Welcome to Canadian Punjabi Post
Follow us on

29

March 2024
 
ਸੰਪਾਦਕੀ

ਸੀਨੀਅਰਾਂ ਦੀ ਸੀਰੀਅਲ ਕਿੱਲਰ ਦੀ ਗਾਥਾ ਤੋਂ ਮਿਲਦੇ ਸਬਕ

August 01, 2019 09:48 AM

ਪੰਜਾਬੀ ਪੋਸਟ ਸੰਪਾਦਕੀ

“ਮੈਂ ਜਦੋਂ ਚਲੀ ਜਾਵਾਂਗੀ, ਉਹ ਕੀ ਆਖਣਗੇ?
ਹਾਂ, ਉਹ ਕੀ ਆਖਣਗੇ ਜਦੋਂ ਸੱਚ ਉਜਾਗਰ ਹੋਵੇਗਾ
ਜਦੋਂ ਇਹ ਪਤਾ ਲੱਗੇਗਾ ਕਿ
ਮੈਂ ਜਦੋਂ ਇੱਕਲੀ ਹੁੰਦੀ ਹਾਂ ਤਾਂ ਕੀ ਕਰਦੀ ਹਾਂ”

ਉਪਰੋਕਤ ਸਤਰਾਂ ਐਲਿਜ਼ਾਬੈਥ ਟਰੇਸੀ ਮੇਅ ਵੈਟਲਾਉਫਰ (Elizabeth Tracy Mae Wettlaufer) ਵੱਲੋਂ ਲਿਖੀ ਕਵਿਤਾ ਚੋਂ ਲਈਆਂ ਗਈਆਂ ਹਨ ਜਿਸਦੇ ਸੰਦੇਸ਼ ਨੇ ਸਮਾਂ ਪਾ ਕੇ ਸੱਚ ਸਾਬਤ ਹੋ ਜਾਣਾ ਸੀ। 10 ਜੂਨ 1967 ਨੂੰ ਜਨਮੀ ਇਹ ਉਹ ਐਲਿਜ਼ਾਬੈੱਥ ਹੈ ਜਿਸਨੇ ਨਰਸ ਵਜੋਂ ਡਿਊਟੀ ਨਿਭਾਉਂਦਿਆਂ 2007 ਅਤੇ 2016 ਦੇ ਅਰਸੇ ਦੌਰਾਨ 8 ਸੀਨੀਅਰ ਸਿਟੀਜ਼ਨਾਂ ਦਾ ਕਤਲ ਕੀਤਾ ਸੀ ਅਤੇ 6 ਹੋਰਾਂ ਦੀ ਜਾਨ ਲੈਣ ਦੇ ਯਤਨ ਕੀਤੇ ਸਨ। ਉਸਨੂੰ ਕੈਨੇਡਾ ਦੇ ਇਤਿਹਾਸ ਵਿੱਚ ਹੋਏ ਸੱਭ ਤੋਂ ਗੰਭੀਰ ਸੀਰੀਅਲ ਕਿੱਲਰਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਐਲਿਜ਼ਾਬੈੱਥ ਵੱਲੋਂ ਕੀਤੇ ਗਏ ਕਤਲਾਂ ਦੇ ਕਾਰਣਾਂ ਅਤੇ ਹਾਲਾਤਾਂ ਬਾਰੇ ਜਾਂਚ ਕਰਨ ਵਾਲੀ ਟੀਮ ਵੱਲੋਂ ਕੱਲ ਆਪਣੀ ਰਿਪੋਰਟ ਜਾਰੀ ਕੀਤੀ ਗਈ। ਇਸ ਰਿਪੋਰਟ ਨੇ ਇੱਕ ਗੱਲ ਸਾਫ਼ ਕੀਤੀ ਹੈ ਕਿ ਜਿੰਨਾ ਕਸੂਰ ਐਲਿਜ਼ਾਬੈੱਥ ਦਾ ਹੈ ਉੱਨਾ ਹੀ ਕਸੂਰ ਉਸ ਸਿਸਟਮ ਦਾ ਹੈ ਜਿਸ ਦੀਆਂ ਕਮਜ਼ੋਰੀਆਂ ਅਤੇ ਨਾਕਾਮੀਆਂ ਕਾਰਣ ਉਸਨੂੰ ਇੱਕ ਤੋਂ ਬਾਅਦ ਇੱਕ ਸੀਨੀਅਰ ਸਿਟੀਜ਼ਨ ਨੂੰ ਕਤਲ ਕਰਨ ਦੀ ਖੁੱਲ ਮਿਲੀ। ਰਿਪੋਰਟ ਮੁਤਾਬਕ ਹਾਲਾਤ ਐਨੇ ਮਾੜੇ ਹਨ ਕਿ ਜੇ ਐਲਿਜਾਬੈਥ ਇਹਨਾਂ ਕਤਲਾਂ ਬਾਰੇ ਖੁਦ ਕਬੂਲ ਨਾ ਕਰਦੀ ਤਾਂ ਸਿਸਟਮ ਤੋਂ ਖੁਦ ਅਣਆਈਆਂ ਮੌਤਾਂ ਦੇ ਸੱਚ ਦਾ ਕਦੇ ਵੀ ਪਰਦਾਫਾਸ਼ ਨਾ ਹੁੰਦਾ।

ਵਰਨਣਯੋਗ ਹੈ ਕਿ ਵੁੱਡਸਟਾਕ (ਉਂਟੇਰੀਓ) ਵਿੱਚ ਜੰਮੀ ਪਲੀ ਐਲਿਜ਼ਾਬੈੱਥ ਦੇ ਬਚਪਨ ਦੇ ਮੁੱਢਲੇ ਦਿਨ ਇੱਕ ਧਾਰਮਿਕ ਪ੍ਰਬਿਰਤੀ ਵਾਲੇ ਪਰਿਵਾਰ ਵਿੱਚ ਬੀਤੇ। ਉਸਨੇ ਈਸਾਈ ਮਿਸ਼ਨਰੀ London Baptist Bible College ਤੋਂ ‘ਧਾਰਮਿਕ ਸਿੱਖਿਆ’ਵਿੱਚ ਬੀ.ਏ. ਤੱਕ ਪੜਾਈ ਕੀਤੀ ਜਿਸ ਉਪਰੰਤ ਕੋਨੈਸਟੋਟਾ ਕਾਲਜ ਤੋਂ ਨਰਸਿੰਗ ਦੀ ਪੜਾਈ ਕੀਤੀ। 2007 ਵਿੱਚ ਉਸਨੇ ਵੁੱਡਸਟਾਕ ਵਿੱਚ ਸਥਿਤ ਕੇਅਰਸੈਂਟ ਕੇਅਰ (Caressant Care) ਲੌਂਗ ਟਰਮ ਕੇਅਰ ਸੈਂਟਰ ਵਿੱਚ ਮਰੀਜ਼ਾਂ ਨੂੰ ਲੋੜੋਂ ਵੱਧ ਇਨਸੁਲਿਨ ਦੇ ਕੇ ਮਾਰਨਾ ਆਰੰਭ ਕਰ ਦਿੱਤਾ ਸੀ। ਉਸ ਵੱਲੋਂ ਕੀਤੇ ਕਤਲਾਂ ਦਾ ਕਦੇ ਕਿਸੇ ਨੂੰ ਪਤਾ ਨਾ ਲੱਗਦਾ ਜੇ ਸਤੰਬਰ 2016 ਵਿੱਚ ਉਹ ਟੋਰਾਂਟੋ ਵਿਖੇ ਸੈਂਟਰ ਫਾਰ ਐਡਿਕਸ਼ਨ ਐਂਡ ਮੈਂਟਲ ਹੈਲਥ ਵਿਖੇ ਖੁਦ ਸਾਰੀ ਗੱਲ ਮਾਨਸਿਕ ਰੋਗਾਂ ਦੇ ਮਾਹਰ ਕਾਉਂਸਲਰਾਂ ਨਾਲ ਸਾਂਝੀ ਨਾ ਕਰਦੀ। ਐਲਿਜ਼ਾਬੈਥ ਮੁਤਾਬਕ ਹਰ ਕਤਲ ਕਰਨ ਵੇਲੇ ਉਸਨੂੰ ‘ਗਲਤ ਅਤੇ ਸਹੀ’ਵਿੱਚ ਫ਼ਰਕ ਦਾ ਪਤਾ ਹੁੰਦਾ ਸੀ ਪਰ ਅਚਾਨਕ ਉਸ ਵਿੱਚ ਕੋਈ ਵਲਵਲਾ ਉੱਠਦਾ ਸੀ ਜੋ ਕਤਲ ਕਰਨ ਲਈ ਮਜ਼ਬੂਰ ਕਰ ਦੇਂਦਾ ਸੀ। ‘ਰੱਬ ਜਾਂ ਸ਼ੈਤਾਨ ਜਾਂ ਕੁੱਝ ਹੋਰ, ਪਰ ਕੁੱਝ ਸੀ ਜੋ ਮੈਨੂੰ ਕਤਲ ਕਰਨ ਲਈ ਆਖਦਾ ਸੀ”। ਐਲਿਜ਼ਾਬੈਥ ਮੁਤਾਬਕ ਹਰ ਕਤਲ ਤੋਂ ਬਾਅਦ ਉਸਨੂੰ ਆਪਣੀ ਹੀ ਆਵਾਜ਼ ਸੁਣਾਈ ਦੇਂਦੀ ਜੋ ਇੰਝ ਮਹਿਸੂਸ ਹੁੰਦੀ ਸੀ ਜਿਵੇਂ ਨਰਕ ਦੀ ਕੰਧ ਤੋੜ ਕੇ ਨਿਕਲੀ ਹੋਵੇ।

ਜਿਵੇਂ ਅਕਸਰ ਹੁੰਦਾ ਹੈ, ਐਲਿਜ਼ਾਬੈਥ ਦੇ ਕਾਂਡ ਬਾਰੇ ਮਾਹਰਾਂ ਦੀ 1500 ਪੰਨਿਆਂ ਦੀ ਰਿਪੋਰਟ ਵਿੱਚ ਲੌਂਗ ਕੇਅਰ ਕੇਂਦਰਾਂ ਵਿੱਚ ਸਥਿਤੀ ਨੂੰ ਸੁਧਾਰਨ ਲਈ 91 ਸਿਫਾਰਸ਼ਾਂ ਕੀਤੀਆਂ ਗਈਆਂ ਹਨ। ਸਿਫਾਰਸ਼ਾਂ ਦੀ ਐਨੀ ਲੰਬੀ ਲਿਸਟ ਲੌਂਗ ਟਰਮ ਕੇਅਰ ਕੇਂਦਰਾਂ ਵਿੱਚ ਸਥਿਤੀ ਨੂੰ ਸੁਧਾਰਨ ਦੀ ਲੋੜ ਬਾਰੇ ਖੁਦ-ਬ-ਖੁਦ ਦੱਸਦੀ ਹੈ। ਲਿਸਟ ਇਸ ਗੱਲ ਦਾ ਵੀ ਸੂਚਕ ਹੈ ਕਿ ਜੇ ਸਰਕਾਰ ਨੇ ਸਮੇਂ ਸਿਰ ਕਦਮ ਨਾ ਚੁੱਕੇ ਤਾਂ ਸਾਰੀਆਂ ਸਿਫਾਰਸ਼ਾਂ ਸਮੇਂ ਦੀ ਗਰਦਸ਼ ਵਿੱਚ ਰੁਲ ਜਾਣਗੀਆਂ।

ਉਂਟੇਰੀਓ ਵਿੱਚ ਸੀਨੀਅਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਸਮੇਂ ਦੀਆਂ ਪਰਿਵਾਰਕ ਰਿਵਾਇਤਾਂ ਦੇ ਕਮਜ਼ੋਰ ਹੋਣ ਕਾਰਣ ਜਿ਼ਆਦਾ ਸੀਨੀਅਰਾਂ ਦਾ ਲੌਂਗ ਟਰਮ ਕੇਅਰ ਵਿੱਚ ਰਹਿਣਾ ਇੱਕ ਮਜ਼ਬੂਰੀ ਬਣ ਚੁੱਕਾ ਹੈ। ਨਾਲ ਹੀ ਸੀਨੀਅਰਾਂ ਦੀ ਸੁਰੱਖਿਆ ਇੱਕ ਗੰਭੀਰ ਮਸਲਾ ਚਣ ਚੁੱਕਾ ਹੈ। 1970 ਤੋਂ 2016 ਦੇ ਅਰਸੇ ਦੌਰਾਨ ਕੀਤੀ ਖੋਜ ਦੱਸਦੀ ਹੈ ਕਿ ਕੈਨੇਡਾ ਅਤੇ ਅਮਰੀਕਾ ਸਮੇਤ ਵਿਸ਼ਵ ਵਿੱਚ 90 ਤੋਂ ਵੱਧ ਅਜਿਹੇ ਸੀਰੀਅਲ ਕਿੱਲਰ ਹੋਏ ਹਨ ਜੋ ਸੀਨੀਅਰਾਂ ਦੀ ਸੰਭਾਲ ਲਈ ਬਣਾਈਆਂ ਲੌਂਗ ਟਰਮ ਕੇਅਰ ਫੈਸਲਟੀਆਂ ਵਿੱਚ ਸਿਹਤ ਕਰਮਚਾਰੀਆਂ ਵਜੋਂ ਕੰਮ ਕਰਦੇ ਸਨ। ਰਿਪੋਰਟ ਮੁਤਾਬਕ ਇਸਦਾ ਅਰਥ ਇਹ ਨਹੀਂ ਕਿ ਸਾਰੇ ਸਿਹਤ ਕਰਮਚਾਰੀਆਂ ਦਾ ਵਰਤਾਅ ਮਾੜਾ ਹੁੰਦਾ ਹੈ ਸਗੋਂ ਲੋੜ ਹੈ ਕਿ ਇਸ ਸਮੱਸਿਆ ਬਾਰੇ ਗੰਭੀਰਤਾ ਨਾਲ ਸੋਚਿਆ ਜਾਵੇ ਅਤੇ ਬਣਦੇ ਕਦਮ ਚੁੱਕੇ ਜਾਣ।

ਸੁਆਲ ਹੈ ਕਿ ਜਿਸ ਵੇਲੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਹਰ ਕਦਮ ਉੱਤੇ ਸਿਹਤ ਸੇਵਾਵਾਂ ਲਈ ਫੰਡਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ, ਕੀ 1500 ਪੰਨਿਆਂ ਦੀ ਰਿਪੋਰਟ ਤੋਂ ਸਬਕ ਸਿੱਖ ਕੇ ਦਰੁਸਤੀ ਵਾਸਤੇ ਪੈਸੇ ਅਲਾਟ ਕਰਨ ਦਾ ਸਰਕਾਰ ਵਿੱਚ ਚਲਕੀਲਾਪਣ ਮੌਜੂਦ ਹੈ?

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ