Welcome to Canadian Punjabi Post
Follow us on

18

October 2019
ਮਨੋਰੰਜਨ

ਤਪਦੀ ਧੁੱਪ ਵਿੱਚ ਅਮਾਇਰਾ ਦਸਤੂਰ ਨੇ ‘ਪ੍ਰਸਥਾਨਮ’ ਦੀ ਸ਼ੂਟਿੰਗ ਕੀਤੀ

June 18, 2019 12:36 PM

ਫਿਲਮਾਂ ਵਿੱਚ ਸਿਤਾਰੇ ਭਾਵੇਂ ਚਮਕਦੇ ਅਤੇ ਖੂਬਸੂਰਤ ਦਿਸਣ, ਪਰ ਸ਼ੂਟਿੰਗ ਦੇ ਦੌਰਾਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਹੈ। ਅਭਿਨੇਤਰੀ ਅਮਾਇਰਾ ਦਸਤੂਰ ਤੇਲਗੂ ਫਿਲਮ ਦੀ ਹਿੰਦੀ ਰੀਮੇਕ ‘ਪ੍ਰਸਥਾਨਮ’ ਵਿੱਚ ਕੰਮ ਕਰ ਰਹੀ ਹੈ। ਇਸ ਫਿਲਮ ਵਿੱਚ ਸੰਜੇ ਦੱਤ, ਅਲੀ ਫਜ਼ਲ, ਜੈਕੀ ਸ਼ਰਾਫ ਅਤੇ ਮਨੀਸ਼ਾ ਕੋਇਰਾਲਾ ਆਦਿ ਕਲਾਕਾਰ ਹਨ। ਇੰਨੇ ਸੀਨੀਅਰ ਕਲਾਕਾਰਾਂ ਦੇ ਵਿੱਚ ਅਮਾਇਰਾ ਆਪਣੇ ਕੰਮ ਵਿੱਚ ਕੋਈ ਕਸਰ ਛੱਡਣਾ ਚਾਹੁੰਦੀ ਸੀ। ਇਸ ਫਿਲਮ ਦੇ ਇੱਕ ਰੋਮਾਂਟਿਕ ਗੀਤ ਨੂੰ ਉਸ ਨੇ ਤਿੰਨ ਦਿਨਾਂ ਵਿੱਚ ਤਿੱਖੀ ਧੁੱਪ ਅਤੇ ਗਰਮੀ ਵਿੱਚ ਸ਼ੂਟ ਕੀਤਾ ਹੈ।
ਗਾਣੇ ਵਿੱਚ ਅਮਾਇਰਾ ਦੇ ਨਾਲ ਅਲੀ ਵੀ ਹੈ। ਉਸ ਦੀ ਸ਼ੂਟਿੰਗ ਫਤਿਹਪੁਰ ਸੀਕਰੀ ਅਤੇ ਆਗਰਾ ਦੀਆਂ ਪ੍ਰਸਿੱਧ ਇਤਿਹਾਸਕ ਯਾਦਗਾਰਾਂ ਵਿੱਚ ਹੋਈ ਹੈ। ਉੱਤਰ ਭਾਰਤ ਦੀ ਭਿਆਨਕ ਗਰਮੀ ਨੂੰ ਸਹਿਣਾ ਅਮਾਇਰਾ ਲਈ ਬੜਾ ਔਕੜ ਭਰਿਆ ਅਨੁਭਵ ਸੀ। ਬਕੌਲ ਅਮਾਇਰਾ, ‘‘ਇਸ ਫਿਲਮ ਦੀ ਸ਼ੂਟਿੰਗ ਮੇਰੇ ਲਈ ਕਾਫੀ ਮੁਸ਼ਕਲ ਰਹੀ। ਮੈਂ ਹਾਲਾਤਾਂ ਦੇ ਅਨੁਸਾਰ ਕੰਮ ਕੀਤਾ ਹੈ, ਪਰੰਤੂ ਇੰਨੀ ਗਰਮੀ ਨੂੰ ਸਹਿਣ ਕਰਨਾ ਮੇਰੇ ਲਈ ਕਾਫੀ ਬੁਰਾ ਅਨੁਭਵ ਰਿਹਾ।”

Have something to say? Post your comment