Welcome to Canadian Punjabi Post
Follow us on

21

September 2024
ਬ੍ਰੈਕਿੰਗ ਖ਼ਬਰਾਂ :
ਹੇਰਾਨ ਗੇਟ ਇਲਾਕੇ ਚੱਲੀ ਗੋਲੀ, ਵਿਅਕਤੀ ਦੀ ਮੌਤਨਾਰਥ ਯਾਰਕ ਵਿੱਚ ਦੋਹਰੇ ਕਤਲਕਾਂਡ ਦੇ ਸ਼ੱਕੀ ਦੀ ਪੁਲਿਸ ਨੂੰ ਭਾਲਟੋਰਾਂਟੋ ਦੇ ਪੱਛਮ ਇੰਡ `ਤੇ ਵਾਹਨ ਇੱਕ ਘਰ ਨਾਲ ਟਕਰਾਇਆ, ਡਰਾਈਵਰ ਗ੍ਰਿਫ਼ਤਾਰਨਾਰਥ ਯਾਰਕ ਵਿੱਚ ਪੈਦਲ ਜਾ ਰਿਹਾ ਵਿਅਕਤੀ ਵਾਹਨ ਦੀ ਚਪੇਟ ਵਿੱਚ ਆਇਆ, ਹਸਪਤਾਲ ਦਾਖਲਦਰਹਮ ਬਸ ਵਿੱਚ ਯੌਨ ਸ਼ੋਸ਼ਣ ਤੋਂ ਬਾਅਦ ਸ਼ੱਕੀ ਦੀ ਭਾਲਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋ
 
ਭਾਰਤ

ਰਾਹੁਲ ਗਾਂਧੀ ਨੇ ਕਿਹਾ: ਅਮੇਠੀ ਮੇਰਾ ਘਰ-ਪਰਿਵਾਰ ਹੈ, ਇਸ ਨੂੰ ਕਦੇ ਨਹੀਂ ਛੱਡਾਂਗਾ

July 11, 2019 09:26 AM

ਅਮੇਠੀ, 10 ਜੁਲਾਈ (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਰਾਹੁਲ ਗਾਂਧੀ ਨੇ ਅੱਜ ਬੁੱਧਵਾਰ ਨੂੰ ਕਿਹਾ ਕਿ ਅਮੇਠੀ ਉਨ੍ਹਾਂ ਦਾ ਘਰ-ਪਰਿਵਾਰ ਹੈ ਤੇ ਉਹ ਇਸ ਨੂੰ ਨਹੀਂ ਛੱਡਣਗੇ। ਅਮੇਠੀ ਲੋਕ ਸਭਾ ਹਲਕੇ ਤੋਂ ਚੋਣ ਹਾਰਨ ਦੇ ਬਾਅਦ ਪਹਿਲੀ ਵਾਰ ਇੱਥੇ ਪਹੁੰਚੇ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਨਾਲ ਸਮੀਖਿਆ ਬੈਠਕ ਵਿੱਚ ਕਿਹਾ ਕਿ ਅਮੇਠੀ ਉਨ੍ਹਾਂ ਦਾ ਘਰ ਹੈ ਅਤੇ ਉਹ ਇਸ ਨੂੰ ਕਦੇ ਨਹੀਂ ਛੱਡ ਸਕਣਗੇ।
ਅੱਜ ਦੀ ਇਸ ਬੈਠਕ ਵਿੱਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਦੀਮ ਅਸ਼ਰਫ ਜਾਇਸੀ ਦੇ ਦੱਸਿਆ ਕਿ ਰਾਹੁਲ ਗਾਂਧੀ ਨੇ ਕਿਹਾ, ‘ਅਮੇਠੀ ਮੇਰਾ ਘਰ-ਪਰਿਵਾਰ ਹੈ। ਮੈਂ ਅਮੇਠੀ ਨਹੀਂ ਛੱਡਾਂਗਾ। ਮੈਂ ਅਤੇ ਪ੍ਰਿਅੰਕਾ ਇੱਥੇ ਆਉਂਦੇ ਰਹਾਂਗੇ।` ਜਾਇਸੀ ਦੇ ਦੱਸਣ ਮੁਤਾਬਕ ਰਾਹੁਲ ਗਾਂਧੀ ਨੇ ਕਿਹਾ ਕਿ ਭਾਵੇਂ ਮੈਂ ਵਾਇਨਾਡ ਦਾ ਪਾਰਲੀਮੈਂਟ ਮੈਂਬਰ ਹਾਂ, ਪਰ ਅਮੇਠੀ ਨਾਲ ਸਾਡਾ ਤਿੰਨ ਪੀੜ੍ਹੀਆਂ ਦਾ ਰਿਸ਼ਤਾ ਹੈ। ਮੈਂ ਅਮੇਠੀ ਦੀ ਲੜਾਈ ਦਿੱਲੀ ਤੋਂ ਵੀ ਲੜਦਾ ਰਹਾਂਗਾ। ਉਨ੍ਹਾ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਵਰਕਰਾਂ ਨੇ ਕੰਮ ਕੀਤਾ, ਪਰ ਸਥਾਨਕ ਨੇਤਾ ਜਨਤਾ ਤੋਂ ਦੂਰ ਰਹਿਣ ਕਾਰਨ ਹਾਰ ਗਏ, ਉਂਜ ਚੋਣਾਂ ਵਿਚ ਹਾਰ-ਜਿੱਤ ਹੁੰਦੀ ਰਹਿੰਦੀ ਹੈ, ਇਸ ਤੋਂ ਘਬਰਾਉਣ ਦੀ ਲੋੜ ਨਹੀਂ। ਇਸ ਮੌਕੇ ਪਾਰਟੀ ਵਰਕਰਾਂ ਨੇ ਵੀ ਇਕ ਸੁਰ ਵਿਚ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਵਾਪਸ ਲੈਣ ਵਾਸਤੇ ਕਿਹਾ।
ਅਮੇਠੀ ਦੇ ਬਦਲੇ ਹੋਏ ਮਾਹੌਲ ਵਿਚ ਹੋਈ ਰਾਹੁਲ ਗਾਂਧੀ ਦੀ ਅੱਜ ਵਾਲੀ ਬੈਠਕ ਵਿੱਚ ਜ਼ਿਲਾ ਕਾਂਗਰਸ ਕਮੇਟੀ ਦੇ ਅਹੁਦੇਦਾਰ, ਪਾਰਟੀ ਦੇ ਸਾਰੇ ਬਲਾਕ ਤੇ ਬੂਥ ਯੂਨਿਟਾਂ ਦੇ ਅਹੁਦੇਦਾਰ ਵੀ ਸ਼ਾਮਲ ਸਨ। ਕਰੀਬ ਤਿੰਨ ਘੰਟੇ ਚੱਲਣ ਵਾਲੀ ਬੈਠਕ ਨੂੰ ਮਸਾਂ 50 ਮਿੰਟ ਵਿੱਚ ਖਤਮ ਕਰਨ ਪਿੱਛੋਂ ਰਾਹੁਲ ਗਾਂਧੀ ਰਾਏਬਰੇਲੀ ਜ਼ਿਲੇ ਦੇ ਛਤੋਹ ਬਲਾਕ ਦੇ ਦੋ ਪਿੰਡਾਂ ਦਾ ਦੌਰਾ ਕਰਨ ਚਲੇ ਗਏ। ਵਰਨਣ ਯੋਗ ਹੈ ਕਿ ਰਾਹੁਲ ਗਾਂਧੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਅਮੇਠੀ ਦੇ ਨਾਲ ਕੇਰਲਾ ਦੀ ਵਾਇਨਾਡ ਸੀਟ ਤੋਂ ਚੋਣ ਲੜੀ ਸੀ, ਜਿੱਥੋਂ ਉਹ ਪਾਰਲੀਮੈਂਟ ਮੈਂਬਰ ਚੁਣੇ ਗਏ ਸਨ, ਪਰ ਪੀੜ੍ਹੀਆਂ ਤੋਂ ਗਾਂਧੀ-ਨਹਿਰੂ ਪਰਿਵਾਰ ਦੇ ਗੜ੍ਹ ਰਹੇ ਅਮੇਠੀ ਵਿਚ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਤੋਂ 55,000 ਤੋਂ ਵਧ ਵੋਟਾਂ ਨਾਲ ਹਾਰ ਮਿਲੀ ਸੀ, ਜਿਸ ਪਿੱਛੋਂ ਰਾਹੁਲ ਨੇ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ. ਦੇਸ਼ ਨੂੰ 'ਵਨ ਨੇਸ਼ਨ ਵਨ ਇਲੈਕਸ਼ਨ' ਦੀ ਨਹੀਂ, 'ਵਨ ਨੇਸ਼ਨ ਵਨ ਐਜੂਕੇਸ਼ਨ' ਦੀ ਲੋੜ : ਕੇਜਰੀਵਾਲ ਸਲਮਾਨ ਖਾਨ ਦੇ ਪਿਤਾ ਨੂੰ ਸਵੇਰ ਦੀ ਸੈਰ ਕਰਨ ਮੌਕੇ ਇੱਕ ਔਰਤ ਨੇ ਦਿੱਤੀ ਧਮਕੀ ਯੂਪੀਆਈ ਰਾਹੀਂ ਹੁਣ ਹੋ ਸਕੇਗਾ 5 ਲੱਖ ਤੱਕ ਲੈਣ ਦੇਣ, ਸੀਮਾ ਲਾਗੂ ਆਤਿਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਮੋਦੀ ਸਰਕਾਰ ਦੇ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਨ ਮੌਕੇ ਸ਼ਾਹ ਨੇ ਕਿਹਾ- ਇਸ ਕਾਰਜਕਾਲ 'ਚ ਲਾਗੂ ਕਰਾਂਗੇ ਇਕ ਦੇਸ਼, ਇਕ ਚੋਣ ਕੋਲਕਾਤਾ ਬਲਾਤਕਾਰ-ਕਤਲ ਮਾਮਲਾ: ਸੁਪਰੀਮ ਕੋਰਟ ਨੇ ਕਿਹਾ ਕਿ ਮਹਿਲਾ ਡਾਕਟਰਾਂ ਨੂੰ ਰਾਤ ਦੀ ਸਿ਼ਫਟ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਕੋਲਕਾਤਾ ਰੇਪ ਮਾਮਲਾ: ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਅਸੀਂ ਡਾਕਟਰਾਂ ਦੀਆਂ 3 ਮੰਗਾਂ ਮੰਨੀਆਂ, ਡਾਕਟਰਾਂ ਨੂੰ ਕੰਮ 'ਤੇ ਵਾਪਿਸ ਆਉਣ ਦੀ ਕੀਤੀ ਅਪੀਲ ਜੇਲ੍ਹ ਤੋਂ ਬਾਹਰ ਆਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ