Welcome to Canadian Punjabi Post
Follow us on

18

October 2019
ਮਨੋਰੰਜਨ

ਜੈਕਲੀਨ ਮੂੰਹ ਢਕ ਕੇ ਨੈਨੀਤਾਲ ਵਿੱਚ ਘੁੰਮੀ

June 18, 2019 12:39 PM

ਬਾਲੀਵੁੱਡ ਦੀਆਂ ਸਭ ਤੋਂ ਹੌਟ ਅਭਿਨੇਤਰੀਆਂ ਵਿੱਚੋਂ ਇੱਕ ਜੈਕਲੀਨ ਫਰਨਾਂਡੀਸ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਉਸ ਦੇ ਫੈਨਜ਼ ਕਾਫੀ ਪਸੰਦ ਕਰਦੇ ਹਨ। ਇਨ੍ਹੀਂ ਦਿਨੀਂ ਉਹ ਨੈਨੀਤਾਲ ਪਹੁੰਚੀ ਹੋਈ ਹੈ ਅਤੇ ਆਪਣੀਆਂ ਫ੍ਰੈਂਡਜ਼ ਨਾਲ ਉਸ ਨੇ ਇੰਸਟਾ ਅਕਾਊਂਟ ਉੱਤੇ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸਕਾਰਫ ਨਾਲ ਆਪਣਾ ਚਿਹਰਾ ਲੁਕੋਈ ਦਿੱਸ ਰਹੀ ਤੇ ਫ੍ਰੈਂਡਜ਼ ਨਾਲ ਨੈਨੀਤਾਲ ਦੇ ਬਾਜ਼ਾਰ 'ਚ ਘੁੰਮ ਰਹੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ ਵਿੱਚ ਲਿਖਿਆ, ‘‘ਇਨ੍ਹਾਂ ਕਿਊਟੀਜ਼ ਨਾਲ ਨੈਨੀਤਾਲ 'ਚ ਛੋਟਾ ਜਿਹਾ ਮੋਮੋਜ਼ ਐਡਵੈਂਚਰ।”
ਦਰਅਸਲ ਉਹ ਇਥੇ ਆਪਣੀ ਵੈੱਬ ਸੀਰੀਜ਼ ‘ਮਿਸਿਜ਼ ਸੀਰੀਅਲ ਕਿਲਰ’ ਦੀ ਸ਼ੂਟਿੰਗ ਲਈ ਆਈ ਹੈ। ਫਿਲਮ ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਮੁੰਬਈ ਵਿੱਚ ਹੋਣੀ ਹੈ। ਇਸ ਵਿੱਚ ਉਸ ਦੇ ਆਪੋਜ਼ਿਟ ਮਨੋਜ ਵਾਜਪਾਈ ਹੋਣਗੇ। ਜਾਣਕਾਰ ਸੂਤਰਾਂ ਅਨੁਸਾਰ ਜੈਕਲੀਨ ਨੂੰ ਨੈਨੀਤਾਲ ਦੀਆਂ ਸ਼ਾਂਤ ਵਾਦੀਆਂ ਬਹੁਤ ਪਸੰਦ ਆਈਆਂ। ਪਹਾੜਾਂ ਦੀ ਕੁਦਰਤੀ ਸੁੰਦਰਤਾ ਨੇ ਉਸ ਦਾ ਮਨ ਮੋਹ ਲਿਆ, ਜਿਸ ਤੋਂ ਬਾਅਦ ਜੈਕਲੀਨ ਅਚਾਨਕ ਅਧਿਆਤਮਕ ਨਗਰੀ ਦਵਾਰਹਾਟ ਪਹੁੰਚ ਗਈ ਅਤੇ ਵਿਸ਼ਵ ਪ੍ਰਸਿੱਧ ਮਹਾਵਤਾਰ ਬਾਬਾ ਦੀ ਗੁਫਾ 'ਚ ਧਿਆਨ ਵੀ ਲਾਇਆ। ਦੇਰ ਸ਼ਾਮ ਉਹ ਉਥੋਂ ਆਪਣੇ ਹੋਟਲ ਪਰਤੀ। ਉਹ ਸੁਸ਼ਾਂਤ ਸਿੰਘ ਰਾਜਪੂਤ ਨਾਲ ਫਿਲਮ ‘ਡ੍ਰਾਈਵ’ ਵਿੱਚ ਆਏਗੀ। ਇਸ ਦੀ ਰਿਲੀਜ਼ ਕਈ ਵਾਰ ਟਲ ਚੁੱਕੀ ਹੈ। ਇਸ ਤੋਂ ਇਲਾਵਾ ਉਹ ਅਨੀਸ ਬਜ਼ਮੀ ਦੇ ਡਾਇਰੈਕਸ਼ਨ ਵਿੱਚ ਬਣ ਰਹੀ ਫਿਲਮ ‘ਆਂਖੇ’ ਦਾ ਰੀਮੇਕ ਵੀ ਕਰ ਰਹੀ ਹੈ।

Have something to say? Post your comment