Welcome to Canadian Punjabi Post
Follow us on

12

July 2025
 
ਲਾਈਫ ਸਟਾਈਲ

ਜਾਮਣ ਦੇ ਫੇਸਪੈਕ ਨਾਲ ਨਿਖਾਰੋ ਸਕਿਨ

July 31, 2019 09:44 AM

ਜਾਮਨ ਇੱਕ ਅਜਿਹਾ ਫਲ ਹੈ, ਜੋ ਸਿਹਤ ਦੇ ਨਾਲ ਸਕਿਨ ਦੇ ਲਈ ਹੈਲਦੀ ਹੁੰਦਾ ਹੈ। ਗਰਮੀਆਂ ਆਉਂਦੇ ਹੀ ਇਹ ਫਲ ਬਾਜ਼ਾਰ ਵਿੱਚ ਚਾਰੇ ਪਾਸੇ ਨਜ਼ਰ ਆਉਣ ਲੱਗਦਾ ਹੈ। ਜਾਮਣ ਦਾ ਫਲ ਖਾਣੇ ਨਾਲ ਨਾ ਸਿਰਫ ਸਿਹਤ ਨੂੰ ਬਲਕਿ ਸੁੰਦਰਤਾ ਲਾਭ ਵੀ ਮਿਲਦਾ ਹੈ। ਇਸ ਨਾਲ ਕਿਸੇ ਸਾਈਡਇਫੈਕਟ ਦੇ ਸ਼ਾਫਟ ਅਤੇ ਸ਼ਾਇਨੀ ਸਕਿਨ ਪਾ ਸਕਦੇ ਹੋ। ਪੇਸ਼ ਹਨ ਇਸਦੇ ਕੁਝ ਫਾਇਦੇ :
ਵਾਲਾਂ ਨੂੰ ਵੀ ਰੱਖੇ ਹੈਲਦੀ-ਜਾਮਣ ਵਿੱਚ ਵਿਟਾਮਿਨ ਸੀ ਹੁੰਦਾ ਹੈ, ਜੋ ਕੋਲੇਜਨ ਨੂੰ ਪੈਦਾ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਹ ਐਂਟੀ ਆਕਸੀਡੈਂਟ ਵਾਲਾਂ ਨੂੰ ਪ੍ਰਦੂਸ਼ਣ ਅਤੇ ਸੂਰਜ ਦੀਆਂ ਕਿਰਨਾਂ ਦੇ ਬੁਰੇ ਅਸਰ ਤੋਂ ਬਚਾਉਂਦਾ ਹੈ ਅਤੇ ਵਾਲਾਂ ਨੂੰ ਖੂਬਸੂਰਤ ਬਣਾਈ ਰੱਖਦਾ ਹੈ।
ਆਇਲੀ ਸਕਿਨ ਦੇ ਲਈ ਪ੍ਰਫੈਕਟ ਜਾਮਣ-ਜਾਮਣ ਵਿੱਚ ਐਸਿਟ੍ਰਜੈਂਟ ਗੁਣ ਹੁੰਦੇ ਹਨ ਜੋ ਆਇਲੀ ਸਕਿਨ ਨੂੰ ਬਿਊਟੀਫੁੱਲ ਬਣਾਉਣ ਦੇ ਲਈ ਪ੍ਰਫੈਕਟ ਹੁੰਦੇ ਹਨ। ਇਸ ਦੇ ਲਈ ਜਾਮਣ ਦੇ ਗੁੱਦੇ ਨੂੰ ਆਂਵਲੇ ਦੇ ਰਸ ਅਤੇ ਗੁਲਾਬ ਜਲ ਦੇ ਨਾਲ ਮਿਲਾ ਕੇ ਫੇਸਪੈਕ ਬਣਾਓ। ਇਸ ਫੇਸਪੈਕ ਦੀ ਵਰਤੋਂ ਨਾਲ ਸਕਿਨ 'ਚ ਫਾਲਤੂ ਤੇਲ ਬਣਨਾ ਬੰਦ ਹੋ ਜਾਂਦਾ ਹੈ।
ਸਕਿਨ ਰੱਖੇ ਹਾਈਡਰੇਟ-ਗਰਮੀ ਵਿੱਚ ਸਕਿੱਨ ਨੂੰ ਹਾਈਡ੍ਰੇਟ ਰੱਖਣਾ ਜ਼ਰੂਰੀ ਹੁੰਦਾ ਹੈ। ਦੂਸਰੇ ਮੌਸਮੀ ਫਲਾਂ ਦੇ ਮੁਕਾਬਲੇ ਇਹ ਸਕਿਨ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਜਾਮਣ ਵਿੱਚ 85 ਫੀਸਦੀ ਪਾਣੀ ਹੈ। ਇਸ ਲਈ ਇਹ ਸਕਿਨ ਨੂੰ ਹਾਈਡ੍ਰੇਟ ਰੱਖਣ ਦੇ ਲਈ ਫਾਇਦੇਮੰਦ ਹੈ। ਜਾਮਣ ਖਾਣ ਨਾਲ ਸਕਿਨ ਡ੍ਰਾਈ ਅਤੇ ਬੇਜਾਨ ਨਹੀਂ ਹੁੰਦੀ ਹੈ।
ਚਿਹਰੇ ਦੀ ਰੰਗ ਨਿਖਾਰੇ-ਜਾਮਣ ਵਿੱਚ ਮੌਜੂਦ ਐਂਟੀ ਆਕਸੀਡੈਂਟਸ ਸਕਿਨ ਤੋਂ ਹਰ ਤਰ੍ਹਾਂ ਦੇ ਦਾਗ ਧੱਬਿਆਂ ਨੂੰ ਸਾਫ ਕਰ ਕੇ ਸਕਿਨ ਨੂੰ ਗਲੋਇੰਗ ਬਣਾਉਂਦਾ ਹੈ। ਇਸ ਲਈ ਜਾਮਣ ਦੀਆਂ ਗੁਠਲੀਆਂ ਨੂੰ ਸੁਕਾ ਕੇ ਇਸ ਦਾ ਪਾਊਡਰ ਬਣਾ ਲਓ। ਵੇਸਣ ਤੇ ਦੁੱਧ ਦੇ ਨਾਲ ਸਕਿਨ 'ਤੇ ਫੇਸਪੈਕ ਦੀ ਤਰ੍ਹਾਂ 20 ਮਿੰਟ ਲਾ ਕੇ ਰੱਖੋ। ਇਸ ਫੇਸਪੈਕ ਦੇ ਇਸਤੇਮਾਲ ਨਾਲ ਕੁਝ ਹੀ ਦਿਨਾਂ ਵਿੱਚ ਸਕਿਨ ਸੁੰਦਰ ਨਜ਼ਰ ਆਉਣ ਲੱਗੇਗੀ।

 

 
Have something to say? Post your comment