Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ
 
ਭਾਰਤ

ਚਰਚ ਨੇ ਰੇਪ ਪੀੜਤ ਨੰਨ ਦਾ ਸਾਥ ਦੇਣ ਵਾਲੀ ਸਿਸਟਰ ਨੂੰ ਕੱਢ ਦਿੱਤਾ

August 09, 2019 08:42 AM

ਕੋਚੀ, 8 ਅਗਸਤ (ਪੋਸਟ ਬਿਊਰੋ)- ਕੇਰਲ ਵਿੱਚ ਇੱਕ ਬਲਾਤਕਾਰ ਪੀੜਤ ਨੰਨ ਦਾ ਸਾਥ ਦੇਣ ਵਾਲੀ ਸਿਸਟਰ ਲੂਸੀ ਕਲਾਪਪੁਰਾ ਨੂੰ ਫ੍ਰਾਂਸਸਿਕਨ ਕਲੈਰਿਸਟ ਕਾਨਗ੍ਰੇਗੇਸ਼ਨ (ਧਰਮ ਸਭਾ) ਤੋਂ ਕੱਢ ਦਿੱਤਾ ਗਿਆ ਹੈ। ਅੱਗੇ ਤੋਂ ਉਹ ਨੰਨ ਨਹੀਂ ਰਹੇਗੀ। ਧਰਮ ਸਭਾ ਨੇ ਪੰਜ ਅਗਸਤ ਨੂੰ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਧਰਮ ਸਭਾ ਦੀ ਇਜਾਜ਼ਤ ਦੇ ਬਿਨਾਂ ਕਵਿਤਾ ਪ੍ਰਕਾਸ਼ਿਤ ਕਰਵਾਈ ਤੇ ਕਾਰ ਖਰੀਦੀ ਹੈ ਅਤੇ ਸਾਬਕਾ ਬਿਸ਼ਪ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਟੀ ਵੀ ਸ਼ੋਅ ਵਿੱਚ ਵੀ ਸ਼ਾਮਲ ਹੋਣ ਦੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਵੀ ਸਰਗਰਮ ਹੈ। ਇਸ ਨੰਨ ਦੇ ਲਈ ਤੈਅ ਪੋਸ਼ਾਕ ਨਾ ਪਹਿਨਣ ਤੇ ਸਮੇਂ 'ਤੇ ਨਾ ਆਉਣ ਦੇ ਵੀ ਦੋਸ਼ ਲਾਏ ਗਏ ਹਨ।
ਇਸ ਬਾਰੇ ਜਾਰੀ ਕੀਤੇ ਦੋਸ਼ ਪੱਤਰ ਮੁਤਾਬਕ ਸਿਸਟਰ ਲੂਸੀ ਨੇ ਧਰਮ ਸਭਾ ਦੇ ਨਿਯਮ ਤੋੜਨ ਵਾਲੀ ਜੀਵਨ ਸ਼ੈਲੀ ਅਪਣਾਈ ਅਤੇ ਫਿਰ ਗਲਤੀ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਲਈ ਉਨ੍ਹਾਂ ਨੂੰ ਚਰਚ 'ਚੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਨੂੰ 10 ਦਿਨ ਵਿੱਚ ਆਪਣਾ ਕਾਨਵੈਂਟ ਛੱਡਣ ਦਾ ਹੁਕਮ ਦੇ ਦਿੱਤਾ ਗਿਆ ਹੈ। ਲੂਸੀ ਕਲਾਪਪੁਰਾ ਉਨ੍ਹਾਂ ਪੰਜ ਨੰਨਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ 2014 ਤੋਂ 2016 ਦਰਮਿਆਨ ਇੱਕ ਹੋਰ ਨੰਨ ਨਾਲ ਬਲਾਤਕਾਰ ਹੋਣ ਦੇ ਖਿਲਾਫ ਆਵਾਜ਼ ਉਠਾਈ ਸੀ। ਇਸ ਮਾਮਲੇ ਵਿੱਚ ਜਲੰਧਰ ਦੇ ਆਰਚਬਿਸ਼ਪ ਫਰਾਂਕੋ ਮੁਲੱਕਲ ਮੁੱਖ ਦੋਸ਼ੀ ਹਨ। ਪੰਜਾਂ ਨੰਨਾਂ ਨੇ ਪੀੜਤ ਨੰਨ ਦੇ ਸਮਰਥਨ ਵਿੱਚ ਕੇਰਲ ਹਾਈ ਕੋਰਟ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀ।
ਲੂਸੀ ਇਸ ਵਕਤ ਕੇਰਲ ਦੇ ਵਾਇਨਾਡ ਵਿੱਚ ਦਵਾਰਕਾ ਸੈਕ੍ਰੇਡ ਹਾਰਟ ਸਕੂਲ ਵਿੱਚ ਤੈਨਾਤ ਹੈ। ਉਨ੍ਹਾਂ 'ਤੇ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੇ ਚਰਚ ਦੇ ਵਿਰੁੱਧ ਜਾ ਕੇ ਫਰਾਂਕੋ ਮੁਲੱਕਲ ਦਾ ਵਿਰੋਧ ਕੀਤਾ ਹੈ। ਧਰਮ ਸਭਾ ਦੇ ਸੁਪੀਰੀਅਰ ਜਨਰਲ ਐਨ ਜੋਸੇਫ ਨੇ ਪੰਜ ਅਗਸਤ ਨੂੰ ਲੂਸੀ ਦੇ ਨਾਂਅ ਖ਼ਤ ਜਾਰੀ ਕਰ ਕੇ ਇਹ ਲਿਖਿਆ ਹੈ ਕਿ ਉਨ੍ਹਾਂ ਨੂੰ ਧਰਮ ਸਭਾ ਦੇ ਨਿਯਮਾਂ ਦਾ ਉਲੰਘਣ ਕਰਨ 'ਤੇ ਨਾ ਕੋਈ ਪਛਤਾਵਾ ਜ਼ਾਹਿਰ ਕੀਤਾ ਅਤੇ ਨਾ ਕੋਈ ਤਸੱਲੀ ਬਖਸ਼ ਜਵਾਬ ਦਿੱਤਾ।
ਇਸ ਤੋਂ ਪਹਿਲਾਂ 11 ਮਈ 2019 ਨੂੰ ਜਨਰਲ ਕੌਂਸਲ ਦੀ ਇੱਕ ਬੈਠਕ ਦੀ ਵੋਟਿੰਗ ਨਾਲ ਲੂਸੀ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਸੀ। ਫੈਸਲੇ ਨੂੰ ਵੈਟੀਕਨ ਦੀ ਮਨਜੂਰੀ ਲਈ ਭੇਜਿਆ ਗਿਆ। ਜਵਾਬ ਵਿੱਚ ਵੈਟੀਕਨ ਨੇ ਨੰਨ ਉਤੇ ਲੱਗੇ ਦੋਸ਼ ਸਹੀ ਪਾਏ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਹੁਕਮ ਦੇ ਦਿੱਤਾ ਗਿਆ। ਧਰਮ ਸਭਾ ਦੇ ਹੁਕਮ ਪਿੱਛੋਂ ਲੂਸੀ ਨੇ ਕਿਹਾ ਕਿ ਉਹ ਆਪਣੀ ਜਗ੍ਹਾ ਛੱਡ ਕੇ ਨਹੀਂ ਜਾਏਗੀ ਤੇ ਕਾਨੂੰਨੀ ਲੜਾਈ ਲੜੇਗੀ। ਸਤੰਬਰ 2018 ਵਿੱਚ ਫਰਾਂਕੋ ਦੇ ਵਿਰੋਧ ਵਿੱਚ ਪੰਜ ਨੰਨਾਂ ਨੇ ਪ੍ਰਦਰਸ਼ਨ ਕੀਤਾ ਸੀ। ਓਦੋਂ ਤੋਂ ਇਨ੍ਹਾਂ ਨੰਨਾਂ ਨੇ ਚਰਚ ਵੱਲੋਂ ਦਬਾਅ ਦੇ ਦੋਸ਼ ਲਗਾਏ ਹਨ। ਸਤੰਬਰ ਦੇ ਪ੍ਰਦਰਸ਼ਨ ਪਿੱਛੋਂ ਲੂਸੀ ਨੂੰ ਬਾਈਬਲ ਪੜ੍ਹਾਉਣ ਅਤੇ ਪ੍ਰਾਰਥਨਾ ਸਭਾ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ. ਦੇਸ਼ ਨੂੰ 'ਵਨ ਨੇਸ਼ਨ ਵਨ ਇਲੈਕਸ਼ਨ' ਦੀ ਨਹੀਂ, 'ਵਨ ਨੇਸ਼ਨ ਵਨ ਐਜੂਕੇਸ਼ਨ' ਦੀ ਲੋੜ : ਕੇਜਰੀਵਾਲ ਸਲਮਾਨ ਖਾਨ ਦੇ ਪਿਤਾ ਨੂੰ ਸਵੇਰ ਦੀ ਸੈਰ ਕਰਨ ਮੌਕੇ ਇੱਕ ਔਰਤ ਨੇ ਦਿੱਤੀ ਧਮਕੀ ਯੂਪੀਆਈ ਰਾਹੀਂ ਹੁਣ ਹੋ ਸਕੇਗਾ 5 ਲੱਖ ਤੱਕ ਲੈਣ ਦੇਣ, ਸੀਮਾ ਲਾਗੂ ਆਤਿਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਮੋਦੀ ਸਰਕਾਰ ਦੇ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਨ ਮੌਕੇ ਸ਼ਾਹ ਨੇ ਕਿਹਾ- ਇਸ ਕਾਰਜਕਾਲ 'ਚ ਲਾਗੂ ਕਰਾਂਗੇ ਇਕ ਦੇਸ਼, ਇਕ ਚੋਣ ਕੋਲਕਾਤਾ ਬਲਾਤਕਾਰ-ਕਤਲ ਮਾਮਲਾ: ਸੁਪਰੀਮ ਕੋਰਟ ਨੇ ਕਿਹਾ ਕਿ ਮਹਿਲਾ ਡਾਕਟਰਾਂ ਨੂੰ ਰਾਤ ਦੀ ਸਿ਼ਫਟ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਕੋਲਕਾਤਾ ਰੇਪ ਮਾਮਲਾ: ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਅਸੀਂ ਡਾਕਟਰਾਂ ਦੀਆਂ 3 ਮੰਗਾਂ ਮੰਨੀਆਂ, ਡਾਕਟਰਾਂ ਨੂੰ ਕੰਮ 'ਤੇ ਵਾਪਿਸ ਆਉਣ ਦੀ ਕੀਤੀ ਅਪੀਲ ਜੇਲ੍ਹ ਤੋਂ ਬਾਹਰ ਆਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ