Welcome to Canadian Punjabi Post
Follow us on

22

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਲਾਈਫ ਸਟਾਈਲ

ਮਲਾਈ ਨਾਲ ਨਿਖਰੇ ਸੁੰਦਰਤਾ

October 10, 2018 08:07 AM

ਕਦੇ ਗੋਰਾ ਬਣਾਉਣ ਵਾਲੀ ਫੇਅਰਨੈੱਸ ਕਰੀਮ ਨਾਲ ਗੋਰੇਪਨ ਦੀ ਉਮੀਦ ਤਾਂ ਕਦੇ ਐਂਟੀ ਏਜਿੰਗ ਕ੍ਰੀਮ ਨਾਲ ਉਮਰ ਨੂੰ ਰੋਕਣ ਦਾ ਯਤਨ ਮਤਲਬ ਖੂਬਸੂਰਤੀ ਪਾਉਣ ਦੀ ਇੱਛਾ ਵਿੱਚ ਲੜਕੀਆਂ ਕੀ-ਕੀ ਉਪਾਅ ਨਹੀਂ ਕਰਦੀਆਂ। ਆਪਣੇ ਚਿਹਰੇ 'ਤੇ ਤਰ੍ਹਾਂ ਤਰਵਾਂ ਦੇ ਕਾਸਮੈਟਿਕ ਦੀ ਪਰਤ ਚੜ੍ਹਾਉਣੇ ਦੇ ਬਾਵਜੂਦ ਵੀ ਲੜਕੀਆਂ ਉਸ 'ਤੇ ਹੋਰ ਵੱਧ ਐਕਸਪੈਰੀਮੈਂਟ ਕਰਨ ਤੋਂ ਬਾਜ਼ ਨਹੀਂ ਆਉਂਦੀਆਂ, ਜਿਸ ਦਾ ਨਤੀਜਾ ਝੁਰੜੀਆਂ, ਪਿੰਪਲਸ, ਡਾਰਕ ਸਰਕਲਸ ਅਤੇ ਹੋਰ ਸਕਿਨ ਪ੍ਰਬਲਮਸ ਦੇ ਰੂਪ 'ਚ ਸਾਡੇ ਸਾਹਮਣੇ ਹੁੰਦਾ ਹੈ।

ਬਾਜ਼ਾਰ ਵਿੱਚ ਮਿਲਣ ਵਾਲੀਆਂ ਨਵੀਆਂ-ਨਵੀਆਂ ਕਰੀਮਾਂ ਤੁਸੀਂ ਹਮੇਸ਼ਾ ਹੀ ਟਰਾਈ ਕਰਦੇ ਆਏ ਹੋ, ਪਰ ਕਦੇ ਘਰ 'ਚ ਹਮੇਸ਼ਾ ਉਪਲਬਧ ਰਹਿਣ ਵਾਲੀ ਉਪਯੋਗੀ ਕ੍ਰੀਮ ਟਰਾਈ ਕਰ ਕੇ ਦੇਖੋ। ਅਸੀਂ ਗੱਲ ਕਰ ਰਹੇ ਹਾਂ ਮਲਾਈ ਦੀ, ਜੋ ਹਰ ਸਮੇਂ ਘਰ ਵਿੱਚ ਫਰੈਸ਼ ਮਿਲਦੀ ਹੈ ਅਤੇ ਇਸ ਦੇ ਫਾਇਦੇ ਵੀ ਘੱਟ ਨਹੀਂ। ਇੱਕ ਵਾਰ ਮਲਾਈ ਨੂੰ ਵੀ ਅਜ਼ਮਾ ਕੇ ਦੇਖੋ ਕਿ ਤੁਹਾਨੂੰ ਕਿਸ ਤਰ੍ਹਾਂ ਮੁਲਾਇਮ ਬਿਊਟੀ ਮਿਲੇ ਜਾਵੇਗੀ।

* ਇੱਕ ਚਮਚ ਮਲਾਈ 'ਚ ਨਿੰਬੂ ਦਾ ਰਸ ਮਿਲਾ ਕੇ ਰੋਜ਼ ਚਿਹਰੇ ਤੇ ਬੁੱਲ੍ਹਾਂ 'ਤੇ ਲਾਉਣ ਨਾਲ ਇਹ ਫਟਦੇ ਨਹੀਂ।

* ਥੋੜ੍ਹੀ ਜਿਹੀ ਮਲਾਈ ਅਤੇ ਇੱਕ ਚਮਚ ਵੇਸਣ ਦਾ ਵਟਣਾ ਸਾਬਣ ਦਾ ਬਿਹਤਰੀਨ ਆਪਸ਼ਨ ਹੈ, ਇਸ ਨਾਲ ਚਮੜੀ ਮੁਲਾਇਮ ਬਣਦੀ ਹੈ।

* ਮੁਲਤਾਨੀ ਮਿੱਟੀ ਨੂੰ ਪੀਸ ਕੇ ਉਸ ਵਿੱਚ ਮਲਾਈ ਮਿਲਾ ਕੇ ਚਿਹਰੇ ਅਤੇ ਕੂਹਣੀਆਂ 'ਤੇ ਲਗਾਉਣ ਨਾਲ ਉਸ ਦੇ ਰੰਗ 'ਚ ਨਿਖਾਰ ਆਉਂਦਾ ਹੈ।

* ਤਿੰਨ-ਚਾਰ ਬਾਦਾਮ ਅਤੇ 10-12 ਦੇਸੀ ਗੁਲਾਬ ਦੀਆਂ ਪੱਤੀਆਂ ਪੀਸ ਕੇ, ਇੱਕ ਚਮਚ ਮਲਾਈ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਝੁਰੜੀਆਂ ਤੇ ਚਮੜੀ ਦੇ ਧੱਬੇ ਦੂਰ ਹੋ ਜਾਂਦੇ ਹਨ।

* ਮਲਾਈ 'ਚ ਸਮੁੰਦਰੀ ਫੇਨ ਦਾ ਬਰੀਕ ਪਾਊਡਰ ਮਿਲਾ ਕੇ ਲਗਾਉਣ ਨਾਲ ਮੁਹਾਸੇ ਠੀਕ ਹੋ ਜਾਂਦੇ ਹਨ।

* ਮੁਸੱਮੀ ਜਾਂ ਸੰਤਰੇ ਦੇ ਛਿਲਕਿਆਂ ਨੂੰ ਪੀਸ ਕੇ ਉਸ 'ਚ ਮਲਾਈ ਮਿਲਾ ਕੇ ਵਟਣਾ ਲਾਣ ਨਾਲ ਚਮੜੀ ਮੁਲਾਇਮ ਤੇ ਸਾਫ ਹੁੰਦੀ ਹੈ।

* ਇੱਕ ਚਮਚ ਮਲਾਈ ਵਿੱਚ ਇੱਕ ਚਮਚ ਸੇਬ ਦਾ ਰਸ ਮਿਲਾ ਲਓ, ਹੁਣ ਇਸ ਨੂੰ ਚੰਗੀ ਤਰ੍ਹਾਂ ਨਾਲ ਫੈਂਟ ਕੇ ਹਲਕੇ ਹੱਥ ਨਾਲ ਚਿਹਰੇ 'ਤੇ ਲਗਾਉਣ ਨਾਲ ਕੁਝ ਹੀ ਦਿਨਾਂ ਵਿੱਚ ਰੰਗ ਸਾਫ ਹੋਣ ਲੱਗਦਾ ਹੈ।

 

  

mlfeI nfl inKry suµdrqf

kdy gorf bxfAux vflI PyarnYWs krIm nfl gorypn dI AumId qF kdy aYNtI eyijµg kRIm nfl Aumr ƒ rokx df Xqn mqlb KUbsUrqI pfAux dI iewCf ivwc lVkIaF kI-kI Aupfa nhIN krdIaF. afpxy ichry 'qy qrHF qrvF dy kfsmYitk dI prq cVHfAuxy dy bfvjUd vI lVkIaF Aus 'qy hor vwD aYkspYrImYNt krn qoN bfË nhIN afAuNdIaF, ijs df nqIjf JurVIaF, ipµpls, zfrk srkls aqy hor sikn pRblms dy rUp 'c sfzy sfhmxy huµdf hY.

bfËfr ivwc imlx vflIaF nvIaF-nvIaF krImF qusIN hmyÈf hI trfeI krdy afey ho, pr kdy Gr 'c hmyÈf AuplbD rihx vflI AupXogI kRIm trfeI kr ky dyKo. asIN gwl kr rhy hF mlfeI dI, jo hr smyN Gr ivwc PrYÈ imldI hY aqy ies dy Pfiedy vI Gwt nhIN. iewk vfr mlfeI ƒ vI aËmf ky dyKo ik quhfƒ iks qrHF mulfiem ibAUtI imly jfvygI.

* iewk cmc mlfeI 'c inµbU df rs imlf ky roË ichry qy buwlHF 'qy lfAux nfl ieh Ptdy nhIN.

* QoVHI ijhI mlfeI aqy iewk cmc vysx df vtxf sfbx df ibhqrIn afpÈn hY, ies nfl cmVI mulfiem bxdI hY.

* mulqfnI imwtI ƒ pIs ky Aus ivwc mlfeI imlf ky ichry aqy kUhxIaF 'qy lgfAux nfl Aus dy rµg 'c inKfr afAuNdf hY.

* iqµn-cfr bfdfm aqy 10-12 dysI gulfb dIaF pwqIaF pIs ky, iewk cmc mlfeI imlf ky ichry 'qy lgfAux nfl JurVIaF qy cmVI dy Dwby dUr ho jFdy hn.

* mlfeI 'c smuµdrI Pyn df brIk pfAUzr imlf ky lgfAux nfl muhfsy TIk ho jFdy hn.

* muswmI jF sµqry dy iClikaF ƒ pIs ky Aus 'c mlfeI imlf ky vtxf lfx nfl cmVI mulfiem qy sfP huµdI hY.

* iewk cmc mlfeI ivwc iewk cmc syb df rs imlf lE, hux ies ƒ cµgI qrHF nfl PYNt ky hlky hwQ nfl ichry 'qy lgfAux nfl kuJ hI idnF ivwc rµg sfP hox lwgdf hY.

 

 

Have something to say? Post your comment