Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਸੰਪਾਦਕੀ

ਟਰੂਡੋ ਦੀ ਭਾਰਤ ਫੇਰੀ ਦਾ ਕੈਨੇਡੀਅਨ ਸਿਆਸਤ ਉੱਤੇ ਜਾਰੀ ਹੈ ਪਰਛਾਵਾਂ

August 02, 2019 08:16 AM

ਪੰਜਾਬੀ ਪੋਸਟ ਸੰਪਾਦਕੀ

ਏਚਲੀਜ਼ (Achilles) ਉਹ ਯੂਨਾਨੀ ਯੋਧਾ ਸੀ ਜਿਸਨੂੰ ਅਮਰ ਬਣਾਉਣ ਵਾਸਤੇ ਉਸਦੀ ਮਾਂ ਨੇ ਅ੍ਰਮਿਤ ਵਰਗੇ ਪਾਣੀ ਭਰੇ ਦਰਿਆ ਵਿੱਚ ਸਿਰ ਤੋਂ ਪੈਰਾਂ ਤੱਕ ਡੁਬਾਉਣਾ ਚਾਹਿਆ। ਜਦੋਂ ਮਾਂ ਨੇ ਏਚਲੀਜ਼ ਨੂੰ ਪਾਣੀ ਵਿੱਚ ਡੁਬਾਉਣ ਲਈ ਉਲਟਾ ਕੀਤਾਂ ਤਾਂ ਉਸਦੀ ਅੱਡੀ ਦਾ ਇੱਕ ਹਿੱਸਾ ਪਾਣੀ ਤੋਂ ਅਛੂਹ ਰਹਿ ਗਿਆ। ਇਹੀ ਅੱਡੀ ਦੀ ਕਮਜ਼ੋਰੀ ਉਸਦੀ ਮੌਤ ਦਾ ਕਾਰਣ ਬਣੀ। ਇਸ ਗਾਥਾ ਕਾਰਣ ਹੀ ਕਿਸੇ ਸ਼ਕਤੀਸ਼ਾਲੀ ਵਿਅਕਤੀ ਦੇ ਕਿਸੇ ਕਮਜ਼ੋਰ ਨੁਕਤੇ ਨੂੰ ਉਜਾਗਰ ਕਰਨ ਲਈ ਅੰਗਰੇਜ਼ੀ ਵਿੱਚ ਸ਼ਬਦ ‘Achilles Heel ਵਰਤਿਆ ਜਾਂਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 2018 ਦੀ ਭਾਰਤ ਫੇਰੀ ਇੱਕ ਅਜਿਹਾ ਉਲਝਿਆ ਸੁਆਲ ਬਣ ਚੁੱਕਿਆ ਹੈ ਕਿ ਉਸਦਾ ਹਰ ਵਾਰ ਜਿ਼ਕਰ ਦਾ ਚੇਤਾ ਕਰਵਾ ਦੇਂਦਾ ਹੈ। ਇਹਨਾਂ ਦਿਨਾਂ ਵਿੱਚ ‘ਟਰੂਡੋ ਭਾਰਤ ਫੇਰੀ’ ਦੀ ਜੋ ਚਰਚਾ ਉੱਠੀ ਹੈ, ਉਸਤੋਂ ਇੰਝ ਜਾਪਦਾ ਹੈ ਕਿ ਇਹ ਫੇਰੀ ਸਿਰਫ਼ ਲਿਬਰਲ ਪਾਰਟੀ ਲਈ ਨਹੀਂ ਸਗੋਂ ਕੰਜ਼ਰਵੇਟਿਵ ਪਾਰਟੀ ਲਈ ਵੀ Achilles Heel ਸਾਬਤ ਹੋ ਸਕਦੀ ਹੈ।

ਪ੍ਰਧਾਨ ਮੰਤਰੀ ਨਾਲ ਫੇਰੀ ਦੌਰਾਨ ਭਾਰਤ ਜਾਣ ਵਾਲੇ ਨੈਸ਼ਨਲ ਪੋਸਟ ਦੇ ਪੱਤਰਕਾਰ ਜੌਹਨ ਆਈਵਿਜ਼ਨ (John Ivison) ਨੇ ਆਪਣੇ ਅਨੁਭਵਾਂ ਦੇ ਆਧਾਰ ਉੱਤੇ ਇੱਕ ਕਿਤਾਬ ਲਿਖੀ ਹੈ। ਨੈਸ਼ਨਲ ਪੋਸਟ ਮੁਤਾਬਕ Trudeau: The Education of a Prime Minister ਨਾਮਕ ਇਸ ਪੁਸਤਕ ਵਿੱਚ ਪ੍ਰਧਾਨ ਮੰਤਰੀ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਜੇਰਾਰਡ ਬੱਟਸ ਨੂੰ ਭਾਰਤ ਸਰਕਾਰ ਬਾਰੇ ਇਹ ਆਖਦੇ ਹੋਏ ਦੱਸਿਆ ਗਿਆ ਹੈ ਕਿ “ਅਸੀਂ ਇੱਕ ਘੁੰਮਣਘੇਰੀ ਵਿੱਚ ਫਸ ਗਏ- (ਨਰਿੰਦਰ) ਮੋਦੀ ਅਤੇ ਉਸਦੀ ਸਰਕਾਰ ਸਾਡਾ ਕੁੰਡਾ ਕਰਨ ਲਈ ਉੱਠ ਖਲੋਤੀ ਸੀ ਅਤੇ ਕੰਜ਼ਰਵੇਟਿਵਾਂ ਦੀ ਮਦਦ ਕਰਨ ਲਈ ਸਾਡੇ ਟਾਇਰਾਂ ਥੱਲੇ ਕਿੱਲਾਂ ਸੁੱਟ ਰਹੀ ਸੀ, ਜਿਹਨਾਂ ਨੇ ਸਾਨੂੰ ਨਮੋਸ਼ ਕਰਨ ਦਾ ਚੰਗਾ ਖਾਸਾ ਕੰਮ ਕੀਤਾ”।

ਐਮਾਜ਼ੋਨ ਉੱਤੇ ਉਪਲਬਧ ਜਾਣ-ਪਹਿਚਾਣ ਦੇਂਦੇ ਹੋਏ ਪਬਲਿਸ਼ਰ ਵੱਲੋਂ ਇਸ ਗੱਲ ਦਾ ਕੋਈ ਲੁਕੋ ਨਹੀਂ ਰੱਖਿਆ ਗਿਆ ਕਿ ਇਸ ਪੁਸਤਕ ਨੂੰ ਅਕਤੂਬਰ ਵਿੱਚ ਹੋਣ ਵਾਲੀਆਂ ਚੋਣਾਂ ਮੌਕੇ ਚਰਚਾ ਨੂੰ ਭੱਖਵਾਂ ਕਰਨ ਲਈ ਜਾਰੀ ਕੀਤਾ ਗਿਆ ਹੈ। ਐਸ ਐਨ ਸੀ ਲਾਵਾਲਿਨ ਵਿਵਾਦ ਤੋਂ ਬਾਅਦ ਅਸਤੀਫ਼ਾ ਦੇਣ ਵਾਲੇ ਜੇਰਾਰਡ ਬੱਟਸ ਦਾ ਲਿਬਰਲ ਪਾਰਟੀ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਲਈ ਵਾਪਸ ਆਉਣਾ ਅਤੇ ਕੰਜ਼ਰਵੇਟਿਵ ਪਾਰਟੀ ਦਾ ਚੋਣ ਲਾਭ ਲਈ ਭਾਰਤ ਸਰਕਾਰ ਦੀ ਮਦਦ ਲੈਣ ਦੇ ਮੁੱਦੇ ਨੂੰ ਇਹ ਪੁਸਤਕ ਨਵਾਂ ਰੁਖ ਦੇਣ ਵਿੱਚ ਸਾਬਤ ਹੋ ਸਕਦੀ ਹੈ। ਚੇਤੇ ਰਹੇ ਕਿ ਟਰੂਡੋ ਦੀ ਭਾਰਤ ਫੇਰੀ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਅਧਿਕਾਰੀ ਵੱਲੋਂ ਵੀ ਸੁਝਾਅ ਦਿੱਤਾ ਗਿਆ ਸੀ ਕਿ ਖਾਲਿਸਤਾਨ ਮੁਹਿੰਮ ਨਾਲ ਹਮਦਰਦੀ ਰੱਖਣ ਵਾਲੇ ਜਸਪਾਲ ਸਿੰਘ ਅਟਵਾਲ ਨੂੰ ਸਰਕਾਰੀ ਡੈਲੀਗੇਸ਼ਨ ਵਿੱਚ ਸ਼ਾਮਲ ਕਰਵਾਉਣਾ ਵੀ ਭਾਰਤ ਸਰਕਾਰ ਦੇ ਕਾਰਕੁਨਾਂ ਦਾ ਕੰਮ ਸੀ।

ਪੁਸਤਕ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਿਹੜੀਆਂ ਗੱਲਾਂ (ਚੰਗੇ ਪਰਿਵਾਰ ਨਾਲ ਸਬੰਧ, ਚੰਗੀਆਂ ਇਖਲਾਕੀ ਗੱਲਾਂ ਕਰਕੇ ਸਾਧਾਰਨ ਲੋਕਾਂ ਨੂੰ ਭਰਮਾਉਣ ਦੀ ਕਲਾ ਆਦਿ) ਨੇ ਟਰੂਡੋ ਨੂੰ 2015 ਵਿੱਚ ਸੱਤਾ ਹਾਸਲ ਕਰਨ ਵਿੱਚ ਮਦਦ ਕੀਤੀ ਸੀ, ਉਹੀ ਗੱਲਾਂ 2019 ਵਿੱਚ ਉਸਦੇ ਪਤਨ ਦਾ ਕਾਰਣ ਬਣ ਸਕਦੀਆਂ ਹਨ। ਖੈਰ, ਚੋਣਾਂ ਦੇ ਨਤੀਜਿਆਂ ਦਾ ਊਠ ਕਿਸ ਕਰਵਟ ਬੈਠੇਗਾ, ਇਸਦਾ ਨਿਰਣਾ ਤਾਂ ਵੋਟਰ ਕਰਨਗੇ, ਪਰ ਇੱਕ ਗੱਲ ਪੱਕੀ ਹੈ ਕਿ ਇਹ ਪੁਸਤਕ ਕੈਨੇਡੀਅਨ ਸਿਆਸਤ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮੁੱਦੇ ਨੂੰ ਦੁਬਾਰਾ ਛੇੜਨ ਵਿੱਚ ਮਦਦਗਾਰ ਹੋਵੇਗੀ।

ਇਸ ਸੰਦਰਭ ਵਿੱਚ ਦੱਸਣਾ ਦਿਲਚਸਪ ਹੋਵੇਗਾ ਕਿ ਕੈਨੇਡਾ ਦੀ ਖੂਫੀਆ ਏਜੰਸੀ ਦੇ ਸਾਈਬਰ ਸਿਕਿਉਰਿਟੀ ਵਿੰਗ The Communications Security Establishment (CSE) ਵੱਲੋਂ ਪਿਛਲੇ ਮਹੀਨੇ ਚੇਤਾਵਨੀ ਦਿੱਤੀ ਸੀ ਕਿ ਵਿਦੇਸ਼ਾਂ ਵਿੱਚੋਂ ਕੈਨੇਡੀਅਨ ਲੋਕਤਾਂਤਰਿਕ ਸੰਸਥਾਵਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ। ਉਸ ਵੇਲੇ ਇੱਕ ਸਰਕਾਰੀ ਬੁਲਾਰੇ ਨੇ ਕਬੂਲ ਕੀਤਾ ਸੀ ਕਿ ਕੈਨੇਡੀਅਨ ਚੋਣਾਂ ਦੇ ਨਤੀਜਿਆਂ ਨੂੰ ਬਦਲਣ ਲਈ ਕੈਨੇਡਾ ਵੱਸਦੇ ਐਥਨਿਕ ਵੋਟਰਾਂ ਨੂੰ ਖਾਸ ਕਰਕੇ ਪ੍ਰਭਾਵਿਤ ਕੀਤਾ ਜਾ ਰਿਹਾ ਹੈ।

ਜਿਉਂ 2 ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਉਮੀਦ ਕੀਤੀ ਜਾ ਸਕਦੀ ਹੈ ਕਿ ਸਾਨੂੰ ਉਹਨਾਂ ਤੱਥਾਂ ਦੇ ਹੋਰ ਦਰਸ਼ਨ ਹੋਣਗੇ ਜਿਹੜੇ ਕੈਨੇਡੀਅਨ ਸਿਆਸਤ ਨੂੰ ਬਾਹਰ ਤੋਂ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰਦੇ ਹਨ ਜਾਂ ਕਰਨਗੇ। ਕੀ ਇਹਨਾਂ ਤੱਥਾਂ ਦਾ ਚੋਣ ਨਤੀਜਿਆਂ ਉੱਤੇ ਅਸਰ ਪਵੇਗਾ, ਇਸ ਬਾਰੇ ਹਾਲੇ ਦੀ ਘੜੀ ਕੁੱਝ ਵੀ ਆਖਣਾ ਮੁਸ਼ਕਲ ਹੈ। ਪਰ ਜਿਸ ਤਰੀਕੇ ਕੰਜ਼ਰਵੇਟਿਵ ਅਤੇ ਲਿਬਰਲ ਸਰਵੇਖਣਾਂ ਵਿੱਚ ਲੱਗਭਗ ਬਰਾਬਰ ਚੱਲਦੇ ਵਿਖਾਈ ਦੇਂਦੇ ਹਨ, ਚਰਚਾ ਅਧੀਨ ਪੁਸਤਕ ਵਾਗੂੰ ਕੋਈ ਵੀ ਨਵੀਂ ਗੱਲ ਨਾਜ਼ੁਕ ਚੋਣ ਤਵਾਜਨ ਨੂੰ ਖਰਾਬ ਕਰਨ ਵਿੱਚ ਵੱਡਾ ਰੋਲ ਅਦਾ ਕਰ ਸਕਦੀ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?