Welcome to Canadian Punjabi Post
Follow us on

05

June 2020
ਅੰਤਰਰਾਸ਼ਟਰੀ

ਬੈਂਕਾਕ ਵਿੱਚ ਗੋਲੀਬਾਰੀ, ਭਾਰਤ ਦੇ ਇੱਕ ਟੂਰਿਸਟ ਸਣੇ ਦੋ ਮੌਤਾਂ

October 10, 2018 07:34 AM

ਬੈਂਕਾਕ, 9 ਅਕਤੂਬਰ (ਪੋਸਟ ਬਿਊਰੋ)- ਥਾਈਲੈਂਡ ਵਿੱਚ ਦੋ ਵਿਰੋਧੀ ਗਿਰੋਹਾਂ ਦੀ ਗੋਲੀਬਾਰੀ ਵਿੱਚ 42 ਸਾਲਾ ਇੱਕ ਭਾਰਤੀ ਸਮੇਤ ਦੋ ਸੈਲਾਨੀਆਂ ਦੀ ਮੌਤ ਹੋ ਗਈ, ਜਦ ਕਿ ਪੰਜ ਹੋਰ ਲੋਕਾਂ ਗੰਭੀਰ ਜ਼ਖਮੀ ਹੋ ਗਏ।
ਗੋਲੀਬਾਰੀ ਦੀ ਇਹ ਘਟਨਾ ਐਤਵਾਰ ਰਾਤ ਨੂੰ ਸੇਂਟਾਰਾ ਵਾਟਰਗੇਟ ਪੈਵੇਲੀਅਨ ਹੋਟਲ ਦੇ ਪਿੱਛੇ ਇੱਕ ਗਲੀ ਵਿੱਚ ਹੋਈ। ਉਥੇ ਸੈਲਾਨੀਆਂ ਦੀ ਬਸ ਪਾਰਕ ਸੀ। ਘਟਨਾ ਵਿੱਚ ਜੀ. ਧੀਰਜ ਨਾਂਅ ਦੇ ਭਾਰਤੀ ਤੇ ਲਾਓਸ ਦੇ ਇੱਕ ਸੈਲਾਨੀ ਦੀ ਮੌਤ ਹੋ ਗਈ ਅਤੇ ਪੰਜ ਵਿਅਕਤੀ ਜ਼ਖਮੀ ਹੋਏ ਸਨ ਜਿਨ੍ਹਾਂ ਵਿੱਚ ਦੋ ਥਾਈਲੈਂਡ ਦੇ ਰਹਿਣ ਵਾਲੇ, ਦੋ ਭਾਰਤੀ ਅਤੇ ਇੱਕ ਲਾਓਸ ਦਾ ਸੈਲਾਨੀ ਸੀ। ਭਾਰਤੀ ਉਨ੍ਹਾਂ ਸੈਲਾਨੀਆਂ ਦੇ ਇੱਕ ਗਰੁੱਪ ਦਾ ਹਿੱਸਾ ਸੀ, ਜਿਨ੍ਹਾਂ ਨੇ ਮਾਲ ਵਿੱਚ ਇੱਕ ਭਾਰਤੀ ਰੈਸਟੋਰੈਂਟ ਵਿੱਚ ਭੋਜਨ ਕੀਤਾ ਸੀ ਅਤੇ ਉਸ ਦੇ ਬਾਅਦ ਪਾਰਕਿੰਗ ਵਿੱਚ ਆਪਣੀ ਬਸ ਦੀ ਉਡੀਕ ਕਰ ਰਹੇ ਸਨ।
ਮੇਜਰ ਜਨਰਲ ਸੈਨਿਟ ਸਮਾਰਾਰਨ ਨੇ ਦੱਸਿਆ ਕਿ ਜਦ ਉਹ ਲੋਕ ਬਸ ਦੀ ਉਡੀਕ ਕਰ ਰਹੇ ਸਨ ਤਾਂ ਦੋ ਗਰੁੱਪ ਨੇੜੇ ਦੇ ਸਨੂਕਰ ਕਲੱਬ ਤੋਂ ਬਾਹਰ ਆਏ ਤੇ ਉਨ੍ਹਾਂ ਦੀ ਲੜਾਈ ਸ਼ੁਰੂ ਹੋ ਗਈ। ਉਨ੍ਹਾਂ ਲੋਕਾਂ ਨੇ ਹਥਿਆਰ ਕੱਢ ਲਏ। ਇੱਕ ਰਾਹਗੀਰ ਨੇ ਦੱਸਿਆ ਕਿ ਕਰੀਬ 20 ਲੋਕ ਹੱਥਾਂ ਵਿੱਚ ਪਿਸਤੌਲਾਂ, ਚਾਕੂ ਅਤੇ ਡੰਡੇ ਫੜੀ ਕਲੱਬ 'ਚੋਂ ਗਲੀ ਵੱਲ ਭੱਜੇ। ਤਿੰਨ ਜਣਿਆਂ ਨੇ ਗੋਲੀਬਾਰੀ ਵੀ ਕੀਤੀ, ਪਰ ਪੁਲਸ ਦੇ ਆਉਂਦੇ ਹੀ ਉਹ ਲੋਕ ਉਥੋਂ ਭੱਜ ਨਿਕਲੇ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਫਲੌਇਡ ਦੀ ਮੈਮੋਰੀਅਲ ਸਰਵਿਸ ਵਿੱਚ ਸੈਲੇਬ੍ਰਿਟੀਜ਼, ਸੰਗੀਤਕਾਰਾਂ ਤੇ ਸਿਆਸੀ ਆਗੂਆਂ ਨੇ ਲਿਆ ਹਿੱਸਾ
ਅਮਰੀਕਾ ਵਿੱਚ ਗੂਗਲ 'ਤੇ ਪੰਜ ਅਰਬ ਡਾਲਰ ਦਾ ਕੇਸ
ਟਰੰਪ ਦਾ ਹਰ ਕਾਰਡ ਉਲਟਾ ਪੈਣ ਲੱਗ ਪਿਆ
ਹਿੰਸਾ ਦੀ ਅੱਗ ਬੁਝਾ ਰਹੇ ਭਾਰਤੀ ਨੇ ਲੋਕਾਂ ਦਾ ਦਿਲ ਜਿੱਤਿਆ
ਹਾਂਗ ਕਾਂਗ ਦੇ ਬਦਲੇ ਹਾਲਾਤ ਕਾਰਨ ਬਰਤਾਨੀਆ ਇਮੀਗਰੇਸ਼ਨ ਦੇ ਨਿਯਮ ਬਦਲੇਗਾ
ਕਿੰਡਰਗਾਰਟਨ ਦੇ ਸਕਿਊਰਿਟੀ ਗਾਰਡ ਵੱਲੋਂ ਚਾਕੂ ਨਾਲ ਕੀਤੇ ਗਏ ਹਮਲੇ ਵਿੱਚ 39 ਜ਼ਖ਼ਮੀ
ਜਾਰਜ ਫਲੌਇਡ ਵੀ ਸੀ ਕੋਵਿਡ-19 ਪਾਜ਼ੀਟਿਵ!
ਫਲੌਇਡ ਮਾਮਲੇ ਵਿੱਚ ਨਵੇਂ ਚਾਰਜਿਜ਼ ਲਾਏ ਜਾਣ ਤੋਂ ਬਾਅਦ ਰੋਸ ਮੁਜ਼ਾਹਰੇ ਪਏ ਮੱਠੇ
ਅਮਰੀਕਾ ਦੇ ਰੱਖਿਆ ਮੰਤਰੀ ਨੇ ਮੁਜ਼ਾਹਰਾਕਾਰੀਆਂ ਖਿਲਾਫ ਫੌਜ ਦੀ ਵਰਤੋਂ ਦਾ ਕੀਤਾ ਵਿਰੋਧ
ਫਲੌਇਡ ਦੇ ਕਤਲ ਵਿੱਚ ਸ਼ਾਮਲ ਚਾਰਾਂ ਪੁਲਿਸ ਅਧਿਕਾਰੀਆਂ ਖਿਲਾਫ ਲਾਏ ਗਏ ਚਾਰਜਿਜ਼