Welcome to Canadian Punjabi Post
Follow us on

10

December 2019
ਅੰਤਰਰਾਸ਼ਟਰੀ

ਕੰਬੋਡੀਆ ਵਿੱਚ ਬਣ ਰਹੀ ਇਮਾਰਤ ਢਹਿਣ ਨਾਲ 17 ਮੌਤਾਂ

June 25, 2019 09:41 AM

ਨੇਮ ਪੇਨਹ, 24 ਜੂਨ (ਪੋਸਟ ਬਿਊਰੋ)- ਕੰਬੋਡੀਆ ਵਿੱਚ ਬਣਦੀ ਪਈ ਇਮਾਰਤ ਡਿੱਗਣ ਦੀ ਘਟਨਾ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 17 ਤੱਕ ਪਹੁੰਚ ਗਈ ਹੈ।
ਅਧਿਕਾਰੀਆਂ ਨੇ ਕੱਲ੍ਹ ਦੱਸਿਆ ਕਿ ਇਮਾਰਤ ਦਾ ਨਿਰਮਾਣ ਚੀਨ ਦੀ ਇੱਕ ਕੰਪਨੀ ਕਰ ਰਹੀ ਸੀ। ਘਟਨਾ ਦੱਖਣ ਪੱਛਮੀ ਕੰਬੋਡੀਆ ਦੇ ਤੱਟ ਵਰਤੀ ਸਿਹਾਨੂਕਵਿਲੇ ਕਸਬੇ ਦੇ ਕਸੀਨੋ-ਰਿਜ਼ਾਰਟ ਵਿੱਚ ਹੋਈ ਸੀ। ਇਸ ਸੰਬੰਧ ਵਿੱਚ ਚੀਨੀ ਇਮਾਰਤ ਦੇ ਮਾਲਕ, ਨਿਰਮਾਣ ਕੰਪਨੀ ਦੇ ਮੁਖੀ ਅਤੇ ਠੇਕੇਦਾਰ ਸਮੇਤ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸੱਤ ਮੰਜ਼ਿਲਾ ਇਮਾਰਤ ਦੇ ਬਣਨ ਦਾ ਕੰਮ ਲਗਭਗ ਪੂਰਾ ਹੋ ਗਿਆ ਸੀ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰੀਹ ਸਿਹਾਨੁਕ ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਦੁਰਘਟਨਾ 'ਚ 17 ਲੋਕਾਂ ਦੀ ਮੌਤ ਹੋ ਗਈ ਅਤੇ 24 ਜ਼ਖਮੀ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ: ਮੈਂ ਭਾਰਤ ਨਾਲ ਹਾਂ, ਭਾਰਤ ਤੇ ਹਿੰਦੂ ਵਿਰੋਧੀ ਭਾਵਨਾਵਾਂ ਬਰਦਾਸ਼ਤ ਨਹੀਂ ਕਰਾਂਗੇ
ਕਸ਼ਮੀਰ ਮਾਮਲਾ ਭਾਰਤੀ ਮੂਲ ਦੀ ਅਮਰੀਕੀ ਐੱਮ ਪੀ ਵੱਲੋਂ ਭਾਰਤ ਸਰਕਾਰ ਦੀਆਂ ਪਾਬੰਦੀਆਂ ਵਿਰੁੱਧ ਮਤਾ ਪੇਸ਼
ਚੀਨ ਨੇ ਅਮਰੀਕੀ ਡਿਪਲੋਮੈਟਾਂ ਉੱਤੇ ਜਵਾਬੀ ਪਾਬੰਦੀਆਂ ਲਾਈਆਂ
ਸੁਰੱਖਿਆ ਦੇ ਸਾਂਝੇ ਖਤਰੇ ਨਾਲ ਨਜਿੱਠਣ ਲਈ ਡੋਨਾਲਡ ਟਰੰਪ ਦੀ ਅਪੀਲ
ਸੁਡਾਨ ਵਿੱਚ ਫੈਕਟਰੀ ਵਿੱਚ ਅੱਗ, 18 ਭਾਰਤੀਆਂ ਸਣੇ 23 ਮੌਤਾਂ
ਚੀਨੀ ਮਰਦਾਂ ਨੂੰ ਵਿਆਹ ਦੇ ਬਹਾਨੇ 629 ਪਾਕਿ ਕੁੜੀਆਂ ਵੇਚੀਆਂ ਗਈਆਂ
ਡੋਨਾਲਡ ਟਰੰਪ ਦਾ ਸਹੀ ਸਵਾਗਤ ਨਾ ਕਰਨ ਉੱਤੇ ਮਹਾਰਾਣੀ ਨੇ ਧੀ ਨੂੰ ਝਿੜਕਿਆ
ਪਾਕਿ ਦੀ ਇਮਰਾਨ ਸਰਕਾਰ ਆਰਥਿਕ ਤੰਗੀ ਕਾਰਨ ਅਣਵਰਤੀਆਂ ਸਰਕਾਰੀ ਜਾਇਦਾਦਾਂ ਵੇਚਣ ਲੱਗੀ
ਕਿਤਾਬ ਵਿੱਚ ਦਾਅਵਾ: ਵੱਖਰੇ ਬੈੱਡਰੂਮ ਵਿੱਚ ਸੌਂਦੀ ਹੈ ਟਰੰਪ ਦੀ ਪਤਨੀ ਮੇਲਾਨੀਆ
ਅਮਰੀਕੀ ਰਾਸ਼ਟਰਪਤੀ ਉੱਤੇ ਦੇਸ਼-ਹਿੱਤ ਨਾਲ ਸਮਝੌਤਾ ਕਰਨ ਦਾ ਦੋਸ਼