Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਡੋਨਾਲਡ ਟਰੰਪ ਨੂੰ ਜ਼ਹਿਰੀਲੀ ਚਿੱਠੀ ਭੇਜਣ ਵਾਲਾ ਅਮਰੀਕੀ ਫੌਜੀ ਨਿਕਲਿਆ

October 09, 2018 08:26 AM

ਵਾਸ਼ਿੰਗਟਨ, 8 ਅਕਤੂਬਰ, (ਪੋਸਟ ਬਿਊਰੋ)- ਅਮਰੀਕੀ ਨੇਵੀ (ਸਮੁੰਦਰੀ ਫੌਜ) ਦੇ ਇੱਕ ਵੈਟਰਨ ਨੂੰ ਇਸ ਸ਼ੁੱਕਰਵਾਰ ਨੂੰ ਓਟਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਉੱਤੇ ਦੋਸ਼ ਹੈ ਕਿ ਉਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ, ਰੱਖਿਆ ਮੰਤਰੀ ਜਿਮ ਮੈਟਿਸ, ਐੱਫ ਬੀ ਆਈ ਦੇ ਡਾਇਰੈਕਟਰ ਤੇ ਇਕ ਐਡਮਿਰਲ ਨੂੰ ਕੈਸਟਰ ਦੇ ਬੀਜਾਂ ਨਾਲ ਭਰੀ ਜ਼ਹਿਰੀਲੀ ਚਿੱਠੀ ਭੇਜੀ ਸੀ। ਇਨ੍ਹਾਂ ਬੀਜਾਂ ਤੋਂ ਖਤਰਨਾਕ ਜ਼ਹਿਰ ਰਾਇਸੀਨ ਤਿਆਰ ਕੀਤਾ ਜਾਂਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਵਿਲੀਅਮ ਸਿਲਡੇ ਐਲੇਨ ਥਰਡ ਉੱਤੇ ਸਾਲਟ ਲੇਕ ਦੀ ਸਿਟੀ ਕੋਰਟ ਵੱਲੋਂ ਦੋਸ਼ ਲਾਏ ਗਏ ਹਨ ਕਿ ਉਸ ਨੇ ਬਾਇਓਲਾਜੀਕਲ ਤੱਤਾਂ ਨੂੰ ਜ਼ਹਿਰ ਦੇ ਤੌਰ ਉੱਤੇ ਵਰਤਦੇ ਹੋਏ ਰਾਸ਼ਟਰਪਤੀ ਅਤੇ ਬਾਕੀ ਪ੍ਰਮੁੱਖ ਵਿਅਕਤੀਆਂ ਲਈ ਜਾਨਲੇਵਾ ਕੋਸਿ਼ਸ਼ ਕੀਤੀ ਹੈ। ਐਲੇਨ (39 ਸਾਲ) ਉੱਤੇ ਦੋਸ਼ ਸਹੀ ਸਾਬਤ ਹੋਇਆ ਤਾਂ ਫਿਰ ਉਸ ਨੂੰ ਜ਼ਿੰਦਗੀ ਭਰ ਜੇਲ `ਚ ਰਹਿਣਾ ਹੋਵੇਗਾ। ਜਿਹੜੀਆਂ ਚਿੱਠੀਆਂ ਐਲੇਨ ਨੇ ਭੇਜੀਆਂ ਸਨ, ਉਹ ਕਿਸੇ ਨੂੰ ਮਿਲ ਨਹੀਂ ਸਕੀਆਂ ਅਤੇ ਇਸ ਲਈ ਸਾਰਿਆਂ ਦੀ ਜਾਨ ਬਚ ਗਈ ਸੀ।
ਅਮਰੀਕਾ ਦੇ ਫੌਜੀ ਹੈੱਡ ਕੁਆਰਟਰ ਪੈਂਟਾਗਨ ਨੇ ਇਹ ਦੀ ਪੁਸ਼ਟੀ ਨਹੀਂ ਕੀਤੀ ਕਿ ਚਿੱਠੀਆਂ ਵਿੱਚ ਰਾਇਸੀਨ ਨਾਂ ਦੇ ਜ਼ਹਿਰੀਲੇ ਤੱਤ ਸਨ। ਪੈਂਟਾਗਨ ਦੇ ਬੁਲਾਰੇ ਕ੍ਰਿਸ ਸ਼ੇਰਵੁੱਡ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਸਬੰਧਤ ਏਜੰਸੀਆਂ ਨਾਲ ਮਿਲ ਕੇ ਕੀਤੀ ਜਾਵੇਗੀ, ਪਰ ਫਿਲਹਾਲ ਪੈਂਟਾਗਨ ਅਜੇ ਇਸ ਦੀ ਅਧਿਕਾਰਤ ਜਾਣਕਾਰੀ ਮਿਲਣ ਦਾ ਉਡੀਕ ਕਰ ਰਿਹਾ ਹੈ ਕਿ ਲਿਫਾਫੇ `ਚ ਰਾਇਸੀਨ ਸੀ ਜਾਂ ਕੁਝ ਹੋਰ। ਇਸ ਜਾਂਚ ਲਈ ਐੱਫ ਬੀ ਆਈ ਨੂੰ ਕਿਹਾ ਗਿਆ ਹੈ। ਵਰਨਣ ਯੋਗ ਹੈ ਕਿ ਇਹ ਚਿੱਠੀਆਂ ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਅਤੇ ਅਮਰੀਕੀ ਸਮੁੰਦਰੀ ਫੌਜ ਦੇ ਚੀਫ ਐਡਮਿਰਲ ਜਾਨ ਰਿਚਰਡਸਨ ਨੂੰ ਲਿਖੀਆਂ ਗਈਆਂ ਸਨ। ਪੈਂਟਾਗਨ ਵਿੱਚ ਆਈਆਂ ਚਿੱਠੀਆਂ ਦੀ ਜਾਂਚ ਲਈ ਮੇਨ ਬਿਲਡਿੰਗ ਤੋਂ ਬਾਹਰ ਵੀ ਮੇਨ ਬਿਲਡਿੰਗ ਹੈ। ਜਾਂਚ ਸੈਂਟਰ ਦੇ ਕਰਮਚਾਰੀ ਨੂੰ ਸਭ ਤੋਂ ਪਹਿਲਾਂ ਚਿੱਠੀਆਂ ਵਿੱਚ ਰਾਇਸੀਨ ਦੇ ਹੋਣ ਦਾ ਸ਼ੱਕ ਹੋਇਆ ਸੀ। ਰਾਇਸੀਨ ਦੀ ਵਰਤੋਂ ਅੱਤਵਾਦੀ ਸਾਜਿਸ਼ ਲਈ ਕੀਤੀ ਜਾਂਦੀ ਹੈ।
ਇਕ ਅਮਰੀਕੀ ਨਿਊਜ਼ ਚੈਨਲ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਵ੍ਹਾਈਟ ਹਾਊਸ ਤੇ ਪੈਂਟਾਗਨ ਨੂੰ ਭੇਜੀਆਂ ਗਈਆਂ ਚਿੱਠੀਆਂ ਆਪੋ ਵਿੱਚ ਜੁੜੀਆਂ ਹਨ। ਦੋਵਾਂ ਵਿੱਚ ਕੈਸਟਰ ਆਇਲ ਦੇ ਬੀਜ ਤੋਂ ਬਣਿਆ ਪਦਾਰਥ ਰਾਇਸੀਨ ਹੈ, ਪਰ ਅਜੇ ਇਸ ਦੀ ਅਧਿਕਾਰਕ ਪੁਸ਼ਟੀ ਨਾ ਹੋਣ ਕਾਰਨ ਅਜੇ ਇਸ ਦਾ ਨਾਂ ਨਹੀਂ ਦੱਸਿਆ ਜਾ ਰਿਹਾ ਹੈ। ਰਾਇਸੀਨ ਏਨਾ ਖਤਰਨਾਕ ਹੈ ਕਿ ਜੇ ਇਸ ਨੂੰ ਖਾਧਾ ਜਾਂ ਇੰਜੈਕਸ਼ਨ ਦੇ ਰੂਪ `ਚ ਦਿੱਤਾ ਜਾਵੇ ਤਾਂ ਸਕਿੰਟਾਂ ਦੇ ਅੰਦਰ ਕਿਸੇ ਦੀ ਵੀ ਮੌਤ ਹੋ ਸਕਦੀ ਹੈ। ਇਸ ਦਾ ਪ੍ਰਭਾਵ ਸਾਇਨਾਈਡ ਦੇ ਮੁਕਾਬਲੇ 6,000 ਗੁਣਾ ਵੱਧ ਹੁੰਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ