Welcome to Canadian Punjabi Post
Follow us on

18

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਭਾਰਤ

ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਆਚਾਰੀਆ ਦਾ ਵੀ ਅਸਤੀਫਾ

June 26, 2019 08:23 AM

ਨਵੀਂ ਦਿੱਲੀ, 25 ਜੂਨ (ਪੋਸਟ ਬਿਊਰੋ)- ਬੇਬਾਕੀ ਨਾਲ ਆਪਣੀ ਗੱਲਾਂ ਰੱਖਣ ਵਾਲੇ ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਆਚਾਰੀਆ ਨੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਤਿਆਗ ਪੱਤਰ ਦੇ ਦਿੱਤਾ ਹੈ। ਅਚਾਰੀਆ ਨੇ ਇਹ ਅਸਤੀਫਾ ਆਪਣਾ ਤਿੰਨ ਸਾਲਾਂ ਦਾ ਕਾਰਜਕਾਲ ਖਤਮ ਹੋਣ ਤੋਂ ਛੇ ਮਹੀਨੇ ਪਹਿਲਾਂ ਦਿੱਤਾ ਹੈ।
ਵਰਨਣ ਯੋਗ ਹੈ ਕਿ ਵਿਰਲ ਆਚਾਰੀਆ ਨੇ ਅਕਤੂਬਰ ਵਿੱਚ ਇੱਕ ਭਾਸ਼ਣ 'ਚ ਕੇਂਦਰੀ ਬੈਂਕ ਦੀ ਖੁਦਮੁਖਤਿਆਰੀ ਬਾਰੇ ਸਰਕਾਰ ਨਾਲ ਟਕਰਾਅ ਹੋਣ ਦੇ ਸੰਕੇਤ ਦਿੱਤੇ ਸਨ। ਕੇਂਦਰੀ ਬੈਂਕ ਨੇ ਕੱਲ੍ਹ ਜਾਰੀ ਇੱਕ ਸੰਖੇਪ ਬਿਆਨ ਵਿੱਚ ਕਿਹਾ, ਕੁਝ ਹਫਤੇ ਪਹਿਲਾਂ ਆਚਾਰੀਆ ਨੇ ਆਰ ਬੀ ਆਈ ਨੂੰ ਚਿੱਠੀ ਲਿਖ ਕੇ ਸੂਚਿਤ ਕੀਤਾ ਸੀ ਕਿ ਨਿੱਜੀ ਕਾਰਨਾਂ ਕਰ ਕੇ ਉਹ 23 ਜੁਲਾਈ 2019 ਤੋਂ ਬਾਅਦ ਡਿਪਟੀ ਗਵਰਨਰ ਦੇ ਆਪਣੇ ਕਾਰਜਕਾਲ ਨੂੰ ਅੱਗੇ ਜਾਰੀ ਰੱਖਣ ਤੋਂ ਅਸਮਰਥ ਹਨ। ਆਚਾਰੀਆ (45) ਕਰੰਸੀ ਨੀਤੀ ਕਮੇਟੀ ਦੇ ਵੀ ਮੈਂਬਰ ਸਨ। ਆਰ ਬੀ ਆਈ ਨੇ ਆਚਾਰੀਆ ਦੇ ਅਸਤੀਫੇ ਦੀ ਮੀਡੀਆ ਵਿੱਚ ਰਿਪੋਰਟ ਆਉਣ ਮਗਰੋਂ ਇਸ ਦਾ ਐਲਾਨ ਕੀਤਾ। ਕੇਂਦਰੀ ਬੈਂਕ ਨੇ ਕਿਹਾ ਕਿ ਆਚਾਰੀਆ ਨੇ ਤਿਆਗ-ਪੱਤਰ 'ਤੇ, ‘ਅੱਗੇ ਦੀ ਕਾਰਵਾਈ ਲਈ ਸਮਰੱਥ ਅਧਿਕਾਰੀ ਵਿਚਾਰ ਕਰ ਰਹੀ ਹੈ।’ ਵਿਰਲ ਆਚਾਰੀਆ ਦਾ ਅਸਤੀਫਾ ਅਜਿਹੇ ਸਮੇਂ ਆਇਆ ਹੈ, ਜਦੋਂ ਕੇਂਦਰੀ ਬੈਂਕ ਵੱਲੋਂ ਬਣਾਈ ਸਾਂਝੀ ਕਮੇਟੀ ਇਹ ਅਧਿਐਨ ਕਰ ਰਹੀ ਹੈ ਕਿ ਆਰ ਬੀ ਆਈ ਕੋਲ ਪਿਆ ਰਿਜ਼ਰਵ ਪੈਸਾ ਉਸ ਦੀਆਂ ਲੋੜਾਂ ਦੇ ਹਿਸਾਬ ਤੋਂ ਕਿੰਨਾ ਵਾਧੂ ਹੈ ਅਤੇ ਇਸ 'ਚ ਕਿੰਨਾ ਹਿੱਸਾ ਸਰਕਾਰ ਨੂੰ ਦਿੱਤਾ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਆਚਾਰੀਆ ਕੇਂਦਰੀ ਬੈਂਕ ਦੇ ਭੰਡਾਰ 'ਚ ਕੋਈ ਕਮੀ ਕੀਤੇ ਜਾਣ ਦੇ ਵਿਰੁੱਧ ਹਨ।
ਇਸ ਦੌਰਾਨ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਸਰਕਾਰ ਕਿਹਾ ਕਿ ਆਚਾਰੀਆ ਨੇ ਉਨ੍ਹਾਂ ਮਾਹਰਾਂ ਦੀ ਲੰਮੀ ਸੂਚੀ ਵਿੱਚ ਆਪਣਾ ਨਾਂਅ ਜੋੜ ਦਿੱਤਾ ਹੈ ਜਿਨ੍ਹਾਂ ਨੇ ਭਾਜਪਾ ਰਾਜ ਨੂੰ ਸੱਚਾਈ ਦਾ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ। ਭਾਜਪਾ ਸਰਕਾਰ 'ਚ ਉਹ ਰਿਜ਼ਰਵ ਬੈਂਕ ਦੇ ਤੀਜੇ ਸਿਖਰਲੇ ਅਧਿਕਾਰੀ ਹਨ, ਜਿਨ੍ਹਾਂ ਨੇ ਅਹੁਦਾ ਛੱਡਿਆ ਜਾਂ ਦੂਜਾ ਕਾਰਜਕਾਲ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਸਰਕਾਰ ਨਾਲ ਤਣਾਅ ਕਰ ਕੇ ਗਵਰਨਰ ਰਘੂਰਾਮ ਰਾਜਨ ਨੇ 2016 ਵਿੱਚ ਦੂਜਾ ਕਾਰਜਕਾਲ ਨਾ ਲੈਣ ਦਾ ਫੈਸਲਾ ਕੀਤਾ ਸੀ। ਫਿਰ ਪਿਛਲੇ ਸਾਲ ਦਸੰਬਰ 'ਚ ਗਵਰਨਰ ਉਰਜਿਤ ਪਟੇਲ ਨੇ ਆਪਣਾ ਅਹੁਦਾ ਛੱਡ ਦਿੱਤਾ ਸੀ, ਜਦ ਕਿ ਉਨ੍ਹਾਂ ਦਾ ਕਾਰਜਕਾਲ ਕਰੀਬ ਨੌਂ ਮਹੀਨੇ ਰਹਿੰਦਾ ਸੀ। ਆਜ਼ਾਦ ਵਿਚਾਰ ਰੱਖਦੇ ਅਰਥਸ਼ਾਸਤਰੀ ਵਿਰਲ ਆਚਾਰੀਆ ਕਈ ਮੌਕਿਆਂ 'ਤੇ ਸਰਕਾਰ ਅਤੇ ਵਿੱਤ ਵਿਭਾਗ ਦੀ ਆਲੋਚਨਾ ਤੇ ਕੇਂਦਰੀ ਬੈਂਕ ਦੀ ਖੁਦਮੁਖਤਿਆਰੀ ਦਾ ਮੁੱਦਾ ਚੁੱਕ ਕੇ ਖਬਰਾਂ ਵਿੱਚ ਆਉਂਦੇ ਰਹੇ ਸਨ। ਉਨ੍ਹਾਂ ਪਿਛਲੇ ਸਾਲ ਅਕਤੂਬਰ ਵਿੱਚ ਏ ਡੀ ਐੱਫ ਸਮ੍ਰਿਤੀ ਭਾਸ਼ਣ ਵਿੱਚ ਕਿਹਾ ਸੀ ਕਿ ਕੇਂਦਰੀ ਬੈਂਕ ਦੀ ਆਜ਼ਾਦੀ ਤੇ ਖੁਦਮੁਖਤਿਆਰੀ ਦੀ ਅਣਦੇਖੀ ਦੇ ਨਤੀਜੇ ‘ਘਾਤਕ’ ਹੋ ਸਕਦੇ ਹਨ। ਉਨ੍ਹਾਂ ਦੀਆਂ ਗੱਲਾਂ ਤੋਂ ਸਾਫ ਹੋ ਗਿਆ ਸੀ ਕਿ ਓਦੋਂ ਦੇ ਗਵਰਨਰ ਉਰਜਿਤ ਪਟੇਲ ਦੀ ਅਗਵਾਈ ਵਾਲੇ ਰਿਜ਼ਰਵ ਬੈਂਕ ਤੇ ਸਰਕਾਰ ਵਿਚਾਲੇ ਸੰਬੰਧਾਂ ਵਿੱਚ ਸੁਖਾਵਾਂਪਣ ਨਹੀਂ ਹੈ। ਇਸ ਦਾ ਓਦੋਂ ਇਹ ਵੀ ਅਰਥ ਕੱਢਿਆ ਗਿਆ ਹੈ ਕਿ ਸਰਕਾਰ ਆਮ ਚੋਣਾਂ ਨੇੜੇ ਆਉਣ ਨੂੰ ਵੇਖਦਿਆਂ ਆਰ ਬੀ ਆਈ ਉਤੇ ਨੀਤੀਆਂ ਵਿੱਚ ਢਿੱਲ ਦੇਣ ਲਈ ਦਬਾਅ ਪਾ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਸਰਕਾਰਾਂ ਫੈਸਲਾ ਲਈ ਸੀਮਿਤ ਸਮੇਂ ਦੀ ਸੋਚ ਰੱਖਦੀਆਂ ਹਨ, ਜੋ ਸਿਆਸੀ ਸੋਚ ਵਿਚਾਰ 'ਤੇ ਆਧਾਰਤ ਹੁੰਦੀ ਹੈ, ਪਰ ਕੇਂਦਰੀ ਬੈਂਕ ਨੂੰ ਲੰਮੇ ਸਮੇਂ ਦੀ ਸੋਚ ਨਾਲ ਚੱਲਣਾ ਹੁੰਦਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਯੂਪੀਆਈ ਰਾਹੀਂ ਹੁਣ ਹੋ ਸਕੇਗਾ 5 ਲੱਖ ਤੱਕ ਲੈਣ ਦੇਣ, ਸੀਮਾ ਲਾਗੂ ਆਤਿਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਮੋਦੀ ਸਰਕਾਰ ਦੇ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਨ ਮੌਕੇ ਸ਼ਾਹ ਨੇ ਕਿਹਾ- ਇਸ ਕਾਰਜਕਾਲ 'ਚ ਲਾਗੂ ਕਰਾਂਗੇ ਇਕ ਦੇਸ਼, ਇਕ ਚੋਣ ਕੋਲਕਾਤਾ ਬਲਾਤਕਾਰ-ਕਤਲ ਮਾਮਲਾ: ਸੁਪਰੀਮ ਕੋਰਟ ਨੇ ਕਿਹਾ ਕਿ ਮਹਿਲਾ ਡਾਕਟਰਾਂ ਨੂੰ ਰਾਤ ਦੀ ਸਿ਼ਫਟ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਕੋਲਕਾਤਾ ਰੇਪ ਮਾਮਲਾ: ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਅਸੀਂ ਡਾਕਟਰਾਂ ਦੀਆਂ 3 ਮੰਗਾਂ ਮੰਨੀਆਂ, ਡਾਕਟਰਾਂ ਨੂੰ ਕੰਮ 'ਤੇ ਵਾਪਿਸ ਆਉਣ ਦੀ ਕੀਤੀ ਅਪੀਲ ਜੇਲ੍ਹ ਤੋਂ ਬਾਹਰ ਆਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿਲ ਦੇ ਆਪ੍ਰੇਸ਼ਨ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਨੇ ਤਸਵੀਰ ਕੀਤੀ ਸਾਂਝੀ, ਕਿਹਾ- ਉਹ ਠੀਕ ਹਨ ਦਿੱਲੀ ਵਿਚ ਦਰਗਾਹ ਦੀ ਡਿੱਗੀ ਕੰਧ, ਇੱਕ ਵਿਅਕਤੀ ਦੀ ਮੌਤ, 2 ਜ਼ਖ਼ਮੀ ਕਾਮਰੇਡ ਸੀਤਾਰਾਮ ਯੇਚੁਰੀ ਨਹੀਂ ਰਹੇ, ਮ੍ਰਿਤਕ ਦੇਹ ਏਮਜ਼ ਨੂੰ ਕੀਤੀ ਜਾਵੇਗੀ ਦਾਨ ਇੰਦੌਰ 'ਚ ਫੌਜੀ ਅਫਸਰਾਂ ਨੂੰ ਲੁੱਟਿਆ, ਮਹਿਲਾ ਦੋਸਤ ਨਾਲ ਬਲਾਤਕਾਰ, 6 ਵਿਚੋਂ 2 ਮੁਲਜ਼ਮ ਗ੍ਰਿਫਤਾਰ