Welcome to Canadian Punjabi Post
Follow us on

08

May 2024
ਬ੍ਰੈਕਿੰਗ ਖ਼ਬਰਾਂ :
ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲਪਟਿਆਲਾ 'ਚ ਬਾਲਟੀ 'ਚ ਡੁੱਬਕੇ 2 ਸਾਲਾ ਬੱਚੇ ਦੀ ਮੌਤ, ਬਾਥਰੂਮ ਵਿੱਚ ਖੇਡਦੇ ਹੋਏ ਵਾਪਰੀ ਘਟਨਾਹਰ ਸਿੱਖ 5 ਬੱਚੇ ਪੈਦਾ ਕਰੇ, ਜੇ ਸੰਭਾਲ ਨਹੀਂ ਸਕਦੇ ਤਾਂ ਇੱਕ ਬੱਚਾ ਖੁਦ ਰੱਖੋ, 4 ਮੈਨੂੰ ਦੇ ਦਿਓ : ਗਿਆਨੀ ਹਰਨਾਮ ਸਿੰਘ ਧੁੰਮਾਵਲਾਦੀਮੀਰ ਪੁਤਿਨ ਨੇ ਸਹੁੰ ਚੁੱਕੀ, ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ 5ਵਾਂ ਕਾਰਜਕਾਲ ਕੀਤਾ ਸ਼ੁਰੂਐਸਟਰਾਜ਼ੇਨੇਕਾ ਨੇ ਦੁਨੀਆਂ ਭਰ ਤੋਂ ਕੋਵਿਡ ਵੈਕਸੀਨ ਵਾਪਿਸ ਮੰਗਵਾਈਭਾਰਤੀਆਂ ਨੂੰ ਰੂਸ-ਯੂਕਰੇਨ ਜੰਗ 'ਚ ਭੇਜਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰਉਨ੍ਹਾਂ ਨੇ ਮੈਨੂੰ ਆਪਣੇ ਕਮਰੇ 'ਚ ਰੋਕਿਆ ਸੀ, ਪੋਰਨ ਸਟਾਰ ਦੀ ਟਰੰਪ ਖਿਲਾਫ ਗਵਾਹੀ51 ਭਾਰਤੀ ਫੌਜੀ ਮਾਲਦੀਵ ਤੋਂ ਭਾਰਤ ਪਰਤੇ, ਭਾਰਤ ਦੌਰੇ 'ਤੇ ਆਉਣਗੇ ਮਾਲਦੀਵ ਦੇ ਵਿਦੇਸ਼ ਮੰਤਰੀ
 
ਪੰਜਾਬ

ਨਵਜੋਤ ਸਿੱਧੂ ਦਾ ਪੰਜਾਬ ਦੇ ਮੰਤਰੀ ਮੰਡਲ ਤੋਂ ਅਸਤੀਫ਼ਾ

July 15, 2019 11:38 AM

* 10 ਜੂਨ ਨੂੰ ਰਾਹੁਲ ਗਾਂਧੀ ਨੂੰ ਭੇਜਿਆ ਅਸਤੀਫਾ ਅੱਜ ਜਾਰੀ ਕੀਤਾ
* ਮੰਤਰੀਆਂ ਵੱਲੋਂ ਟਿਪਣੀਆਂ, ਸੋਸ਼ਲ ਮੀਡੀਆ ਉੱਤੇ ਟਰੋਲਿੰਗ

ਚੰਡੀਗੜ੍ਹ, 14 ਜੁਲਾਈ, (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਵਜੋਂ ਆਪਣਾ ਅਸਤੀਫਾ ਅੱਜ ਜੱਗ-ਜ਼ਾਹਰ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਆਪਣੇ ਟਵਿੱਟਰ ਅਕਾਊਂਟਉੱਤੇਦਿੱਤੀ ਅਤੇ ਇਹ ਵੀ ਦੱਸ ਦਿੱਤਾ ਹੈ ਕਿ ਇਹ ਅਸਤੀਫਾ 10 ਜੂਨ ਨੂੰ ਪੇਸ਼ ਕਰ ਦਿੱਤਾ ਸੀ। ਓਦੋਂ ਇਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਤਾ ਗਿਆ ਸੀ, ਅੱਜ ਜਨਤਕ ਤੌਰ ਉੱਤੇ ਜਾਰੀ ਕੀਤਾ ਗਿਆ ਹੈ।

ਵਰਨਣ ਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਮੰਤਰੀ ਵਜੋਂ ਆਪਣਾ ਮੰਤਰਾਲਾ ਬਦਲੇ ਜਾਣ ਨਾਲ ਨਰਾਜ਼ ਸਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੰਬੰਧਾਂ ਦੀ ਕੁੜੱਤਣ ਦੇ ਕਾਰਨ ਆਪਣਾ ਵਿਭਾਗ ਬਦਲੇ ਜਾਣ ਦੇ ਬਾਅਦ ਨਵਜੋਤ ਸਿੰਘ ਸਿੱਧੂ 9 ਜੂਨ ਤੋਂ ਬਾਅਦ ਅੱਜ ਪਹਿਲੀ ਵਾਰ ਸੋਸ਼ਲ ਮੀਡੀਆਉੱਤੇਸਰਗਰਮ ਹੋਏ ਅਤੇ ਟਵੀਟ ਕਰ ਕੇ ਦੱਸਿਆ ਕਿ ਮੈਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਣ ਜਾ ਰਿਹਾ ਹਾਂ। ਉਹ ਕਾਫੀ ਦਿਨਾਂ ਤੋਂ ਰਾਜਨੀਤੀਤੋਂਆਪਣੀ ਗੈਰ ਸਰਗਰਮੀ ਕਾਰਨ ਗਾਇਬ ਹੋਏ ਲੱਗ ਰਹੇ ਸਨ। 10 ਜੂਨ ਨੂੰ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਰਾਹੁਲ ਗਾਂਧੀ ਨੂੰ ਮਿਲੇ ਸਨ ਤੇ ਆਪਣਾ ਅਸਤੀਫ਼ਾ ਦੇ ਆਏ ਸਨ, ਪਰ ਅਜੇ ਤੱਕ ਜਨਤਕ ਤੌਰ ਉੱਤੇ ਜਾਰੀ ਨਹੀਂ ਸੀ ਕੀਤਾ। ਅੱਜ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ਉੱਤੇਜਿਹੜਾ ਅਸਤੀਫਾ ਪੱਤਰ ਪੋਸਟ ਕੀਤਾ, ਉਸ ਉੱਤੇ 10 ਜੂਨ ਦੀ ਤਰੀਕ ਲਿਖੀ ਹੋਈ ਤੇ ਕਾਂਗਰਸ ਪ੍ਰਧਾਨ ਵੱਲ ਲਿਖਿਆ ਗਿਆ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਨੂੰ ਹਾਸੋਹੀਣਾ ਡਰਾਮਾ ਦੱਸ ਕੇ ਉਸ ਨੂੰ ਆਪਣੀ ਕਾਰਜਸ਼ੈਲੀ ਵਿੱਚਸੁਹਜ ਅਤੇ ਸਲੀਕਾ ਲਿਆਉਣ ਨੂੰ ਕਿਹਾ ਹੈ।ਅੱਜ ਇੱਥੋਂ ਜਾਰੀ ਕੀਤੇ ਬਿਆਨ ਵਿੱਚ ਦੋਵਾਂ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਆਪਣਾ ਅਸਤੀਫ਼ਾ ਪਿਛਲੇ ਮਹੀਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜਣ ਦੀ ਜਾਣਕਾਰੀਟਵਿੱਟਰ ਉੱਤੇ ਦੇਣ ਤੇ ਇਸ ਤੋਂ ਬਾਅਦ ਕੀਤੀ ਟਿੱਪਣੀ, ਕਿ ਉਹ ਆਪਣਾ ਰਸਮੀ ਤਿਆਗ ਪੱਤਰ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਣਗੇ, ਬਾਰੇਇਹ ਪ੍ਰਤੀਕਰਮ ਦਿੱਤਾ ਹੈ। ਦੋਵਾਂ ਮੰਤਰੀਆਂ ਨੇ ਕਿਹਾ, ‘ਇਹ ਕਦਮ ਡਰਾਮੇਬਾਜ਼ੀ ਦੇ ਮਾਹਰ ਦੇ ਇਕ ਡਰਾਮੇ ਤੋਂ ਵੱਧ ਕੁਝ ਨਹੀਂ ਤੇ ਜੇ ਸਿੱਧੂ ਨੇ ਅਸਤੀਫ਼ਾ ਦੇਣਾ ਸੀ ਤਾਂ ਉਨ੍ਹਾਂ ਨੂੰ ਤੈਅ ਪ੍ਰਕਿਰਿਆ ਅਪਣਾਉਣੀ ਚਾਹੀਦੀ ਤੇ ਇਹ ਅਸਤੀਫ਼ਾ ਸਿੱਧਾ ਮੁੱਖ ਮੰਤਰੀ ਨੂੰ ਭੇਜਣਾ ਚਾਹੀਦਾ ਸੀ।` ਉਨ੍ਹਾਂ ਨੇ ਟਕੋਰ ਕੀਤੀ ਕਿ ਸਿੱਧੂ ਇੰਨਾ ਨਾਸਮਝ ਹੈ ਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਮੰਤਰੀ ਅਹੁਦਾ ਪਾਰਟੀ ਨਹੀਂ ਹੁੰਦਾ ਤੇ ਉਸ ਦਾ ਅਸਤੀਫ਼ਾ ਪਾਰਟੀ ਦਾ ਮੁਖੀ ਪ੍ਰਵਾਨ ਨਹੀਂ ਕਰ ਸਕਦਾ। ਮੰਤਰੀਆਂ ਨੇ ਕਿਹਾ ਕਿ ਸਿੱਧੂ ਨੇ ਇਹ ਐਲਾਨ ਟਵਿੱਟਰਉੱਤੇ ਕਰਨ ਲਈ 34 ਦਿਨ ਕਿਉਂ ਲਾ ਦਿੱਤੇ? ਉਨ੍ਹਾਂ ਇਹ ਵੀ ਕਿਹਾ ਕਿ ਨਿਯੁਕਤੀਆਂ ਜਾਂ ਅਸਤੀਫ਼ਿਆਂ ਲਈ ਟਵਿਟਰ ਕਦੋਂਤੋਂ ਮੰਚ ਬਣ ਗਿਆ ਹੈ? ਦੋਵਾਂ ਮੰਤਰੀਆਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਵੱਲੋਂ ਦਿੱਤੇ ਮਹਿਕਮੇ ਦਾ ਚਾਰਜ ਨਾ ਸਾਂਭ ਕੇ ਲਗਭਗ 40 ਦਿਨ ਬਿਜਲੀ ਵਿਭਾਗ ਦੇ ਕੰਮ ਨੂੰ ਆਪਣੇ ਹਾਲਉੱਤੇ ਛੱਡ ਦਿੱਤਾ ਤੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਕਿ ਬਿਜਲੀ ਸੈਕਟਰ ਲਈ ਝੋਨੇ ਦੀ ਲਵਾਈ ਦਾ ਸਮਾਂ ਕਿੰਨਾ ਵੱਧ ਅਹਿਮਹੈ, ਜਿਸਤੋਂ ਸਾਫ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਇਸ ਵਿਹਾਰ ਦੇ ਨਾਲ ਪੈਂਦੇ ਮਾਰੂ ਪ੍ਰਭਾਵ ਦੀ ਪ੍ਰਵਾਹ ਵੀ ਨਹੀਂ ਕਰਦਾ।
ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਪਿੱਛੋਂ ਸੋਸ਼ਲ ਮੀਡੀਆਉੱਤੇ ਉਹ ਖੁਦ ਹੀ ਟਰੋਲ ਹੋ ਗਏ। ਬਹੁਤ ਸਾਰੇ ਯੂਜਰਜ਼ ਨੇ ਕੁਮੈਂਟਸ ਕੀਤੇ ਹਨ। ਇਕ ਯੂਜਰਜ਼ ਨੇ ਲਿਖਿਆ ਕਿ ਸਿੱਧੂ ਕੋਲ ਕੋਈ ਨੌਕਰੀ ਨਹੀਂ, ਉਹ ਨੌਕਰੀ ਲਈ ਕਪਿਲ ਸ਼ਰਮਾ ਨੂੰ ਅਰਜ਼ੀ ਦੇਣਗੇ ਤੇ ਸ਼ੋਅ ਵਿੱਚ ਵਾਪਸੀ ਲਈ ਕਹਿਣਗੇ। ਇਕ ਹੋਰ ਯੂਜਰ ਨੇ ਲਿਖਿਆ ਹੈ ਕਿ ਅਸਤੀਫੇ ਦੇ ਬਾਅਦ ਨਵੀਂ ਨੌਕਰੀ ਦੀ ਭਾਲ ਵਿੱਚ ਸਿੱਧੂ, ਲੱਗਦਾ ਹੈ ਕਿ ਅਰਚਨਾ ਪੂਰਨ ਸਿੰਘ ਦੀ ਕੁਰਸੀ ਖੁੱਸੇਗੀ ਜਾਂ, ਵੈਸੇ ਸਿਧੂ ਪਲਟੂਰਾਮ ਹੈ। ਪੁਲਵਾਮਾ ਹਮਲੇ ਦੇ ਬਾਅਦ ਇਕ ਬਿਆਨ ਕਾਰਨ ਸਿੱਧੂ ਨੂੰ ਕਪਿਲ ਸ਼ਰਮਾ ਸ਼ੋਅ ਦੇ ਜੱਜ ਦਾ ਅਹੁਦਾ ਵੀ ਛੱਡਣਾ ਪਿਆ ਸੀ, ਪਰ ਸਿੱਧੂ ਨੇ ਉਦੋਂ ਕਿਹਾ ਸੀ ਕਿ ਮੈਂ ਇਹ ਇਸ ਲਈ ਕੀਤਾ ਹੈਕਿ ਪਾਰਟੀ ਲਈ ਸਮਾਂ ਕੱਢ ਸਕਾਂ। ਉਸ ਪਿੱਛੋਂ ਅਰਚਨਾ ਪੂਰਨ ਸਿੰਘ ਨੂੰ ਸਿੱੱਧੂ ਦੀ ਜਗ੍ਹਾ ਸ਼ੋਅ ਵਿੱਚ ਲਿਆ ਗਿਆ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲ ਪਟਿਆਲਾ 'ਚ ਬਾਲਟੀ 'ਚ ਡੁੱਬਕੇ 2 ਸਾਲਾ ਬੱਚੇ ਦੀ ਮੌਤ, ਬਾਥਰੂਮ ਵਿੱਚ ਖੇਡਦੇ ਹੋਏ ਵਾਪਰੀ ਘਟਨਾ ਹਰ ਸਿੱਖ 5 ਬੱਚੇ ਪੈਦਾ ਕਰੇ, ਜੇ ਸੰਭਾਲ ਨਹੀਂ ਸਕਦੇ ਤਾਂ ਇੱਕ ਬੱਚਾ ਖੁਦ ਰੱਖੋ, 4 ਮੈਨੂੰ ਦੇ ਦਿਓ : ਗਿਆਨੀ ਹਰਨਾਮ ਸਿੰਘ ਧੁੰਮਾ ਪੰਜਾਬ ਵਿਚ ਨਾਮਜ਼ਦਗੀਆਂ ਦੀ ਸ਼ੁਰੂਆਤ 7 ਮਈ ਤੋਂ ਧਨਿਸ਼ਠਾ ਛਾਬੜਾ ਨੇ ਮਾਸਟਰ ਸਪੈਲਰ ਮੁਕਾਬਲਾ ਜਿੱਤਿਆ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਦਾ ਰਾਜਗੁਰੂ ਨਗਰ ਵਿਖੇ ਫੁੱਲਾਂ ਦੀ ਵਰਖਾ ਨਾਲ ਬਾਵਾ, ਜੱਸੋਵਾਲ ਅਤੇ ਜੰਗੀ ਨੇ ਕੀਤਾ ਸਵਾਗਤ 'ਜਾਗ ਭੈਣੇ ਜਾਗ' ਮੁਹਿੰਮ ਤਹਿਤ ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ ਪਿੰਡਾਂ ਦੀਆਂ ਔਰਤਾਂ ਨੂੰ ਦੱਸੇਗਾ ਵੋਟ ਦੀ ਮਹੱਤਤਾ ਅਕਾਲੀ ਦਲ ਪੰਜਾਬ ਵਿਚੋਂ ਗੈਂਗਸਟਰ ਤੇ ਨਸ਼ੇ ਖਤਮ ਕਰ ਕੇ ਪੰਜਾਬ ਵਿਚ ਨਿਵੇਸ਼ਕਾਂ ਲਈ ਢੁੱਕਵੇਂ ਮਾਹੌਲ ਦੀ ਸਿਰਜਣਾ ਕਰੇਗਾ : ਸੁਖਬੀਰ ਸਿੰਘ ਬਾਦਲ ਜਗਰਾਉਂ 'ਚ ਬਾਇਓ ਗੈਸ ਫੈਕਟਰੀ ਲਗਾਉਣ ਖਿਲਾਫ ਲੋਕਾਂ ਦਾ ਵਿਰੋਧ, ਅਧਿਕਾਰੀਆਂ ਨੂੰ ਕੀਤੀ ਨਿਰਮਾਣ ਰੋਕਣ ਦੀ ਮੰਗ ਨਿਊਜ਼ੀਲੈਂਡ ਵਿਚ ਕਪੂਰਥਲਾ ਦਾ ਨੌਜਵਾਨ ਬਣਿਆ ਕਬੱਡੀ ਸਟਾਰ, ਪਿੰਡ ਵਾਸੀਆਂ ਨੇ ਕੀਤਾ ਸਵਾਗਤ