Welcome to Canadian Punjabi Post
Follow us on

19

March 2024
 
ਮਨੋਰੰਜਨ

ਖੁਦ ਨੂੰ ਦੁਹਰਾਉਣਾ ਨਹੀਂ ਚਾਹੁੰਦੀ : ਸਿਆਨੀ ਗੁਪਤਾ

June 12, 2019 09:21 AM

‘ਤਾਸ਼ੇਰ ਦੇਸ਼' ਵਰਗੀ ਐਵਾਰਡ ਜੇਤੂ ਬੰਗਾਲੀ ਫਿਲਮ ਤੋਂ ਐਕਟਿੰਗ ਕਰੀਅਰ ਸ਼ੁਰੂ ਕਰ ਚੁੱਕੀ ਸਿਆਨੀ ਗੁਪਤਾ ਦੀ ਬਾਲੀਵੁੱਡ ਵਿੱਚ ਪਛਾਣ ਫਿਲਮ ‘ਮਾਰਗ੍ਰਿਟਾ : ਵਿਦ ਏ ਸਟ੍ਰਾਅ’ ਵਿੱਚ ਖਾਨੁਮ ਨਾਂਅ ਦਾ ਗੇ ਕਿਰਦਾਰ ਨਿਭਾਉਣ ਤੋਂ ਬਾਅਦ ਬਣੀ। ਉਸ ਪਿੱਛੋਂ ਉਹ ‘ਫੈਨ', ‘ਜੌਲੀ ਐੱਲ ਐੱਲ ਬੀ 2’, ‘ਪਾਰਚਡ’, ‘ਬਾਰ ਬਾਰ ਦੇਖੋ’, ‘ਜੱਗਾ ਜਾਸੂਸ’, ‘ਫੁਕਰੇ ਰਿਟਰਨਸ’ ਤੋਂ ਇਲਾਵਾ ਦੋ ਕੌਮਾਂਤਰੀ ਫਿਲਮਾਂ ‘ਦਿ ਹੰਗਰੀ’ ਅਤੇ ਡਾਰਕਨੈਸ ਵਿਜ਼ੀਬਲ’ ਵਿੱਚ ਨਜ਼ਰ ਆ ਚੁੱਕੀ ਹੈ। ਫਿਰ ਉਹ ਵੈੱਬ ਸੀਰੀਜ਼ ‘ਇਨਸਾਈਡ ਐੱਜ’ ਵਿੱਚ ਨਜ਼ਰ ਆਈ ਤਾਂ ਅੱਜ ਵੀ ਉਸ ਦੇ ਹੱਥ 'ਚ ਕੁਝ ਫਿਲਮਾਂ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ?
- ਮੈਂ ਕੋਲਕਾਤਾ ਤੋਂ ਹਾਂ। ਮੈਂ ਸਾਲ ਅੱਠ ਮਹੀਨਿਆਂ ਦੀ ਸੀ ਤਾਂ ਉਦੋਂ ਤੋਂ ਮੇਰੇ ਪਿਤਾ ਗੀਤਕਾਰ, ਗਾਇਕ ਤੇ ਸੰਗੀਤਕਾਰ ਕਮਲ ਗੁਪਤਾ, ਜੋ ਆਲ ਇੰਡੀਆ ਰੇਡੀਓ 'ਤੇ ਕੰਮ ਕਰ ਰਹੇ ਸਨ ਅਤੇ ਭਾਰਤ ਦੇ ਪਹਿਲੇ ਥੀਏਟਰ ਗਰੁੱਪ ‘ਬਹੁਰੂਪੀ’ ਨਾਲ ਜੁੜੇ ਹੋਏ ਸਨ, ਨੇ ਮੈਨੂੰ ਪ੍ਰਫਾਰਮਿੰਗ ਆਰਟਸ ਤੇ ਡਾਂਸ ਸਕੂਲ ਵਿੱਚ ਦਾਖਲਾ ਦਿਵਾ ਦਿੱਤਾ ਸੀ। ਮੇਰੀ ਮੰਮੀ ਮੈਤ੍ਰੇਈ ਬੀ ਐੱਸ ਐੱਨ ਐੱਲ ਵਿੱਚ ਕੰਮ ਕਰਦੀ ਸੀ। ਉਹ ਰਿਟਾਇਰ ਹੋ ਚੁੱਕੀ ਹੈ। ਉਨ੍ਹਾਂ ਨੂੰ ਇਨ੍ਹਾਂ ਕੰਮਾਂ 'ਚ ਦਿਲਚਸਪੀ ਨਹੀਂ ਸੀ। ਉਹ ਨਹੀਂ ਚਾਹੁੰਦੀ ਸੀ ਕਿ ਮੈਂ ਅਭਿਨੈ ਦੇ ਖੇਤਰ ਨਾਲ ਜੁੜਾਂ, ਜਦ ਕਿ ਮੇਰੇ ਪਾਪਾ ਮੈਨੂੰ ਡਾਂਸਰ ਦੇ ਨਾਲ ਅਦਾਕਾਰਾ ਬਣਾਉਣਾ ਚਾਹੁੰਦੇ ਸਨ। ਅੱਜ ਐਕਟਿੰਗ ਦੀ ਦੁਨੀਆ 'ਚ ਮੈਂ ਆਪਣੇ ਪਾਪਾ ਦੇ ਸੁਫਨਿਆਂ ਨੂੰ ਜੀਅ ਰਹੀ ਹਾਂ। ਮੈਂ ਬਚਪਨ ਤੋਂ ਹੀ ਅਦਾਕਾਰਾ ਬਣਨਾ ਚਾਹੁੰਦੀ ਸੀ, ਪਰ ਇਸਦਾ ਕਾਰਨ ਮੈਨੂੰ ਖੁਦ ਨਹੀਂ ਪਤਾ।
* ਕੀ ਤੁਸੀਂ ਮੰਨਦੇ ਹੋ ਕਿ ਤੁਹਾਡੇ ਕਰੀਅਰ ਵਿੱਚ ਸ਼ੁਰੂ ਤੋਂ ਉਥਲ-ਪੁਥਲ ਰਹੀ ਹੈ?
- ਨਹੀਂ, ਮੇਰੇ ਕਰੀਅਰ ਵਿੱਚ ਕਦੇ ਵੀ ਕਿਸੇ ਤਰ੍ਹਾਂ ਦੀ ਉਥਲ-ਪੁਥਲ ਨਹੀਂ ਰਹੀ, ਸਗੋਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਪਿਛਲੇ ਤਿੰਨ ਸਾਲਾਂ ਦੇ ਵਕਫੇ 'ਚ ਮੇਰੇ ਕਰੀਅਰ ਵਿੱਚ ਕਾਫੀ ਰਚਨਾਤਮਕਤਾ ਰਹੀ, ਇਸ ਦੌਰਾਨ ਮੈਂ ਕਾਫੀ ਬਿਹਤਰੀਨ ਕੰਮ ਕੀਤੇ। ਮੈਂ ਚੰਗੇ ਨਿਰਦੇਸ਼ਕਾਂ ਨਾਲ ਚੰਗੀਆਂ ਫਿਲਮਾਂ ਕੀਤੀਆਂ। ਕੁਝ ਫਿਲਮਾਂ ਕਾਫੀ ਸਫਲ ਰਹੀਆਂ, ਕੁਝ ਨਹੀਂ, ਪਰ ਪ੍ਰਮਾਤਮਾ ਦੀ ਕਿਰਪਾ ਨਾਲ ਹਰ ਫਿਲਮ ਵਿੱਚ ਮੇਰੇ ਅਭਿਨੈ ਨੂੰ ਸ਼ਲਾਘਾ ਮਿਲੀ।
* ਕਿਸ ਤਰ੍ਹਾਂ ਦੀਆਂ ਫਿਲਮਾਂ ਕਰਨ ਦੀ ਇੱਛਾ ਰੱਖਦੇ ਹੋ?
- ਇੱਕੋ ਤਰ੍ਹਾਂ ਦੀਆਂ ਫਿਲਮਾਂ ਨਹੀਂ ਕਰਨਾ ਚਾਹੁੰਦੀ। ਖੁਦ ਨੂੰ ਦੁਹਰਾਉਣਾ ਨਹੀਂ ਚਾਹੁੰਦੀ। ਹਰ ਫਿਲਮ ਵਿੱਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਤੁਸੀਂ ਮੇਰੇ ਅੱਜ ਤੱਕ ਦੇ ਕਿਰਦਾਰਾਂ 'ਤੇ ਗੌਰ ਕਰੋ, ਸਾਰੇ ਇੱਕ-ਦੂਜੇ ਤੋਂ ਬਹੁਤ ਵੱਖਰੇ ਨਜ਼ਰ ਆਉਣਗੇ। ਮੈਂ ਉਨ੍ਹਾਂ ਕਿਰਦਾਰਾਂ ਨੂੰ ਨਹੀਂ ਕਰਨਾ ਚਾਹੁੰਦੀ, ਜਿਨ੍ਹਾਂ ਨੂੰ ਕਰਨਾ ਮੇਰੇ ਲਈ ਬਹੁਤ ਸੌਖਾ ਹੋਵੇ। ਮੈਂ ਹਰ ਵਾਰ ਨਵੀਂ ਚੁਣੌਤੀ ਸਵੀਕਾਰ ਕਰਦੀ ਹਾਂ। ਬਾਲੀਵੁੱਡ ਦੀਆਂ ਨੱਚਣ-ਗਾਉਣ ਵਾਲੀਆਂ ਮਸਾਲਾ ਫਿਲਮਾਂ ਵਿੱਚ ਕੰਮ ਕਰਨ ਲਈ ਜ਼ਰੂਰ ਉਤਸੁਕ ਹਾਂ, ਪਰ ਫਿਲਮ ਵਿੱਚ ਮੇਰਾ ਕਿਰਦਾਰ ਮੇਰੇ ਹਿਸਾਬ ਹੋਣਾ ਚਾਹੀਦਾ ਹੈ। ਮੈਂ ਅਜਿਹੀਆਂ ਭੂਮਿਕਾਵਾਂ ਨਹੀਂ ਕਰਨਾ ਚਾਹੁੰਦੀ, ਜਿਨ੍ਹਾਂ ਦਾ ਕੋਈ ਮਤਲਬ ਨਾ ਹੋਵੇ। ਅਸਲ ਵਿੱਚ ਮੈਂ ਪਿਛਲੇ ਦਿਨੀਂ ਕਈ ਵੱਡੀਆਂ ਭੂਮਿਕਾਵਾਂ ਲਈ ਇਨਕਾਰ ਕਰ ਦਿੱਤਾ, ਕਿਉਂਕਿ ਮੈਂ ਅੱਖਾਂ ਬੰਦ ਕਰ ਕੇ ਅਭਿਨੈ ਕਰਨ ਵਾਲੀ ਜਾਂ ਅਭਿਨੇਤਾ ਤੋਂ ਘੱਟ ਕਿਰਦਾਰ ਲਈ ਜਾਂ ਆਸਾਨੀ ਨਾਲ ਸੰਤੁਸ਼ਟ ਹੋਣ ਵਾਲੀ ਅਦਾਕਾਰਾ ਨਹੀਂ ਬਣਨਾ ਚਾਹੁੰਦੀ।
* ਆਪਣੇ ਕਰੀਅਰ ਦੀ ਕਿਸ ਫਿਲਮ ਤੋਂ ਬਤੌਰ ਕਲਾਕਾਰ ਤੁਸੀਂ ਕਾਫੀ ਸੰਤੁਸ਼ਟ ਹੋ?
- ਮੈਨੂੰ ਹਰ ਫਿਲਮ ਤੋਂ ਬਤੌਰ ਕਲਾਕਾਰ ਤਾਰੀਫ ਮਿਲੀ, ਪਰ ਜਿੱਥੋਂ ਤੱਕ ਰਚਨਾਤਮਕ ਸੰਤੁਸ਼ਟੀ ਦੀ ਗੱਲ ਹੈ, ਇਹ ਮੈਨੂੰ ਫਿਲਮ ‘ਮਾਰਗ੍ਰਿਟਾ’ ਨਾਲ ਮਿਲੀ। ਇਸ ਵਿੱਚ ਕਾਫੀ ਕੰਮ ਕਰਨਾ ਪਿਆ। ਇਸੇ ਤਰ੍ਹਾਂ ਫਿਲਮ ‘ਪਾਰਚਡ’ ਨਾਲ ਸੰਤੁਸ਼ਟੀ ਮਿਲੀ। ਸ਼ਾਹਰੁਖ ਖਾਨ ਨਾਲ ‘ਫੈਨ' ਕਰਨ 'ਚ ਮਜ਼ਾ ਆਇਆ, ਪਰ ਰਚਨਾਤਮਕ ਸੰਤੁਸ਼ਟੀ ਦੇ ਹਿਸਾਬ ਨਾਲ ਇਸ ਫਿਲਮ ਤੋਂ ਕੁਝ ਨਹੀਂ ਮਿਲਿਆ। ਕਿਉਂਕਿ ਸ਼ਾਹਰੁਖ ਫਿਲਮ ਦੇ ਹੀਰੋ ਸਨ, ‘ਜੌਲੀ ਐੱਲ ਐੱਲ ਬੀ 2’ ਕਰਨ ਤੋਂ ਮੈਂ ਤਿੰਨ ਵਾਰ ਮਨ੍ਹਾ ਕੀਤਾ, ਪਰ ਮੇਰੇ ਦੋਸਤ ਮਾਨਵ ਕੌਲ ਅਤੇ ਫਿਲਮ ਦੇ ਨਿਰਦੇਸ਼ਕ ਸੁਭਾਸ਼ ਕਪੂਰ ਚਾਹੁੰਦੇ ਸਨ ਕਿ ਮੈਂ ਇਹ ਫਿਲਮ ਕਰਾਂ ਤਾਂ ਮੈਂ ਕੀਤੀ। ਉਦੋਂ ਮੈਂ ਦੁਬਾਰਾ ਸਕ੍ਰਿਪਟ ਪੜ੍ਹੀ, ਆਪਣੇ ਕਿਰਦਾਰ ਹਿਨਾ ਦੇ ਦਿ੍ਰਸ਼ ਪੜ੍ਹੇ। ਅਖੀਰ ਇਹ ਕੀਤੀ। ਮੈਂ ਕਾਫੀ ਚੂਜ਼ੀ ਹਾਂ। ਅੱਜਕੱਲ੍ਹ ਵੈੱਬ ਸੀਰੀਜ਼ ਦਾ ਕ੍ਰੇਜ਼ ਹੈ, ਇਸ ਲਈ ਮੈਂ ਇੱਕ ਵੈੱਬ ਸੀਰੀਜ਼ ‘ਇਨਸਾਈਡ ਐੱਜ’ ਕੀਤੀ।
* ਫਿਲਮ ‘ਪਾਰਚਡ’ ਤੋਂ ਤੁਹਾਨੂੰ ਕੀ ਫਾਇਦਾ ਹੋਇਆ?
- ਮੈਂ ਇਸ ਫਿਲਮ ਦਾ ਹਿੱਸਾ ਬਣਨਾ ਚਾਹੁੰਦੀ ਸੀ, ਕਿਉਂਕਿ ਇਹ ਮਹਿਲਾ ਨਿਰਦੇਸ਼ਕ ਲੀਨਾ ਯਾਦਵ ਦੀ ਔਰਤਾਂ ਉੱਤੇ ਆਧਾਰਤ ਫਿਲਮ ਸੀ। ਛੋਟੇ ਸ਼ਹਿਰਾਂ ਅਤੇ ਕਸਬਿਆਂ 'ਚ ਜਿਸ ਤਰ੍ਹਾਂ ਔਰਤਾਂ ਨਾਲ ਹੁੰਦਾ ਹੈ, ਜਿਸ ਤਰ੍ਹਾਂ ਮਰਦ ਆਪਣੀ ਦੁਨੀਆਂ ਚਲਾਉਂਦੇ ਹਨ, ਉਸ ਦਾ ਸਹੀ ਚਿਤਰਣ ਹੈ। ਇਹ ਫਿਲਮ ਸਾਡੇ ਸਮਾਜ ਦਾ ਪ੍ਰਤੀਬਿੰਬ ਹੈ। ਮੈਂ ਇਸ ਵਿੱਚ ਚੰਪਾ ਦਾ ਕਿਰਦਾਰ ਨਿਭਾਇਆ ਸੀ। ਮੇਰੀ ਭੂਮਿਕਾ ਕਾਫੀ ਛੋਟੀ ਮਤਲਬ ਸਿਰਫ ਦੋ ਦਿ੍ਰਸ਼ਾਂ ਦੀ ਸੀ, ਇਸ ਦੇ ਬਾਵਜੂਦ ਇਹ ਆਪਣਾ ਪ੍ਰਭਾਵ ਛੱਡਦੀ ਹੈ। ਇਸ ਵਿੱਚ ਮੇਰੇ ਕੰਮ ਨੂੰ ਕਾਫੀ ਸ਼ਲਾਘਾ ਮਿਲੀ।
* ਤੁਸੀਂ ਵੈੱਬ ਸੀਰੀਜ਼ ਨਹੀਂ ਕਰਨਾ ਚਾਹੁੰਦੇ, ਇਸ ਦਾ ਕਾਰਨ ਕੀ ਹੈ?
- ਇਸ ਦਾ ਇੱਕੋ ਕਾਰਨ ਇਹ ਹੈ ਕਿ ਇਥੇ ਬਹੁਤ ਸਾਰੀਆਂ ਵੈੱਬ ਸੀਰੀਜ਼ ਬਣਦੀਆਂ ਹਨ, ਪਰ ਇਨ੍ਹਾਂ ਦੀ ਕੁਆਲਿਟੀ ਚੰਗੀ ਨਹੀਂ। ਪੈਸੇ ਵੀ ਘੱਟ ਹਨ। ਮੈਨੂੰ ਆਨੰਦ ਤਿਵਾੜੀ ਦੀ ਵੈੱਬ ਸੀਰੀਜ਼ ‘ਬੈਂਡ ਬਾਜਾ ਬਾਰਾਤ’ ਪਸੰਦ ਆਈ ਸੀ। ਬਿਨਾਂ ਪੈਸੇ ਦੇ ਚੰਗੀ ਕੁਆਲਿਟੀ ਦੀ ਵੈੱਬ ਸੀਰੀਜ਼ ਨਹੀਂ ਬਣ ਸਕਦੀ। ਕੁਝ ਵੀ ਬਣਾ ਕੇ ਯੂ-ਟਿਊਬ 'ਤੇ ਪਾ ਦਿਓ, ਇਸ ਸੋਚ ਤੋਂ ਉਭਰਨ ਦੀ ਲੋੜ ਹੈ, ਪਰ ਜਦੋਂ ਕੋਈ ਚੰਗੀ ਵੈੱਬ ਸੀਰੀਜ਼ ਆਏਗੀ, ਤਾਂ ਕਰਾਂਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ