Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਭਾਰਤ

ਸਰਕਾਰੀ ਕੰਟਰੋਲ ਵਾਲੇ ਭਿਲਾਈ ਸਟੀਲ ਪਲਾਂਟ ਵਿੱਚ ਧਮਾਕਾ, 13 ਮੌਤਾਂ

October 10, 2018 08:37 AM

ਭਿਲਾਈ, 9 ਅਕਤੂਬਰ, (ਪੋਸਟ ਬਿਊਰੋ)- ਛੱਤੀਸਗੜ੍ਹ ਦੇ ਭਿਲਾਈ ਸਟੀਲ ਪਲਾਂਟ ਵਿਚ ਅੱਜ ਮੰਗਲਵਾਰ ਸਵੇਰੇ ਗੈਸ ਪਾਈਪ ਲਾਈਨ ਫਟਣ ਨਾਲ ਹੋਏ ਧਮਾਕੇ ਵਿਚ 13 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਕਤ ਉਥੇ ਲਗਪਗ 30 ਮੁਲਾਜ਼ਮ ਕੰਮ ਕਰ ਰਹੇ ਸਨ। ਗੰਭੀਰ ਜ਼ਖ਼ਮੀ 15 ਲੋਕਾਂ ਨੂੰ ਭਿਲਾਈ ਦੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸਵੇਰੇ ਪਲਾਂਟ ਦੇ ਕੋਕ ਓਵਨ ਦੇ ਬੈਟਰੀ ਨੰਬਰ 11 ਵਿਚ ਕੰਮ ਚੱਲ ਰਿਹਾ ਸੀ। ਇਸ ਦੌਰਾਨ ਪਾਈਪ ਲਾਈਨ ਵਿਚ ਅਚਾਨਕ ਧਮਾਕਾ ਹੋਇਆ ਤੇ ਫਿਰ ਅੱਗ ਲੱਗ ਗਈ। ਇਸ ਨਾਲ ਉਥੇ ਹਫੜਾ-ਤਫੜੀ ਮੱਚ ਗਈ। ਫਾਇਰ ਬ੍ਰਿਗੇਡ ਮੌਕੇ `ਤੇ ਆਈ, ਪਰ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਇਸ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਘਟਨਾ ਦੀ ਸੂਚਨਾ ਮਿਲਦੇ ਸਾਰ ਆਈ ਜੀ, ਜੀ ਪੀ ਸਿੰਘ ਅਤੇ ਐੱਸ ਪੀ ਡਾ. ਸੰਜੀਵ ਸ਼ੁਕਲਾ ਮੌਕੇ `ਤੇ ਪੁੱਜੇ। ਸੀ ਆਈ ਐੱਸ ਐੱਫ ਅਤੇ ਪੁਲਿਸ ਨੇ ਘਟਨਾ ਪਿੱਛੋਂ ਪੂਰਾ ਇਲਾਕਾ ਸੀਲ ਕਰ ਦਿੱਤਾ ਹੈ। ਇਸ ਹਾਦਸੇ ਦਾ ਕਾਰਨ ਪਲਾਂਟ ਦਾ ਪੁਰਾਣਾ ਢਾਂਚਾ ਦੱਸਿਆ ਗਿਆ ਹੈ। ਪਲਾਂਟ ਵਿਚ ਲੰਬੇ ਸਮੇਂ ਤੋਂ ਛੋਟੀਆਂ-ਮੋਟੀਆਂ ਘਟਨਾਵਾਂ ਵਾਪਰ ਰਹੀਆਂ ਸਨ, ਪ੍ਰੰਤੂ ਪ੍ਰਬੰਧਕ ਇਸ ਨੂੰ ਨਜ਼ਰ ਅੰਦਾਜ਼ ਕਰ ਰਹੇ ਸਨ।
ਵਰਨਣ ਯੋਗ ਹੈ ਕਿ ਸਾਲ 2007 ਵਿੱਚ ਪਲਾਂਟ ਦੇ ਆਧੁਨਿਕੀਕਰਨ ਲਈ 18 ਹਜ਼ਾਰ ਕਰੋੜ ਰੁਪਏ ਦੀ ਯੋਜਨਾ ਮਨਜ਼ੂਰ ਕੀਤੀ ਗਈ ਸੀ, ਜਿਸ ਨੂੰ ਅੱਜ ਤਕ ਵੀ ਪੂਰਾ ਨਹੀਂ ਕੀਤਾ ਗਿਆ। ਇਸ ਵਿੱਚ ਧੋਖਾਦੇਹੀ ਦੇ ਵੀ ਦੋਸ਼ ਲੱਗੇ ਸਨ, ਪਰ ਮਾਮਲਾ ਦੱਬ ਗਿਆ ਸੀ। ਸਾਲ 2015 ਤੋਂ 2018 ਤਕ 25 ਮਜ਼ਦੂਰ ਇਥੇ ਕੰਮ ਦੌਰਾਨ ਮਾਰੇ ਜਾ ਚੁੱਕੇ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਸੈਕਸ ਸ਼ੋਸ਼ਣ ਦੇ ਦੋਸ਼ਾਂ ਹੇਠ ਕੇਂਦਰੀ ਮੰਤਰੀ ਐਮ ਜੇ ਅਕਬਰ ਦਾ ਅਸਤੀਫ਼ਾ
ਸਬਰੀਮਾਲਾ ਮੰਦਰ ਵਿਚ ਹਿੰਦੂ ਔਰਤਾਂ ਦੇ ਜਾਣ ਵਿਰੁੱਧ ਕੱਟੜਪੰਥੀ ਹਿੰਸਕ ਹੋ ਗਏ
ਨਹਿਰ ਵਿੱਚ ਬੱਸ ਡਿੱਗਣ ਨਾਲ ਛੇ ਮੌਤਾਂ
ਪ੍ਰਦੂਸ਼ਣ ਬਾਰੇ ਢਿੱਲ ਕਾਰਨ ਕੇਜਰੀਵਾਲ ਸਰਕਾਰ ਨੂੰ ਐੱਨ ਜੀ ਟੀ ਵੱਲੋਂ 50 ਕਰੋੜ ਜੁਰਮਾਨਾ
ਹੋਟਲ ਦੇ ਲੇਡੀਜ਼ ਵਾਸ਼ਰੂਮ ਵਿੱਚ ਜਾਣੋਂ ਰੋਕਿਆ ਤਾਂ ਬਸਪਾ ਨੇਤਾ ਦੇ ਪੁੱਤਰ ਨੇ ਪਿਸਤੌਲ ਤਾਣ ਦਿੱਤੀ
ਭਾਰਤ ਵਿੱਚ 82 ਫੀਸਦੀ ਪੁਰਸ਼ਾਂ ਅਤੇ 92 ਫੀਸਦੀ ਔਰਤਾਂ ਦੀ 10 ਹਜ਼ਾਰ ਤੋਂ ਘੱਟ ਤਨਖਾਹ
‘ਸਵੱਛ ਗੰਗਾ ਮਿਸ਼ਨ` ਹੇਠ ਗੰਗਾ ਨੂੰ ਗੰਦਾ ਕਰਨ ਵਾਲਿਆਂ ਉੱਤੇ ਲਗਾਮ ਲੱਗੀ
ਸੀ ਬੀ ਆਈ ਨੇ ਮੰਨਿਆ: ਦਿੱਲੀ ਦੰਗਿਆਂ ਦੇ ਕੇਸ ਦੀ ਪੁਲਸ ਜਾਂਚ ਵਿੱਚ ਖ਼ਾਮੀ ਸੀ
ਹਰਿਆਣਾ ਦੇ ਬਹੁ-ਚਰਚਿਤ ‘ਸੰਤ ਰਾਮਪਾਲ’ ਨੂੰ ਮਰਨ ਤੱਕ ਦੀ ਉਮਰ ਕੈਦ
ਗੋਆ `ਚ ਭਾਜਪਾ ਸਰਕਾਰ ਡੇਗਣ ਲੱਗੀ ਕਾਂਗਰਸ ਖੁਦ ਝਟਕਾ ਖਾ ਬੈਠੀ