Welcome to Canadian Punjabi Post
Follow us on

29

March 2024
 
ਪੰਜਾਬ

ਅੱਤਵਾਦੀ ਸੰਗਠਨਾਂ ਨਾਲ ਸੰਬੰਧ ਰੱਖਣ ਵਾਲੇ ਤਿੰਨ ਵਿਦਿਆਰਥੀ ਗਿ੍ਰਫਤਾਰ, ਅਸਲਾ ਬਰਾਮਦ

October 10, 2018 05:58 PM

ਚੰਡੀਗੜ੍ਹ, 10 ਅਕਤੂਬਰ (ਪੋਸਟ ਬਿਊਰੋ): ਇਕ ਸਾਂਝੇ ਅਪ੍ਰੇਸ਼ਨ ਦੌਰਾਨ ਪੰਜਾਬ ਪੁਲਿਸ ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨਜ਼ ਗਰੁੱਪ (ਐਸ.ਓ.ਜੀ) ਨੇ ਮਿਲ ਕੇ ਅੱਜ ਜਲੰਧਰ ਵਿਖੇ ਜੰਮੂ-ਕਸ਼ਮੀਰ ਦੇ ਅੱਤਵਾਦੀ ਸੰਗਠਨ ’ਅੰਸਾਰ ਗਜ਼ਵਤ-ਉਲ-ਹਿੰਦ’ (ਏ.ਜੀ.ਐਚ) ਨਾਲ ਸਬੰਧਤ ਤਿੰਨ ਵਿਦਿਆਰਥੀਆਂ ਨੂੰ ਗਿ੍ਰਫਤਾਰ ਕੀਤਾ ਹੈ ਜਿਨ੍ਹਾਂ ਦੇ ਜੈਸ਼-ਏ-ਮੁਹੰਮਦ (ਜੇ.ਈ.ਐਮ) ਨਾਲ ਵੀ ਸਬੰਧ ਹਨ ਤੇ ਉਨ੍ਹਾਂ ਤੋਂ ਦੋ ਹਥਿਆਰ ਵੀ ਬਰਾਮਦ ਕੀਤੇ ਹਨ। 

. ਡੀ ਜੀ ਪੀ ਸੁਰੇਸ਼ ਅਰੋੜਾ ਨੇ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਜਲੰਧਰ ਦੇ ਸ਼ਾਹਪੁਰ ਵਿਚ ਸਥਿਤ ਸੀ.ਟੀ. ਇੰਸਟੀਚਿਊਟ ਆਫ ਇੰਜੀਨੀਅਰਿੰਗ ਮੈਨੇਜਮੈਂਟ ਅਤੇ ਤਕਨਾਲੋਜੀ ਦੇ ਹੋਸਟਲ ਤੋਂ ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।
ਅੱਜ ਸਵੇਰੇ ਸਾਂਝੀ ਟੀਮ ਵਲੋਂ ਇਸ ਸੰਸਥਾ ਦੇ ਇਕ ਹੋਸਟਲ ‘ਤੇ ਛਾਪਾ ਮਾਰਕੇ ਇਕ ਅਸਾਲਟ ਰਾਈਫਲ ਸਮੇਤ ਦੋ ਹਥਿਆਰ ਬੀ.ਟੇਕ (ਸਿਵਲ) ਦੂਜੇ ਸਮੈਸਟਰ ਦੇ ਵਿਦਿਆਰਥੀ ਜ਼ਾਹੀਦ ਗੁਲਜਾਰ ਪੁੱਤਰ ਗੁਲਜ਼ਾਰ ਅਹਮਦ ਰਾਦਰ ਵਾਸੀ ਰਾਜਪੋਰਾ, ਥਾਣਾ ਅਵਨਤੀਪੁਰਾ, ਸ਼੍ਰੀਨਗਰ (ਜੰਮੂ ਅਤੇ ਕਸ਼ਮੀਰ) ਦੇ ਕਮਰੇ ਵਿਚੋ ਬਾਰਮਦ ਕੀਤੇ ਗਏ। ਜ਼ਾਹਿਦ ਨੂੰ ਮੁਹੰਮਦ ਇੰਦਰੀਸ ਸ਼ਾਹ ਨਾਲ ਗਿ੍ਰਫਤਾਰ ਕੀਤਾ ਗਿਆ ਸੀ ਜੋ ਕਿ ਪੁੱਲਵਾਮਾ ਜੰਮੂ-ਕਸ਼ਮੀਰ ਤੋਂ ਅਤੇ ਯੂਸੁਫ ਰਫੀਕ ਭੱਟ, ਨੂਰਪੁਰਾ, ਪੁੱਲਵਾਮਾ ਜੰਮੂ ਅਤੇ ਕਸ਼ਮੀਰ ਦਾ ਵਾਸੀ ਹੈ।
ਡੀ.ਜੀ.ਪੀ ਨੇ ਕਿਹਾ ਕਿ ਇਹਨਾਂ ਗਿ੍ਰਫਤਾਰੀਆਂ ਨੇ ਜੰਮੂ-ਕਸ਼ਮੀਰ ਅਤੇ ਪੰਜਾਬ ਵਿਚ ਸਰਗਰਮ ਹੋ ਰਹੀਆਂ ਅੱਤਵਾਦੀ ਜਥੇਬੰਦੀਆਂ/ਵਿਅਕਤੀਆਂ ਦੀ ਮੌਜੂਦਗੀ ਅਤੇ ਗਤੀਵਿਧੀਆਂ ਦੀ ਪੁਸ਼ਟੀ ਕੀਤੀ ਹੈ।
ਇਸ ਸਬੰਧੀ ਕੇਸ (ਐਫ.ਆਈ.ਆਰ. ਨੰਬਰ 166 ਮਿਤੀ 10.10.18, ਧਾਰਾ 121, 121-ਏ, 120-ਆਈ.ਪੀ.ਸੀ 120-ਆਈ.ਪੀ.ਸੀ. ਅਤੇ 25/54/59 ਆਰਮਜ਼ ਐਕਟ, 3/4/5 ਵਿਸਫੋਟਕ ਐਕਟ, 10/13/17/18/ 18-ਬੀ /20/38/39/40 ਗ਼ੈਰਕਾਨੂੰਨੀ ਪ੍ਰੀਵੈਨਸ਼ਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਜਲੰਧਰ ਸਥਿਤ ਸਦਰ ਥਾਣੇ ਵਿਖੇ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਪੜਤਾਲ ਜਾਰੀ ਹੈ ਅਤੇ ਪੰਜਾਬ ਪੁਲਿਸ ਜੰਮੂ-ਕਸ਼ਮੀਰ ਪੁਲੀਸ ਨਾਲ ਮਿਲ ਕੇ ਜਾਂਚ ਕਰ ਰਹੀ ਹੈ ਤਾਂ ਕਿ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚ ਇਨ੍ਹਾਂ ਅੱਤਵਾਦੀ ਸੰਗਠਨਾਂ/ਵਿਅਕਤੀਆਂ ਦੁਆਰਾ ਤਿਆਰ ਕੀਤੀ ਸਾਰੀ ਸਾਜ਼ਿਸ਼ ਅਤੇ ਨੈਟਵਰਕ ਨੂੰ ਖਤਮ ਕੀਤਾ ਜਾ ਸਕੇ।
ਡੀ.ਜੀ.ਪੀ ਨੇ ਕਿਹਾ ਕਿ ਏ.ਜੀ.ਐਚ ਨਾਲ ਸਬੰਧਤ ਅੱਤਵਾਦੀ ਗਰੁੱਪ ਦੀ ਮੌਜੂਦਗੀ ਅਤੇ ਜਲੰਧਰ ਵਿਚ ਹਥਿਆਰਾਂ ਦੀ ਪ੍ਰਾਪਤੀ ਭਾਰਤ ਦੇ ਪੱਛਮੀ ਸਰਹੱਦ ‘ਤੇ ਅੱਤਵਾਦ ਨੂੰ ਵਧਾਉਣ ਲਈ ਪਾਕਿਸਤਾਨ ਦੇ ਆਈ.ਐਸ.ਆਈ ਦੇ ਯਤਨਾਂ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਇਨ੍ਹਾਂ ਦਾ ਸਬੰਧ ਜੈਸ਼-ਏ-ਮੁਹੰਮਦ (ਜੇ. ਈ.ਐਮ) ਨਾਲ ਹੈ।
ਇਹ ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਪੰਜਾਬ ਪੁਲਿਸ ਨੇ ਬਨੂੜ, ਪਟਿਆਲਾ ਵਿਖੇ ਗਾਜ਼ੀ ਅਹਮਦ ਮਲਿਕ ਵਾਸੀ ਸ਼ੌਪੀਆਂ, ਜੰਮੂ-ਕਸ਼ਮੀਰ, ਜੋ ਕਿ ਆਰੀਅਨਜ਼ ਗਰੁੱਪ ਪਾਲੀਟੈਕਨਿਕ ਕਾਲਜ ਵਿਚ ਪੜ੍ਹ ਰਿਹਾ ਸੀ ਨੰੂ ਗਿ੍ਰਫਤਾਰ ਕੀਤਾ ਗਿਆ ਕਿਉਕਿ ਇਹ ਪਤਾ ਲਗਿਆ ਸੀ ਕਿ ਗਾਜ਼ੀ ਸ਼੍ਰੀਨਗਰ ਦੇ ਪੀ.ਡੀ.ਪੀ ਵਿਧਾਇਕ ਦੇ ਨਿਵਾਸ ਤੋਂ 7 ਰਾਈਫਲਜ਼ਾਂ ਸਮੇਤ ਭਗੌੜਾ ਹੋਇਆ ਜੰਮੂ ਅਤੇ ਕਸ਼ਮੀਰ ਪੁਲਿਸ ਵਿਚ ਤਾਇਨਾਤ ਐਸ.ਪੀ.ਓ. ਅਦਿਲ ਬਸ਼ੀਰ ਸ਼ੇਖ ਨਾਲ ਨਜ਼ਦੀਕੀ ਸਬੰਧ ਰਖਦਾ ਸੀ ਅਤੇ ਇਕ ਅੱਤਵਾਦੀ ਸਮੂਹ ਹਿਜ਼ਬ-ਉਲ-ਮੁਜਾਹਿਦੀਨ ਨਾਲ ਜੁੜੇ ਹੋਣ ਦਾ ਸ਼ੱਕੀ ਸੀ ਅਤੇ ਬਾਅਦ ਵਿਚ ਉਸ ਨੂੰ ਅਗਲੇਰੀ ਜਾਂਚ ਲਈ ਜੰਮੂ ਅਤੇ ਕਸ਼ਮੀਰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਸੀ

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ