Welcome to Canadian Punjabi Post
Follow us on

18

October 2019
ਟੋਰਾਂਟੋ/ਜੀਟੀਏ

ਲੌਕਵੁਡ ਸੀਨੀਅਰ ਕਲੱਬ ਨੇ ਮਨਾਇਆ ਕੈਨੇਡਾ ਡੇ ਤੇ ਭਾਰਤ ਦੀ ਆਜ਼ਾਦੀ ਦਾ ਦਿਵਸ

July 09, 2019 11:40 AM

  

ਬਰੈਂਪਟਨ, 8 ਜੁਲਾਈ (ਪੋਸਟ ਬਿਊਰੋ)-ਬਰੈਂਪਟਨ ਸਾਊਥ ਦੇ ਹਲਕੇ ਵਿਚ ਲੌਕਵੁਡ ਐਡ ਡ੍ਰਿੰਕ ਵਾਟਰ ਇਕਾਲੇ ਦੇ ਆਸਪਾਸ ਵਸ ਰਹੇ ਪੰਜਾਬੀ ਬਜ਼ੁਰਗਾਂ ਵਲੋਂ ਕੈਨੇਡਾ ਦਾ 152ਵਾਂ ਜਨਮ ਦਿਨ ਤੇ ਭਾਰਤ ਦੀ ਆਜ਼ਾਦੀ ਦਾ ਦਿਵਸ ਲੌਕਵੁਡ ਪਾਰਕ ਵਿਖੇ ਬੀਤੇ ਐਤਵਾਰ ਮਨਾਇਆ ਗਿਆ। ਇਸ ਵਿਚ ਆਸ-ਪਾਸ ਦੇ ਲਗਭਗ 300 ਦੇ ਕਰੀਬ ਪੰਜਾਬੀਆਂ ਨੇ ਹਿੱਸਾ ਲਿਆ। ਜਿਥੇ ਬੱਚਿਆਂ ਦੀਆਂ, ਸੀਨੀਅਰਜ਼ ਤੇ ਲੇਡੀਜ਼ ਦੀਆਂ ਦੌੜਾਂ ਕਰਵਾਈਆਂ ਗਈਆਂ, ਉਥੇ ਹੀ ਮਿਊਜ਼ੀਕਲ ਚੇਅਰ ਅਤੇ ਜਿਹੀਆਂ ਹੀ ਮਨੋਰੰਜਨ ਭਰੀਆਂ ਆਈਟਮਾਂ ਕਰਵਾਈਆਂ ਗਈਆਂ। ਪ੍ਰੋਗਰਾਮ ਵਿਚ ਅਜਮੇਰ ਸਿੰਘ ਪਰਦੇਸੀ ਤੇ ਹੋਰ ਆਏ ਸੀਨੀਅਰ ਲੋਕਾਂ ਵਲੋਂ ਆਪਣੀੀਆਂ ਕਵਿਤਾਵਾਂ ਤੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਸਿਆਸੀ ਆਗੂਆਂ ਵਿਚ ਸੋਨੀਆ ਸਿੱਧੂ ਐਮਪੀ, ਜੈਫ ਬੁਮੈਨ ਰੀਜਨਲ ਕੌਂਸਲਰ ਅਤੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਮਨ ਬਰਾੜ ਨੇ ਸਿ਼ਕਰਤ ਕੀਤੀ। ਇਨ੍ਹਾਂ ਤੋਂ ਇਲਾਵਾ ਭਾਰਤੀ ਕੌਂਸਲੇਟ ਜਨਰਲ ਦੇ ਦਫਤਰ ਤੋਂ ਡੀਪੀ ਸਿੰਘ ਨੇ ਉਚੇਚੇ ਤੌਰ ਉਤੇ ਹਾਜਰੀ ਲਗਵਾਈ। ਇਸ ਇਲਾਕੇ ਦੇ ਲੰਬੇ ਸਮੇਂ ਮਿਉਂਸਪਲ ਪੱਧਰ ਉਤੇ ਸਿਆਸਤ ਵਿਚ ਸਰਗਰਮ ਰਹੇ ਪਰਮਿੰਦਰ ਗਰੇਵਾਲ ਨੇ ਦੱਸਿਆ ਕਿ ਸਾਡੇ ਸਾਰੇ ਘਰਾਂ ਦਾ ਆਪਸੀ ਬਹੁਤ ਇਤਫਾਕ ਹੈ ਤੇ ਇਹ ਸਾਡਾ ਤੀਜਾ ਸਲਾਨਾ ਪੋਗਰਾਮ ਹੈ।

  

ਉਨ੍ਹਾਂ ਵਿਸ਼ੇਸ਼ੇ ਤੌਰ ਉਤੇ ਰਣਜੀਤ ਸਿੰਘ ਬਸਰਾਮ (ਬਾਈ ਜੀ) ਦਾ ਧੰਨਵਾਦ ਕੀਤਾ, ਜਿਹੜੇ ਇਹ ਉਪਰਾਲਾ ਬੜੀ ਸਿ਼ੱਦਤ ਨਾਲ ਕਰਦੇ ਆ ਰਹੇ ਹਨ। ਸਟੇਜ ਦੀ ਜਿੰਮੇਵਾਰ ਸ੍ਰੀ ਡੀਪੀ ਸਿੰਘ ਸ਼ੇਰਗਿੱਲ ਹੁਰਾਂ ਨੇ ਬਖੂਬੀ ਨਿਭਾਈ ਅਤੇ ਉਨ੍ਹਾਂ ਵੱਖ-ਵੱਖ ਸਪਾਂਸਰਾਂ ਦਾ ਵੀ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੇ ਮੁੱਖ ਸਪਾਂਸਰ ਜਗਦੀਸ਼ ਗਰੇਵਾਲ ਦਾ ਵੀ ਵਿਸ਼ੇੇਸ਼ ਤੌਰ ਉਤੇ ਸਨਮਾਨ ਕੀਤਾ ਗਿਆ। ਸਵੀਪ ਦੇ ਮੁਕਾਬਲੇ ਲੌਕਵੁਡ ਸੀਨੀਅਰ ਕਲੱਬ ਨੇ ਹੀ ਜਿੱਤੇ। ਜੇਤੂ ਟੀਮਾਂ ਨੂੰ ਨਗਦੀ ਇਨਾਮ ਦਿੱਤੇ ਗਏ। ਕੁਲ ਮਿਲਾ ਕੇ ਇਲਾਕਾ ਨਿਵਾਸੀਆਂ ਵਲੋਂ ਹਰ ਸਾਲ ਇਕੱਠੇ ਹੋ ਕੇ ਪਰਿਵਾਰਾਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਦਾ ਇਹ ਵਧੀਆ ਮੌਕਾ ਬਣ ਗਿਆ ਹੈ।   

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਇਕਬਾਲ ਕੈਸਰ ਵਲੋਂ ਕੀਤੇ ਕੰਮ ਦੀ ਸੀ.ਪੀ.ਬੀ.ਏ. ਵਲੋਂ ਸ਼ਲਾਘਾ
ਬਰੈਂਪਟਨ ਸਾਊਥ ਵਿਚ ਸੋਨੀਆ ਸਿੱਧੂ ਦਾ ਪੱਲੜਾ ਭਾਰੀ, ਜਿੱਤ ਯਕੀਨੀ
ਮਹਿਲਾਵਾਂ ਦੀ ਬਿਹਤਰ ਸਿਹਤ ਲਈ ਸ਼ਾਪਰਜ਼ ਡਰੱਗ ਮਾਰਟ ਉੱਤੇ ਫੰਡਰੇਜਿ਼ੰਗ ਕੈਂਪੇਨ ਸ਼ੁਰੂ
ਦੁਨੀਆਂ ਦੇ ਸੱਭ ਤੋਂ ਤਕੜੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਲਿਬਰਲਾਂ ਨੂੰ ਇਕ ਮੌਕਾ ਹੋਰ ਦਿੱਤਾ ਜਾਵੇ : ਜਸਟਿਨ ਟਰੂਡੋ
ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਦਾ ਰੂਬੀ ਸਹੋਤਾ ਨਾਲ ਸੰਵਾਦ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ `ਚ ਲਘੂ ਫਿ਼ਲਮ 'ਨੈਵਰ ਅਗੇਨ' ਵਿਖਾਈ ਜਾਏਗੀ
'ਗੀਤ ਗ਼ਜ਼ਲ ਤੇ ਸ਼ਾਇਰੀ' ਦੀ ਮਹੀਨਾਵਾਰ ਇਕੱਤਰਤਾ `ਚ ਤਲਵਿੰਦਰ ਮੰਡ ਨਾਲ ਰੂ-ਬ-ਰੂ
'ਸਕੋਸ਼ੀਆਬੈਂਕ ਵਾਟਰਫਰੰਟ ਮੈਰਾਥਨ' ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ `ਚ ਭਾਰੀ ਉਤਸ਼ਾਹ
ਵਿਸ਼ਵ ਸਿੱਖ ਸੰਸਥਾ ਦੀ ਦੋ-ਸਾਲਾ ਕਨਵੈਂਸ਼ਨ: ਤਜਿੰਦਰ ਸਿੱਘ ਸਿੱਧੂ ਚੁਣੇ ਗਏ ਮੁੱਖ-ਸੇਵਾਦਾਰ
ਸਰਬ ਸਾਂਝੇ ਅੰਤਰਰਾਸ਼ਟਰੀ ਕਵੀ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ