Welcome to Canadian Punjabi Post
Follow us on

11

August 2020
ਅੰਤਰਰਾਸ਼ਟਰੀ

ਕ੍ਰਿਕਟ ਵਰਲਡ ਕੱਪ: ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਚੌਕਿਆਂ ਨਾਲ ਹਰਾ ਕੇ ਸੰਸਾਰ ਜੇਤੂ ਦਾ ਖ਼ਿਤਾਬ ਜਿੱਤਿਆ

July 15, 2019 11:41 AM

ਲੰਡਨ, 14 ਜੁਲਾਈ, (ਪੋਸਟ ਬਿਊਰੋ)- ਬ੍ਰਿਟਿਸ਼ ਰਾਜਧਾਨੀ ਲੰਡਨ ਦੇਲਾਰਡਜ਼ ਵਾਲੇ ਪ੍ਰਸਿੱਧ ਇਤਿਹਾਸਕ ਮੈਦਾਨਉੱਤੇਅੱਜ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ ਦਾ ਫਾਈਨਲ ਮੈਚ ਖੇਡਿਆ ਗਿਆ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂਉੱਤੇ 241 ਦੌੜਾਂ ਬਣਾਈਆਂ ਤਾਂ ਜਵਾਬ ਵਿਚ ਇੰਗਲੈਂਡ ਵੀ 50ਵੇਂ ਓਵਰ ਦੀ ਆਖ਼ਰੀ ਗੇਂਦਤੱਕ 241 ਦੌੜਾਂਹੀ ਬਣਾ ਸਕਿਆ ਤੇ ਮੈਚ ਟਾਈ ਹੋ ਗਿਆ। ਫਿਰ ਸੁਪਰ ਓਵਰ ਵਿਚ ਇੰਗਲੈਂਡ ਨੇ ਪਹਿਲੇ ਬੱਲੇਬਾਜ਼ੀ ਕੀਤੀ ਤੇ ਇਕ ਓਵਰ ਵਿਚ 15 ਦੌੜਾਂ ਬਣਾਈਆਂ। ਜਵਾਬ ਵਿਚ ਨਿਊਜ਼ੀਲੈਂਡ ਟੀਮ ਵੀ ਇਕ ਓਵਰ ਵਿਚ 15 ਦੌੜਾਂ ਹੀ ਬਣਾ ਸਕੀ। ਇਸ ਪਿੱਛੋਂ ਤਕਨੀਕੀ ਆਧਾਰਉੱਤੇ ਇੰਗਲੈਂਡ ਨਵਾਂ ਵਰਲਡ ਚੈਂਪੀਅਨ ਬਣ ਗਿਆ। ਉਸ ਨੂੰ ਇਸ ਆਧਾਰਉੱਤੇਸਿਰਫ ਇਸ ਲਈ ਜੇਤੂ ਐਲਾਨ ਕੀਤਾ ਗਿਆ ਕਿ ਉਸ ਨੇ ਅੱਜ ਵਾਲੇ ਫਾਈਨਲ ਪੂਰੇ ਮੈਚ ਵਿਚ 26 ਚੌਕੇ ਲਾਏ ਸਨ ਤੇ ਨਿਊਜ਼ੀਲੈਂਡ ਦੀ ਟੀਮ ਸਿਰਫ 17 ਚੌਕੇ ਹੀ ਲਾ ਸਕੀ ਸੀ।
ਅੱਜ ਦੇ ਇਸ ਮੈਚ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਫਾਈਨਲ ਮੁਕਾਬਲੇ ਵਿਚ ਕੁੱਲ 50 ਓਵਰਾਂ ਵਿਚ 8 ਵਿਕਟਾਂਉੱਤੇ 241 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੇ ਜਿੱਤ ਲਈ 242 ਦੌੜਾਂ ਬਣਾਉਣੀਆਂ ਸਨ, ਪਰ ਇਹ ਟੀਮ 50 ਓਵਰਾਂ ਵਿਚ ਦਸ ਵਿਕਟਾਂਉੱਤੇ 241 ਦੌੜਾਂ ਬਣਾ ਸਕੀ ਤੇ ਮੈਚ ਟਾਈ ਹੋ ਗਿਆ ਸੀ। ਕ੍ਰਿਕਟ ਵਰਲਡ ਕੱਪ ਦੇ ਇਤਿਹਾਸ ਵਿਚ ਪਹਿਲੀ ਵਾਰ ਫਾਈਨਲ ਮੈਚ ਟਾਈ ਹੋਇਆ ਹੈ। ਇਸ ਤੋਂ ਪਹਿਲਾਂ ਕਦੇ ਏਦਾਂਨਹੀਂਸੀ ਹੋਇਆ। ਇੰਗਲੈਂਡ ਟੀਮ ਨੂੰ ਮੈਚ ਜਿੱਤਣ ਲਈ ਆਖ਼ਰੀ ਗੇਂਦਉੱਤੇ ਦੋ ਦੌੜਾਂ ਦੀ ਲੋੜ ਸੀ, ਪਰ ਕ੍ਰੀਜ਼ਉੱਤੇ ਬੇਨ ਸਟੋਕਸ ਨੇ ਸ਼ਾਟ ਲਾਇਆ ਅਤੇ ਮਾਰਕ ਵੁਡ ਨਾਲ ਇਕ ਦੌੜ ਲੈਕੇ ਦੋਵੇਂ ਬੱਲੇਬਾਜ਼ ਦੂਸਰੀ ਦੌੜ ਲਈ ਦੌੜ ਪਏਤਾਂ ਮਾਰਕ ਵੁੱਡ ਰਨ ਆਊਟ ਹੋ ਗਿਆ ਅਤੇ ਮੈਚ ਬਰਾਬਰੀਉੱਤੇ ਖਤਮ ਹੋ ਗਿਆ, ਜਿਸ ਨਾਲ ਹਰ ਕੋਈ ਪੱਬਾਂ ਭਾਰ ਹੋ ਗਿਆ।
ਇਸ ਪਿੱਛੋਂ ਇਹ ਮੈਚ ਸੁਪਰ ਓਵਰ ਵਿਚ ਪਹੁੰਚ ਗਿਆ।ਸੁਪਰ ਓਵਰ ਵਿਚ ਬੱਲੇਬਾਜ਼ੀ ਕਰਨ ਲਈ ਇੰਗਲੈਂਡ ਵੱਲੋਂਬੇਨ ਸਟੋਕਸ ਤੇ ਜੋਸ ਬਟਲਰ ਆਏ। ਨਿਊਜ਼ੀਲੈਂਡ ਵੱਲੋਂਇਹ ਓਵਰ ਟ੍ਰੇਂਟ ਬੋਲਟ ਨੇ ਸੁੱਟਿਆ। ਪਹਿਲੀ ਗੇਂਦਉੱਤੇ ਸਟੋਕਸ ਨੇ ਤਿੰਨ ਦੌੜਾਂ ਬਣਾਈਆਂ। ਦੂਜੀ ਗੇਂਦਉੱਤੇ ਬਟਲਰ ਨੇ ਇਕ ਦੌੜ ਬਣਾਈ। ਤੀਜੀ ਗੇਂਦਉੱਤੇ ਸਟੋਕਸ ਨੇ ਚੌਕਾ ਲਾਇਆ। ਚੌਥੀ ਗੇਂਦਉੱਤੇ ਸਟੋਕਸ ਨੇ ਇਕ ਦੌੜ ਲਈ। ਪੰਜਵੀਂ ਗੇਂਦਉੱਤੇ ਬਟਲਰ ਨੇ ਦੋ ਦੌੜਾਂ ਹੋਰ ਲਈਆਂ ਤੇ ਛੇਵੀਂ ਗੇਂਦਉੱਤੇ ਬਟਲਰ ਨੇ ਚੌਕਾ ਲਾ ਦਿੱਤਾ। ਇਸ ਓਵਰ ਵਿਚ ਕੁੱਲ 15 ਦੌੜਾਂ ਬਣ ਸਕੀਆਂ ਅਤੇ ਨਿਊਜ਼ੀਲੈਂਡ ਨੂੰ ਜਿੱਤ ਲਈ 16 ਦੌੜਾਂ ਦਾ ਟੀਚਾ ਦਿੱਤਾ ਗਿਆ।
ਨਿਊਜ਼ੀਲੈਂਡ ਵੱਲੋਂ ਸੁਪਰ ਓਵਰ ਵਾਸਤੇ ਬੱਲੇਬਾਜ਼ੀ ਕਰਨ ਲਈ ਮਾਰਟਿਨ ਗਪਲਿਟ ਤੇ ਜੇਮਸ ਨੀਸ਼ਮ ਆਏ ਤਾਂ ਇੰਗਲੈਂਡ ਵੱਲੋਂਇਹ ਓਵਰ ਜੋਫਰਾ ਆਰਚਰ ਨੇ ਸੁੱਟਿਆ।ਉਸਦੀ ਪਹਿਲੀ ਗੇਂਦ ਵਾਈਡ ਹੋ ਗਈ। ਦੋਬਾਰਾ ਸੁੱਟੀ ਗਈ ਪਹਿਲੀ ਗੇਂਦਉੱਤੇ ਨੀਸ਼ਮ ਨੇ ਦੋ ਦੌੜਾਂ ਲਈਆਂ। ਦੂਜੀ ਗੇਂਦਉੱਤੇ ਨੀਸ਼ਮ ਨੇ ਛੱਕਾ ਲਾ ਦਿੱਤਾ। ਤੀਜੀ ਗੇਂਦਉੱਤੇ ਨੀਸ਼ਮ ਨੇ ਦੋ ਦੌੜਾਂ ਲਈਆਂ। ਚੌਥੀ ਗੇਂਦਉੱਤੇ ਨੀਸ਼ਮ ਨੇ ਦੋ ਦੌੜਾਂ ਲਈਆਂ। ਪੰਜਵੀਂ ਗੇਂਦਉੱਤੇਉਸ ਨੇ ਇਕ ਦੌੜ ਲਈ। ਜਿੱਤ ਦੇ ਲਈ ਨਿਊਜ਼ੀਲੈਂਡ ਨੂੰ ਇਕ ਗੇਂਦਉੱਤੇ ਦੋ ਦੌੜਾਂ ਦੀ ਲੋੜ ਸੀ, ਪਰ ਆਖ਼ਰੀ ਗੇਂਦਉੱਤੇ ਇਕੋ ਦੌੜ ਬਣ ਸਕੀ।
ਇਸ ਦੇ ਬਾਅਦ ਨਿਯਮਾਂ ਅਨੁਸਾਰ ਤਕਨੀਕੀ ਆਧਾਰ ਉੱਤੇ ਫੈਸਲਾ ਹੋਣਾ ਸੀ ਤੇ ਇਸ ਤਰ੍ਹਾਂ ਅੱਜ ਦੇ ਮੈਚ ਵਿੱਚ ਲਾਏ ਗਏ ਚੌਕਿਆਂ ਦੀ ਗਿਣਤੀ ਦੇ ਹਿਸਾਬ ਨਾਲ ਇੰਗਲੈਂਡ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਵਾe੍ਹੀਟ ਹਾਊਸ ਨੇੜੇ ਚੱਲੀ ਗੋਲੀ ਤੋਂ ਬਾਅਦ ਟਰੰਪ ਦੀ ਰੁਕਵਾਈ ਗਈ ਬ੍ਰੀਫਿੰਗ
ਬਾਲਟੀਮੋਰ ਵਿੱਚ ਗੈਸ ਧਮਾਕਾ, 1 ਹਲਾਕ, 4 ਜ਼ਖ਼ਮੀ
ਬੈਰੂਤ ਧਮਾਕੇ ਤੋਂ ਬਾਅਦ ਲੈਬਨਾਨ ਕੈਬਨਿਟ ਨੇ ਦਿੱਤਾ ਅਸਤੀਫਾ
ਮਸਜਿਦ ਵਿੱਚ ਡਾਂਸ ਦੇ ਦੋਸ਼ ਵਿੱਚ ਹੀਰੋਇਨ ਦੇ ਖਿਲਾਫ ਕੇਸ
ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਟਵਿੱਟਰ ਯੂਜਰਜ਼ ਦੇ ਨਿਸ਼ਾਨੇ ਉੱਤੇ ਆਏ
ਟਰੰਪ ਵੱਲੋਂ ਕੋਰੋਨਾ ਰਾਹਤ ਪੈਕੇਜ ਦੇ ਚਾਰ ਆਦੇਸ਼ਾਂ 'ਤੇ ਦਸਤਖ਼ਤ
ਭਾਰਤ ਵਿੱਚ ਵੱਖਰੇ ਸਿੱਖ ਰਾਜ ਦੀ ਮੰਗ ਦੇ ਮੁੱਦੇ ਤੋਂ ਬ੍ਰਿਟਿਸ਼ ਸਿੱਖ ਐਸੋਈਸੇ਼ਨ ਵੱਲੋਂ ਨੁਕਤਾਚੀਨੀ
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
ਨੇਪਾਲੀ ਪ੍ਰਧਾਨ ਮੰਤਰੀ ਓਲੀ ਨੇ ਅਯੁੱਧਿਆ ਰਾਗ ਮੁੜ ਕੇ ਛੇੜਿਆ
ਨਾਗਾਸਾਕੀ ਉੱਤੇ ਐਟਮੀ ਹਮਲੇ ਦੀ 75ਵੀਂ ਬਰਸੀ ਮੌਕੇ ਐਟਮੀ ਹਥਿਆਰਾਂ ਉੱਤੇ ਪਾਬੰਦੀ ਦੀ ਅਪੀਲ