Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਟੋਰਾਂਟੋ/ਜੀਟੀਏ

ਬਰੈਂਪਟਨ ਇਲੈੱਕਟ੍ਰਿਕ ਬਸ ਨੈੱਟਵਰਕ `ਚ ਮਲਟੀ-ਮਿਲੀਅਨ ਡਾਲਰ ਨਿਵੇਸ਼ ਕੀਤੇ ਜਾਣਗੇ: ਰੂਬੀ ਸਹੋਤਾ

July 31, 2019 11:29 AM

ਬਰੈਂਪਟਨ, -ਕੈਨੇਡਾ ਵਿਚ ਵਾਤਾਵਰਣ ਵਿਚ ਹੋ ਰਹੀਆਂ ਤਬਦੀਲੀਆਂ ਨਾਲ ਲੜਾਈ ਲੜਨ, ਕਮਿਊਨਿਟੀਆਂ ਨੂੰ ਤੰਦਰੁਸਤ ਵਾਤਾਵਰਣ ਮੁਹੱਈਆ ਕਰਨ ਅਤੇ ਸਾਫ਼-ਸੁਥਰੇ ਅਰਥਚਾਰੇ ਦੇ ਵਿਕਾਸ ਲਈ ਟਰਾਂਸਪੋਰਟ ਖ਼ੇਤਰ ਵਿਚ ਪ੍ਰਦੂਸ਼ਣ ਨੂੰ ਘਟਾਉਣਾ ਜ਼ਰੂਰੀ ਹੈ। ਕੈਨੇਡਾ ਦੀ ਸਰਕਾਰ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਦੇ ਲਈ ਉਹ ਕਈ ਖੋਜ-ਪ੍ਰਾਜੈੱਕਟਾਂ ਲਈ ਸਹਾਇਤਾ ਕਰ ਰਹੀ ਹੈ ਜਿਨ੍ਹਾਂ ਨਾਲ ਡਰਾਈਵਿੰਗ ਸਾਫ਼-ਸੁਥਰੀ ਹੋਵੇ ਅਤੇ ਬਿਜਲਈ ਗੱਡੀਆਂ, ਹਾਈਬਰਿੱਡ ਗੱਡੀਆਂ ਤੇ ਰਵਾਇਤੀ ਈਧਨਾਂ ਤੋਂ ਇਲਾਵਾ ਹੋਰ ਨਵੀਂ ਕਿਸਮ ਦੇ ਈਧਨਾਂ ਵਾਲੀਆਂ ਪ੍ਰਦੂਸ਼ਣ-ਰਹਿਤ ਗੱਡੀਆਂ ਵਿਚ ਨਿਵੇਸ਼ ਕਰ ਰਹੀ ਹੈ।
ਰੂਬੀ ਸਹੋਤਾ ਅਤੇ ਉਨ੍ਹਾਂ ਦੇ ਬਰੈਂਪਟਨ ਦੇ ਆਪਣੇ ਹਮ-ਰੁਤਬਾ ਪਾਰਲੀਮੈਂਟ ਮੈਂਬਰਾਂ ਸੋਨੀਆ ਸਿੱਧੂ, ਰਮੇਸ਼ ਸੰਘਾ ਅਤੇ ਕਮਲ ਖਹਿਰਾ ਨੇ ਵਾਤਾਵਰਣ ਮੰਤਰੀ ਮਾਣਯੋਗ ਕੈਥਰੀਨ ਮੈੱਕਕਾਨਾ ਨਾਲ ਮਿਲ ਕੇ ਪੈਨ ਕੈਨੇਡੀਅਨ ਇਲੈੱਕਟ੍ਰਿਕ ਬੱਸ ਟਰਾਇਲ ਦੇ ਬਰੈਂਪਟਨ ਭਾਗ ਲਈ 11.1 ਮਿਲੀਅਨ ਡਾਲਰ ਪੂੰਜੀ ਨਿਵੇਸ਼ ਕਰਨ ਦਾ ਐਲਾਨ ਕੀਤਾ। ਇਸ ਪ੍ਰਾਜੈੱਕਟ ਨਾਲ ਬਰੈਂਪਟਨ ਵਿਚ ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ ਦੇ ਫ਼ਲੀਟ ਨੂੰ ਹੌਲੀ-ਹੌਲੀ ਬੈਟਰੀ ਨਾਲ ਚੱਲਣ ਵਾਲੀਆਂ ਬੱਸਾਂ ਨਾਲ ਬਦਲਿਆ ਜਾਏਗਾ ਜਿਸ ਨਾਲ ਗਰੀਨਹਾਊਸ ਗੈਸਾਂ ਦੇ ਰਿਸਾਅ ਅਤੇ ਹਵਾਈ ਪ੍ਰਦੂਸ਼ਣ ਵਿਚ ਕਮੀ ਹੋਵੇਗੀ।
ਕੈਨੇਡਾ ਦੀਆਂ ਬੱਸਾਂ ਬਨਾਊਣ ਵਾਲੀਆਂ ਦੋ ਵੱਡੀਆਂ ਕੰਪਨੀਆਂ ‘ਨਿਊ ਫ਼ਲਾਇਰ ਇੰਡਸਟਰੀਜ਼’ ਤੇ ‘ਨੋਵਾ ਬੱਸ’ ਇਹ ਬੈਟਰੀ ਇਲੈੱਕਟ੍ਰਿਕ ਬਸਾਂ ਤਿਆਰ ਕਰਨਗੀਆਂ, ਅਤੇ ‘ਅਸੀਆ ਬਰਾਊਨ ਬੋਵੇਰੀ’ (ਏ.ਬੀ.ਬੀ.) ਤੇ ‘ਸਾਈਮਨਜ਼’ ਨਾਮਕ ਕੰਪਨੀਆਂ ਉਨ੍ਹਾਂ ਦੇ ਲਈ ਔਨ-ਰੂਟ ਚਾਰਜਰ ਮੁਹੱਈਆ ਕਰਨਗੀਆਂ ਜੋ ਓਵਰਹੈੱਡ ਇਲੈੱਕਟ੍ਰਿਕ ਬੱਸ ਚਾਰਜਿੰਗ ਸਿਸਟਮ ਦੀ ਕਾਰਗ਼ੁਜ਼ਾਰੀ ਨੂੰ ਦਰਸਾਉਣਗੇ। ਇਸ ਦੇ ਨਾਲ ਹੀ ਇਹ ਸ਼ਹਿਰ ਦੇ ਭਵਿੱਖਮਈ ਵਿਸਥਾਰ, ਵਾਤਾਵਰਣ ਸਾਫ਼ ਰੱਖਣ ਅਤੇ ਨਵੀਆਂ ਨੌਕਰੀਆਂ ਪੈਦਾ ਕਰਨ ਵਿਚ ਵੀ ਸਹਾਈ ਹੋਣਗੇ। ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਰੂਬੀ ਸਹੋਤਾ ਨੇ ਕਿਹਾ, “ਮੈਂ 2016 ਦੇ ਸ਼ੁਰੂ ਵਿਚ ‘ਕਿਊਟ੍ਰਿਕ’ ਅਤੇ ਇਸ ਦੇ ਬਿਜਲਈ ਬੱਸਾਂ ਦੇ ਟਰਾਇਲ ਦੇ ਬਾਰੇ ਸੁਣਿਆ। ਮੈਨੂੰ ਪਤਾ ਲੱਗਾ ਕਿ ਬਰੈਂਪਟਨ ਦੀ ਵੱਧਦੀ ਵਸੋਂ ਅਤੇ ਇੱਥੇ ਨਿੱਤ ਵੱਧ ਰਹੀਆਂ ਗੱਡੀਆਂ ਕਾਰਨ ਬਰੈਂਪਟਨ ਟਰਾਂਜਿ਼ਟ ਵਿਚ ਡੀਜ਼ਲ ਵਾਲੀਆਂ ਬੱਸਾਂ ਉੱਪਰ ਨਿਰਭਰਤਾ ਘਟਾਉਣ ਲਈ ਇਸ ਪ੍ਰਾਜੈੱਕਟ ਦੀ ਜ਼ਰੂੁਰਤ ਹੈ। ਮੈਨੂੰ ਓਨਟਾਰੀਓ ਸੂਬਾ ਸਰਕਾਰ ਵੱਲੋਂ ਗਰੀਨ ਅਨੱਰਜੀ ਐਕਟ ਅਤੇ ਇਸ ਟਰਾਇਲ ਦੇ ਲਈ ਕੀਤੀ ਜਾਣ ਵਾਲੀ ਫ਼ੰਡਿੰਗ ਕੈਂਸਲ ਕਰਨ ਉੱਪਰ ਬੜੀ ਨਿਰਾਸ਼ਾ ਹੋਈ ਸੀ।
ਬਰੈਂਪਟਨ ਦੇ ਮੇਰੇ ਸਾਥੀ ਪਾਰਲੀਮੈਂਟ ਮੈਂਬਰ ਸਾਰੇ ਇਸ ਟਰਾਇਲ ਲਈ ਫ਼ੈੱਡਰਲ ਸਹਾਇਤਾ ਵਧਾਉਣ ਲਈ ਇਕੱਠੇ ਹੋਏ ਅਤੇ ਅਸੀਂ ਇਹ ਯਕੀਨੀ ਬਣਾਇਆ ਕਿ ਬਰੈਂਪਟਨ ਈ-ਮੋਬਿਲਿਟੀ ਦੇ ਖ਼ੇਤਰ ਵਿਚ ਦੁਨੀਆਂ ਦਾ ਮੋਹਰੀ ਸ਼ਹਿਰ ਬਣ ਜਾਏ।”

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ