Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

‘ਹਮੇਂ ਤੁਮਸੇ ਪਿਆਰ’ ਲਈ ਪਸੰਦ ਨਹੀਂ ਸੀ ਪ੍ਰਿਆ ਬੈਨਰਜੀ

June 06, 2019 09:45 AM

ਸੰਜੇ ਗੁਪਤਾ ਦੇ ਨਿਰਦੇਸ਼ਨ ਵਾਲੀ ਫਿਲਮ ‘ਜਜਬਾ’ ਵਿੱਚ ਨਜ਼ਰ ਆਈ ਪ੍ਰਿਆ ਬੈਨਰਜੀ ਕਰਮਵੀਰ ਵੋਹਰਾ ਨਾਲ ਫਿਲਮ ‘ਹਮੇਂ ਤੁਮਸੇ ਪਿਆਰ ਕਿਤਨਾ’ ਵਿੱਚ ਆਏਗੀ। ਉਹ ਇਸ ਫਿਲਮ ਲਈ ਨਿਰਮਾਤਾ ਦੀ ਪਹਿਲੀ ਪਸੰਦ ਨਹੀਂ ਸੀ। ਇਸ ਦਾ ਖੁਲਾਸਾ ਮੁੰਬਈ ਵਿੱਚ ਫਿਲਮ ਦੇ ਟ੍ਰੇਲਰ ਲਾਂਚ ਦੇ ਮੌਕੇ 'ਤੇ ਕਰਣਵੀਰ ਵੋਹਰਾ ਨੇ ਕੀਤਾ। ਫਿਲਮ ਦੇ ਨਿਰਮਾਤਾ ਉਸ ਦੇ ਪਿਤਾ ਮਹਿੰਦਰ ਵੋਹਰਾ ਹਨ। ਕਰਣਵੀਰ ਨੇ ਦੱਸਿਆ, ‘ਫਿਲਮ ਦੀ ਕਾਸਟਿੰਗ ਮੁਕੇਸ਼ ਛਾਬੜਾ ਕਰ ਰਹੇ ਸਨ। ਬਾਕੀ ਸਟਾਰਕਾਸਟ ਫਾਈਨਲ ਹੋ ਗਈ ਸੀ। ਸ਼ੂਟਿੰਗ ਲਈ ਮਨਾਲੀ ਜਾਣ ਵਾਸਤੇ ਸਾਰਿਆਂ ਦੀ ਟਿਕਟ ਬੁੱਕ ਹੋ ਗਈ ਸੀ, ਪਰ ਹੀਰੋਇਨ ਦਾ ਅਤਾ-ਪਤਾ ਨਹੀਂ ਸੀ। ਅਸੀਂ ਕਈ ਅਭਿਨੇਤਰੀਆਂ ਦੇ ਆਡੀਸ਼ਨ ਲਏ। ਸਾਡੇ ਕੋਲ ਸਭ ਤੋਂ ਪਹਿਲਾਂ ਹੀਰੋਇਨ ਲਈ ਪ੍ਰਿਆ ਦੀ ਗੂਗਲ ਵਾਲੀ ਫੋਟੋ ਭੇਜੀ ਗਈ ਸੀ। ਉਸ ਨੂੰ ਦੇਖ ਕੇ ਅਸੀਂ ਇਨਕਾਰ ਕਰ ਦਿੱਤਾ। ਉਸ ਸਮੇਂ ਉਨ੍ਹਾਂ ਦਾ ਆਡੀਸ਼ਨ ਵੀ ਨਹੀਂ ਹੋਇਆ ਸੀ। ਮਨਾਲੀ ਵਿੱਚ ਸ਼ੂਟਿੰਗ ਦੇ ਸੱਤ ਦਿਨ ਪਹਿਲਾਂ ਮੁਕੇਸ਼ ਛਾਬੜਾ ਨੇ ਪ੍ਰਿਆ ਦਾ ਆਡੀਸ਼ਨ ਲੈਣ ਲਈ ਕਿਹਾ। ਅਸੀਂ ਕਿਹਾ; ਠੀਕ ਹੈ। ਉਹ ਸਾਡੇ ਘਰ ਆਈ। ਉਨ੍ਹਾਂ ਸਕ੍ਰਿਪਟ ਪੜ੍ਹੀ। ਉਨ੍ਹਾਂ ਨੇ ਜਿਸ ਤਰ੍ਹਾਂ ਸਕ੍ਰਿਪਟ ਪੜ੍ਹੀ ਤਾਂ ਲੱਗਾ ਕਿ ਇਹੀ ਸਾਡੀ ਹੀਰੋਇਨ ਹੈ। ਮਨਾਲੀ ਪਹੁੰਚਣ ਉਤੇ ਸਾਨੂੰ ਅਹਿਸਾਸ ਹੋਇਆ ਕਿ ਇਹ ਤਾਂ ਉਹੀ ਲੜਕੀ ਹੈ, ਜਿਸ ਦੀ ਫੋਟੋ ਦੇਖ ਕੇ ਅਸੀਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ।”
ਇਸ ਖੁਲਾਸੇ ਦੇ ਬਾਅਦ ਉਨ੍ਹਾਂ ਨੇ ਪ੍ਰਿਆ ਨੂੰ ਗੂਗਲ ਤੋਂ ਪੁਰਾਣੀ ਫੋਟੋ ਹਟਾਉਣ ਲਈ ਕਿਹਾ। ਪ੍ਰਿਆ ਨੇ ਵੀ ਹੱਸਦੇ ਹੋਏ ਕਿਹਾ ਕਿ ਉਹ ਉਸ ਫੋਟੋ ਨੂੰ ਜ਼ਰੂਰ ਲਾਵੇਗੀ। ਲਲਿਤ ਮੋਹਨ ਦੇ ਨਿਰਦੇਸ਼ਨ ਵਾਲੀ ‘ਹਮੇ ਤੁਮਸੇ ਪਿਆਰ ਕਿਤਨਾ’ 28 ਜੂਨ ਨੂੰ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ