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਕਾਰਨ 200 ਤੋਂ ਵੱਧ ਮੌਤਾਂ 'ਮੈਂ ਟੇਲਰ ਸਵਿਫਟ ਨੂੰ ਨਫ਼ਰਤ ਕਰਦਾ ਹਾਂ': ਟਰੰਪ ਅਜੀਤ ਡੋਭਾਲ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ ਕੀਤੀ ਮਿਸ ਸਵਿਟਜ਼ਰਲੈਂਡ ਫਾਈਨਲਿਸਟ ਦਾ ਪਤੀ ਹੀ ਨਿਕਲਿਆ ਉਸਦਾ ਕਾਤਲ, ਸਰੀਰ ਦੇ ਅੰਗਾਂ ਨੂੰ ਬਲੈਂਡਰ ਵਿੱਚ ਪੀਸਿਆ ਤੇ ਤੇਜ਼ਾਬ ਵਿੱਚ ਘੋਲ ਦਿੱਤਾ ਸੀ