Welcome to Canadian Punjabi Post
Follow us on

22

May 2019
ਪੰਜਾਬ

ਅਕਾਲੀਆਂ ਨੇ ਪਟਿਆਲਾ ਰੈਲੀ ਵਿੱਚ ਪੈੱਗ ਲਵਾਏ, ਫੋਟੋ ਵਾਇਰਲ

October 10, 2018 07:47 AM

ਫਤਹਿਗੜ੍ਹ ਸਾਹਿਬ, 9 ਅਕਤੂਬਰ (ਪੋਸਟ ਬਿਊਰੋ)- ਅਕਾਲੀ ਦਲ ਦੀ ਪਟਿਆਲਾ 'ਚ ਜਬਰ ਵਿਰੋਧੀ ਰੈਲੀ ਤੋਂ ਬਾਅਦ ਰੈਲੀ 'ਚ ਸ਼ਾਮਲ ਹੋਏ ਵਰਕਰਾਂ ਨੂੰ ਅਕਾਲੀ ਆਗੂਆਂ ਨੇ ਸਰਹਿੰਦ ਪਟਿਆਲਾ ਰੋਡ 'ਤੇ ਇਕ ਪੈਲੇਸ 'ਚ ਅੰਗਰੇਜ਼ੀ ਸ਼ਰਾਬ ਪਿਲਾਈ ਗਈ, ਜਿਸ ਬਾਰੇ ਵਾਇਰਲ ਹੋਇਆ ਇਕ ਵੀਡੀਓ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਅਕਾਲੀ ਦਲ ਦੇ ਕਈ ਲੋਕ ਟੱਪਾਂ 'ਚ ਭਰ ਕੇ ਪਲਾਸਟਿਕ ਦੇ ਗਲਾਸਾਂ 'ਚ ਸ਼ਰਾਬ ਵੰਡ ਰਹੇ ਹਨ।
ਸ਼ਰਾਬ ਪਿਲਾਉਣ ਦੀ ਇਸ ਘਟਨਾ ਪੁਲਸ ਅਤੇ ਐਕਸਾਈਜ਼ ਵਿਭਾਗ ਕੋਲ ਪਹੁੰਚੀ ਤਾਂ ਵਿਭਾਗਾਂ ਦੀਆਂ ਟੀਮਾਂ ਨੇ ਮੌਕੇ ਉਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਤਾਂ ਉਹ ਲੋਕ ਖਿਸ ਗਏ। ਪੁਲਸ ਨੇ ਮੌਕੇ ਤੋਂ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਅਤੇ ਇਸ ਬਾਰੇ ਪੈਲੇਸ ਮਾਲਕ ਕਰਮਜੀਤ ਖਾਨ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੂਲੇਪੁਰ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਅਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਸਤਵਿੰਦਰ ਸਿੰਘ ਖੱਟੜਾ ਨੇ ਦੱਸਿਆ ਕਿ ਸਰਹਿੰਦ ਪਟਿਆਲਾ ਜਖਵਾਲੀ ਇਲਾਕੇ 'ਚ ਬਲੀਮ ਪੈਲੇਸ 'ਚ ਨਾਜਾਇਜ਼ ਢੰਗ ਨਾਲ ਸ਼ਰਾਬ ਪਿਲਾਉਣ ਦੀ ਸੂਚਨਾ ਮਿਲੀ ਸੀ, ਜਿਸ ਉਤੇ ਉਨ੍ਹਾਂ ਪੈਲੇਸ 'ਚ ਰੇਡ ਕੀਤੀ, ਜਿਥੋਂ ਅੰਗਰੇਜ਼ੀ ਸ਼ਰਾਬ ਦੀਆਂ 27 ਪੇਟੀਆਂ ਅਤੇ ਇਕ ਖਾਲੀ ਪੇਟੀ ਬਰਾਮਦ ਕਰਕੇ ਪੈਲੇਸ ਮਾਲਕ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅਮੀਰ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੇਣ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਸਖਤ ਵਿਖਾਈ
ਸਾਬਕਾ ਅਕਾਲੀ ਵਿਧਾਇਕ ਸਣੇ ਕਈ ਆਗੂਆਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ
ਸੀ ਆਈ ਏ ਇੰਚਾਰਜ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ
ਲਾਈਵ ਵੋਟ ਪਾਉਣ ਵਾਲੇ ਦੋ ਜਣੇ ਗ੍ਰਿਫਤਾਰ
ਡੇਰਾ ਸਿਰਸਾ ਨੇ ਐਤਕੀਂ ਵੱਖੋ-ਵੱਖ ਥਾਈਂ ਚੋਗਾ ਵੰਡਵਾਂ ਪਾਇਆ
ਰਾਣਾ ਗੁਰਜੀਤ ਸਿੰਘ ਦੇ ਕੁੜਮ ਨੂੰ ਅਦਾਲਤ ਵੱਲੋਂ ਕੰਮ ਰੋਕਣ ਦਾ ਹੁਕਮ
ਪੰਜਾਬ ’ਚ 13 ਲੋਕ ਸਭਾ ਚੋਣ ਲਈ ਹੋਈ 62.07 ਫੀਸਦੀ ਵੋਟਿੰਗ, ਸੰਗਰੂਰ ’ਚ ਹੋਈ ਸਭ ਤੋਂ ਵੱਧ ਵੋਟਿੰਗ ਤੇ ਅੰਮਿ੍ਰਤਸਰ ਰਿਹਾ ਸਭ ਤੋਂ ਪਿੱਛੇ
ਪੰਜਾਬ 'ਚ 13 ਲੋਕਸਭਾ ਸੀਟਾਂ 'ਤੇ ਸ਼ਾਮ 6 ਵਜੇ ਤੱਕ ਪਈਆਂ 58.81 ਫੀਸਦੀ ਵੋਟਾਂ
ਅਟਾਰੀ ਬਾਰਡਰ ਚੈੱਕ ਪੋਸਟ ਉੱਤੇ ਕਰੋੜਾਂ ਦੇ ਅਮਰੀਕਨ ਅਖਰੋਟ ਜ਼ਬਤ
ਨਾਜਾਇਜ਼ ਉਸਾਰੀਆਂ ਦੇ ਮੁੱਦੇ ਤੋਂ ਅਧਿਕਾਰੀ ਅਦਾਲਤ ਵਿੱਚ ਪੇਸ਼