Welcome to Canadian Punjabi Post
Follow us on

07

May 2024
ਬ੍ਰੈਕਿੰਗ ਖ਼ਬਰਾਂ :
ਸਲਮਾਨ ਖਾਨ ਦੇ ਘਰ `ਤੇ ਗੋਲੀ ਚਲਾਉਣ ਦਾ ਮਾਮਲਾ: 5ਵਾਂ ਮੁਲਜ਼ਮ ਮੁਹੰਮਦ ਚੌਧਰੀ ਗ੍ਰਿਫ਼ਤਾਰਔਰਤ ਨੇ ਦਿੱਤਾ 4 ਬੱਚਿਆਂ ਨੂੰ ਜਨਮ, ਦੋ ਲੜਕੇ ਅਤੇ ਦੋ ਲੜਕੀਆਂ ਦਾ ਹੋਇਆ ਜਨਮ, ਸਾਰੇ ਤੰਦਰੁਸਤਸੁਨੀਤਾ ਵਿਲੀਅਮਜ਼ ਦਾ ਪੁਲਾੜ ਯਾਨ ਨਹੀਂ ਉੱਡਿਆ, ਮਿਸ਼ਨ ਮੁਲਤਵੀ, ਰਾਕੇਟ ਹੋਇਆ ਖਰਾਬ, 10 ਮਈ ਨੂੰ ਦੁਬਾਰਾ ਉਡਾਨ ਸੰਭਵਇਜ਼ਰਾਈਲੀ ਫੌਜ ਟੈਂਕਾਂ ਨਾਲ ਗਾਜ਼ਾ ਦੇ ਰਾਫਾ ਖੇਤਰ ਵਿੱਚ ਦਾਖਲ ਹੋਈ, ਮਿਸਰ ਨਾਲ ਲੱਗਦੀ ਸਰਹੱਦ 'ਤੇ ਕੀਤਾ ਕਬਜ਼ਾਭਾਰਤੀ ਕੋਸਟ ਗਾਰਡ ਨੇ ਅਰਬ ਸਾਗਰ 'ਚ ਫੜ੍ਹਿਆ ਇੱਕ ਈਰਾਨੀ ਮੱਛੀ ਫੜ੍ਹਨ ਵਾਲਾ ਬੇੜਾ, ਪਾਸਪੋਰਟ ਜ਼ਬਤਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀ ਦਾ ਕਤਲ, ਦੋਸਤਾਂ ਨੇ ਹੀ ਮਾਰਿਆ ਚਾਕੂ ਮਾਲਦੀਵ ਨੇ ਭਾਰਤੀ ਸੈਲਾਨੀਆਂ ਨੂੰ ਸੈਰ-ਸਪਾਟੇ ਲਈ ਆਉਣ ਦੀ ਕੀਤੀ ਅਪੀਲ, ਕਿਹਾ-ਸਾਡੀ ਆਰਥਿਕਤਾ ਸੈਰ-ਸਪਾਟੇ 'ਤੇ ਨਿਰਭਰਫਰਾਂਸ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਖਿਲਾਫ ਪ੍ਰਦਰਸ਼ਨ: ਕਾਫਲੇ ਦੇ ਰੂਟ 'ਤੇ 'ਫ੍ਰੀ ਤਿੱਬਤ' ਦੇ ਬੈਨਰ ਟੰਗੇ; 2 ਕਾਰਕੁਨਾਂ ਨੂੰ ਕੀਤਾ ਗ੍ਰਿਫਤਾਰ
 
ਮਨੋਰੰਜਨ

ਮਿਹਨਤ ਨਾਲ ਕਰਦੀ ਹਾਂ ਆਪਣਾ ਕੰਮ : ਸ਼ਰਮੀਨ ਸਹਿਗਲ

July 17, 2019 09:56 AM

ਨਿਰਦੇਸ਼ਕ, ਨਿਰਮਾਤਾ ਸੰਜੇ ਲੀਲਾ ਭੰਸਾਲੀ ਨੇ ਜਦੋਂ ਆਪਣੀ ਭਾਣਜੀ ਸ਼ਰਮੀਨ ਸਹਿਗਲ ਅਤੇ ਜਾਵੇਦ ਜਾਫਰੀ ਦੇ ਪੁੱਤਰ ਮੀਜਾਨ ਜਾਫਰੀ ਦੀ ਫਿਲਮ ‘ਮਲਾਲ’ ਦਾ ਐਲਾਨ ਕੀਤਾ ਹੈ, ਉਦੋਂ ਤੋਂ ਇਹ ਫਿਲਮ ਬਾਲੀਵੁੱਡ ਦੇ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਪੇਸ਼ ਹਨ ਫਿਲਮ ਦੀ ਨਾਇਕਾ ਸ਼ਰਮੀਨ ਸਹਿਗਲ ਨਾਲ ਗੱਲਬਾਤ ਦੇ ਕੁਝ ਅੰਸ਼ :
* ਅਭਿਨੇਤਰੀ ਬਣਨ ਤੋਂ ਪਹਿਲਾਂ ਕੀ ਕਿਸੇ ਨੂੰ ਅਸਿਸਟ ਕੀਤਾ?
-ਜੀ ਹਾਂ, ਮੈਂ ਬਤੌਰ ਅਸਿਸਟੈਂਟ ਡਾਇਰੈਕਟਰ ਫਿਲਮ ‘ਮੈਰੀਕਾਮ’ ਨਾਲ ਆਪਣਾ ਫਿਲਮੀ ਸਫਰ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਫਿਲਮ ‘ਬਾਜੀਰਾਓ ਮਸਤਾਨੀ’ ਵਿੱਚ ਅਸਿਸਟੈਂਟ ਰਹੀ ਹਾਂ। ਇਸ ਫਿਲਮ ‘ਚ ਮੈਂ ਕਾਸਟਿਊਮ ਡਿਜ਼ਾਈਨਿੰਗ ਦਾ ਜ਼ਿੰਮਾ ਸੰਭਾਲਿਆ ਸੀ। ਤੁਹਾਨੂੰ ਦੱਸ ਦਿਆਂ ਕਿ ਫਿਲਮ ਖਤਮ ਹੋਣ ਤੋਂ ਬਾਅਦ ਸਾਰੇ ਕਾਸਟਿਊਮ ਅੱਜ ਵੀ ਮੇਰੇ ਘਰ 'ਚ ਪਏ ਹਨ। ਜਦੋਂ ਮੈਂ ਇੱਕ ਤੋਂ ਵੱਧ ਕੇ ਇੱਕ ਸੁੰਦਰ ਲਹਿੰਗੇ ਪਹਿਨ ਕੇ ਸੈੱਟ ਉਤੇ ਜਾਂਦੀ ਤਾਂ ਦੀਪਿਕਾ ਕਹਿੰਦੀ ਸੀ, ‘ਇਹ ਮੇਰਾ ਲਹਿੰਗਾ ਹੈ’ ਅਤੇ ਮੈਂ ਜਵਾਬ 'ਚ ਕਹਿੰਦੀ, ਨਹੀਂ ਇਹ ਮੇਰਾ ਲਹਿੰਗਾ ਹੈ। ਸੰਜੇ ਸਰ ਨੇ ਬਿਨਾਂ ਇੱਕ ਵੀ ਪੈਸਾ ਲਏ ਮੈਨੂੰ ਇਹ ਸਾਰੇ ਕੱਪੜੇ ਦਿੱਤੇ ਹਨ। ਉਹ ਕਦੇ ਆਪਣੀ ਫਿਲਮ ਦੇ ਕੱਪੜੇ ਨਹੀਂ ਵੇਚਣਾ ਚਾਹੇਗੀ। ਹਾਂ, ਇਹ ਜ਼ਰੂਰ ਹੈ ਜੇ ਕਿਸੇ ਸਹੇਲੀ ਨੂੰ ਉਹ ਸੁੰਦਰ ਲਹਿੰਗੇ ਪਹਿਨਣ ਦੀ ਇੱਛਾ ਹੋਵੇ ਤਾਂ ਮੈਂ ਉਸ ਨੂੰ ਕੁਝ ਸਮੇਂ ਲਈ ਦੇ ਦਿਆਂਗੀ।
* ਫਿਲਮ ‘ਮੈਰੀਕਾਮ’ ਵਿੱਚ ਤੁਸੀਂ ਪ੍ਰਿਅੰਕਾ ਚੋਪੜਾ ਨਾਲ ਕੰਮ ਕੀਤਾ ਸੀ। ਕੁਝ ਪੁਰਾਣੀਆਂ ਗੱਲਾਂ ਸ਼ੇਅਰ ਕਰੋ?
- ਪ੍ਰਿਅੰਕਾ ਚੋਪੜਾ ਮੇਰੀ ਮੈਂਟਰ (ਗੁਰੂ) ਹੈ। ਮੈਨੂੰ ਅੱਜ ਵੀ ਯਾਦ ਹੈ, ਮੈਂ ਉਨ੍ਹਾਂ ਦੇ ਕੱਪੜਿਆਂ 'ਚ ਬਕਸੂਆ ਲਾ ਰਹੀ ਸੀ ਤੇ ਉਹ ਪਰਫਿਊਮ ਸਪਰੇਅ ਕਰ ਰਹੀ ਸੀ। ਕਿਉਂਕਿ ਮੈਂ ਹੇਠਾਂ ਝੁਕ ਕੇ ਬਕਸੂਆ ਲਗਾ ਰਹੀ ਸੀ, ਉਸ ਨੇ ਧਿਆਨ ਨਹੀਂ ਦਿੱਤਾ। ਪਰਫਿਊਮ ਜਦੋਂ ਮੇਰੀਆਂ ਅੱਖਾਂ 'ਚ ਗਿਆ ਤਾਂ ਉਨ੍ਹਾਂ ਨੇ ਇਹ ਗੱਲ ਨੋਟਿਸ ਕੀਤੀ ਤੇ ਪ੍ਰੇਸ਼ਾਨ ਹੋ ਕੇ ਮੈਨੂੰ ਗਲੇ ਲਾਇਆ ਤੇ ਕਿਹਾ, ‘‘ਬੱਚਾ ਦੇਖੋ ਜ਼ਿਆਦਾ ਲੱਗੀ ਤਾਂ ਨਹੀਂ?” ਪ੍ਰਿਅੰਕਾ ਨੇ ਬਹੁਤ ਵਾਰ ਸੌਰੀ ਕਿਹਾ। ਉਸ ਨੂੰ ਸੱਚ ਬਹੁਤ ਬੁਰਾ ਲੱਗਾ ਸੀ। ਮੈਨੂੰ ਅੱਜ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਇੰਨੀ ਵੱਡੀ ਅਭਿਨੇਤਰੀ ਇੰਨੀ ਕਲੋਜ ਫ੍ਰੈਂਡ ਬਣ ਗਈ ਹੈ।
* ‘ਮਲਾਲ’ ਦਾ ਟ੍ਰੇਲਰ ਦੇਖ ਪ੍ਰਿਅੰਕਾ ਨੇ ਕੀ ਪ੍ਰਤੀਕਿਰਿਆ ਦਿੱਤੀ ਸੀ?
- ਮੈਂ ਆਪਣੀ ਡੈਬਿਊ ਫਿਲਮ ‘ਮਲਾਲ’ ਦਾ ਟ੍ਰੇਲਰ ਸਿਰਫ ਇੱਕੋ ਸ਼ਖਸ ਨੂੰ ਭੇਜਿਆ ਤੇ ਉਹ ਹੈ ਪ੍ਰਿਅੰਕਾ ਚੋਪੜਾ। ਉਨ੍ਹਾਂ ਨੇ ਅਗਲੇ ਦਿਨ ਸਵੇਰੇ ਮੈਨੂੰ ਕਾਲ ਕੀਤੀ, ਪਰ ਕਿਉਂਕਿ ਮੈਂ ਸ਼ੂਟਿੰਗ ਤੋਂ ਲੇਟ ਘਰ ਪਹੁੰਚੀ ਸੀ ਅਤੇ ਸੌਂ ਰਹੀ ਸੀ, ਇਸ ਲਈ ਉਨ੍ਹਾਂ ਦਾ ਫੋਨ ਅਟੈਂਡ ਨਹੀਂ ਕਰ ਸਕੀ। ਉਨ੍ਹਾਂ ਨੇ ਇੱਕ ਸੁੰਦਰ ਜਿਹਾ ਐੱਸ ਐੱਮ ਐੱਸ ਮੈਨੂੰ ਲਿਖ ਕੇ ਭੇਜਿਆ।
* ਤੁਸੀਂ ਪ੍ਰਿਅੰਕਾ ਚੋਪੜਾ ਦੀ ਫਿਲਮ ‘ਮੈਰੀਕਾਮ’ ਵਿੱਚ ਬਤੌਰ ਡਿਜ਼ਾਈਨਰ ਕੰਮ ਕੀਤਾ ਹੈ। ਉਨ੍ਹਾਂ ਦੀ ਸਲਾਹ ਕੀ ਸੀ ਤੁਹਾਡੇ ਲਈ?
- ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਪ੍ਰਿਅੰਕਾ ਮੇਰੀ ਇੰਨੀ ਚੰਗੀ ਦੋਸਤ ਬਣ ਗਈ ਸੀ। ਸੈੱਟ 'ਤੇ ਉਨ੍ਹਾਂ ਨੇ ਹਮੇਸ਼ਾ ਮੈਨੂੰ ਇਹ ਕਿਹਾ ਕਿ ਆਪਣੇ ਤੋਂ ਉਪਰ ਹੋਰ ਬਿਹਤਰੀਨ ਤਰੀਕੇ ਨਾਲ ਕੰਮ ਕਰਨ ਵਾਲੇ ਨੂੰ ਦੇਖ ਕੇ ਉਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਹਮੇਸ਼ਾ ਆਪਣੇ ਕੰਮ 'ਚ ਤਰੱਕੀ ਕਰਨੀ ਚਾਹੀਦੀ ਹੈ। ਕਦੇ ਵੀ ਹੇਠਾਂ ਵੱਲ ਨਾ ਦੇਖੋ। ਪ੍ਰਿਅੰਕਾ ਨੇ ਮੇਰੇ ਅੰਦਰ ਇੰਨਾ ਆਤਮਵਿਸ਼ਵਾਸ ਭਰ ਦਿੱਤਾ ਕਿ ਅੱਜ ਮੈਂ ਬਹੁਤ ਹੀ ਮਿਹਨਤ ਨਾਲ ਆਪਣਾ ਕੰਮ ਕਰਦੀ ਹਾਂ।
* ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀਆਂ ਕੁਝ ਯਾਦਾਂ ਸਾਡੇ ਨਾਲ ਸ਼ੇਅਰ ਕਰੋ?
- ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ‘ਦੇਵਦਾਸ' ਦੇ ਸੈਟ 'ਤੇ ਸੀ ਉਦੋਂ ਐਸ਼ਵਰਿਆ ਦੇ ਕੱਪੜੇ ਅਤੇ ਉਸ ਦੇ ਆਲੇ ਦੁਆਲੇ ਰਹਿਣ 'ਚ ਜ਼ਿਆਦਾ ਚਾਅ ਰੱਖਦੀ ਸੀ। ਉਦੋਂ ਮੈਨੂੰ ਸਿਨੇਮਾ ਦਾ ਕੁਝ ਗਿਆਨ ਨਹੀਂ ਸੀ। ਕਈ ਵਾਰ ਮੈਂ ਸੈਟ 'ਤੇ ਸਜੀਆਂ ਕਈ ਵਸਤੂਆਂ ਨੂੰ ਡੇਗ ਦਿੰਦੀ ਸੀ। ਮੈਂ ਆਪਣੇ ਮਾਮਾ ਜੀ ਦਾ ਬੱਚਾ ਸੀ (ਲੜਕਾ ਨਹੀਂ), ਉਨ੍ਹਾਂ ਨੇ ਮੇਰੇ 'ਤੇ ਕਦੇ ਵੀ ਗੁੱਸਾ ਨਹੀਂ ਕੀਤਾ, ਪਰ ਅੱਜ ਜਦੋਂ ਮੇਰੀ ਫਿਲਮ ‘ਮਲਾਲ’ ਦੇ ਸੈੱਟ 'ਤੇ ਸੰਜੇ ਸਰ ਆਏ ਅਤੇ ਉਸ ਦਿਨ ਮੈਂ ਆਪਣਾ ਟੇਕ ਸਹੀ ਤਰ੍ਹਾਂ ਨਾਲ ਨਹੀਂ ਦੇ ਰਹੀ ਸੀ ਤਾਂ ਉਨ੍ਹਾਂ ਨੇ ਇਹੀ ਕਿਹਾ, ਤੂੰ ਜੋ ਦੇਣਾ ਹੈ, ਉਹ ਨਹੀਂ ਦੇ ਰਹੀ। ਉਨ੍ਹਾਂ ਨੇ ਮੇਰੇ 'ਤੇ ਗੁੱਸਾ ਨਹੀਂ ਕੀਤਾ। ਮੈਨੂੰ ਖੁਦ 'ਤੇ ਬਹੁਤ ਗੁੱਸਾ ਆਇਆ ਅਤੇ ਮੈਂ ਸੈਟ ਦੇ ਪਿੱਛੇ ਜਾ ਕੇ ਬਹੁਤ ਰੋਈ। ਇਸ ਤੋਂ ਬਾਅਦ 25ਵਾਂ ਟੇਕ ਮੇਰਾ ਓ ਕੇ ਹੋ ਗਿਆ। ਇਹੀ ਕਹਿਣਾ ਹੈ ਕਿ ਲੋਕ ਸੰਜੇ ਸਰ ਬਾਰੇ ਬਹੁਤ ਕੁਝ ਕਹਿੰਦੇ ਹਨ, ਪਰ ਉਹ ਬਹੁਤ ਹੀ ਪ੍ਰਫੈਕਟ ਹਨ। ਇਸ ਲਈ ਜਦੋਂ ਤੁਸੀਂ ਆਪਣਾ ਬੈਸਟ ਨਹੀਂ ਦੇ ਸਕੋਗੇ ਤਾਂ ਕਦੇ ਤਾਂ ਉਸ ਨੂੰ ਤੁਹਾਨੂੰ ਕਹਿਣਾ ਹੀ ਪਵੇਗਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ