Welcome to Canadian Punjabi Post
Follow us on

21

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

ਸੀਨੀਅਰ ਵੈਟਰਨ ਐਸੋਸੀਏਸ਼ਨ ਦੀ ਸਫਲ ਮਿਲਣੀ

October 10, 2018 10:31 AM

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਬੀਤੇ ਐਤਵਾਰ ਭਾਰਤ ਵਿਚੋਂ ਸੇਵਾ ਮੁੱਕਤ ਫੌਜੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਦੀ ਬੜੀ ਸਫਲ ਮੀਟਿੰਗ ਹੋਈ। ਇਹ ਪਹਿਲੀ ਵਾਰ ਸੀ ਕਿ ਮੀਟਿੰਗ ਵਿਚ ਪਰਵਾਰਾਂ ਨੇ ਵੀ ਹਿੱਸਾ ਲਿਆ।
ਪ੍ਰੋਗਰਾਮ ਬਹੁਤ ਹੀ ਸਵਾਦਿਸ਼ਟ ਬਰੇਕਫਾਸਟ ਨਾਲ ਸ਼ੁਰੂ ਹੋਇਆ। ਇਸ ਤੋਂ ਬਾਅਦ ਵੈਟਰਨ ਅਪਣੀ ਮੀਟਿੰਗ ਵਿਚ ਅਤੇ ਪਰਿਵਾਰ ਮੌਜ ਮੇਲੇ ਵਿਚ ਰੁੱਝ ਗਏ। ਉਸ ਦਿਨ ਮੌਸਮ ਵੀ ਬੜਾ ਵਧੀਆ ਸੀ, ਜਿਸ ਦਾ ਸਭ ਨੇ ਆਨੰਦ ਮਾਣਿਆਂ। ਮੈਂਬਰਾਂ ਨੇ ਰੰਗਾ ਰੰਗ ਪ੍ਰੋਗਰਾਮ ਰਚਾਇਆ ਜਿਸ ਵਿਚ ਸਭ ਨੇ ਆਪਣੀ ਆਪਣੀ ਕਲਾਕਾਰੀ ਹੁਨਰ ਦਾ ਪ੍ਰਦਰਸ਼ਨ ਕੀਤਾ।
ਦੂਸਰੇ ਹਾਲ ਵਿਚ ਸੀਨੀਅਰ ਵੈਟਰਨ ਦੀ ਮੀਟਿੰਗ ਹੋਈ ਜਿਸ ਵਿਚ ਬੜੇ ਫਕਰ ਨਾਲ ਲਿਖਿਆ ਜਾਂਦਾ ਹੈ ਕਿ ਇਸ ਵਿਚ ਸੀਨੀਅਰ ਰਾਟਾਇਰਡ ਅਫਸਰ ਜਨਰਲ ਸਿੱਧੂ, ਬਰਗੇਡੀਅਰ ਬਾਠ, ਬਰਗੇਡੀਅਰ ਨਵਾਬ ਹੀਰ ਅਤੇ ਹੋਰ ਬਹੁਤ ਹੀ ਮਾਣਯੋਗ ਸ਼ਖਸ਼ੀਅਤਾਂ ਨੇ ਆਪਣਾ ਯੋਗਦਾਨ ਪਾਇਆ। ਮੀਟਿੰਗ ਸ਼ੁਰੂ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਕਰਨਲ ਗੁਰਮੇਲ ਸਿੰਘ ਸੋਹੀ (ਰਟਾਇਰਡ) ਨੇ ਸਭ ਨੂੰ ਜੀ ਆਇਆਂ ਆਖਿਆ। ਇਸ ਉਪਰੰਤ ਪਿਛਲੇ ਸਾਲ ਵਿਚ ਦੇਸ਼ ਦੀ ਨਿਸ਼ਕਾਮ ਸੇਵਾ ਕਰਦਿਆਂ ਸ਼ਹੀਦ ਹੋਏ ਫੌਜੀਆਂ ਨੂੰ ਇੱਕ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੇ ਨਾਲ ਹੀ ਸੰਸਥਾ ਨੂੰ ਸਫਲਤਾ ਨਾਲ ਚਲਾਉਣ ਵਿਚ ਯੋਗਦਾਨ ਪਾਉਣ ਵਾਲੇ ਮੈਂਬਰਾਂ ਨੂੰ ਯਾਦਗਾਰੀ ਚਿੰਨ (ਮੋਮੈਂਟੋ) ਦੇ ਕੇ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਦੀ ਪ੍ਰੰਪਰਾ ਤੇ ਚਲਦਿਆਂ, ਜਿਨ੍ਹਾਂ ਮੈਂਬਰਾਂ ਦਾ ਜਨਮ ਦਿਨ ਅਕਤੂਬਰ ਮਹੀਨੇ ਦਾ ਸੀ, ਉਨ੍ਹਾਂ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ ਅਤੇ ਉਨ੍ਹਾ ਨੂੰ ਲੰਬੀ ਉਮਰ ਦੀਆਂ ਸ਼ੁਭ ਕਾਮਨਾਵਾਂ ਦਿਤੀਆਂ ਗਈਆਂ।
ਜਨਰਲ ਸਕੱਤਰ ਕੈਪਟਨ ਰਣਜੀਤ ਸਿੰਘ ਧਾਲੀਵਾਲ ਨੇ ਸੰਸਥਾ ਵਲੋਂ ਬੀਤੇ ਸਾਲ ਲਏ ਗਏ ਫੈਸਲਿਆਂ, ਉਨ੍ਹਾ ਫੈਸਲਿਆਂ ਤੇ ਕੀਤੀ ਗਈ ਕਾਰਵਾਈ ਦੇ ਨਾਲ ਨਾਲ ਆਮਦਨ ਅਤੇ ਖਰਚਿਆਂ ਦਾ ਵੇਰਵਾ ਵੀ ਪੜ੍ਹ ਕੇ ਸੁਣਾਇਆ। ਸਾਰੀ ਕਾਰਵਾਈ ਨੂੰ ਮੈਂਬਰਾਂ ਵਲੋਂ ਪਾਸ ਕਰ ਦਿੱਤਾ ਗਿਆ। ਮੈਂਬਰਾਂ ਨੂੰ ਕੌਂਸਲੇਟ ਜਨਰਲ ਵਲੋਂ ਨਵੰਬਰ ਮਹੀਂਨੇ ਵਿਚ ਲਾਈਫ ਸਰਟੀਫੀਕੇਟ ਬਣਾਉਣ ਬਾਰੇ ਤਰੀਕਾਂ ਅਤੇ ਸਥਾਨਾਂ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਹਰ ਮੈਂਬਰ ਘਰ ਬੈਠੇ ਹੀ ਸਰਕਾਰ ਦੀ ਜੀਵਨ ਪਰਮਾਣ ਨਾਂ ਦੀ ਸਾਈਟ ਤੇ ਜਾ ਕੇ ਅਪਣਾ ਸਰਟੀਫੀਕੇਟ ਭੇਜ ਸਕਦਾ ਹੈ।
ਐਸੋਸੀਏਸ਼ਨ ਦੇ ਚੇਅਰਮੈਨ ਬਰਗੇਡੀਅਰ ਨਵਾਬ ਸਿੰਘ ਹੀਰ ਵਲੋਂ ਅਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਸ਼ਹੀਦ ਬੁਕਣ ਸਿੰਘ, ਦੂਜੀ ਸੰਸਾਰ ਜੰਗ ਦੇ ਯੋਧਿਆਂ ਅਤੇ ਸਾਰਾਗੜੀ ਦੇ ਸ਼ਹੀਦਾਂ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ। ਉਨ੍ਹਾਂ ਮੈਂਬਰਾਂ ਨੂੰ ਖਾਸ ਤੌਰ ਤੇ ਐਤਵਾਰ 11 ਨਵੰਬਰ ਨੂੰ ਆ ਰਹੇ ਰੰਮੈਂਬਰੈਂਸ ਡੇ (ਜਾਦਗਾਰੀ ਦਿਵਸ) ਤੇ ਸ਼ਹੀਦ ਬੁਕਣ ਸਿੰਘ ਦੀ ਕਿਚਨਰ ਵਿਖੇ ਯਾਦਗਾਰ ਉੱਤੇ ਸਮੇਂ ਸਿਰ ਪਹੁੰਚਣ ਲਈ ਅਪੀਲ ਕੀਤੀ। ਉਨ੍ਹਾਂ ਕਰਨਲ ਨਰਵੰਤ ਸੋਹੀ ਨੂੰ ਸਫਲਤਾ ਪੂਰਨ ਪ੍ਰੋਗਰਾਮ ਸੰਚਾਲਨ ਕਰਨ ਤੇ ਵਧਾਈ ਦਿੱਤੀ, ਕੈਪਟਨ ਰਜਿੰਦਰ ਸਿੰਘ ਅਤੇ ਦੂਸਰੇ ਡਾਇਰੈਕਟਰਾਂ ਦੀ ਭਰਪੂਰ ਯੋਗਦਾਨ ਲਈ ਸਰਾਹਣਾ ਕੀਤੀ ਅਤੇ ਆਏ ਮੈਂਬਰਾਂ ਦਾ ਸਿ਼ਰਕਤ ਕਰਨ ਤੇ ਧੰਨਵਾਦ ਕੀਤਾ।
ਪ੍ਰੋਗਰਾਮ ਦੇ ਅੰਤ ਤੇ ਸਭ ਨੇ ਬੜੇ ਹੀ ਸਵਾਦਿਸ਼ਟ ਖਾਣੇ ਦਾ ਭਰਪੂਰ ਆਨੰਦ ਮਾਣਿਆ ਅਤੇ ਅਗਲੀ ਮੀਟਿੰਗ ਵਿਚ ਜਲਦੀ ਮਿਲਣ ਦੀ ਉਮੀਦ ਨਾਲ ਇੱਕ ਦੂਜੇ ਤੋਂ ਵਦਾਇਗੀ ਲਈ। ਸੰਸਥਾ ਬਾਰੇ ਹੋਰ ਜਾਣਕਾਰੀ ਲਈ ਪ੍ਰਧਾਂਨ ਕਰਨਲ ਗੁਰਮੇਲ ਸਿੰਘ ਸੋਹੀ (647 878 7644), ਮੀਤ ਪ੍ਰਧਾਂਨ ਕਰਨਲ ਨਰਵੰਤ ਸੋਹੀ (905 741 2666) ਜਨਰਲ ਸਕੱਤਰ ਕੈਪਟਨ ਰਣਜੀਤ ਧਾਲੀਵਾਲ (647 760 9001) ਜਾਂ ਡਾਇਰੈਕਟਰ ਕੈਪਟਨ ਰਜਿੰਦਰ ਸਿੰਘ (416 846 8273) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਫੋਰਡ ਆਪਣੇ ਕੈਬਨਿਟ ਵਿੱਚ ਅੱਜ ਕਰਨਗੇ ਫੇਰਬਦਲ
ਲਾਇਨਜ਼ ਫ਼ੀਲਡ ਹਾਕੀ ਕਲੱਬ ਨੇ ਸੋਨੇ ਦਾ ਮੈਡਲ ਜਿੱਤਿਆ
ਸੀਨੀਅਰਜ਼ ਐਸੋਸੀਏਸ਼ਨ ਦੀ ਟੀਮ ਦੀ ਸਰਬਸੰਮਤੀ ਨਾਲ ਚੋਣ
ਟੋਰਾਂਟੋ ਵਿੱਚ ਮਿਊਜਿ਼ਕ ਤੇ ਡਾਂਸ ਪਾਰਟੀ ਲਾਵਾ ਲਾਊਂਜ-ਬੌਲੀਪੌਪ 21 ਜੂਨ ਨੂੰ
ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਪੂਰਾ ਕਰੇਗਾ ਸਾਡਾ ਕਲਾਈਮੇਟ ਪਲੈਨ : ਸ਼ੀਅਰ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਸਾਰਥਿਕਤਾ ਸਬੰਧੀ ਅੰਤਰਰਾਸ਼ਟਰੀ ਸੈਮੀਨਾਰ ਸਫ਼ਲ ਰਿਹਾ
ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀ 7 ਜੁਲਾਈ ਨੂੰ
ਸੰਜੂ ਗੁਪਤਾ ਨੇ ਸਾਲ 2019 ਦੀ '10 ਕਿਲੋਮੀਟਰ ਵਾਟਰਲੂ ਕਲਾਸਿਕ' 64 ਮਿੰਟ 5 ਸਕਿੰਟ ਵਿਚ ਪੂਰੀ ਕੀਤੀ
ਵਿਸ਼ਵ ਪੰਜਾਬੀ ਕਾਨਫ਼ਰੰਸ ਲਈ ਤਿਆਰੀਆਂ ਮੁਕੰਮਲ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ 'ਮਦਰਜ਼ ਡੇਅ ਅਤੇ 'ਫ਼ਾਦਰਜ਼ ਡੇਅ' ਮਨਾਇਆ