Welcome to Canadian Punjabi Post
Follow us on

29

March 2024
 
ਪੰਜਾਬ

ਚਾਰ ਪੁਲਸ ਵਾਲਿਆਂ ਉੱਤੇ ਭਿ੍ਰਸ਼ਟਾਚਾਰ ਐਕਟ ਦਾ ਕੇਸ ਦਰਜ

October 10, 2018 07:42 AM

ਬੱਧਨੀ ਕਲਾਂ, 9 ਅਕਤੂਬਰ (ਪੋਸਟ ਬਿਊਰੋ)- ਥਾਣਾ ਬੱਧਨੀ ਕਲਾਂ ਦੇ ਕਿਸੇ ਸਮੇਂ ਦੇ ਮੁਖੀ ਇੰਸਪੈਕਟਰ ਗੁਰਪਿਆਰ ਸਿੰਘ ਸਮੇਤ ਚਾਰ ਪੁਲਸ ਵਾਲਿਆਂ 'ਤੇ ਕਰਿੱਪਸ਼ਨ ਐਕਟ ਹੇਠ ਕੱਲ੍ਹ ਕੇਸ ਦਰਜ ਕੀਤਾ ਗਿਆ ਹੈ।
ਕਾਂਗਰਸ ਆਗੂ ਸੁਰਜੀਤ ਸਿੰਘ ਮੀਤਾ ਭਾਊ ਰਣੀਆਂ ਅਤੇ ਜਸਵੰਤ ਸਿੰਘ ਪੱਪੀ ਰਾਉਕੇ ਕਲਾਂ ਨੇ ਸਪੈਸ਼ਲ ਟਾਸਕ ਫੋਰਸ ਪੰਜਾਬ ਚੰਡੀਗੜ੍ਹ ਨੂੰ ਕੀਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਇੰਸਪੈਕਟਰ ਗੁਰਪਿਆਰ ਸਿੰਘ, ਜੋ ਬੱਧਨੀ ਕਲਾਂ ਥਾਣੇ ਦਾ ਐੱਸ ਐੱਚ ਓ ਲੱਗਾ ਹੋਇਆ ਸੀ, ਨੇ ਮਿਤੀ 28 ਮਈ 2017 ਨੂੰ ਪਿੰਡ ਲੰਡੇਕੇ ਕੋਲੋਂ ਮੁਖਬਰੀ ਦੇ ਆਧਾਰ ਉੱਤੇ ਇੱਕ ਛੋਟਾ ਹਾਥੀ ਰੋਕ ਕੇ ਉਸ 'ਚੋਂ ਚੂਰਾ ਪੋਸਤ ਦੇ 15 ਗੱਟੇ ਬਰਾਮਦ ਕੀਤੇ ਅਤੇ ਬਾਅਦ ਵਿੱਚ ਉਹ ਬੱਧਨੀ ਕਲਾਂ ਵਿਖੇ ਆਪਣੀ ਪ੍ਰਾਈਵੇਟ ਰਿਹਾਇਸ਼ ਉਪਰ ਉਕਤ ਕੈਂਟਰ ਨੂੰ ਸਮੇਤ ਚਾਲਕਾਂ ਦੇ ਲੈ ਆਇਆ, ਜਿੱਥੇ ਉਸ ਨੇ ਅਗਲੇ ਦਿਨ ਬਦਨੀਤੀ ਨਾਲ ਚੂਰਾ ਪੋਸਤ ਦੇ ਕੁਝ ਗੱਟਿਆਂ 'ਚ ਤਿੰਨ ਕੁਇੰਟਲ ਪਸ਼ੂਆਂ ਵਾਲੀ ਫੀਡ ਮੰਗਵਾ ਕੇ ਮਿਲਾ ਦਿੱਤੀ ਤੇ ਬਾਕੀ ਦੇ ਅਸਲੀ ਚੂਰਾ ਪੋਸਤ ਦੇ ਗੱਟੇ ਆਪਣੇ ਕੋਲ ਰੱਖ ਕੇ ਕੇਸ ਨੂੰ ਅੰਦਰ ਖਾਤੇ ਦਬਾਉਣ ਲਈ ਯਤਨ ਕੀਤਾ। ਜਦੋਂ ਅਸੀਂ ਕਈ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਤਾਂ ਪੋਚਾ-ਪਾਚੀ ਕਰ ਕੇ ਰਫਾ-ਦਫਾ ਕਰ ਦਿੱਤਾ ਗਿਆ। ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਏ ਆਈ ਜੀ, ਸਪੈਸ਼ਲ ਟਾਸਕ ਫੋਰਸ ਸਨੇਹਦੀਪ ਸ਼ਰਮਾ ਨੂੰ ਕੇਸ ਦੀ ਜਾਂਚ ਕਰਨ ਲਈ ਕਿਹਾ ਗਿਆ ਜਿਨ੍ਹਾਂ ਨੇ ਗਵਾਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਈ ਜੀ ਸਪੈਸ਼ਲ ਟਾਸਕ ਫੋਰਸ ਬਠਿੰਡਾ ਜ਼ੋਨ ਅਤੇ ਡੀ ਜੀ ਪੀ ਚੰਡੀਗੜ੍ਹ ਨੂੰ ਜਾਂਚ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮਾਮਲਾ ਮੁੱਖ ਮੰਤਰੀ ਦੇ ਓ ਐੱਸ ਡੀ ਸੰਦੀਪ ਸੰਧੂ ਦੇ ਧਿਆਨ ਵਿੱਚ ਵੀ ਕਾਂਗਰਸ ਦੀ ਲੀਡਰਾਂ ਨੇ ਲਿਆਂਦਾ ਸੀ। ਇਸ ਘਟਨਾਕ੍ਰਮ ਤੋਂ ਬਾਅਦ ਥਾਣਾ ਬੱਧਨੀ ਕਲਾਂ ਵਿਖੇ ਇੰਸਪੈਕਟਰ ਗੁਰਪਿਆਰ ਸਿੰਘ, ਹੌਲਦਾਰ ਲਾਲ ਚੰਦ, ਹੌਲਦਾਰ ਰੇਸ਼ਮ ਸਿੰਘ ਅਤੇ ਸਿਪਾਹੀ ਗੁਰਦੀਪ ਸਿੰਘ ਉਪਰ ਮਾਮਲਾ ਦਰਜ ਕਰ ਲਿਆ ਗਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ