Welcome to Canadian Punjabi Post
Follow us on

18

October 2019
ਟੋਰਾਂਟੋ/ਜੀਟੀਏ

ਕਾਮਾਗਾਟਾਮਾਰੂ ਪਾਰਕ ਦਾ ਕੀਤਾ ਗਿਆ ਰਸਮੀ ਉਦਘਾਟਨ

June 25, 2019 05:48 PM

ਬਰੈਂਪਟਨ, 24 ਜੂਨ (ਪੋਸਟ ਬਿਊਰੋ) : ਕਾਮਾਗਾਟਾਮਾਰੂ ਘਟਨਾ ਦੀ ਯਾਦ ਵਿੱਚ ਬਰੈਂਪਟਨ ਦੀ 10705 ਬ੍ਰਾਮੇਲੀਆ ਰੋਡ ਉੱਤੇ ਬਣਾਏ ਗਏ ਕਾਮਾਗਾਟਾਮਾਰੂ ਪਾਰਕ ਦੇ 22 ਜੂਨ ਨੂੰ ਰਸਮੀ ਤੌਰ ਉੱਤੇ ਕੀਤੇ ਗਏ ਉਦਘਾਟਨ ਵਿੱਚ ਸਮੁੱਚੀ ਕਮਿਊਨਿਟੀ ਨੇ ਹਿੱਸਾ ਲਿਆ।
ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਇਸ ਘਟਨਾ ਨਾਲ ਸਬੰਧਤ ਬਣਾਈ ਗਈ ਇਹ ਪਹਿਲੀ ਯਾਦਗਾਰ ਹੈ। ਇਸ ਮੌਕੇ ਬਰੈਂਪਟਨ ਵਾਸੀ, ਅਹਿਮ ਹਸਤੀਆਂ ਤੇ ਡਿਸੈਂਡੈਂਟਸ ਆਫ ਦ ਸਰਵਾਈਵਰਜ਼ ਆਫ ਦ ਸਿੱ਼ਪ ਹਾਜ਼ਰ ਹੋਏ। ਇਸ ਦੌਰਾਨ ਮੇਅਰ ਪੈਟ੍ਰਿਕ ਬ੍ਰਾਊਨ, ਕਾਉਂਸਲਰਜ਼ ਪਾਲ ਵਿਸੈਂਟੇ, ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ, ਕਲਚਰਲ ਐਜੂਕੇਟਰ ਐਜ਼ ਕਵਾਂਦੀਬੇਨਜ਼ ਨੇ ਆਪਣੇ ਵਿਚਾਰ ਪ੍ਰਗਟਾਏ। ਡਿਸੈਂਡੈਂਟਸ ਆਫ ਕਾਮਾਗਾਟਾਮਾਰੂ ਸੁਸਾਇਟੀ ਦੇ ਵਾਈਸ ਪ੍ਰੈਜ਼ੀਡੈਂਟ ਰਾਜ ਤੂਰ ਨੇ ਮੇਅਰ ਤੇ ਕਾਉਂਸਲਰਜ਼ ਤੋਂ ਇਲਾਵਾ ਡਿਸੈਂਡੈਂਟਸ ਨਾਲ ਰਲ ਕੇ ਰਸਮੀ ਤੌਰ ਉੱਤੇ ਰਿੱਬਨ ਕੱਟਣ ਤੇ ਸੰਕੇਤਾਤਮਕ ਤੌਰ ਉੱਤੇ ਰੁੱਖ ਲਾਉਣ ਦੀ ਰਸਮ ਨਿਭਾਈ।
ਕਾਮਾਗਾਟਾਮਾਰੂ ਪਾਰਕ ਉਨ੍ਹਾਂ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਹੈ ਜਿਹੜੇ ਐਸਐਸ ਕਾਮਾਗਾਟਾਮਾਰੂ ਬੇੜੇ ਉੱਤੇ ਸਵਾਰ ਸਨ ਤੇ ਇਹ ਸਾਰੇ ਇਮੀਗ੍ਰੈਂਟਸ ਦੇ ਸੰਘਰਸ਼, ਜਿੱਤ ਤੇ ਕੈਨੇਡਾ ਦੀ ਵੰਨ-ਸੁਵੰਨਤਾ ਵਿੱਚ ਪਾਏ ਯੋਗਦਾਨ ਦਾ ਪ੍ਰਤੀਕ ਹੈ। ਇਹ ਬੇੜਾ ਮਈ 1914 ਵਿੱਚ ਹਾਂਗਕਾਂਗ ਤੋਂ ਰਵਾਨਾ ਹੋਇਆ ਤੇ ਇਸ ਵਿੱਚ ਭਾਰਤ ਦੇ ਪੰਜਾਬ ਰੀਜਨ ਦੇ ਇਮੀਗ੍ਰੈਂਟਸ ਸਵਾਰ ਸਨ ਜਿਨ੍ਹਾਂ ਨੂੰ ਕੈਨੇਡਾ ਲਿਜਾਇਆ ਜਾ ਰਿਹਾ ਸੀ। ਫਿਰ ਵੈਨਕੂਵਰ ਬੰਦਰਗਾਹ ਉੱਤੇ ਇਸ ਬੇੜੇ ਨੂੰ ਕੈਨੇਡੀਅਨ ਅਧਿਕਾਰੀਆਂ ਵੱਲੋਂ ਰੋਕਿਆ ਗਿਆ ਤੇ ਕੈਨੇਡਾ ਦੇ “ਕੌਂਟੀਨਿਊਅਸ ਪੈਸੇਜ ਰੈਗੂਲੇਸ਼ਨ” ਕਾਰਨ ਇਨ੍ਹਾਂ ਨੂੰ ਕੈਨੇਡਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਇਸ ਰੈਗੂਲੇਸ਼ਨ ਨੂੰ ਕੈਨੇਡਾ ਵਿੱਚ ਭਾਰਤੀ ਇਮੀਗ੍ਰੇਸ਼ਨ ਰੋਕਣ ਲਈ 1908 ਵਿੱਚ ਲਿਆਂਦਾ ਗਿਆ ਸੀ।
ਕਾਮਾਗਾਟਾਮਾਰੂ ਪਾਰਕ ਦਾ ਪਲੇਅਗ੍ਰਾਊਂਡ ਪਾਰਕ ਵਿੱਚ ਲਾਇਬ੍ਰੇਰੀ ਦੇ ਆਈਡੀਆ ਉੱਤੇ ਤਿਆਰ ਕੀਤਾ ਗਿਆ ਹੈ। ਇੱਥੇ ਬਣਾਈਆਂ ਗਈਆਂ ਸਲਾਈਡਜ਼, ਕਲਾਈਂਬਰਜ਼ ਤੇ ਪਾਰਕ ਇਕੁਇਪਮੈਂਟ ਦਾ ਆਕਾਰ “ਇਮੈਜਿਨ” ਸ਼ਬਦ ਵਰਗਾ ਹੈ। “ਜੀ” ਬੈਠਣ ਵਾਲਾ ਇਲਾਕਾ ਹੈ, ਵੱਡੇ ਕਲਾਈਂਬਰਜ “ਐਨ” ਆਕਾਰ ਦੇ ਹਨ ਤੇ ਸਪਲੈਸ਼ ਪੈਡ “ਐਮ” ਆਕਾਰ ਦਾ ਹੈ। ਇਸ ਪਾਰਕ ਵਿੱਚ ਪਲੇਅਗ੍ਰਾਊਂਡ, ਸਪਲੈਸ਼ ਪੈਡ ਤੇ ਪਿਕਨਿਕ ਏਰੀਆ ਹੈ। ਇਹ ਪਾਰਕ ਸਪਰਿੰਗਡੇਲ ਲਾਇਬ੍ਰੇਰੀਥਓ ਦੇ ਨਾਲ ਸਥਿਤ ਹੈ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਇਕਬਾਲ ਕੈਸਰ ਵਲੋਂ ਕੀਤੇ ਕੰਮ ਦੀ ਸੀ.ਪੀ.ਬੀ.ਏ. ਵਲੋਂ ਸ਼ਲਾਘਾ
ਬਰੈਂਪਟਨ ਸਾਊਥ ਵਿਚ ਸੋਨੀਆ ਸਿੱਧੂ ਦਾ ਪੱਲੜਾ ਭਾਰੀ, ਜਿੱਤ ਯਕੀਨੀ
ਮਹਿਲਾਵਾਂ ਦੀ ਬਿਹਤਰ ਸਿਹਤ ਲਈ ਸ਼ਾਪਰਜ਼ ਡਰੱਗ ਮਾਰਟ ਉੱਤੇ ਫੰਡਰੇਜਿ਼ੰਗ ਕੈਂਪੇਨ ਸ਼ੁਰੂ
ਦੁਨੀਆਂ ਦੇ ਸੱਭ ਤੋਂ ਤਕੜੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਲਿਬਰਲਾਂ ਨੂੰ ਇਕ ਮੌਕਾ ਹੋਰ ਦਿੱਤਾ ਜਾਵੇ : ਜਸਟਿਨ ਟਰੂਡੋ
ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਦਾ ਰੂਬੀ ਸਹੋਤਾ ਨਾਲ ਸੰਵਾਦ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ `ਚ ਲਘੂ ਫਿ਼ਲਮ 'ਨੈਵਰ ਅਗੇਨ' ਵਿਖਾਈ ਜਾਏਗੀ
'ਗੀਤ ਗ਼ਜ਼ਲ ਤੇ ਸ਼ਾਇਰੀ' ਦੀ ਮਹੀਨਾਵਾਰ ਇਕੱਤਰਤਾ `ਚ ਤਲਵਿੰਦਰ ਮੰਡ ਨਾਲ ਰੂ-ਬ-ਰੂ
'ਸਕੋਸ਼ੀਆਬੈਂਕ ਵਾਟਰਫਰੰਟ ਮੈਰਾਥਨ' ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ `ਚ ਭਾਰੀ ਉਤਸ਼ਾਹ
ਵਿਸ਼ਵ ਸਿੱਖ ਸੰਸਥਾ ਦੀ ਦੋ-ਸਾਲਾ ਕਨਵੈਂਸ਼ਨ: ਤਜਿੰਦਰ ਸਿੱਘ ਸਿੱਧੂ ਚੁਣੇ ਗਏ ਮੁੱਖ-ਸੇਵਾਦਾਰ
ਸਰਬ ਸਾਂਝੇ ਅੰਤਰਰਾਸ਼ਟਰੀ ਕਵੀ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ