Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਲਾਈਫ ਸਟਾਈਲ

ਦਹੀਂ ਵਾਲੀ ਅਰਬੀ

July 31, 2019 09:39 AM

ਸਮੱਗਰੀ-250 ਗਰਾਮ ਅਰਬੀ, 150 ਗਰਾਮ ਦਹੀਂ (3/4 ਕਪ), ਤੇਲ ਇੱਕ ਦੋ ਚਮਚ, ਅਜਵਾਇਣ ਅੱਧਾ ਚਮਚ, ਹਿੰਙ ਇੱਕ-ਦੋ ਚੁਟਕੀਆਂ, ਹਰੀਆਂ ਮਿਰਚਾਂ ਦੋ-ਤਿੰਨ (ਬਰੀਕ ਕੱਟੀਆਂ ਹੋਈਆਂ), ਹਲਦੀ ਪਾਊਡਰ ਇੱਕ ਚੌਥਾਈ ਚਮਚ, ਲਾਲ ਮਿਰਚ ਪਾਊਡਰ ਇੱਕ ਚੌਥਾਈ ਛੋਟਾ ਚਮਚ, ਨਮਕ ਸਵਾਦ ਅਨੁਸਾਰ, ਗਰਮ ਮਸਾਲਾ ਇੱਕ ਚੌਥਾਈ ਚਮਚ, ਹਰਾ ਧਨੀਆ ਇੱਕ ਚਮਚ।
ਵਿਧੀ- ਅਰਬੀ ਨੂੰ ਧੋ ਕੇ ਉਬਾਲ ਲਵੋ। ਠੰਢਾ ਕਰੋ, ਛਿੱਲੋ, ਅਤੇ ਅੱਧਾ ਇੰਚ ਮੋਟੇੇ, ਗੋਲ ਟੁਕੜੇ ਕੱਟ ਲਓ। ਦਹੀਂ ਨੂੰ ਮੱਥ ਲਓ। ਦਹੀਂ ਅਤੇ ਅਰਬੀ ਨੂੰ ਇੱਕ ਬਰਤਨ ਵਿੱਚ ਪਾ ਕੇ ਅੱਧਾ ਕੱਪ ਪਾਣੀ ਮਿਲਾਓ। ਇਸ ਮਿਸ਼ਰਣ ਨੂੰ ਤੇਜ਼ ਗੈਸ 'ਤੇ ਰੱਖੋ ਅਤੇ ਚਮਚ ਨਾਲ ਹਿਲਾਉਂਦੇ ਰਹੋ। ਉਦੋਂ ਤੱਕ ਪਕਾਓ ਜਦੋਂ ਤੱਕ ਸਬਜ਼ੀ 'ਚ ਉਬਾਲਾ ਨਹੀਂ ਆ ਜਾਂਦਾ। ਉਬਾਲਾ ਆਉਣ 'ਤੇ ਸਬਜ਼ੀ ਨੂੰ ਹਿਲਾਉਣਾ ਬੰਦ ਕਰ ਦਿਓ ਅਤੇ ਇਸ ਵਿੱਚ ਨਮਕ, ਧਨੀਆ ਪਾਊਡਰ ਅਤੇ ਗਰਮ ਮਸਾਲਾ ਪਾ ਦਿਓ। ਸਬਜ਼ੀ ਨੂੰ ਤਿੰਨ-ਚਾਰ ਮਿੰਟਾਂ ਤੱਕ ਪਕਣ ਦਿਓ। ਗੈਸ ਬੰਦ ਕਰ ਦਿਓ।
ਹੁਣ ਛੋਟੀ ਕੜਾਹੀ ਵਿੱਚ ਤੇਲ ਪਾ ਕੇ ਗਰਮ ਕਰੋ, ਗਰਮ ਤੇਲ 'ਚ ਅਜਵਾਇਣ ਅਤੇ ਹਿੰਙ ਪਾ ਪਾਓ। ਅਜਵਾਇਣ ਤੜਕਣ ਤੋਂ ਬਾਅਦ, ਗੈਸ ਹੌਲੀ ਕਰੋ। ਹਰੀ ਮਿਰਚ, ਹਲਦੀ ਪਾਊਡਰ ਅਤੇ ਲਾਲ ਮਿਰਚ ਪਾਊਡਰ ਪਾ ਕੇ ਹਲਕਾ ਭੰੁਨੋ। ਇਸ ਮਸਾਲੇ ਨੂੰ ਸਬਜ਼ੀ ਵਿੱਚ ਪਾ ਕੇ ਮਿਲਾ ਲਓ। ਤੁਹਾਡੀ ਦਹੀਂ ਵਾਲੀ ਸਬਜ਼ੀ ਤਿਆਰ ਹੈ।
ਦਹੀਂ ਅਰਬੀ ਦੀ ਸਬਜ਼ੀ ਨੂੰ ਪਿਆਲੇ ਵਿੱਚ ਕੱਢ ਲਓ। ਹਰਾ ਧਨੀਆ ਉਪਰੋਂ ਪਾ ਕੇ ਸਜਾਓ। ਗਰਮਾ ਗਰਮ ਪਰੌਂਠਿਆਂ ਨਾਲ ਪਰੋਸੋ।?

 
Have something to say? Post your comment