Welcome to Canadian Punjabi Post
Follow us on

02

July 2025
 
ਖੇਡਾਂ

ਭਾਰਤ ਦੀ ਮਹਿਲਾ ਹਾਕੀ ਟੀਮ ਨੇ ਐੱਫ ਆਈ ਐੱਚ ਸੀਰੀਜ਼ ਜਿੱਤੀ

June 24, 2019 09:03 AM

ਹੀਰੋਸ਼ੀੰਮਾ, 23 ਜੂਨ, (ਪੋਸਟ ਬਿਊਰੋ)- ਭਾਰਤੀ ਮਹਿਲਾ ਹਾਕੀ ਟੀਮ ਨੇ ਐਫ਼ ਆਈ ਐਚ ਸੀਰੀਜ਼ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਲੜੀ ਦੇ ਫ਼ਾਈਨਲ ਵਿੱਚਭਾਰਤ ਨੇ ਜਾਪਾਨ ਨੂੰ 3-1 ਨਾਲ ਹਰਾਇਆ ਹੈ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਨਵੰਬਰ ਵਿੱਚ ਹੋ ਰਹੇ ਓਲੰਪਿਕ ਕੁਆਲੀਫ਼ਾਇਰ ਲਈ ਵੀ ਕੁਆਲੀਫ਼ਾਈ ਕਰ ਚੁੱਕੀ ਹੈ। ਅੱਜ ਐਤਵਾਰ ਨੂੰ ਹੀਰੋਸ਼ਿਮਾ ਵਿੱਚਇਸ ਮੁਕਾਬਲੇ ਵਿਚ ਭਾਰਤ ਵੱਲੋਂ ਰਾਣੀ ਰਾਮਪਾਲ ਨੇ ਤੀਜੇ ਮਿੰਟ ਵਿੱਚ ਅਤੇ ਗੁਰਜੀਤ ਕੌਰ ਨੇ 45ਵੇਂਅਤੇ 60ਵੇਂ ਮਿੰਟ ਵਿੱਚ ਗੋਲ ਕੀਤੇ। ਜਾਪਾਨ ਵੱਲੋਂ ਕਾਨੋਨ ਨੇ 11ਵੇਂ ਮਿੰਟ ਵਿੱਚ ਸਿਰਫ ਇੱਕ ਗੋਲ ਕੀਤਾ।ਗੁਰਜੀਤ ਕੌਰ ਦੇ ਦੋ ਗੋਲਾਂ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ 3-1 ਨਾਲ ਹਰਾ ਕੇ ਇਹ ਮਹਿਲਾ ਸੀਰੀਜ਼ ਦਾ ਫਾਈਨਲ ਮੁਕਾਬਲਾ ਜਿੱਤ ਲਿਆ।
ਇਸ ਤੋਂ ਪਹਿਲਾਂ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਸ਼ਨਿਚਰਵਾਰ ਨੂੰ 4-2 ਨਾਲ ਜਿੱਤਣ ਨਾਲ ਵਿਸ਼ਵ ਦੀ ਨੌਵੇਂ ਨੰਬਰ ਦੀ ਟੀਮ ਭਾਰਤ ਨੇ ਓਲੰਪਿਕ ਕੁਆਲੀਫਾਇਰ ਲਈ ਆਪਣਾ ਸਥਾਨ ਪੱਕਾ ਕਰ ਲਿਆ ਸੀ।
ਅੱਜ ਦੇ ਮੈਚ ਵਿਚ ਭਾਰਤ ਨੂੰ ਖੇਡ ਦੇ ਤੀਜੇ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ, ਜਿਸ ਉੱਤੇਰਾਣੀ ਰਾਮਪਾਲ ਨੇ ਗੋਲ ਕਰਦੇ ਹੋਏ 1-0 ਦੀ ਬੜ੍ਹਤ ਬਣਾ ਦਿੱਤੀ। ਭਾਰਤੀ ਕਪਤਾਨ ਰਾਣੀ ਰਾਮਪਾਲ ਦੇ ਇਸ ਗੋਲਤੋਂ ਬਾਅਦ ਜਾਪਾਨ ਨੇ 11ਵੇਂ ਮਿੰਟ ਵਿਚ ਮੈਦਾਨੀ ਗੋਲ ਨਾਲ 1-1 ਦੀ ਬਰਾਬਰੀ ਕਰ ਲਈ। ਜਾਪਾਨ ਵੱਲੋਂ ਇਹ ਗੋਲ ਕੇਨਾਨ ਨੇ ਕੀਤਾ ਸੀ। ਦੂਜੇ ਕੁਆਰਟਰ ਵਿਚ ਕੋਈ ਗੋਲ ਨਹੀਂ ਹੋਇਆ, ਪਰ ਤੀਜੇ ਕੁਆਰਟਰ ਦੇ ਆਖਰੀ ਮਿੰਟ ਵਿਚ ਭਾਰਤ ਵੱਲੋਂ ਗੁਰਜੀਤ ਕੌਰ ਨੇ ਇਕ ਸ਼ਾਨਦਾਰ ਡਰੱਗ ਫਲਿੱਕ ਨਾਲ ਗੋਲ ਕਰ ਕੇ ਸਕੋਰ 2-1 ਕਰ ਦਿੱਤਾ। ਆਖਰੀ ਕੁਆਰਟਰ ਵਿਚ ਜਾਪਾਨ ਨੂੰ ਬਰਾਬਰੀ ਕਰਨ ਦੇ ਕਈ ਮੌਕੇ ਮਿਲੇ, ਪਰ ਉਹ ਟੀਮ ਉਨ੍ਹਾਂ ਦਾ ਫਾਇਦਾ ਨਹੀਂ ਲੈ ਸਕੀ ਤੇ ਭਾਰਤ ਨੇ 60ਵੇਂ ਮਿੰਟ ਵਿਚ ਪੈਨਲਟੀ ਕਾਰਨਰ ਉੱਤੇ ਗੋਲ ਕਰ ਕੇ 3-1 ਦੇ ਫ਼ਰਕ ਨਾਲ ਆਪਣੀ ਜਿੱਤ ਪੱਕੀ ਕਰ ਦਿੱਤੀ। ਰਾਣੀ ਟੂਰਨਾਮੈਂਟ ਦੀ ਸਰਬ ਸ਼੍ਰੇਸ਼ਠ ਖਿਡਾਰੀ ਰਹੀ ਅਤੇ ਗੁਰਜੀਤ ਕੌਰ ਨੇ ਸਭ ਤੋਂਵੱਧ ਗੋਲ ਕੀਤੇ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ