Welcome to Canadian Punjabi Post
Follow us on

16

December 2019
ਖੇਡਾਂ

ਵਰਲਡ ਕ੍ਰਿਕਟ ਕੱਪ : ਪਹਿਲੇ ਮੈਚ ਵਿੱਚ ਸਾਊਥ ਅਫਰੀਕਾ ਨੂੰ ਹਰਾ ਕੇ ਟੀਮ ਇੰਡੀਆ ਦੀ ਚੰਗੀ ਸ਼ੁਰੂਆਤ

June 06, 2019 09:55 AM

ਸਾਊਥੈਂਪਟਨ, 5 ਜੂਨ, (ਪੋਸਟ ਬਿਊਰੋ)- ਟੀਮ ਇੰਡੀਆ ਅਤੇ ਸਾਊਥ ਅਫਰੀਕਾ ਵਿਚਾਲੇ ਸਾਊਥੈਂਪਟਨ ਵਿੱਚ ਖੇਡੇ ਗਏ ਵਿਸ਼ਵ ਕੱਪ ਦੇ ਅੱਠਵੇਂ ਮੁਕਾਬਲੇ ਵਿੱਚ ਅੱਜ ਭਾਰਤ ਨੂੰ ਪਹਿਲੀ ਜਿੱਤ ਮਿਲੀ ਹੈ। ਟੀਮ ਇੰਡੀਆ ਨੇ ਸਾਊਥ ਅਫਰੀਕਾ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਇਸ ਮੁਕਾਬਲੇ ਵਿੱਚ ਟੀਮ ਇੰਡੀਆ ਦੇ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸੈਂਕੜਾ ਲਾ ਕੇ ਆਪਣੀ ਟੀਮ ਨੂੰ ਪਹਿਲੇ ਮੈਚ ਦੀ ਜਿੱਤ ਦਿਵਾਈ ਹੈ।
ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁਪਲੇਸਿਸ ਨੇਇਸ ਮੈਚ ਦਾ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰ ਰਹੀ ਦੱਖਣੀ ਅਫਰੀਕਾ ਟੀਮ ਕੁਝ ਖਾਸ ਚੰਗੀ ਖੇਡ ਦਾ ਪ੍ਰਦਰਸ਼ਨ ਨਹੀਂ ਕਰ ਸਕੀ। ਉਨ੍ਹਾਂ ਨੇ ਕੁੱਲ 50 ਓਵਰਾਂ ਵਿੱਚ ਨੌਂ ਵਿਕਟਾਂ ਗੁਆ ਕੇ 227 ਦੌੜਾਂ ਬਣਾਈਆਂ ਤਾਂ ਭਾਰਤ ਦੀ ਟੀਮ ਨੇ ਇਸ ਟੀਚੇ ਨੂੰ 47.3 ਓਵਰਾਂ ਵਿੱਚ ਸਿਰਫ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ।ਟੀਮ ਇੰਡੀਆ ਨੇ 47.3 ਓਵਰਾਂ ਵਿੱਚ 230 ਦੌੜਾਂ ਬਣਾ ਕੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਭਾਰਤ ਦੇ ਰੋਹਿਤ ਸ਼ਰਮਾ 122 ਅਤੇ ਹਾਰਦਿਕ ਪਾਂਡਿਆ 15 ਦੌੜਾਂ ਬਣਾ ਕੇ ਅੰਤ ਤੱਕ ਅਜੇਤੂ ਰਹੇ।

Have something to say? Post your comment