Welcome to Canadian Punjabi Post
Follow us on

03

July 2020
ਖੇਡਾਂ

ਡੈਕਵਰਥ ਲੂਈਸ ਨਿਯਮ ਨਾਲ ਹੀ ਸਹੀ, ਭਾਰਤ ਨੇ ਪਾਕਿ ਨੂੰ ਫਿਰ ਹਰਾਇਆ

June 17, 2019 09:13 AM

* ਵਰਲਡ ਕ੍ਰਿਕਟ ਵਿੱਚ ਪਾਕਿ ਦੀ ਭਾਰਤ ਤੋਂ ਹਾਰ ਦਾ ਸਿਲਸਿਲਾ ਜਾਰੀ

ਮਾਨਚੈਸਟਰ, 16 ਜੂਨ, (ਪੋਸਟ ਬਿਊਰੋ)- ਵਰਲਡ ਕ੍ਰਿਕਟ ਕੱਪ ਦੇ ਐਤਵਾਰ ਦੇ ਮੈਚ ਵਿੱਚ ਪਕਿਸਤਾਨ ਵਿਰੁੱਧ 'ਮੈਨ ਆਫ ਦਿ ਮੈਚ' ਬਣੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਇਕ ਹੋਰ ਸ਼ਾਨਦਾਰ ਸੈਂਕੜੇ ਨਾਲ ਵੱਡਾ ਸਕੋਰ ਬਣਾਉਣ ਵਾਲੇ ਭਾਰਤ ਨੇ ਪਾਕਿਸਤਾਨ ਨੂੰ ਡਕਵਰਥ ਲੂਈਸ ਨਿਯਮ ਨਾਲ 89 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਵਿਸ਼ਵ ਕੱਪ ਵਿਚ ਆਪਣੇ ਇਸ ਪੁਰਾਣੇ ਵਿਰੋਧੀ ਦੇ ਖਿਲਾਫ ਜੇਤੂ ਮੁਹਿੰਮ 7-0ਤੱਕ ਪੁਚਾ ਦਿੱਤੀ ਹੈ। ਭਾਰਤੀ ਕ੍ਰਿਕਟ ਟੀਮ ਨੇ ਵਰਲਡ ਕੱਪ ਵਿਚ ਹਮੇਸ਼ਾ ਪਾਕਿਸਤਾਨ ਨੂੰ ਹਰਾਇਆ ਹੈ ਅਤੇ ਅੱਜ ਵੀ ਇਹ ਸਿਲਸਿਲਾ ਜਾਰੀ ਰੱਖਿਆ ਹੈ।
ਵਰਨਣ ਯੋਗ ਹੈ ਕਿ ਭਾਰਤੀ ਟੀਮ ਨੇ ਮੈਚ ਵਿੱਚ 336 ਦੌੜਾਂ ਬਣਾਈਆਂ ਸਨ। ਜਵਾਬ ਵਿਚ ਪਾਕਿਸਤਾਨ ਨੇ ਜਦੋਂ 35 ਓਵਰਾਂ ਵਿਚ 6 ਵਿਕਟਾਂ ਉੱਤੇ 166 ਦੌੜਾਂ ਬਣਾਈਆਂ ਤਾਂ ਮੀਂਹ ਆ ਗਿਆ ਸੀ। ਇਸ ਪਿੱਛੋਂਦੋਬਾਰਾ ਖੇਡ ਸ਼ੁਰੂ ਹੋਣ ਉੱਤੇ ਪਾਕਿਸਤਾਨ ਨੂੰ 40 ਓਵਰਾਂ ਵਿਚ 302 ਦੌੜਾਂ, ਭਾਵ ਬਾਕੀ ਬਚਦੇ ਸਿਰਫ 5 ਓਵਰਾਂ ਵਿਚ 136 ਦੌੜਾਂ ਦਾ ਟੀਚਾ ਮਿਲ ਗਿਆ। ਪਾਕਿਸਤਾਨੀ ਟੀਮ ਕੁੱਲ ਮਿਲਾ ਕੇ 6 ਵਿਕਟਾਂ ਉੱਤੇ 212 ਦੌੜਾਂ ਹੀ ਬਣਾ ਸਕੀ ਅਤੇ ਇਸ ਤਰ੍ਹਾਂ ਭਾਰਤ ਨੇ ਸਟਾਰ ਸਪੋਰਟਸ ਚੈਨਲ ਵੱਲੋਂ ਬਣਾਈ ਗਈ ਇਕ ਵਿਵਾਦਤ ਐਡ ਨੂੰ ਇਕ ਤਰ੍ਹਾਂ ਸਹੀ ਸਾਬਤ ਕਰ ਦਿੱਤਾ, ਜਿਸ ਵਿਚ ਭਾਰਤ ਨੂੰ ਪਾਕਿਸਤਾਨ ਦਾ ਬਾਪ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਪ੍ਰਸੰਸਕਾਂ ਨੇ ਪਾਕਿਸਤਾਨ ਉੱਤੇ ਜਿੱਤ ਦੇ ਨਾਲ ਇਸ ਦਿਨ 'ਫਾਦਰਜ਼ ਡੇਅ' ਦਾ ਜਸ਼ਨ ਵੀ ਮਨਾਉਣਾ ਸ਼ੁਰੂ ਕਰ ਦਿੱਤਾ।  
ਪਾਕਿਸਤਾਨੀ ਟੀਮ ਵੱਲੋਂ ਸਿਰਫ ਵਿਚ ਇਕ ਮੌਕਾ ਪੇਸ਼ ਹੋਇਆ ਸੀ, ਜਦੋਂ ਭਾਰਤ ਥੋੜ੍ਹਾ ਪ੍ਰੇਸ਼ਾਨੀ ਵਿਚ ਦਿਸਿਆ ਸੀ। ਫਖਰ ਜ਼ਮਾਨ (62) ਅਤੇ ਬਾਬਰ ਆਜ਼ਮ (48) ਨੇ ਦੂਸਰੀ ਵਿਕਟ ਲਈ 104 ਦੌੜਾਂ ਜੋੜ ਕੇ ਭਾਰਤੀ ਦਰਸ਼ਕਾਂ ਨੂੰ ਕੁਝ ਦਬਾਅ ਵਿਚ ਲਿਆ ਦਿੱਤਾ ਸੀ, ਪਰ ਭਾਰਤੀ ਗੇਂਦਬਾਜ਼ਾਂ ਨੇ ਫਿਰ 12 ਦੌੜਾਂ ਦੇ ਅੰਦਰ 4 ਵਿਕਟਾਂ ਖਿੱਚ ਕੇ ਸ਼ਾਨਦਾਰ ਵਾਪਸੀ ਕਰ ਲਈ ਅਤੇ ਪਾਕਿਸਤਾਨੀ ਟੀਮ ਮਾਯੂਸ ਜਿਹੀ ਹੋ ਗਈ।
ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਹਿੱਟਮੈਨ ਰੋਹਿਤ ਸ਼ਰਮਾ (140) ਦੇ ਜ਼ਬਰਦਸਤ ਸੈਂਕੜੇ ਤੇ ਕਪਤਾਨ ਵਿਰਾਟ ਕੋਹਲੀ (77) ਅਤੇ  ਓਪਨਰ ਲੋਕੇਸ਼ ਰਾਹੁਲ (57) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਭਾਰਤੀ ਟੀਮ 50 ਓਵਰਾਂ ਵਿਚ 5 ਵਿਕਟਾਂ ਉੱਤੇ 336 ਦੌੜਾਂ ਦਾ ਵੱਡਾ ਸਕੋਰ ਬਣਾ ਚੁੱਕੀ ਸੀ। ਭਾਰਤ ਦੇ ਖੇਡਣ ਵੇਲੇ 46æ4 ਓਵਰਾਂਪਿੱਛੋਂ ਮੀਂਹ ਪੈਣ ਦੇ ਕਾਰਨ ਕਰੀਬ 50 ਮਿੰਟ ਖੇਡ ਰੁਕੀ ਰਹੀ, ਪਰ ਓਵਰਾਂ ਦਾ ਕੱਟ ਨਹੀਂਲੱਗਾ ਤੇ 50 ਓਵਰ ਪੂਰੇ ਕਰ ਲਏ ਗਏ।ਰੋਹਿਤ ਸ਼ਰਮਾ ਨੇ ਆਪਣਾ 24ਵਾਂ ਸੈਂਕੜਾ ਬਣਾਇਆ ਅਤੇ ਵਿਰਾਟ ਕੋਹਲੀ ਨੇ ਵਨ ਡੇਅ ਕ੍ਰਿਕਟ ਵਿਚ 11 ਹਜ਼ਾਰ ਰੰਨ ਪੂਰੇ ਕਰ ਲਏ। ਵਿਰਾਟ ਇਸਦੇ ਨਾਲ ਸਭ ਤੋਂ ਤੇਜ਼ 11 ਹਜ਼ਾਰੀ ਵੀ ਹੋ ਗਿਆ। ਰੋਹਿਤ ਸ਼ਰਮਾ ਨੇ ਰਾਹੁਲ ਨਾਲ ਓਪਨਿੰਗ ਦੀ ਸਾਂਝ ਵਿਚ 136 ਦੌੜਾਂ ਅਤੇ ਵਿਰਾਟ ਨਾਲ ਦੂਜੀ ਵਿਕਟ ਲਈ ਸਾਂਝ ਵਿਚ 98 ਦੌੜਾਂ ਜੋੜੀਆਂ। ਉਸ ਨੇ ਪੰਡਯਾ ਦੇ ਨਾਲ ਤੀਜੀ ਵਿਕਟ ਲਈ 51 ਦੌੜਾਂ ਦੀ ਸਾਂਝ ਕਰ ਕੇ ਆਪਣਾ ਪਹਿਲਾ ਵਿਸ਼ਵ ਕੱਪ ਅਰਧ ਸੈਂਕੜਾ ਬਣਾਇਆ ਅਤੇ 78 ਗੇਂਦਾਂ ਉੱਤੇ 57 ਦੌੜਾਂ ਵਿਚ 3 ਚੌਕੇ ਅਤੇ 2 ਛੱਕੇ ਲਾਏ। ਫਿਰ ਉਸ ਨੇ ਇਸ ਵਿਸ਼ਵ ਕੱਪ ਵਿਚ ਆਪਣਾ ਦੂਜਾ ਸੈਂਕੜਾ ਤੇ ਕੁਲ 24ਵਾਂ ਸੈਂਕੜਾ ਬਣਾਇਆ ਅਤੇ ਆਪਣੀ ਧਾਂਕ ਜਮਾ ਦਿੱਤੀ। 
ਪਾਕਿਸਤਾਨ ਨੇ ਇਸ ਮੁਕਾਬਲੇ ਵਿਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਦਾ ਫੈਸਲਾ ਕੀਤਾ। ਉਸ ਦੀ ਫੀਲਡਿੰਗ ਕਾਫੀ ਖਰਾਬ ਸੀ ਤੇ ਉਸ ਨੇ ਰੋਹਿਤ ਤੇ ਰਾਹੁਲ ਨੂੰ ਰਨ ਆਊਟ ਕਰਨ ਦੇ ਮੌਕੇ ਗੁਆਏ, ਜਿਨ੍ਹਾਂ ਦਾ ਲਾਭਉਠਾ ਕੇ ਰੋਹਿਤ ਨੇ ਸੈਂਕੜਾ ਤੇ ਰਾਹੁਲ ਨੇ ਅਰਧ ਸੈਂਕੜਾ ਬਣਾ ਲਿਆ। ਵਹਾਬ ਰਿਆਜ਼ ਨੇ ਰਾਹੁਲ ਨੂੰ ਬਾਬਰ ਆਜ਼ਮ ਦੇ ਹੱਥੋਂ ਕੈਚ ਕਰਵਾ ਲਿਆ, ਪਰ ਉਸ ਤੋਂ ਬਾਅਦ ਰੋਹਿਤ ਅਤੇ ਵਿਰਾਟ ਦੀ ਸ਼ਾਨਦਾਰ ਸਾਂਝ ਹੋ ਗਈ। ਇਸ ਦਾ ਅੰਤ ਰੋਹਿਤ ਦੇ ਸਕੂਪ ਸ਼ਾਟ ਨਾਲ ਹੋਇਆ, ਜਦੋਂ ਉਸ ਨੇ ਹਸਨ ਅਲੀ ਦੀ ਗੇਂਦਤੋਂ ਰਿਆਜ਼ ਨੂੰ ਕੈਚ ਦੇ ਦਿੱਤਾ। ਪੰਡਯਾ ਨੇ ਆਕੇਕੁਝ ਜ਼ੋਰਦਾਰ ਸ਼ਾਟ ਖੇਡੇ ਤੇ 19 ਗੇਂਦਾਂ ਵਿਚ 2 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 26 ਦੌੜਾਂ ਬਣਾਈਆਂ,ਪਰ ਉਹ ਛੇਤੀ ਹੀ ਕੈਚ ਦੇ ਬੈਠਾ। ਮਹਿੰਦਰ ਸਿੰਘ ਧੋਨੀ ਵੀ ਬਹੁਤੀ ਦੇਰ ਕ੍ਰੀਜ਼ ਉੱਤੇਨਹੀਂ ਰਿਹਾ ਅਤੇ ਇਕੋ ਦੌੜ ਬਣਾ ਕੇ ਕੈਚ ਆਊਟ ਹੋ ਗਿਆ। ਇਸ ਦੌਰਾਨ ਵਿਰਾਟ ਕੋਹਲੀ ਨੇ ਵੰਨ ਡੇਅ ਵਿਚ 11 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਤੇ ਇਹ ਪ੍ਰਾਪਤੀਕਰਨ ਵਾਲਾ ਉਹ ਭਾਰਤ ਦਾ ਤੀਜਾ ਤੇ ਦੁਨੀਆ ਦਾ ਨੌਵਾਂ ਬੱਲੇਬਾਜ਼ ਬਣ ਗਿਆ। 
ਭਾਰਤੀ ਪਾਰੀ ਦੀਆਂ 300 ਦੌੜਾਂ ਹੋਣ ਉੱਤੇ 47ਵੇਂ ਓਵਰ ਵਿੱਚ ਮੀਂਹ ਪੈਣ ਨਾਲ ਖੇਡ ਰੁਕ ਗਈ। ਦੁਬਾਰਾ ਸ਼ੁਰੂ ਹੋਣ ਪਿੱਛੋਂ ਤੇਜ਼ ਬਾਊਂਸਰ ਉੱਤੇ ਵਿਰਾਟ ਕੈਚ ਦੇ ਬੈਠਾ। ਆਪਣਾ ਪਹਿਲਾ ਮੈਚ ਖੇਡ ਰਹੇ ਵਿਜੇ ਸ਼ੰਕਰ ਨੇ 15 ਗੇਂਦਾਂ ਉੱਤੇ ਅਜੇਤੂ 15 ਦੌੜਾਂ ਤੇ ਕੇਦਾਰ ਜਾਧਵ ਨੇ 8 ਗੇਂਦਾਂ ਉੱਤੇ ਅਜੇਤੂ 9 ਦੌੜਾਂ ਬਣਾ ਕੇ ਭਾਰਤੀ ਸਕੋਰ ਨੂੰ 336 ਤਕ ਲਿਆਂਦਾ। ਪਾਕਿਸਤਾਨੀ ਗੇਂਦਬਾਜ਼ਾਂ ਨੇ ਡੈੱਥ ਓਵਰਾਂ ਵਿਚ ਚੰਗੀ ਵਾਪਸੀ ਕੀਤੀ ਤੇ ਭਾਰਤ ਨੂੰ 350 ਤਕ ਨਹੀਂ ਜਾਣ ਦਿੱਤਾ। ਆਮਿਰ ਨੇ 10 ਓਵਰਾਂ ਵਿਚ 47 ਦੌੜਾਂ ਉੱਤੇ 3 ਵਿਕਟਾਂ ਲਈਆਂ, ਰਿਆਜ਼ ਨੇ 10 ਓਵਰਾਂ ਵਿਚ 71 ਦੌੜਾਂ ਉੱਤੇ ਇਕ ਤੇ ਹਸਨ ਅਲੀ ਨੇ 9 ਓਵਰਾਂ ਵਿਚ 84 ਦੌੜਾਂ ਉੱਤੇ ਇਕ ਵਿਕਟ ਲਈ, ਪਰ ਇਸਦੇ ਨਾਲ ਹੀ ਉਹ ਵਿਸ਼ਵ ਕੱਪ ਵਿਚ ਪਾਕਿਸਤਾਨ ਦਾ ਸਭ ਤੋਂ ਮਹਿੰਗਾ ਗੇਂਦਬਾਜ਼ ਬਣ ਗਿਆ। 

Have something to say? Post your comment
ਹੋਰ ਖੇਡਾਂ ਖ਼ਬਰਾਂ
ਜਿੰਬਾਬਵੇ ਕ੍ਰਿਕਟ ਬੋਰਡ ਉਤੇ ਟਿੱਪਣੀ ਕਾਰਨ ਬ੍ਰਾਇਨ ਸਟੈ੍ਰਂਗ ਦਾ ਕੈਰੀਅਰ ਬਰਬਾਦ
ਸੈਮੀ ਨੇ ਨਸਲੀ ਉਪ ਨਾਂ ਉਤੇ ਆਈ ਪੀ ਐਲ ਟੀਮ ਦੇ ਖਿਡਾਰੀਆਂ ਤੋਂ ਮੁਆਫੀ ਦੀ ਮੰਗ ਕੀਤੀ
ਸਚਿਨ ਨੂੰ ਆਊਟ ਕਰਨ ਪਿੱਛੋਂ ਮੈਨੂੰ ਤੇ ਅੰਪਾਇਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ : ਬ੍ਰੇਸਨੇਨ
ਆਈ ਓ ਸੀ ਦੇ ਮੁਖੀ ਨੇ ਕਿਹਾ : 2021 ਵਿੱਚ ਟੋਕੀਓ ਓਲੰਪਿਕ ਨਾ ਹੋਈਆਂ ਤਾਂ ਰੱਦ ਹੋ ਜਾਣਗੀਆਂ
ਵਿਰਾਟ ਕੋਹਲੀ ਵੱਲੋਂ ਖ਼ੁਲਾਸਾ: ਟੀਮ 'ਚ ਸ਼ਾਮਲ ਕਰਨ ਲਈ ਰਿਸ਼ਵਤ ਮੰਗੀ ਗਈ ਸੀ
ਅੰਡਰ-17 ਫੀਫਾ ਮਹਿਲਾ ਵਿਸ਼ਵ ਕੱਪ ਅਗਲੇ ਸਾਲ ਭਾਰਤ ਵਿੱਚ 2021 ਵਾਲੇ ਵੰਨ ਡੇ ਮਹਿਲਾ ਵਿਸ਼ਵ ਕੱਪ ਲਈ ਭਾਰਤ ਨੂੰ ਟਿਕਟ ਮਿਲੀ
ਮਹਿਲਾ ਕ੍ਰਿਕਟ ਵਰਲਡ ਕੱਪ : ਭਾਰਤੀ ਟੀਮ ਦਾ ਸੁਫਨਾ ਫਾਈਨਲ ਵਿੱਚ ਟੁੱਟਿਆ
ਭਾਰਤੀ ਖਿਡਾਰੀ ਪੰਘਾਲ ਮੁੱਕੇਬਾਜ਼ੀ ਰੈਂਕਿੰਗ ਦੇ ਨੰਬਰ ਇੱਕ ਬਣੇ
ਭਾਰਤ ਨੇ ਤੀਜਾ ਇਕ ਦਿਨਾਂ ਮੈਚ `ਚ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ, ਕੀਤਾ ਸੀਰੀਜ਼ `ਤੇ ਕਬਜ਼ਾ, ਰੋਹਿਤ ਨੇ ਠੋਕਿਆ ਸੈਂਕੜਾ