Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਮਨੋਰੰਜਨ

‘ਮਣੀਕਰਣਿਕਾ’ ਵਿੱਚ ਕੰਗਨਾ ਦਾ ਰੋਮਾਂਟਿਕ ਗੀਤ

October 09, 2018 07:58 AM

ਕੰਗਨਾ ਰਣੌਤ ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ‘ਮਣੀਕਰਣਿਕਾ’ ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਵਾਰ ਨਿਰਦੇਸ਼ਨ ਦੀ ਕਮਾਨ ਉਸ ਦੇ ਹੱਥਾਂ 'ਚ ਹੈ।
ਹੁਣੇ ਜਿਹੇ ਫਿਲਮ ਲਈ ਕੰਗਨਾ ਤੇ ਜੀਸ਼ੂ ਸੇਨਗੁਪਤਾ 'ਤੇ ਇੱਕ ਰੋਮਾਂਟਿਕ ਗੀਤ ਫਿਲਮਾਇਆ ਗਿਆ ਹੈ। ਗੀਤ ਦੀ ਪੂਰੀ ਸ਼ੂਟਿੰਗ ਇੱਕ ਹੀ ਦਿਨ ਵਿੱਚ ਨਿਪਟਾ ਲਈ ਗਈ, ਜਿਸ ਨੂੰ ਸਰੋਜ ਖਾਨ ਨੇ ਕੋਰੀਓਗਰਾਫ ਕੀਤਾ ਹੈ। ਇਸ ਤੋਂ ਪਹਿਲਾਂ ਫਿਲਮ ‘ਤਨੂ ਵੈਡਸ ਮਨੂ’ ਸੀਰੀਜ਼ ਦੀਆਂ ਫਿਲਮਾਂ 'ਚ ਵੀ ਸਰੋਜ ਨਾਲ ਕੰਗਨਾ ਕੰਮ ਕਰ ਚੁੱਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਗੀਤ ਦੀ ਸ਼ੂਟਿੰਗ ਤੋਂ ਪਹਿਲਾਂ ਕਲਾਕਾਰਾਂ ਨੇ ਇੱਕ ਹਫਤੇ ਤੱਕ ਇਸ ਦੀ ਰਿਹਰਸਲ ਕੀਤੀ ਸੀ। ਫਿਰ ਵੀ ਇੱਕ ਦਿਨ ਵਿੱਚ ਇਸ ਦੀ ਸ਼ੂਟਿੰਗ ਪੂਰੀ ਕਰਨਾ ਇੱਕ ਵੱਡਾ ਚੈਲੇਂਜ ਸੀ ਕਿਉਂਕਿ ਫਿਲਮ ਦੇ ਹੋਰ ਸੀਨਜ਼ ਦੀ ਹੀ ਤਰ੍ਹਾਂ ਇਸ ਨੂੰ ਵੀ ਇੱਕ ਸ਼ਾਨਦਾਰ ਸੈੱਟ 'ਤੇ ਫਿਲਮਾਇਆ ਜਾਣਾ ਸੀ।
ਗੀਤ ਦੀ ਸ਼ੂਟਿੰਗ ਅੱਧੀ ਰਾਤ ਤੋਂ ਬਾਅਦ ਜਾ ਕੇ ਪੂਰੀ ਹੋਈ, ਜਿਸ ਲਈ ਕੰਗਨਾ, ਸਰੋਜ, ਜੀਸ਼ੂ ਤੇ ਪੂਰੀ ਟੀਮ ਨੇ ਖੂਬ ਮਿਹਨਤ ਕੀਤੀ ਸੀ ਅਤੇ ਉਹ ਸਾਰੇ ਖੁਸ਼ ਹਨ ਕਿ ਸਭ ਕੁਝ ਚੰਗੀ ਤਰ੍ਹਾਂ ਨਾਲ ਸਮੇਂ 'ਤੇ ਹੋ ਗਿਆ। ਇਸ ਗੀਤ ਲਈ ਇੱਕ ਲਾਇਬਰੇਰੀ ਵੀ ਬਣਾਈ ਗਈ ਸੀ ਕਿਉਂਕਿ ਰਾਜਾ ਗੰਗਾਧਰ ਰਾਓ (ਰਾਣੀ ਲਕਸ਼ਮੀ ਬਾਈ ਦੇ ਪਤੀ ਜਿਸ ਦੀ ਭੂਮਿਕਾ ਜੀਸ਼ੂ ਸੇਨਗੁਪਤਾ ਨਿਭਾਅ ਰਿਹਾ ਹੈ) ਕੋਲ ਉਸ ਸਮੇਂ ਏਸ਼ੀਆ ਦੀਆਂ ਤੋਂ ਵੱਡੀਆਂ ਲਾਇਬਰੇਰੀਆਂ 'ਚੋਂ ਇੱਕ ਲਾਇਬਰੇਰੀ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ