Welcome to Canadian Punjabi Post
Follow us on

10

August 2020
ਮਨੋਰੰਜਨ

ਸੰਜੇ ਦੱਤ ਨੇ ਫਿਲਮ ‘ਬਾਬਾ’ ਕੀਤੀ ਪਿਤਾ ਨੂੰ ਸਮਰਪਿਤ

June 21, 2019 10:06 AM

ਬਾਲੀਵੁੱਡ ਸਟਾਰ ਸੰਜੇ ਦੱਤ ਨੇ ਆਪਣੀ ਪਹਿਲੀ ਮਰਾਠੀ ਪ੍ਰੋਡਕਸ਼ਨ ਫਿਲਮ ‘ਬਾਬਾ’ ਦਾ ਮੋਸ਼ਨ ਪੋਸਟਰ ਸਾਂਝਾ ਕੀਤਾ ਅਤੇ ਇਹ ਫਿਲਮ ਉਸ ਨੇ ਦਿੱਗਜ ਅਦਾਕਾਰਾ ਅਤੇ ਨੇਤਾ ਰਹੇ ਆਪਣੇ ਸਵਰਗੀ ਪਿਤਾ ਸੁਨੀਲ ਦੱਤ ਨੂੰ ਸਮਰਪਿਤ ਕੀਤੀ ਹੈ। ਅਦਾਕਾਰ ਸੰਜੇ ਦੱਤ ਨੇ ਸੋਸ਼ਲ ਮੀਡੀਆ 'ਤੇ ਫਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕਰਦੇ ਹੋਏ ਲਿਖਿਆ, ‘‘ਆਪਣੀ ਪਹਿਲੀ ਮਰਾਠੀ ਫਿਲਮ ‘ਬਾਬਾ' ਉਸ ਵਿਅਕਤੀ ਨੂੰ ਸਮਰਪਿਤ ਕਰ ਰਿਹਾ ਹਾਂ, ਜੋ ਹਰ ਸਮੇਂ ਮੇਰੇ ਨਾਲ ਖੜ੍ਹਾ ਰਿਹਾ।” ਉਸ ਨੇ ਦੱਸਿਆ ਕਿ ਰਾਜ ਗੁਪਤਾ ਦੇ ਨਿਰਦੇਸ਼ਨ ਵਾਲੀ ਇਹ ਫਿਲਮ ਦੋ ਅਗਸਤ ਨੂੰ ਰਿਲੀਜ਼ ਹੋਵੇਗੀ। ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਦੀਪਕ ਡੋਬਰੀਆਲ ਹੈ ਅਤੇ ਇਹ ਪਿਤਾ-ਪੁੱਤਰ ਦੇ ਰਿਸ਼ਤੇ 'ਤੇ ਆਧਾਰਤ ਹੈ।

Have something to say? Post your comment