ਜਦ ਤੋਂ ਸ਼ਾਹਰੁਖ ਖਾਨ ਦੀ ਫਿਲਮ ‘ਜੀਰੋ’ ਫਲਾਪ ਹੋਈ ਹੈ, ਤਦ ਤੋਂ ਉਨ੍ਹਾਂ ਨੇ ਐਕਟਿੰਗ ਵਿੱਚ ਘੱਟ ਤੇ ਪ੍ਰੋਡਕਸ਼ਨ ਦੇ ਕੰਮ ਵਿੱਚ ਵੱਧ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਨਹੀਂ ਕਿ ਸ਼ਾਹਰੁਖ ਨੂੰ ਫਿਲਮ ਆਫਰ ਨਹੀਂ ਹੋਈ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪੁਲਾੜੀ ਯਾਤਰੀ ਰਾਕੇਸ਼ ਸ਼ਰਮਾ ਦੀ ਬਾਇਓਪਿਕ, ‘ਸਾਰੇ ਜਹਾਂ ਸੇ ਅੱਛਾ’ ਆਫਰ ਕੀਤੀ ਗਈ, ਪਰ ਕਿੰਗ ਖਾਨ ਨੇ ਇਸ ਲਈ ਮਨ੍ਹਾ ਕਰ ਦਿੱਤਾ।
ਇਸ ਦੇ ਬਾਅਦ ‘ਡਾਨ 3’ ਅਤੇ ‘ਸੱਤੇ ਪੇ ਸੱਤਾ’ ਦੀ ਰੀਮੇਕ ਵਿੱਚ ਉਨ੍ਹਾਂ ਦੇ ਕੰਮ ਕਰਨ ਦੀ ਖਬਰ ਆਈ, ਪਰ ਨਵੀਂ ਜੋ ਖਬਰ ਆ ਰਹੀ ਹੈ, ਉਹ ਵਾਕਈ ਧਮਾਕੇਦਾਰ ਹੈ। ਦਰਅਸਲ ਯਸ਼ਰਾਜ ਫਿਲਮਜ਼ ਦੀ ‘ਧੂਮ 4’ ਦੇ ਲਈ ਸ਼ਾਹਰੁਖ ਨੂੰ ਅਪਰੋਚ ਕੀਤਾ ਗਿਆ ਹੈ। ਖਬਰ ਇਹ ਵੀ ਆਈ ਹੈ ਕਿ ਇਸ ਫਿਲਮ ਦੇ ਨਿਰਦੇਸ਼ਨ ਦੀ ਵਾਗਡੋਰ ਇੱਕ ਨਵੇਂ ਨਿਰਦੇਸ਼ਕ ਸੰਭਾਲਣਗੇ।