Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਵਿਕਾਸ ਸਬੰਧੀ ਪ੍ਰੋਜੈਕਟਾਂ ਵਿੱਚ ਆਪਣੇ ਬਣਦੇ ਹਿੱਸੇ ਦੀ ਮੰਗ ਕਰ ਰਹੇ ਹਾਂ : ਜੋਤਵਿੰਦਰ ਸੋਢੀ

July 19, 2019 09:57 PM

ਕਮਿਊਨਿਟੀ ਵਿੱਚ ਹੋ ਰਹੀਆਂ ਚੋਰੀਆਂ ਦੇ ਸਬੰਧ ਵਿੱਚ ਟਾਊਨ ਹਾਲ ਮੀਟਿੰਗ ਕਰਵਾਉਣ ਲਈ ਹੋਮਓਨਰਜ਼ ਵੈਲਫੇਅਰ ਐਸੋਸਿਏਸ਼ਨ ਦੇ ਜੋਤਵਿੰਦਰ ਸੋਢੀ ਵੱਲੋਂ ਵੇਲਜ਼ ਆਫ ਹੰਬਰ ਈਸਟ ਵਾਸੀਆਂ ਤੇ ਸ੍ਰੀ ਗੋਇਤ ਦਾ ਧੰਨਵਾਦ ਕੀਤਾ ਗਿਆ।
ਜੋਤਵਿੰਦਰ ਸੋਢੀ ਨੇ ਆਖਿਆ ਕਿ ਪਬਲਿਕ ਸੇਫਟੀ ਦੇ ਮੁੱਦਿਆਂ ਉੱਤੇ ਪੁਲਿਸ ਮੁਖੀ ਮੈਕਾਰਡ ਨਾਲ ਉਨ੍ਹਾਂ ਦੀ ਵਿਸਥਾਰ ਸਹਿਤ ਗੱਲਬਾਤ ਹੋ ਚੁੱਕੀ ਹੈ ਤੇ ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਡਵੀਜ਼ਨ 21 ਸਾਡੇ ਇਲਾਕੇ ਵਿੱਚ ਗਸ਼ਤ ਤੇਜ਼ ਕਰੇਗੀ। ਪੁਲਿਸ ਚੀਫ ਨੇ ਇਹ ਮੰਨਿਆ ਕਿ ਨਿੱਕੇ ਜਿਹੇ ਇਲਾਕੇ ਵਿੱਚ ਹੀ 17 ਚੋਰੀਆਂ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਝ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ।
ਮੇਅਰ ਤੇ ਰਿਪ੍ਰਜ਼ੈਂਟਿੰਗ ਕਾਉਂਸਲਰ ਦੀ ਹਾਜ਼ਰੀ ਵਿੱਚ ਅਸੀਂ ਪਬਲਿਕ ਸੇਫਟੀ, ਚੋਰੀਆਂ ਤੇ ਗੋਰ ਅਤੇ ਮੇਅਫੀਲਡ, ਕਲਾਰਕ ਵੇਅ ਅਤੇ ਮੇਅਫੀਲਡ ਇਲਾਕੇ ਵਿੱਚ ਸੜਕਾਂ ਦੀ ਹਾਲਤ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਆਖਿਆ ਕਿ ਖੱਬੇ ਜਾਂ ਸੱਜੇ ਮੁੜਨ ਲਈ ਕੋਈ ਲੇਨ ਨਹੀਂ ਹੈ ਜਿਸ ਕਾਰਨ ਇੱਥੇ ਨਿੱਤ ਦਿਨ ਹਾਦਸੇ ਹੁੰਦੇ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਸਾਡੀ ਕਮਿਊਨਿਟੀ ਪ੍ਰਾਪਰਟੀ ਟੈਕਸ ਦੇ ਨਾਂ ਉੱਤੇ ਸਿਟੀ ਨੂੰ 4 ਮਿਲੀਅਨ ਦੇ ਨੇੜੇ ਤੇੜੇ ਬਣਦਾ ਯੋਗਦਾਨ ਦਿੰਦੀ ਹੈ।
ਅਸੀਂ ਵਿਕਾਸ ਸਬੰਧੀ ਪ੍ਰੋਜੈਕਟਾਂ ਵਿੱਚ ਆਪਣੇ ਬਣਦੇ ਹਿੱਸੇ ਦੀ ਮੰਗ ਕਰ ਰਹੇ ਹਾਂ। ਸਾਨੂੰ ਇੰਜ ਲੱਗਦਾ ਹੈ ਕਿ ਸਾਰੇ ਪ੍ਰੋਜੈਕਟਸ ਇੱਕ ਖਾਸ ਇਲਾਕੇ ਨੂੰ ਹੀ ਦਿੱਤੇ ਜਾ ਰਹੇ ਹਨ ਤੇ ਬਾਕੀ ਬਰਂੈਪਟਨ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ।

 

 

 
Have something to say? Post your comment